ਮਃ

First Mehl:

ਪਹਿਲੀ ਪਾਤਸ਼ਾਹੀ।

ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ

Look, and see how the sugar-cane is cut down. After cutting away its branches, its feet are bound together into bundles,

(ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ)। ਮਿਠਾ = ਗੰਨਾ। ਕਟਿ ਕੁਟਿ = ਕੱਟ ਕੁੱਟ ਕੇ (ਭਾਵ,) ਵੱਢਣ ਤੋਂ ਪਿਛੋਂ ਬਾਕੀ ਦੀ ਤਿਆਰੀ ਕਰ ਕੇ, ਛਿੱਲ ਛਿੱਲ ਕੇ। ਪਾਇ = ਪਾ ਕੇ, ਰੱਸੀਆਂ ਪਾ ਕੇ।

ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ

and then, it is placed between the wooden rollers and crushed.

ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ)। ਖੁੰਢਾ = ਵੇਲਣੇ ਦੀਆਂ ਲੱਠਾਂ। ਮਲ = ਮੱਲ, ਭਲਵਾਨ।

ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ

What punishment is inflicted upon it! Its juice is extracted and placed in the cauldron; as it is heated, it groans and cries out.

ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ। ਰਸੁ ਕਸੁ = ਕੱਢੀ ਹੋਈ ਰਹੁ। ਟਟਰਿ = ਕੜਾਹੇ ਵਿਚ।

ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ

And then, the crushed cane is collected and burnt in the fire below.

(ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ। ਸਮਾਲੀਐ = ਇਕੱਠਾ ਕਰ ਲਈਦਾ ਹੈ।

ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥

Nanak: come, people, and see how the sweet sugar-cane is treated! ||2||

ਹੇ ਨਾਨਕ! (ਆਖ-) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ ॥੨॥ ਮਿਠੈ = ਮਿੱਠੇ ਦੇ ਕਾਰਣ। ਪਤਰੀਐ = ਖ਼ੁਆਰ ਹੋਈਦਾ ਹੈ {ਸੰ: ਪ੍ਰ-ਤ੍ਰੀ, ਇਸ ਧਾਤੂ ਤੋਂ 'ਪ੍ਰੇਰਣਾਰਥਕ ਕ੍ਰਿਆ' ਦਾ ਰੂਪ ਹੈ 'ਪ੍ਰਤਾਰੀਯ' ਜਿਸ ਤੋਂ ਪੰਜਾਬੀ ਲਫ਼ਜ਼ ਹੈ 'ਪਤਾਰਨਾ'। ਇਸ ਦਾ ਅਰਥ ਹੈ 'ਖ਼ੁਆਰ ਕਰਨਾ, ਬਦਨਾਮ ਕਰਨਾ, ਧੋਖਾ ਦੇਣਾ।' ਲਫ਼ਜ਼ 'ਪਤਾਰੀਐ' 'ਕ੍ਰਿਆ ਹੈ। 'ਮਿਠੈ ਪਤਰੀਐ' ਦਾ ਅਰਥ 'ਮਿੱਠੇ ਪਤਰਾਂ ਵਾਲੇ ਨੂੰ' ਗ਼ਲਤ ਹੈ, ਗੰਨੇ ਦੇ ਪਤਰਾਂ ਵਿਚ ਮਿਠਾਸ ਨਹੀਂ, ਮਿਠਾਸ ਤਾਂ ਗੰਨੇ ਵਿਚ ਹੈ, ਪੱਤਰ (ਛੋਈ) ਤਾਂ ਲਾਹ ਕੇ ਸੁੱਟ ਦੇਈਏ ਹਨ। ਵੇਖੋ 'ਕਉਨੁ ਕਉਨੁ ਨਹੀ ਪਤਰਿਆ', ਬਿਲਾਵਲ ਮ: ੫ ॥੨॥