ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ

Kabeer, let me remind you of this. Do not be skeptical or cynical.

ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ; ਚੇਤਾਵਨੀ = ਚੇਤਾ, ਯਾਦ-ਦਿਹਾਨੀ। ਮਤ = ਮਤਾਂ, ਕਿਤੇ। ਸਹਸਾ = ਗੁਮਰ, ਹਸਰਤਿ, ਭਰਮ।

ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥

Those pleasures which you enjoyed so much in the past - now you must eat their fruits. ||44||

ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥ ਪਾਛੈ = ਹੁਣ ਤਕ ਦੇ ਜੀਵਨ ਵਿਚ। ਭੋਗ ਜੁ = ਜੇਹੜੇ ਭੋਗ। ਪਾਛੈ ਭੋਗ ਜੁ ਭੋਗਵੇ = ਜਿਹੜੇ ਭੋਗ ਹੁਣ ਤਕ ਭੋਗੇ ਹਨ। ਤਿਨ ਕੋ = ਉਹਨਾਂ ਭੋਗਾਂ ਦੇ ਵੱਟੇ ਵਿਚ। ਤਿਨ ਕੋ ਗੁੜੁ ਲੈ ਖਾਹਿ = (ਉਹਨਾਂ ਭੋਗਾਂ ਦੀ ਕੀਮਤ ਬੱਸ ਇਤਨੀ ਕੁ ਹੀ ਹੈ ਕਿ) ਉਹਨਾਂ ਦੇ ਵੱਟੇ ਰਤਾ ਕੁ ਗੁੜ ਲੈ ਕੇ ਖਾ ਲੈ, ਉਹਨਾਂ ਦੇ ਇਵਜ਼ ਵਿਚ ਰਤਾ ਕੁ ਗੁੜ ਹੀ ਮਿਲ ਸਕਦਾ ਹੈ (ਜਿਵੇਂ ਕੋਈ ਗਾਹਕ ਹੱਟੀ ਤੋਂ ਸੌਦਾ ਲਏ ਤਾਂ ਪਿਛੋਂ ਝੂੰਗੇ ਦੇ ਤੌਰ ਤੇ ਰਤਾ ਕੁ ਗੁੜ ਮੰਗ ਲੈਂਦਾ ਹੈ) ॥੪੪॥