ਪਉੜੀ ॥

Pauree:

ਪਉੜੀ।

ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥

Everything is in Your power; You are the True King.

ਹੇ ਪ੍ਰਭੂ! ਤੂੰ ਸੱਚਾ ਸ਼ਾਹ ਹੈਂ ਤੇ ਸਭ ਕੁਝ ਤੇਰੇ ਅਖ਼ਤਿਆਰ ਵਿਚ ਹੈ। ਸਭੁ ਕਿਹੁ = ਸਭ ਕੁਝ। ਸਚਾ = ਸਦਾ ਰਹਿਣ ਵਾਲਾ।

ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥

The devotees are imbued with the Love of the One Lord; they have perfect faith in Him.

ਭਜਨ ਕਰਨ ਵਾਲੇ ਦਾਸ ਇਕ ਹਰੀ ਦੇ (ਨਾਮ ਦੇ) ਰੰਗ ਵਿਚ ਰੰਗੇ ਹੋਏ ਹਨ ਤੇ ਉਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ। ਰੰਗਿ = ਰੰਗ ਵਿਚ। ਵੇਸਾਹੁ = ਭਰੋਸਾ।

ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥

The Name of the Lord is the ambrosial food; His humble servants eat their fill.

ਉਹ ਦਾਸ ਪ੍ਰਭੂ ਦਾ ਨਾਮ (ਰੂਪ) ਅਮਰ ਕਰਨ ਵਾਲਾ ਭੋਜਨ ਰੱਜ ਰੱਜ ਕੇ ਖਾਂਦੇ ਹਨ।

ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥

All treasures are obtained - meditative remembrance on the Lord is the true profit.

ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ, ਉਹ ਨਾਮ ਸਿਮਰਨ (ਰੂਪ) ਸੱਚਾ ਲਾਹਾ ਖੱਟਦੇ ਹਨ। ਪਾਈਅਨਿ = ਮਿਲਦੇ ਹਨ। ਲਾਹੁ = ਲਾਭ।

ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥

The Saints are very dear to the Supreme Lord God, O Nanak; the Lord is unapproachable and unfathomable. ||20||

ਹੇ ਨਾਨਕ! ਜੋ ਪਾਰਬ੍ਰਹਮ ਪਹੁੰਚ ਤੋਂ ਪਰੇ ਤੇ ਅਗਾਧ ਹੈ, ਭਜਨ ਕਰਨ ਵਾਲੇ ਦਾਸ ਉਸ ਦੇ ਪਿਆਰੇ ਹਨ ॥੨੦॥