ਪਉੜੀ ॥
Pauree:
ਪਉੜੀ।
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥
One who praises his God, receives honor.
ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਸੋਭਾ ਖੱਟਦਾ ਹੈ। ਜਿ = ਜੋ ਮਨੁੱਖ।
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥
He drives out egotism from within himself, and enshrines the True Name within his mind.
ਮਨ ਵਿਚੋਂ 'ਹਉਮੈ' ਮਿਟਾ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਵਸਾਂਦਾ ਹੈ। ਮੰਨਿ = ਮਨ ਵਿਚ {'ਮ' ਨੂੰ (ੰ) ਛੰਦ ਦੀ ਚਾਲ ਪੂਰੀ ਰੱਖਣ ਲਈ ਇਕ 'ਮਾਤ੍ਰਾ ਵਧਾਣ ਵਾਸਤੇ ਹੈ}।
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥
Through the True Word of the Guru's Bani, he chants the Glorious Praises of the Lord, and finds true peace.
ਸਤਿਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਹੈ (ਇਸ ਤਰ੍ਹਾਂ) ਅਸਲ ਸੁਖ ਮਾਣਦਾ ਹੈ। ਸਚੁ = ਪ੍ਰਭੂ ਦਾ ਨਾਮ।
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥
He is united with the Lord, after being separated for so long; the Guru, the Primal Being, unites him with the Lord.
ਚਿਰ ਤੋਂ (ਰੱਬ ਨਾਲੋਂ) ਵਿਛੁੜੇ ਹੋਏ ਦਾ (ਮੁੜ ਰੱਬ ਨਾਲ) ਮੇਲ ਹੋ ਜਾਂਦਾ ਹੈ, ਸਤਿਗੁਰੂ ਮਰਦ ਨੇ (ਜੂ) ਮਿਲਾ ਦਿੱਤਾ। ਗੁਰ ਪੁਰਖਿ = ਸਤਿਗੁਰੂ ਮਰਦ ਨੇ।
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥
In this way, his filthy mind is cleansed and purified, and he meditates on the Name of the Lord. ||17||
ਸੋ, ਪ੍ਰਭੂ ਦਾ ਨਾਮ ਸਿਮਰ ਕੇ ਇਸ ਤਰ੍ਹਾਂ ਮੈਲਾ ਮਨ ਪਵਿਤ੍ਰ ਹੋ ਜਾਂਦਾ ਹੈ ॥੧੭॥ ਇਵ = ਇਸ ਤਰ੍ਹਾਂ ॥੧੭॥