ਜਾ ਕਉ ਮੁਨਿ ਧੵਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥
For His Sake, the silent sages meditated and focused their consciousness, wandering all the ages through; rarely, if ever, their souls were enlightened.
ਸਾਰੇ ਜੁਗਾਂ ਵਿਚ ਭੌਂਦਾ ਹੋਇਆ ਕੋਈ ਮੁਨੀ ਜਿਸ (ਹਰੀ) ਦੀ ਖ਼ਾਤਰ ਧਿਆਨ ਧਰਦਾ ਹੈ, ਅਤੇ ਕਦੇ ਹੀ ਉਸ ਨੂੰ ਅੰਦਰ ਦਾ ਚਾਨਣਾ ਲੱਭਦਾ ਹੈ, ਜਾ ਕਉ = ਜਿਸ (ਦੇ ਦਰਸਨ) ਦੀ ਖ਼ਾਤਰ। ਧਰੈ = ਧਰਦਾ ਹੈ। ਫਿਰਤ ਸਗਲ ਜੁਗ = ਸਾਰੇ ਜੁਗਾਂ ਵਿਚ ਭੌਂਦਾ। ਕਬਹੁ ਕ = ਕਦੇ, ਕਿਸੇ ਵਿਰਲੇ ਸਮੇਂ। ਆਤਮ ਪ੍ਰਗਾਸ = ਅੰਦਰ ਦਾ ਚਾਨਣਾ।
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ ॥
In the Hymns of the Vedas, Brahma sang His Praises; for His Sake, Shiva the silent sage held his place on the Kailaash Mountain.
ਜਿਸ ਹਰੀ ਦਾ ਜਸ ਬ੍ਰਹਮਾ ਵੇਦਾਂ ਦੀ ਬਾਣੀ ਸਮੇਤ ਗਾਉਂਦਾ ਹੈ, ਅਤੇ ਜਿਸ ਵਿਚ ਸਮਾਧੀ ਲਾ ਕੇ ਸ਼ਿਵ ਕੈਲਾਸ਼ ਪਰਬਤ ਨਹੀਂ ਛੱਡਦਾ; ਬਿਰੰਚਿ = (विरंचि) ਬ੍ਰਹਮਾ। ਗਹਿ = ਫੜ ਕੇ। ਨ ਤਜਾਤ = ਨਹੀਂ ਛੱਡਦਾ। ਕਬਿਲਾਸ = ਕੈਲਾਸ਼ ਪਰਬਤ।
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥
For His Sake, the Yogis, celibates, Siddhas and seekers, the countless sects of fanatics with matted hair wear religious robes, wandering as detached renunciates.
ਜਿਸ (ਦਾ ਦਰਸਨ ਕਰਨ) ਦੀ ਖ਼ਾਤਰ ਅਨੇਕਾਂ ਜੋਗੀ, ਜਤੀ, ਸਿੱਧ ਤੇ ਸਾਧਿਕ ਤਪ ਕਰਦੇ ਹਨ ਅਤੇ ਜਟਾ-ਜੂਟ ਰਹਿ ਕੇ ਉਦਾਸ-ਭੇਖ ਧਾਰ ਕੇ ਫਿਰਦੇ ਹਨ, ਜਾ ਕਉ = ਜਿਸ ਦੀ ਖ਼ਾਤਰ। ਉਦਾਸ ਕਉ = ਉਦਾਸ ਨੂੰ (ਧਾਰ ਕੇ)।
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥੫॥
That True Guru, by the Pleasure of His Will, showered His Mercy upon all beings, and blessed Guru Raam Daas with the Glorious Greatness of the Naam. ||5||
ਉਸ (ਹਰੀ-ਰੂਪ) ਗੁਰੂ (ਅਮਰਦਾਸ ਜੀ) ਨੇ ਸਹਜ ਸੁਭਾਇ ਜੀਆਂ ਉਤੇ ਕਿਰਪਾ ਕੀਤੀ ਤੇ ਗੁਰ ਰਾਮਦਾਸ ਜੀ ਨੂੰ ਹਰੀ-ਨਾਮ ਦੀ ਵਡਿਆਈ ਬਖ਼ਸ਼ੀ ॥੫॥ ਸੁ ਤਿਨਿ ਸਤਿਗੁਰਿ = ਉਸ ਹਰੀ-ਰੂਪ ਗੁਰੂ (ਅਮਰਦਾਸ ਜੀ) ਨੇ। ਸੁਖ ਭਾਇ = ਸਹਜ ਸੁਭਾਇ। ਜੀਅ = ਜੀਵਾਂ ਉੱਤੇ। ਤਿਨਿ = ਉਸ ਨੇ। ਸਤਿਗੁਰਿ = ਸਤਿਗੁਰ ਨੇ ॥੫॥