ਨਾਮਦੇਵ ਜੀ ॥
Naam Dayv Jee:
ਮਹਾਰਾਜ ਨਾਮ ਦੇਵ।
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
I am blind; Your Name, O Creator Lord, is my only anchor and support.
ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ; ਟੇਕ = ਓਟ, ਸਹਾਰਾ। ਖੁੰਦਕਾਰਾ = ਸਹਾਰਾ। ਖੁੰਦਕਾਰ = ਬਾਦਸ਼ਾਹ, ਹੇ ਮੇਰੇ ਪਾਤਿਸ਼ਾਹ!
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
I am poor, and I am meek. Your Name is my only support. ||1||Pause||
ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥ ਮਸਕੀਨ = ਆਜਿਜ਼। ਅਧਾਰਾ = ਆਸਰਾ ॥੧॥ ਰਹਾਉ ॥
ਕਰੀਮਾਂ ਰਹੀਮਾਂ ਅਲਾਹ ਤੂ ਗਨੀਂ︀ ॥
O beautiful Lord, benevolent and merciful Lord, You are so wealthy and generous.
ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ, ਕਰੀਮਾਂ = ਹੇ ਕਰੀਮ! ਹੇ ਬਖ਼ਸ਼ਸ਼ ਕਰਨ ਵਾਲੇ! ਰਹੀਮਾਂ = ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨੀ = ਅਮੀਰ, ਰੱਜਿਆ-ਪੁੱਜਿਆ।
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ︀ ॥੧॥
You are ever-present in every presence, within and before me. ||1||
ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ॥੧॥ ਹਾਜਰਾ ਹਜੂਰਿ = ਹਰ ਥਾਂ ਮੌਜੂਦ, ਪ੍ਰਤੱਖ ਮੌਜੂਦ। ਦਰਿ = ਵਿਚ। ਪੇਸਿ = ਪੇਸ਼ਿ, ਸਾਹਮਣੇ। ਦਰਿ ਪੇਸਿ ਮਨੀ = ਮੇਰੇ ਸਾਹਮਣੇ ॥੧॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
You are the river of life, You are the Giver of all; You are so very wealthy.
ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਦਿਹੰਦ = ਦੇਣ ਵਾਲਾ, ਦਾਤਾ। ਬਿਸੀਆਰ = ਬਹੁਤ। ਧਨੀ = ਧਨ ਵਾਲਾ।
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
You alone give, and You alone take away; there is no other at all. ||2||
ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ॥੨॥ ਦੇਹਿ = ਤੂੰ ਦੇਂਦਾ ਹੈਂ। ਲੇਹਿ = ਤੂੰ ਲੈਂਦਾ ਹੈਂ। ਦਿਗਰ = ਕੋਈ ਹੋਰ, ਦੂਸਰਾ ॥੨॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
You are wise, You are the supreme seer; how could I make You an object of thought?
(ਹੇ ਮਾਲਕ!) ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ? ਦਾਨਾਂ = ਜਾਣਨ ਵਾਲਾ। ਬੀਨਾਂ = ਵੇਖਣ ਵਾਲਾ।
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
O Lord and Master of Naam Dayv, You are the merciful Lord of forgiveness. ||3||1||2||
ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥ ਚ = ਦਾ। ਚੇ = ਦੇ। ਚੀ = ਦੀ। ਨਾਮੇ ਚੇ = ਨਾਮੇ ਦੇ। ਨਾਮੇ ਚੇ ਸੁਆਮੀ = ਹੇ ਨਾਮਦੇਵ ਦੇ ਸੁਆਮੀ! ॥੩॥੧॥੨॥