ਸੂਹੀ ਮਹਲਾ

Soohee, Fifth Mehl:

ਸੂਹੀ ਪੰਜਵੀਂ ਪਾਤਿਸ਼ਾਹੀ।

ਦਰਸਨ ਕਉ ਲੋਚੈ ਸਭੁ ਕੋਈ

Everyone longs for the Blessed Vision of the Lord's Darshan.

ਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ, ਕਉ = ਨੂੰ, ਵਾਸਤੇ। ਸਭੁ ਕੋਈ = ਹਰੇਕ ਜੀਵ।

ਪੂਰੈ ਭਾਗਿ ਪਰਾਪਤਿ ਹੋਈ ਰਹਾਉ

By perfect destiny, it is obtained. ||Pause||

ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥ ਭਾਗਿ = ਕਿਸਮਤ ਨਾਲ ਰਹਾਉ॥

ਸਿਆਮ ਸੁੰਦਰ ਤਜਿ ਨੀਦ ਕਿਉ ਆਈ

Forsaking the Beautiful Lord, how can they go to sleep?

(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ? ਸਿਆਮ = ਸਾਉਲੇ ਰੰਗ ਵਾਲਾ। ਸਿਆਮ ਸੁੰਦਰ = ਸੋਹਣਾ ਪ੍ਰਭੂ। ਤਜਿ = ਵਿਸਾਰ ਕੇ।

ਮਹਾ ਮੋਹਨੀ ਦੂਤਾ ਲਾਈ ॥੧॥

The great enticer Maya has led them down the path of sin. ||1||

(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥ ਮਹਾ ਮੋਹਨੀ = ਵੱਡੀ ਮਨ ਨੂੰ ਮੋਹਣ ਵਾਲੀ ਮਾਇਆ। ਦੂਤਾ = ਦੂਤਾਂ, ਕਾਮਾਦਿਕ ਵੈਰੀਆਂ ਨੇ ॥੧॥

ਪ੍ਰੇਮ ਬਿਛੋਹਾ ਕਰਤ ਕਸਾਈ

This butcher has separated them from the Beloved Lord.

ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ, ਪ੍ਰੇਮ ਬਿਛੋਹਾ = ਪ੍ਰੇਮ ਦੀ ਅਣਹੋਂਦ। ਬਿਛੋਹਾ = ਵਿਛੋੜਾ। ਕਸਾਈ = ਖਿੱਚ।

ਨਿਰਦੈ ਜੰਤੁ ਤਿਸੁ ਦਇਆ ਪਾਈ ॥੨॥

This merciless one shows no mercy at all to the poor beings. ||2||

ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥ ਨਿਰਦੈ = ਜ਼ਾਲਮ, ਨਿਰਦਈ ॥੨॥

ਅਨਿਕ ਜਨਮ ਬੀਤੀਅਨ ਭਰਮਾਈ

Countless lifetimes have passed away, wandering aimlessly.

ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ। ਬੀਤੀਅਨ = ਬੀਤ ਗਏ ਹਨ। ਭਰਮਾਈ = ਭਟਕਦਿਆਂ।

ਘਰਿ ਵਾਸੁ ਦੇਵੈ ਦੁਤਰ ਮਾਈ ॥੩॥

The terrible, treacherous Maya does not even allow them to dwell in their own home. ||3||

ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥ ਘਰਿ = ਹਿਰਦੇ-ਘਰ ਵਿਚ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਈ = ਮਾਇਆ ॥੩॥

ਦਿਨੁ ਰੈਨਿ ਅਪਨਾ ਕੀਆ ਪਾਈ

Day and night, they receive the rewards of their own actions.

ਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ। ਰੈਨਿ = ਰਾਤ। ਪਾਈ = ਮੈਂ ਪਾਂਦਾ ਹਾਂ।

ਕਿਸੁ ਦੋਸੁ ਦੀਜੈ ਕਿਰਤੁ ਭਵਾਈ ॥੪॥

Don't blame anyone else; your own actions lead you astray. ||4||

ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥ ਭਵਾਈ = ਭਵਾਂਦੀ ਹੈ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥

ਸੁਣਿ ਸਾਜਨ ਸੰਤ ਜਨ ਭਾਈ

Listen, O Friend, O Saint, O humble Sibling of Destiny:

ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।

ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥

in the Sanctuary of the Lord's Feet, Nanak has found Salvation. ||5||34||40||

ਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥ ਗਤਿ = ਉੱਚੀ ਆਤਮਕ ਅਵਸਥਾ ॥੫॥੩੪॥੪੦॥