ਅੜਿਲ ॥
ਅੜਿਲ:
ਖੋਜਿ ਖੋਜਿ ਬਨ ਲੋਗ ਸਭੈ ਆਵਤ ਭਏ ॥
ਜੰਗਲ ਨੂੰ ਖੋਜ ਖੋਜ ਕੇ ਸਾਰੇ ਲੋਕ ਵਾਪਸ ਆ ਗਏ
ਕਹੈ ਤ੍ਰਿਯਾ ਤਵ ਨਾਥ ਨ ਹਾਥ ਕਹੂੰ ਅਏ ॥
ਅਤੇ ਕਹਿਣ ਲਗੇ ਕਿ ਹੇ ਇਸਤਰੀ! ਤੇਰਾ ਸੁਆਮੀ ਕਿਤੇ ਨਹੀਂ ਮਿਲਿਆ।
ਆਇ ਨਿਕਟਿ ਤਾ ਕੌ ਸਭ ਹੀ ਸਮੁਝਾਵਹੀ ॥
ਸਾਰੇ ਉਸ ਦੇ ਨੇੜੇ ਆ ਕੇ ਸਮਝਾਉਣ ਲਗੇ।
ਹੋ ਭੂਲੇ ਲੋਕ ਅਜਾਨ ਮਰਮ ਨਹਿ ਪਾਵਹੀ ॥੧੮॥
ਉਹ ਭੋਲੇ ਅਜਾਣ ਲੋਕ ਅਸਲ ਭੇਦ ਨੂੰ ਸਮਝ ਨਹੀਂ ਸਕੇ ॥੧੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੨॥੩੮੦੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੨॥੩੮੦੭॥ ਚਲਦਾ॥