ਚੌਪਈ

Chaupaee

ਚੌਪਈ:

ਏਕ ਜਾਟ ਦਿਲੀ ਮਹਿ ਰਹੈ

ਇਕ ਜੱਟ ਦਿੱਲੀ ਵਿਚ ਰਹਿੰਦਾ ਸੀ।

ਨੈਨੌ ਨਾਮ ਜਗਤ ਤਿਹ ਕਹੈ

One Jat, peasant used to live in Delhi. His name was Naino.

ਉਸ ਦਾ ਨਾਂ ਲੋਕੀਂ ਨੈਨੌ ਕਹਿੰਦੇ ਸਨ।

ਏਕ ਨਾਰਿ ਤਾ ਕੇ ਕਲਹਾਰੀ

ਉਸ ਦੀ ਇਕ ਕੁਲੱਛਣੀ ਇਸਤਰੀ ਸੀ।

ਤਾ ਕੋ ਰਹਤ ਪ੍ਰਾਨ ਤੇ ਪ︀ਯਾਰੀ ॥੧॥

He had a quarrelsome wife whom he adored extremely.(1)

ਉਸ ਨੂੰ (ਉਹ) ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰੀ ਸੀ ॥੧॥

ਸ੍ਰੀ ਤ੍ਰਿਯ ਰਾਜ ਮਤੀ ਤਿਹ ਨਾਮਾ

ਉਸ ਇਸਤਰੀ ਦਾ ਨਾਂ ਰਾਜ ਮਤੀ ਸੀ

ਨੈਨੌ ਨਾਮ ਜਟ ਕੀ ਬਾਮਾ

The name of the wife of Naino Jat was Raj Mati.

ਜੋ ਨੈਨੌ ਨਾਂ ਦੇ ਜੱਟ ਦੀ ਪਤਨੀ ਸੀ।

ਸਹਰ ਜਹਾਨਾਬਾਦ ਬਸੈ ਵੈ

(ਉਹ) ਜਹਾਨਾਬਾਦ ਸ਼ਹਿਰ ਵਿਚ ਰਹਿੰਦੀ ਸੀ

ਦਰਬਵਾਨ ਦੁਤਿ ਮਾਨ ਰਹੈ ਵੈ ॥੨॥

She lived in the city of Jehanbad; she was very rich and pretty.(2)

ਅਤੇ ਧਨਵਾਨ ਅਤੇ ਸੁੰਦਰ ਮੰਨੀ ਜਾਂਦੀ ਸੀ ॥੨॥

ਸੌਦਾ ਕਾਰਨ ਤਾਹਿ ਪਠਾਯੋ

(ਜੱਟ ਨੇ) ਉਸ ਨੂੰ ਸੌਦਾ (ਖ਼ਰੀਦਣ ਲਈ) ਭੇਜਿਆ

ਏਕ ਰਪੈਯਾ ਹਾਥ ਦਿਵਾਯੋ

She was sent for shopping and was given a rupee in her hand.

ਅਤੇ ਇਕ ਰੁਪਇਆ ਹੱਥ ਵਿਚ ਦਿੱਤਾ।

ਏਕ ਹੁਤੋ ਤਿਹ ਠਾ ਕੋ ਜੋਗੀ

ਉਸ ਥਾਂ ਤੇ ਇਕ ਜੋਗੀ ਰਹਿੰਦਾ ਸੀ।

ਨਾਗੀ ਕਰਿ ਨਾਰੀ ਤਿਨ ਭੋਗੀ ॥੩॥

She met a Yogi, who made her naked and had sex with her.(3)

ਉਸ ਨੇ ਨੰਗੀ ਕਰ ਕੇ ਉਸ ਇਸਤਰੀ ਨਾਲ ਭੋਗ ਕੀਤਾ ॥੩॥