ਪ੍ਰਭ ਕਉ ਸਿਮਰਹਿ ਸੇ ਧਨਵੰਤੇ

Those who remember God are wealthy.

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ, ਸਿਮਰਹਿ = (ਜੋ) ਸਿਮਰਦੇ ਹਨ। ਸੇ = ਉਹ ਮਨੁੱਖ। ਧਨਵੰਤੇ = ਧਨ ਵਾਲੇ, ਧਨਾਢ।

ਪ੍ਰਭ ਕਉ ਸਿਮਰਹਿ ਸੇ ਪਤਿਵੰਤੇ

Those who remember God are honorable.

ਤੇ, ਉਹ ਇੱਜ਼ਤ ਵਾਲੇ ਹਨ। ਪਤਿਵੰਤੇ = ਇੱਜ਼ਤ ਵਾਲੇ।

ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ

Those who remember God are approved.

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ, ਪਰਵਾਨ = ਕਬੂਲ, ਮੰਨੇ ਪ੍ਰਮੰਨੇ।

ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ

Those who remember God are the most distinguished persons.

ਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ। ਪੁਰਖ = ਮਨੁੱਖ। ਪ੍ਰਧਾਨ = ਸ੍ਰੇਸ਼ਟ, ਚੰਗੇ।

ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ

Those who remember God are not lacking.

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ, ਸਿ = ਸੇ, ਉਹ ਮਨੁੱਖ। ਬੇਮੁਹਤਾਜੇ = ਬੇ-ਮੁਥਾਜ, ਬੇ-ਪਰਵਾਹ।

ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ

Those who remember God are the rulers of all.

ਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ।

ਪ੍ਰਭ ਕਉ ਸਿਮਰਹਿ ਸੇ ਸੁਖਵਾਸੀ

Those who remember God dwell in peace.

ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ,

ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ

Those who remember God are immortal and eternal.

ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਅਬਿਨਾਸੀ = ਨਾਸ-ਰਹਿਤ, ਜਨਮ ਮਰਨ ਤੋਂ ਰਹਿਤ।

ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ

They alone hold to the remembrance of Him, unto whom He Himself shows His Mercy.

(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ); ਸਿਮਰਨਿ = ਸਿਮਰਨ ਵਿਚ। ਤੇ = ਉਹ ਮਨੁੱਖ। ਜਿਨ = ਜਿਨ੍ਹਾਂ ਉਤੇ। ਆਪਿ = ਪ੍ਰਭੂ ਆਪ।

ਨਾਨਕ ਜਨ ਕੀ ਮੰਗੈ ਰਵਾਲਾ ॥੫॥

Nanak begs for the dust of their feet. ||5||

ਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ॥੫॥ ਜਨ = ਸੇਵਕ। ਰਵਾਲਾ = ਚਰਨਾਂ ਦੀ ਧੂੜ ॥੫॥