ਸਿਰੀਰਾਗੁ ਮਹਲਾ ੧ ॥
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
Greed is a dog; falsehood is a filthy street-sweeper. Cheating is eating a rotting carcass.
ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)। ਲਬੁ = ਖਾਣ ਦਾ ਲਾਲਚ। ਕੂੜੁ = ਝੂਠ ਬੋਲਣਾ। ਠਗਿ = ਠੱਗ ਕੇ।
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
Slandering others is putting the filth of others into your own mouth. The fire of anger is the outcaste who burns dead bodies at the crematorium.
ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ), ਪਰ ਮਲੁ = ਪਰਾਈ ਮੈਲ। ਮੁਖਿ = ਮੂੰਹ ਵਿਚ। ਸੁਧੀ = ਸਮੂਲਚੀ, ਸਾਰੀ ਦੀ ਸਾਰੀ। ਅਗਨਿ = ਅੱਗ।
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
I am caught in these tastes and flavors, and in self-conceited praise. These are my actions, O my Creator! ||1||
ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥ ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ॥੧॥
ਬਾਬਾ ਬੋਲੀਐ ਪਤਿ ਹੋਇ ॥
O Baba, speak only that which will bring you honor.
ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ। ਬਾਬਾ = ਹੇ ਭਾਈ! ਬੋਲੀਐ = ਉਹ ਬੋਲ ਬੋਲੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰੀਏ। ਪਤਿ = ਇੱਜ਼ਤ।
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
They alone are good, who are judged good at the Lord's Door. Those with bad karma can only sit and weep. ||1||Pause||
ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ॥੧॥ ਰਹਾਉ ॥ ਸੇ = ਉਹੀ ਬੰਦੇ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ। ਕਹੀਅਹਿ = ਕਹੇ ਜਾਂਦੇ ਹਨ। ਨੀਚ ਕਰਮ = ਮੰਦ-ਕਰਮੀ ਬੰਦੇ॥੧॥ਰਹਾਉ॥
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
The pleasures of gold and silver, the pleasures of women, the pleasure of the fragrance of sandalwood,
ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਰਸੁ = ਚਸਕਾ। ਰੁਪਾ = ਚਾਂਦੀ। ਕਾਮਣਿ = ਇਸਤ੍ਰੀ। ਪਰਮਲ = ਸੁਗੰਧੀ। ਪਰਮਲ ਕੀ ਵਾਸ = ਸੁਗੰਧੀ ਸੁੰਘਣੀ।
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
the pleasure of horses, the pleasure of a soft bed in a palace, the pleasure of sweet treats and the pleasure of hearty meals
ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ, ਮੰਦਰ = ਸੋਹਣੇ ਘਰ।
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
-these pleasures of the human body are so numerous; how can the Naam, the Name of the Lord, find its dwelling in the heart? ||2||
ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥ ਏਤੇ = ਇਤਨੇ, ਕਈ। ਕੈ ਘਟਿ = ਕਿਸ ਹਿਰਦੇ ਵਿਚ? ॥੨॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
Those words are acceptable, which, when spoken, bring honor.
ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ। ਜਿਤੁ ਬੋਲਿਐ = ਜੇਹੜਾ ਬੋਲ ਬੋਲਿਆਂ। ਜਿਤੁ = ਜਿਸ (ਬੋਲ) ਦੀ ਰਾਹੀਂ। ਪਰਵਾਣੁ = ਕਬੂਲ, ਸੁਚੱਜਾ, ਸੁਲੱਖਣਾ।
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
Harsh words bring only grief. Listen, O foolish and ignorant mind!
ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ)। ਪ੍ਰਭੂ ਭੀ ਸਿਫ਼ਤ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ। ਬੋਲਿ = ਬੋਲ ਕੇ। ਵਿਗੁਚਣਾ = ਖ਼ੁਆਰ ਹੋਈਦਾ ਹੈ। ਮਨ = ਹੇ ਮਨ!
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥
Those who are pleasing to Him are good. What else is there to be said? ||3||
ਜੋ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ॥੩॥ ਭਾਵਹਿ = ਚੰਗੇ ਲੱਗਦੇ ਹਨ। ਤਿਸੁ = ਉਸ ਪ੍ਰਭੂ ਨੂੰ। ਕਿ = ਕੀਹ? ਕਹਣ ਵਖਾਣ = ਕਹਣ-ਕਹਾਣ, ਫਾਲਤੂ ਗੱਲਾਂ। ਕਿ = ਕਿਸ ਅਰਥ? ਕੋਈ ਲਾਭ ਨਹੀਂ॥੩॥
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
Wisdom, honor and wealth are in the laps of those whose hearts remain permeated with the Lord.
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ। ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਸੁਆਲਿਉ = ਸੋਹਣਾ।
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
What praise can be offered to them? What other adornments can be bestowed upon them?
ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ? ਕਾਇ = ਕੌਣ?
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
O Nanak, those who lack the Lord's Glance of Grace cherish neither charity nor the Lord's Name. ||4||4||
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥ ਨਾਨਕ = ਹੇ ਨਾਨਕ! ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ਨਾਇ = ਪ੍ਰਭੂ ਦੇ ਨਾਮ ਵਿਚ॥੪॥