ਭੈਰਉ ਮਹਲਾ

Bhairao, First Mehl:

ਭੈਰਊ ਪਹਿਲੀ ਪਾਤਿਸ਼ਾਹੀ।

ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ

The Naam, the Name of the Lord, is the wealth and support of all; It is enshrined in the heart, by Guru's Grace.

(ਜਿਵੇਂ ਦੁਨੀਆ ਵਾਲਾ ਧਨ-ਪਦਾਰਥ ਇਨਸਾਨ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਣਾ ਸਭ ਜੀਵਾਂ ਲਈ (ਆਤਮਕ ਲੋੜਾਂ ਪੂਰੀਆਂ ਕਰਨ ਵਾਸਤੇ) ਧਨ ਹੈ (ਆਤਮਕ ਜੀਵਨ ਦਾ) ਸਹਾਰਾ ਬਣਦਾ ਹੈ, (ਪਰ ਇਹ ਧਨ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਰਬ = ਸਾਰੇ ਜੀਵਾਂ ਦਾ। ਧਾਰਣੁ = ਆਸਰਾ, ਸਹਾਰਾ। ਪਰਸਾਦੀ = ਕਿਰਪਾ ਨਾਲ। ਪਾਈਐ = ਮਿਲਦਾ ਹੈ।

ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥

One who gathers this imperishable wealth is fulfilled, and through intuitive meditation, is lovingly focused on the Lord. ||1||

ਆਤਮਕ ਜੀਵਨ ਦੇਣ ਵਾਲੇ ਇਸ ਕੀਮਤੀ ਧਨ ਦੀ ਬਰਕਤਿ ਨਾਲ ਕਾਮਯਾਬ ਜ਼ਿੰਦਗੀ ਵਾਲਾ ਹੋ ਜਾਈਦਾ ਹੈ, ਆਤਮਕ ਅਡੋਲਤਾ ਦੇ ਟਿਕਾਓ ਵਿਚ ਟਿਕੇ ਰਹਿ ਕੇ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ ॥੧॥ ਅਮਰ ਪਦਾਰਥ ਤੇ = ਆਤਮਕ ਜੀਵਨ ਦੇਣ ਵਾਲੀ ਇਸ ਕੀਮਤੀ ਚੀਜ਼ ਦੀ ਬਰਕਤਿ ਨਾਲ। ਤੇ = ਤੋਂ, ਦੀ ਰਾਹੀਂ। ਕਿਰਤਾਰਥ = {ਕਿਰਤ-ਅਰਥ} ਜਿਸ ਦਾ ਮਨੋਰਥ ਪੂਰਾ ਹੋ ਗਿਆ, ਸਫਲ, ਕਾਮਯਾਬ ਜੀਵਨ ਵਾਲਾ। ਧਿਆਨਿ = ਧਿਆਨ ਵਿਚ, ਸਮਾਧੀ ਵਿਚ, ਟਿਕਾਓ ਵਿਚ (ਟਿਕ ਕੇ)। ਸਹਜ ਧਿਆਨਿ = ਆਤਮਕ ਅਡੋਲਤਾ ਦੇ ਟਿਕਾਓ ਵਿਚ (ਟਿਕ ਕੇ) ॥੧॥

ਮਨ ਰੇ ਰਾਮ ਭਗਤਿ ਚਿਤੁ ਲਾਈਐ

O mortal, focus your consciousness on devotional worship of the Lord.

ਹੇ ਮਨ! ਪਰਮਾਤਮਾ ਦੀ ਭਗਤੀ ਵਿਚ ਜੁੜਨਾ ਚਾਹੀਦਾ ਹੈ।

ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ

As Gurmukh, meditate on the Name of the Lord in your heart, and you shall return to your home with intuitive ease. ||1||Pause||

ਹੇ ਮਨ! ਗੁਰੂ ਦੇ ਦੱਸੇ ਜੀਵਨ-ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, (ਇਸ ਤਰ੍ਹਾਂ) ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਸਹਜ = ਅਡੋਲਤਾ, ਸ਼ਾਂਤੀ। ਸੇਤੀ = ਨਾਲ। ਸਹਜ ਸੇਤੀ = ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ। ਘਰਿ = ਘਰ ਵਿਚ, ਆਪਣੇ ਮੂਲ ਵਿਚ, ਪ੍ਰਭੂ-ਚਰਨਾਂ ਵਿਚ ॥੧॥ ਰਹਾਉ ॥

ਭਰਮੁ ਭੇਦੁ ਭਉ ਕਬਹੁ ਛੂਟਸਿ ਆਵਤ ਜਾਤ ਜਾਨੀ

Doubt, separation and fear are never eradicated, and the mortal continues coming and going in reincarnation, as long as he does not know the Lord.

(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਭਟਕਣਾ, ਪ੍ਰਭੂ ਨਾਲੋਂ ਵਿੱਥ, ਡਰ-ਸਹਮ ਕਦੇ ਨਹੀਂ ਮੁੱਕਦਾ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ, (ਸਹੀ ਜੀਵਨ ਦੀ) ਸਮਝ ਨਹੀਂ ਪੈਂਦੀ। ਭਰਮੁ = ਭਟਕਣਾ। ਭੇਦੁ = (ਪ੍ਰਭੂ ਨਾਲੋਂ) ਵਿੱਥ। ਭਉ = ਡਰ, ਸਹਮ। ਆਵਤ ਜਾਤ = ਜੰਮਦਿਆਂ ਮਰਦਿਆਂ।

ਬਿਨੁ ਹਰਿ ਨਾਮ ਕੋ ਮੁਕਤਿ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥

Without the Name of the Lord, no one is liberated; they drown and die without water. ||2||

ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕੋਈ ਬੰਦਾ (ਮਾਇਆ ਦੀ ਤ੍ਰਿਸ਼ਨਾ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰ ਸਕਦਾ। (ਵਿਕਾਰਾਂ ਦੇ ਪਾਣੀ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਹੀਂ ਹੁੰਦੀ ॥੨॥ ਡੂਬਿ ਮੁਏ = (ਵਿਕਾਰਾਂ ਦੇ ਪਾਣੀਆਂ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲਈ। ਬਿਨੁ ਪਾਨੀ = ਪਾਣੀ ਤੋਂ ਖ਼ਾਲੀ ਹੀ ਰਹੇ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਾਹ ਹੋਈ ॥੨॥

ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਮਿਟਸਿ ਗਵਾਰਾ

Busy with his worldly affairs, all honor is lost; the ignorant one is not rid of his doubts.

ਹੇ ਮੂਰਖ (ਮਨ)! (ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ ਤੂੰ ਆਪਣੀ ਇੱਜ਼ਤ ਗਵਾ ਲਏਂਗਾ, (ਇਸ ਤਰ੍ਹਾਂ) ਤੇਰੀ ਭਟਕਣਾ ਨਹੀਂ ਮੁੱਕੇਗੀ। ਪਤਿ = ਇੱਜ਼ਤ। ਧੰਧਾ = ਮਾਇਆ ਦੀ ਖ਼ਾਤਰ ਦੌੜ-ਭੱਜ। ਭਰਮੁ = ਭਟਕਣਾ। ਗਵਾਰਾ = ਹੇ ਮੂਰਖ!

ਬਿਨੁ ਗੁਰਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥

Without the Word of the Guru's Shabad, the mortal is never liberated; he remains blindly entangled in the expanse of worldly affairs. ||3||

ਹੇ ਅੰਨ੍ਹੇ (ਮਨ)! ਗੁਰੂ ਦੇ ਸ਼ਬਦ (ਨਾਲ ਪਿਆਰ ਕਰਨ) ਤੋਂ ਬਿਨਾ (ਮਾਇਆ ਦੀ ਤ੍ਰਿਸ਼ਨਾ ਤੋਂ) ਕਦੇ ਖ਼ਲਾਸੀ ਨਹੀਂ ਹੋਵੇਗੀ। ਇਹ ਦੌੜ-ਭੱਜ ਟਿਕੀ ਰਹੇਗੀ, ਸੁਰਤ ਦਾ ਇਹ ਖਿੰਡਾਉ ਬਣਿਆ ਰਹੇਗਾ ॥੩॥ ਅੰਧੁਲੇ = ਹੇ ਅੰਨ੍ਹੇ! ਪਸਾਰਾ = ਖਿਲਾਰਾ, ਸੁਰਤ ਦਾ ਖਿੰਡਾਉ ॥੩॥

ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ

My mind is pleased and appeased with the Immaculate Lord, who has no ancestry. Through the mind itself, the mind is subdued.

ਜੇਹੜਾ ਮਨ ਉਸ ਪ੍ਰਭੂ ਨਾਲ ਗਿੱਝ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਮਾਇਕ ਫੁਰਨਿਆਂ ਵਲੋਂ ਉਸ ਮਨ ਦਾ ਚਾਉ-ਉਤਸ਼ਾਹ ਹੀ ਮੁੱਕ ਜਾਂਦਾ ਹੈ। ਅਕੁਲ = ਉਹ ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ}। ਸਿਉ = ਨਾਲ। ਮਾਨਿਆ = ਗਿੱਝ ਗਿਆ। ਮਨ ਤੇ = ਮਨ ਤੋਂ, ਮਨ ਦੇ ਮਾਇਕ ਫੁਰਨਿਆਂ ਵਲੋਂ। ਮਨੁ ਮੂਆ = ਮਨ ਮਰ ਜਾਂਦਾ ਹੈ, ਮਨ ਦਾ ਚਾਉ-ਉਤਸ਼ਾਹ ਮੁੱਕ ਜਾਂਦਾ ਹੈ।

ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਦੂਆ ॥੪॥੬॥੭॥

Deep within my being, and outside as well, I know only the One Lord. O Nanak, there is no other at all. ||4||6||7||

ਹੇ ਨਾਨਕ! ਉਹ ਮਨ ਆਪਣੇ ਅੰਦਰ ਤੇ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਪਛਾਣਦਾ ਹੈ, ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਸੁਝਦਾ ॥੪॥੬॥੭॥