ਸਵੈਯਾ

SWAYYA

ਸਵੈਯਾ:

ਦਸ ਦਿਉਸ ਕੋ ਬਾਲਕ ਭਯੋ ਜਬ ਹੀ ਤਬ ਸੰਬਰ ਦੈਤ ਲੈ ਤਾਹਿ ਗਯੋ ਹੈ

ਜਦ ਬਾਲਕ ਦਸਾਂ ਦਿਨਾਂ ਦਾ ਹੋ ਗਿਆ ਤਦ ਸੰਬਰ (ਨਾਂ ਦਾ) ਦੈਂਤ ਉਸ ਨੂੰ ਲੈ ਗਿਆ।

ਸਿੰਧ ਕੇ ਭੀਤਰ ਡਾਰਿ ਦਯੋ ਇਕ ਮਛ ਹੁਤੋ ਤਿਹ ਲੀਲ ਲਯੋ ਹੈ

When the child was only tan days of age, a demon named Shambar stole him and threw him in the sea, where he was swallowed by a fish

(ਉਸ ਨੇ ਲੈ ਜਾ ਕੇ) ਸਮੁੰਦਰ ਵਿਚ ਸੁਟ ਦਿੱਤਾ। (ਉਥੇ) ਇਕ ਮੱਛ ਹੁੰਦਾ ਸੀ, (ਉਸ ਨੇ) ਉਸ (ਬਾਲਕ) ਨੂੰ ਨਿਗਲ ਲਿਆ।

ਮਛ ਸੋਊ ਗਹਿ ਝੀਵਰਿ ਏਕੁ ਸੁ ਸੰਬਰ ਪੈ ਫਿਰਿ ਜਾਇ ਦਯੋ ਹੈ

ਉਸ ਮੱਛ ਨੂੰ ਇਕ ਝੀਵਰ ਨੇ ਪਕੜ ਲਿਆ ਅਤੇ ਫਿਰ ਉਸ ਨੇ (ਉਹ) ਸੰਬਰ (ਦੈਂਤ) ਕੋਲ (ਵੇਚ) ਦਿੱਤਾ।

ਭਛਨ ਕੋ ਫੁਨਿ ਤਾਹਿ ਰਸੋਇ ਮੈ ਭੇਜਿ ਦਯੋ ਸੁ ਉਲਾਸ ਕਯੋ ਹੈ ॥੨੦੧੭॥

A fisherman caught that fish and brought it to Shambar, who, getting pleased, sent it to the kitchen for cooking.2017.

ਫਿਰ (ਦੈਂਤ ਨੇ ਉਸ ਨੂੰ) ਖਾਣ ਲਈ ਰਸੋਈ ਵਿਚ ਭੇਜ ਦਿੱਤਾ ਅਤੇ (ਮਨ ਵਿਚ) ਬਹੁਤ ਖੁਸ਼ ਹੋਇਆ ॥੨੦੧੭॥

ਜਬ ਮਛ ਕੋ ਪਾਰਨ ਪੇਟ ਲਗੇ ਤਬ ਸੁੰਦਰ ਬਾਰਿਕ ਏਕ ਨਿਹਾਰਿਯੋ

When the belly of the fish was torn open, a beautiful child was seen there

ਜਦ (ਰਸੋਈ ਬਣਾਉਣ ਵਾਲੀ ਇਸਤਰੀ) ਮੱਛ ਦਾ ਪੇਟ ਪਾੜਨ ਲਗੀ ਤਦ (ਉਸ ਨੇ ਉਸ ਵਿਚ) ਇਕ ਸੁੰਦਰ ਬਾਲਕ ਵੇਖਿਆ।

ਹੋਇ ਦਇਆਲ ਵਤੀ ਸੁ ਤ੍ਰੀਆ ਕਰੁਨਾ ਰਸੁ ਪੈ ਚਿਤ ਮੈ ਤਿਨਿ ਧਾਰਿਯੋ

The kitchen maid was filled with pity

ਉਹ ਇਸਤਰੀ ਦਇਆਵਾਨ ਹੋ ਗਈ ਅਤੇ ਉਸ ਨੇ ਚਿਤ ਵਿਚ ਕਰੁਣ ਰਸ ਨੂੰ ਧਾਰਿਆ (ਅਰਥਾਤ ਤਰਸ ਕਰਨ ਦੇ ਭਾਵ ਵਿਚ ਹੋ ਗਈ)।

ਤੇਰੋ ਕਹਿਯੋ ਪਤਿ ਹੈ ਇਮ ਨਾਰਦ ਸ︀ਯਾਮ ਭਨੈ ਇਹ ਭਾਤਿ ਉਚਾਰਿਯੋ

Narada came and said to her, “He is your husband

(ਕਵੀ) ਸ਼ਿਆਮ ਕਹਿੰਦੇ ਹਨ, ਨਾਰਦ ਨੇ (ਉਥੇ ਆ ਕੇ) ਇਸ ਤਰ੍ਹਾਂ ਕਿਹਾ, ਇਹ ਤੇਰਾ ਪਤੀ ਹੈ।

ਸੋ ਬਤੀਆ ਸੁਨਿ ਕੈ ਮੁਨਿ ਨਾਰਿ ਭਲੀ ਬਿਧਿ ਸੋ ਭਰਤਾ ਕਰਿ ਪਾਰਿਯੋ ॥੨੦੧੮॥

” And that women, considering his her husband, brought him up.2018.

(ਨਾਰਦ) ਮੁਨੀ ਦੀ ਗੱਲ ਸੁਣ ਕੇ (ਉਸ) ਇਸਤਰੀ ਨੇ ਉਸ ਨੂੰ ਪਤੀ ਮੰਨ ਕੇ ਚੰਗੀ ਤਰ੍ਹਾਂ ਪਾਲਿਆ ॥੨੦੧੮॥