ਦੋਹਰਾ ॥
Dohira
ਦੋਹਰਾ:
ਤੁਮਲ ਜੁਧੁ ਤਿਹ ਤ੍ਰਿਯ ਕਰਾ ਸਭ ਰਾਜਨ ਕੋ ਘਾਇ ॥
By conducting a forceful war, the woman annihilated all the princes
ਉਸ ਇਸਤਰੀ (ਰਾਜ ਕੁਮਾਰੀ) ਨੇ ਘਮਸਾਨ ਯੁੱਧ ਕਰ ਕੇ ਸਾਰਿਆਂ ਰਾਜਿਆਂ ਨੂੰ ਮਾਰ ਦਿੱਤਾ
ਸੁਭਟ ਸਿੰਘ ਕੋ ਪਤਿ ਕਰਾ ਜੈ ਦੁੰਦਭੀ ਬਜਾਇ ॥੧੧੦॥
And, with the beats of the drum, effected Subhat Singh as her husband (110).
ਅਤੇ ਜੈ ਦਾ ਨਗਾਰਾ ਵਜਾ ਕੇ ਸੁਭਟ ਸਿੰਘ ਨੂੰ (ਆਪਣਾ) ਪਤੀ ਬਣਾ ਲਿਆ ॥੧੧੦॥
ਹੈ ਗੈ ਰਥ ਬਾਜੀ ਹਨੇ ਛੀਨ ਨ੍ਰਿਪਨ ਬਲ ਕੀਨ ॥
She killed great many elephants and snatched the rights of many Rajas.
ਘੋੜੇ, ਹਾਥੀ, ਰਥ (ਅਤੇ ਰਥਾਂ ਨਾਲ ਜੁਤੇ) ਘੋੜੇ ਆਦਿ ਨਸ਼ਟ ਕਰ ਦਿੱਤੇ ਅਤੇ ਰਾਜਿਆਂ ਦਾ ਬਲ ਕਮਜ਼ੋਰ ਕਰ ਦਿੱਤਾ।
ਸਮਰ ਸੁਯੰਬਰ ਜੀਤਿ ਕਰਿ ਸੁਭਟ ਸਿੰਘ ਪਤਿ ਲੀਨ ॥੧੧੧॥
By staging pious swayamber, took Subhat Smgh as her husband.(111)
ਯੁੱਧ ਰੂਪ ਸੁਅੰਬਰ ਜਿਤ ਕੇ ਸੁਭਟ ਸਿੰਘ ਨੂੰ ਆਪਣਾ ਪਤੀ ਬਣਾ ਲਿਆ ॥੧੧੧॥