ਸੂਹੀ ਮਹਲਾ ੫ ਘਰੁ ੩ ॥
Soohee, Fifth Mehl, Third House:
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੇਵਾ ਥੋਰੀ ਮਾਗਨੁ ਬਹੁਤਾ ॥
His service is insignificant, but his demands are very great.
ਹੇ ਭਾਈ! ਇਹ ਮੂਰਖ ਕੰਮ ਤਾਂ ਥੋੜਾ ਕਰਦਾ ਹੈ, ਪਰ ਉਸ ਦੇ ਇਵਜ਼ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਮਾਗਨੁ = ਮੰਗ।
ਮਹਲੁ ਨ ਪਾਵੈ ਕਹਤੋ ਪਹੁਤਾ ॥੧॥
He does not obtain the Mansion of the Lord's Presence, but he says that he has arrived there||1||
ਪ੍ਰਭੂ ਦੇ ਚਰਨਾਂ ਤਕ ਪਹੁੰਚ ਤਾਂ ਹਾਸਲ ਨਹੀਂ ਕਰ ਸਕਦਾ, ਪਰ ਆਖਦਾ ਹੈ ਕਿ ਮੈਂ (ਪ੍ਰਭੂ ਦੀ ਹਜ਼ੂਰੀ ਵਿਚ) ਪਹੁੰਚਿਆ ਹੋਇਆ ਹਾਂ ॥੧॥ ਮਹਲੁ = ਪ੍ਰਭੂ ਦੀ ਹਜ਼ੂਰੀ। ਕਹਤੋ = ਆਖਦਾ ਹੈ। ਪਹੁਤਾ = ਪਹੁੰਚਿਆ ਹੋਇਆ ਹਾਂ ॥੧॥
ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥
He competes with those who have been accepted by the Beloved Lord.
ਹੇ ਭਾਈ! ਇਹ ਉਹਨਾਂ ਦੀ ਰੀਸ ਕਰਦਾ ਹੈ ਜੇਹੜੇ ਪਿਆਰੇ ਪ੍ਰਭੂ ਦੇ ਦਰ ਤੋਂ ਸਤਕਾਰ ਹਾਸਲ ਕਰ ਚੁਕੇ ਹਨ। ਜੇ = ਜੇਹੜੇ ਮਨੁੱਖ। ਪ੍ਰਿਅ ਮਾਨੇ = ਪਿਆਰੇ ਦੇ ਸਤਕਾਰੇ ਹੋਏ ਹਨ।
ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥
This is how stubborn the false fool is! ||1||Pause||
(ਇਹ ਹੈ) ਝੂਠੇ ਮੂਰਖ ਮਨੁੱਖ ਦੇ ਹਠ ਦੀ ਗੱਲ ॥੧॥ ਰਹਾਉ ॥ ਹਾਠੀਸਾ = ਹਠ ਦੀਆਂ ਗੱਲਾਂ ॥੧॥ ਰਹਾਉ ॥
ਭੇਖ ਦਿਖਾਵੈ ਸਚੁ ਨ ਕਮਾਵੈ ॥
He wears religious robes, but he does not practice Truth.
(ਹੇ ਭਾਈ! ਝੂਠਾ ਮੂਰਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ) ਭੇਖ ਵਿਖਾ ਰਿਹਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ। ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ।
ਕਹਤੋ ਮਹਲੀ ਨਿਕਟਿ ਨ ਆਵੈ ॥੨॥
He says that he has found the Mansion of the Lord's Presence, but he cannot even get near it. ||2||
ਮੂੰਹੋਂ ਆਖਦਾ ਹੈ ਕਿ ਮੈਂ ਹਜ਼ੂਰੀ ਵਿਚ ਪਹੁੰਚਿਆ ਹੋਇਆ ਹਾਂ, ਪਰ (ਪ੍ਰਭੂ-ਚਰਨਾਂ ਦੇ ਕਿਤੇ) ਨੇੜੇ ਭੀ ਨਹੀਂ ਢੁਕਿਆ ॥੨॥ ਮਹਲੀ = ਪ੍ਰਭੂ ਦੇ ਮਹਲ ਦਾ ਵਾਸੀ। ਨਿਕਟਿ = ਨੇੜੇ ॥੨॥
ਅਤੀਤੁ ਸਦਾਏ ਮਾਇਆ ਕਾ ਮਾਤਾ ॥
He says that he is unattached, but he is intoxicated with Maya.
(ਹੇ ਭਾਈ! ਵੇਖ ਮੂਰਖ ਦੀ ਹਠ ਦੀ ਗੱਲ! ਇਹ ਆਪਣੇ ਆਪ ਨੂੰ) ਤਿਆਗੀ ਅਖਵਾਂਦਾ ਹੈ ਪਰ ਮਾਇਆ (ਦੀ ਲਾਲਸਾ) ਵਿਚ ਮਸਤ ਰਹਿੰਦਾ ਹੈ। ਅਤੀਤੁ = ਵਿਰਕਤ, ਤਿਆਗੀ। ਸਦਾਏ = ਅਖਵਾਂਦਾ ਹੈ। ਮਾਤਾ = ਮੱਤਾ ਹੋਇਆ, ਮਸਤ।
ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥
There is no love in his mind, and yet he says that he is imbued with the Lord. ||3||
(ਇਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦਾ) ਪਿਆਰ ਨਹੀਂ ਹੈ, ਪਰ ਮੂੰਹੋਂ ਆਖਦਾ ਹੈ ਕਿ ਮੈਂ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗਿਆ ਹੋਇਆ ਹਾਂ ॥੩॥ ਮਨਿ = ਮਨ ਵਿਚ। ਮੁਖਿ = ਮੂੰਹੋਂ। ਰਾਤਾ = ਰੰਗਿਆ ਹੋਇਆ ॥੩॥
ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥
Says Nanak, hear my prayer, God:
ਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਬੇਨਤੀ ਸੁਣ! ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਬਿਨਉ = {विनय} ਬੇਨਤੀ।
ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥
I am silly, stubborn and filled with sexual desire - please, liberate me! ||4||
(ਜੀਵ ਵਿਚਾਰਾ ਕੁਝ ਕਰਨ-ਜੋਗਾ ਨਹੀਂ, ਇਹ) ਮੰਦ-ਕਰਮੀ ਹੈ, ਨਿਰਦਈ ਹੈ, ਵਿਸ਼ਈ ਹੈ (ਫਿਰ ਭੀ ਤੇਰਾ) ਹੈ ਇਸ ਨੂੰ ਇਹਨਾਂ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ ॥੪॥ ਕੁਚਲੁ = ਗੰਦਾ, ਮੈਲੇ ਆਚਰਨ ਵਾਲਾ। ਕਠੋਰੁ = ਨਿਰਦਈ। ਮੁਕਤੁ ਕੀਜੈ = ਵਿਕਾਰਾਂ ਤੋਂ ਬਚਾ ਲੈ ॥੪॥
ਦਰਸਨ ਦੇਖੇ ਕੀ ਵਡਿਆਈ ॥
I gaze upon the glorious greatness of the Blessed Vision of Your Darshan.
(ਅਸਾਂ ਜੀਵਾਂ ਨੂੰ) ਇਹ ਵਡਿਆਈ ਬਖ਼ਸ਼ ਕਿ ਤੇਰਾ ਦਰਸਨ ਕਰ ਸਕੀਏ। ਦੇਖੇ ਕੀ = ਵੇਖਣ ਦੀ।
ਤੁਮੑ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
You are the Giver of Peace, the Loving Primal Being. ||1||Second Pause||1||7||
ਹੇ ਪੁਰਖ ਪ੍ਰਭੂ! ਤੂੰ ਸਭ ਸੁਖ ਦੇਣ-ਜੋਗ ਹੈਂ, ਤੂੰ ਪਿਆਰ-ਭਰਪੂਰ ਹੈਂ ॥੧॥ਰਹਾਉ ਦੂਜਾ॥੧॥੭॥ ਸੁਭਾਈ = ਸੋਹਣਾ ਪਿਆਰ ਕਰਨ ਵਾਲਾ ॥੧॥ਰਹਾਉ ਦੂਜਾ॥੧॥੭॥