ਸਲੋਕ ਮਹਲਾ ੨ ॥
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
ਜਿਨਾ ਭਉ ਤਿਨੑ ਨਾਹਿ ਭਉ ਮੁਚੁ ਭਉ ਨਿਭਵਿਆਹ ॥
Those who have the Fear of God, have no other fears; those who do not have the Fear of God, are very afraid.
ਜਿਨ੍ਹਾਂ ਮਨੁੱਖਾਂ ਨੂੰ (ਰੱਬ ਦਾ) ਡਰ ਹੈ ਉਹਨਾਂ ਨੂੰ (ਦੁਨੀਆ ਵਾਲਾ ਕੋਈ) ਡਰ ਨਹੀਂ (ਮਾਰਦਾ), (ਰੱਬ ਵਲੋਂ) ਨਿਡਰਾਂ ਨੂੰ (ਦੁਨੀਆ ਦਾ) ਬਹੁਤ ਡਰ ਵਿਆਪਦਾ ਹੈ। ਮੁਚੁ = ਬਹੁਤਾ।
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥
O Nanak, this mystery is revealed at the Court of the Lord. ||1||
ਹੇ ਨਾਨਕ! ਇਹ ਨਿਰਣਾ ਤਦੋਂ ਹੁੰਦਾ ਹੈ ਜਦੋਂ ਮਨੁੱਖ ਉਸ (ਰੱਬੀ) ਹਜ਼ੂਰੀ ਵਿਚ ਅੱਪੜੇ (ਭਾਵ, ਜਦੋਂ ਪ੍ਰਭੂ ਦੇ ਚਰਨਾਂ ਵਿਚ ਜੁੜੇ) ॥੧॥ ਪਟੰਤਰਾ = ਨਿਰਣਾ, ਨਿਬੇੜਾ। ਦੀਬਾਣਿ = ਦੀਵਾਨ ਵਿਚ, ਹਜ਼ੂਰੀ ਵਿਚ। ਤਿਤੁ ਦੀਬਾਣਿ = ਉਸ (ਰੱਬੀ) ਹਜ਼ੂਰੀ ਵਿਚ ॥੧॥