ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
Do not utter even a single harsh word; your True Lord and Master abides in all.
ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ)। ਗਾਲਾਇ = ਬੋਲ। ਇਕੁ = ਇੱਕ ਭੀ ਬਚਨ। ਧਣੀ = ਮਾਲਕ, ਖਸਮ।
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥
Do not break anyone's heart; these are all priceless jewels. ||129||
ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥੧੨੯॥ ਹਿਆਉ = ਹਿਰਦਾ। ਕੈਹੀ = ਕਿਸੇ ਦਾ ਭੀ। ਠਾਹਿ = ਢਾਹ। ਮਾਣਕ = ਮੋਤੀ ॥੧੨੯॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
The minds of all are like precious jewels; to harm them is not good at all.
ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ। ਠਾਹਣੁ = ਢਾਹਣਾ, ਦੁਖਾਣਾ। ਮੂਲਿ = ਉੱਕਾ ਹੀ। ਮਚਾਂਗਵਾ = ਚੰਗਾ ਨਹੀਂ।
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥
If you desire your Beloved, then do not break anyone's heart. ||130||
ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ॥੧੩੦॥ ਤਉ = ਤੈਨੂੰ ॥੧੩੦॥