ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਸ਼ਾਹੀ।
ਹਰਿ ਕੇ ਨਾਮ ਕੀ ਗਤਿ ਠਾਂਢੀ ॥
The Name of the Lord is cooling and soothing.
ਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ- ਗਤਿ = ਹਾਲਤ, ਤਾਸੀਰ, ਪ੍ਰਭਾਵ। ਠਾਂਢੀ = ਠੰਢ ਪਾਣ ਵਾਲੀ, ਸ਼ਾਂਤੀ ਦੇਣ ਵਾਲੀ।
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥
Searching, searching the Vedas, the Puraanas and the Simritees, the Holy Saints have realized this. ||1||Pause||
ਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ ॥੧॥ ਰਹਾਉ ॥ ਖੋਜਤ = ਖੋਜ ਕਰਦਿਆਂ। ਕਾਢੀ = ਕਹੀ ਹੈ, ਦੱਸੀ ਹੈ ॥੧॥ ਰਹਾਉ ॥
ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥
In the worlds of Shiva, Brahma and Indra, I wandered around, burning up with envy.
ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ-ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ। ਸ਼ਿਵ = ਸ਼ਿਵ (-ਲੋਕ)। ਬਿਰੰਚ = ਬ੍ਰਹਮਾ, ਬ੍ਰਹਮ (-ਲੋਕ)। ਅਰੁ = ਅਤੇ {ਅਰਿ = ਵੈਰੀ}। ਤਾ ਮਹਿ = ਉਹਨਾਂ (ਲੋਕਾਂ) ਵਿਚ। ਜਲਤੌ = (ਤ੍ਰਿਸ਼ਨਾ-ਅੱਗ ਨਾਲ) ਸੜਦਾ ਹੀ।
ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥
Meditating, meditating in remembrance on my Lord and Master, I became cool and calm; my pains, sorrows and doubts are gone. ||1||
ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ ॥੧॥ ਸਿਮਰਿ = ਸਿਮਰ ਕੇ। ਸੀਤਲ = ਸ਼ਾਂਤ, ਠੰਢਾ-ਠਾਰ। ਹਿਰਿਆ = ਦੂਰ ਕਰ ਲਿਆ ॥੧॥
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥
Whoever has been saved in the past or the present, was saved through loving devotional worship of the Divine Lord.
ਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ। ਜੋ ਜੋ = ਜਿਹੜਾ (ਭਗਤ)। ਪੁਰਾਤਨੁ = ਪੁਰਾਣੇ ਸਮੇ ਦਾ। ਨਵਤਨੁ = ਨਵੇਂ ਸਮੇ ਦਾ, ਨਵਾਂ। ਭਾਇ = ਪ੍ਰੇਮ ਦੀ ਰਾਹੀਂ {ਭਾਉ = ਪ੍ਰੇਮ}।
ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥
This is Nanak's prayer: O Dear God, please let me serve the humble Saints. ||2||52||75||
ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ ॥੨॥੫੨॥੭੫॥ ਪ੍ਰਭ ਜੀਉ = ਹੇ ਪ੍ਰਭੂ ਜੀ! ਮਿਲੈ = ਮਿਲ ਜਾਏ ॥੨॥੫੨॥੭੫॥