ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ

Fareed, blessed is the life, with such a beautiful body.

ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ, ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।

ਵਿਰਲੇ ਕੇਈ ਪਾਈਅਨੑਿ ਜਿਨੑਾ ਪਿਆਰੇ ਨੇਹ ॥੨॥

How rare are those who are found to love their Beloved Lord. ||2||

ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੨॥ ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੨॥