ਦੋਹਰਾ ॥
Dohira
ਦੋਹਰਾ:
ਹੇਰਿ ਰੂਪ ਤਾ ਕੌ ਤਰੁਨਿ ਬਸਿ ਹ੍ਵੈ ਗਈ ਪ੍ਰਬੀਨ ॥
Seeing his handsomeness, she was extremely inundated,
ਉਸ ਦਾ ਰੂਪ ਵੇਖ ਕੇ ਪ੍ਰਬੀਨ ਇਸਤਰੀ ਉਸ ਦੇ ਵਸ ਵਿਚ ਹੋ ਗਈ,
ਜੈਸੇ ਬੂੰਦ ਕੀ ਮੇਘ ਜ︀ਯੋਂ ਹੋਤ ਨਦੀ ਮੈ ਲੀਨ ॥੧੪॥
And she felt like a raindrop, which submerges in the sea.(14)
ਜਿਵੇਂ ਮੇਘ ਦੀ ਬੂੰਦ ਨਦੀ ਵਿਚ ਲੀਨ ਹੋ ਜਾਂਦੀ ਹੈ ॥੧੪॥
ਪ੍ਰੀਤਿ ਲਾਲ ਕੀ ਉਰ ਬਸੀ ਬਿਸਰੀ ਸਕਲ ਸਿਯਾਨ ॥
The lover’s love penetrated her heart so much that she lost all her
ਪ੍ਰੀਤਮ ਦੀ ਪ੍ਰੀਤ ਮਨ ਵਿਚ ਵਸ ਗਈ ਅਤੇ ਸਾਰੀ ਸਿਆਣਪ ਵਿਸਰ ਗਈ।
ਗਿਰੀ ਮੂਰਛਨਾ ਹ੍ਵੈ ਧਰਨਿ ਬਿਧੀ ਬਿਰਹ ਕੇ ਬਾਨ ॥੧੫॥
wisdom becoming unconscious, fell flat on the ground.(15)
ਬਿਰਹੋਂ ਦੇ ਬਾਣ ਦੀ ਵਿੰਨ੍ਹੀ ਹੋਈ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ ॥੧੫॥