ਦੋਹਰਾ

ਦੋਹਰਾ:

ਤਹਾ ਧਾਮ ਪਤਿਸਾਹ ਕੇ ਜਲਨ ਨਾਮਾ ਪੂਤ

Dohira

ਉਥੋਂ ਦੇ ਬਾਦਸ਼ਾਹ ਦੇ ਘਰ ਜਲਨ ਨਾਂ ਦਾ ਪੁੱਤਰ ਸੀ

ਸੂਰਤਿ ਸੀਰਤਿ ਮੈ ਅਧਿਕ ਬਿਧਿ ਨੈ ਸਜਿਯੋ ਸਪੂਤ ॥੨॥

The king of that place had a son named Jallal.

ਜਿਸ ਨੂੰ ਸ਼ਕਲ ਸੂਰਤ ਵਿਚ ਵਿਧਾਤਾ ਨੇ ਉਚੇਚਾ ਬਣਾਇਆ ਸੀ ॥੨॥

ਜੋ ਅਬਲਾ ਤਾ ਕੌ ਲਖੈ ਰੀਝ ਰਹੈ ਮਨ ਮਾਹਿ

His countenance and temperament were as if created by God, Himself.(2)

ਜੋ ਮੁਟਿਆਰ ਉਸ ਨੂੰ ਵੇਖਦੀ, ਮਨ ਵਿਚ ਪ੍ਰਸੰਨ ਹੋ ਜਾਂਦੀ

ਗਿਰੇ ਮੂਰਛਨਾ ਹ੍ਵੈ ਧਰਨਿ ਤਨਿਕ ਰਹੈ ਸੁਧਿ ਨਾਹਿ ॥੩॥

Any female who looked at him, would feel immensely contented.

ਅਤੇ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦੀ, ਜ਼ਰਾ ਜਿੰਨੀ ਸੁੱਧ ਬੁੱਧ ਨਾ ਰਹਿੰਦੀ ॥੩॥

ਸਾਹ ਜਲਾਲ ਸਿਕਾਰ ਕੌ ਇਕ ਦਿਨ ਨਿਕਸਿਯੋ ਆਇ

She would even lose her consciousness and fell flat on the ground(3)

ਇਕ ਦਿਨ ਸ਼ਾਹ ਜਲਾਲ ਸ਼ਿਕਾਰ ਲਈ ਉਧਰ ਆ ਨਿਕਲਿਆ

ਮ੍ਰਿਗਿਯਨ ਕੌ ਮਾਰਤ ਭਯੋ ਤਰਲ ਤੁਰੰਗ ਧਵਾਇ ॥੪॥

Jallaal, the king, one day marched out for hunting,

ਅਤੇ ਚੰਚਲ ਘੋੜੇ ਨੂੰ ਭਜਾ ਕੇ ਹਿਰਨਾਂ ਨੂੰ ਮਾਰਦਾ ਰਿਹਾ ॥੪॥