ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥
Guru Nanak gathered up the True Name of the Creator Lord, and implanted it within.
(ਗੁਰੂ) ਨਾਨਕ (ਦੇਵ ਜੀ) ਨੇ ਅਕਾਲ ਪੁਰਖ ਦਾ ਨਾਮ ਜੋ ਸਦਾ-ਥਿਰ ਰਹਿਣ ਵਾਲਾ ਹੈ, ਪੱਕੇ ਤੌਰ ਤੇ ਗ੍ਰਹਿਣ ਕੀਤਾ; ਦ੍ਰਿੜੁ = ਪੱਕੇ ਤੌਰ ਤੇ, ਚੰਗੀ ਤਰ੍ਹਾਂ। ਨਾਨਕਿ = (ਗੁਰੂ) ਨਾਨਕ ਨੇ। ਸੰਗ੍ਰਹਿਅਉ = ਗ੍ਰਹਣ ਕੀਤਾ ਹੈ।
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥
Through Him, Lehnaa became manifest in the form of Guru Angad, who remained lovingly attuned to His Feet.
ਉਹਨਾਂ ਤੋਂ ਲਹਣਾ ਜੀ ਗੁਰੂ ਅੰਗਦ ਹੋ ਕੇ ਪਰਗਟ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆਪਣੀ ਬ੍ਰਿਤੀ ਲਾ ਰੱਖੀ। ਤਾ ਤੇ = ਉਹਨਾਂ ਤੋਂ (ਭਾਵ, ਗੁਰੂ ਨਾਨਕ ਜੀ ਤੋਂ)। ਪ੍ਰਗਟਿ = ਪਰਗਟ ਹੋ ਕੇ, ਚਾਨਣ ਲੈ ਕੇ। ਤਾਸੁ ਚਰਣਹ = ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ।
ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ ॥
Guru Amar Daas of that dynasty is the home of hope. How can I express His Glorious Virtues?
ਉਸ ਕੁਲ ਵਿਚ ਗੁਰੂ ਅਮਰਦਾਸ, ਆਸਾਂ ਦਾ ਪੂਰਨ ਵਾਲਾ, (ਪਰਗਟ ਹੋਇਆ)। ਮੈਂ ਉਸ ਦੇ ਕਿਹੜੇ ਗੁਣ ਦੱਸਾਂ? ਤਿਤੁ ਕੁਲਿ = ਉਸ ਕੁਲ ਵਿਚ (ਭਾਵ, ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੀ ਕੁਲ ਵਿਚ)। ਆਸਾ ਨਿਵਾਸੁ = ਆਸਾਂ ਦਾ ਨਿਵਾਸ, ਆਸਾਂ ਦਾ ਟਿਕਾਣਾ (ਭਾਵ, ਆਸਾਂ ਪੂਰੀਆਂ ਕਰਨ ਵਾਲਾ)। ਤਾਸੁ = ਉਸ ਦੇ (तस्य)। ਤਾਸੁ ਗੁਣ ਕਵਣ = ਉਸ (ਗੁਰੂ ਅਮਰਦਾਸ ਜੀ) ਦੇ ਕਿਹੜੇ ਗੁਣ? ਵਖਾਣਉ = ਮੈਂ ਦੱਸਾਂ।
ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ ॥
His Virtues are unknowable and unfathomable. I do not know the limits of His Virtues.
ਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣਦਾ। ਤਿਨਹ ਗੁਣ ਅੰਤੁ = ਉਹਨਾਂ ਗੁਣਾਂ ਦਾ ਅੰਤ। ਨ ਜਾਣਉ = ਮੈਂ ਨਹੀਂ ਜਾਣਦਾ। ਅਲਖ = ਅਲੱਖ, ਬਿਆਨ ਤੋਂ ਪਰੇ। ਅਗੰਮ = ਅਪਹੁੰਚ।
ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥
The Creator, the Architect of Destiny, has made Him a boat to carry all His generations across, along with the Sangat, the Holy Congregation.
ਸਾਰੀ ਸੰਗਤ ਤੇ ਸਾਰੀਆਂ ਕੁਲਾਂ ਨੂੰ ਤਾਰਨ ਲਈ ਕਰਤਾਰ ਨੇ (ਗੁਰੂ ਅਮਰਦਾਸ ਜੀ ਨੂੰ) ਇਕ ਜਹਾਜ਼ ਬਣਾਇਆ ਹੈ; ਬੋਹਿਥਉ = ਜਹਾਜ਼। ਬਿਧਾਤੈ = ਕਰਤਾਰ ਨੇ। ਨਿਰਮਯੌ = ਬਣਾਇਆ ਹੈ। ਉਧਰਣ = ਉਧਾਰਨ ਲਈ, ਤਾਰਨ ਲਈ।
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥
So speaks Keerat: O Guru Amar Daas, please protect me and save me; I seek the Sanctuary of Your Feet. ||1||15||
ਕੀਰਤ (ਭੱਟ) ਆਖਦਾ ਹੈ- ਹੇ ਗੁਰੂ ਅਮਰਦਾਸ (ਜੀ)! ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੇ ਚਰਨਾਂ ਦੀ ਸਰਨ ਪਿਆ ਹਾਂ ॥੧॥੧੫॥ ਗੁਰ ਅਮਰਦਾਸ = ਹੇ ਗੁਰੂ ਅਮਰਦਾਸ ਜੀ! ਕੀਰਤੁ ਕਹੈ = ਕੀਰਤ (ਭੱਟ) ਆਖਦਾ ਹੈ। ਤ੍ਰਾਹਿ = ਰੱਖ ਲੈ, ਬਚਾ ਲੈ। ਤੁਅ ਪਾ = ਤੇਰੇ ਚਰਨਾਂ ਦੀ ॥੧॥੧੫॥