ਸਲੋਕੁ ॥
Salok:
ਸਲੋਕ।
ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥
Righteous faith, wealth, fulfilment of desires and salvation; the Lord bestows these four blessings.
ਹੇ ਨਾਨਕ! (ਦੁਨੀਆ ਦੇ ਪ੍ਰਸਿੱਧ ਚਾਰ ਪਦਾਰਥ) ਧਰਮ ਅਰਥ ਕਾਮ ਅਤੇ ਮੋਖ ਦਾ ਮਾਲਕ ਪ੍ਰਭੂ ਆਪ ਹੈ। ਅਰੁ = ਅਤੇ।
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥੧॥
One who has such pre-ordained destiny upon his forehead, O Nanak, has all his desires fulfilled. ||1||
ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੋਵੇ (ਉਸ ਨੂੰ ਉਹ ਪ੍ਰਭੂ ਆ ਮਿਲਦਾ ਹੈ ਅਤੇ) ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੧॥ ਸਗਲ = ਸਾਰੇ। ਮਨੋਰਥ = ਮਨ ਦੀਆਂ ਮੁਰਾਦਾਂ। ਮਾਥ = ਮੱਥੇ ਉਤੇ ॥੧॥