ਦੋਹਰਾ ॥
ਦੋਹਰਾ:
ਸਭ ਰਾਜਨ ਕੌ ਮਾਰਿ ਕੈ ਸੈਨਾ ਦਈ ਖਪਾਇ ॥
ਸਾਰਿਆਂ ਰਾਜਿਆਂ ਨੂੰ ਮਾਰ ਕੇ (ਉਨ੍ਹਾਂ ਦੀ) ਸੈਨਾ ਨੂੰ ਨਸ਼ਟ ਕਰ ਦਿੱਤਾ
ਜੀਤਿ ਜੁਧ ਗ੍ਰਿਹ ਕੋ ਗਈ ਜੈ ਦੁੰਦਭੀ ਬਜਾਇ ॥੨੭॥
ਅਤੇ ਜਿਤ ਦਾ ਧੌਂਸਾ ਵਜਾਉਂਦੀ ਹੋਈ ਯੁੱਧ ਜਿਤ ਕੇ ਘਰ ਨੂੰ (ਪਰਤ) ਗਈ ॥੨੭॥
ਤਾਹੀ ਤੇ ਜਗਤੇਸ ਨ੍ਰਿਪ ਸੀਖੇ ਚਰਿਤ ਅਨੇਕ ॥
ਉਸੇ ਤੋਂ ਜਗਤ ਦੇ ਸੁਆਮੀ ਰਾਜਿਆਂ ਨੇ ਅਨੇਕ ਚਰਿਤ੍ਰ ਸਿਖੇ।
ਸਾਹਿਜਹਾ ਕੇ ਬੀਰ ਸਭ ਚੁਨਿ ਚੁਨਿ ਮਾਰੇ ਏਕ ॥੨੮॥
(ਉਸ ਨੇ) ਸ਼ਾਹਜਹਾਨ ਦੇ ਇਕ ਇਕ ਸੂਰਮੇ ਨੂੰ ਚੁਣ ਚੁਣ ਕੇ ਮਾਰਿਆ ॥੨੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੪॥੩੮੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੪॥੩੮੫੮॥ ਚਲਦਾ॥