ਮਹਲਾ ੨ ॥
Second Mehl:
ਦੂਜੀ ਪਾਤਿਸ਼ਾਹੀ।
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥
Those whom the Lord blesses with His Praises, are the true keepers of the treasure.
ਉਹੀ ਮਨੁੱਖ ਅਸਲ ਖ਼ਜ਼ਾਨਿਆਂ ਦੇ ਮਾਲਕ ਹਨ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ (ਪ੍ਰਭੂ ਦੇ ਦਰ ਤੋਂ) ਬਖ਼ਸ਼ੀਸ਼ ਵਜੋਂ ਮਿਲੀ ਹੈ; ਬਖਸੀਐ = ਬਖ਼ਸ਼ੀ ਜਾਂਦੀ ਹੈ, ਬਖ਼ਸ਼ੀਸ਼ ਵਜੋਂ ਮਿਲਦੀ ਹੈ। ਪੋਤੇਦਾਰ = ਖ਼ਜ਼ਾਨਚੀ।
ਕੁੰਜੀ ਜਿਨ ਕਉ ਦਿਤੀਆ ਤਿਨੑਾ ਮਿਲੇ ਭੰਡਾਰ ॥
Those who are blessed with the key - they alone receive the treasure.
ਜਿਨ੍ਹਾਂ ਨੂੰ ਪ੍ਰਭੂ (ਨਾਮ ਦੇ ਖ਼ਜ਼ਾਨੇ ਦੀ) ਕੁੰਜੀ ਆਪ ਦੇਂਦਾ ਹੈ ਉਹਨਾਂ ਨੂੰ (ਸਿਫ਼ਤ-ਸਾਲਾਹ ਦੇ) ਖ਼ਜ਼ਾਨਿਆਂ ਦੇ ਖ਼ਜ਼ਾਨੇ ਮਿਲ ਜਾਂਦੇ ਹਨ। ਭੰਡਾਰ = ਖ਼ਜ਼ਾਨੇ। ਜਹ ਭੰਡਾਰੀ ਹੂ = ਜਿਨ੍ਹਾਂ (ਹਿਰਦੇ-ਰੂਪ) ਭੰਡਾਰਿਆਂ ਵਿਚੋਂ।
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥
That treasure, from which virtue wells up - that treasure is approved.
(ਫਿਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਿਨ੍ਹਾਂ (ਹਿਰਦੇ-ਰੂਪ) ਖ਼ਜ਼ਾਨਿਆਂ ਵਿਚੋਂ (ਪ੍ਰਭੂ ਦੇ) ਗੁਣ ਨਿਕਲਦੇ ਹਨ ਉਹ (ਪ੍ਰਭੂ ਦੇ ਦਰ ਤੇ) ਕਬੂਲ ਕੀਤੇ ਜਾਂਦੇ ਹਨ। ਨਿਕਲਹਿ = ਪਰਗਟ ਹੁੰਦੇ ਹਨ। ਤੇ = ਉਹ (ਹਿਰਦੇ)। ਕੀਅਹਿ = ਕੀਤੇ ਜਾਂਦੇ ਹਨ। ਪਰਵਾਣੁ = ਕਬੂਲ।
ਨਦਰਿ ਤਿਨੑਾ ਕਉ ਨਾਨਕਾ ਨਾਮੁ ਜਿਨੑਾ ਨੀਸਾਣੁ ॥੨॥
Those who are blessed by His Glance of Grace, O Nanak, bear the Insignia of the Naam. ||2||
ਹੇ ਨਾਨਕ! ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ (-ਰੂਪ) ਝੰਡਾ ਹੈ, ਉਹਨਾਂ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ ॥੨॥ ਨਦਰਿ = ਮਿਹਰ ਦੀ ਨਿਗਾਹ। ਨੀਸਾਣੁ = ਝੰਡਾ ॥੨॥