ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
The creation is born of the Light, and the Light is in the creation.
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ), ਜੋਤਿ = (ਰੱਬੀ) ਨੂਰ, ਪਰਮਾਤਮਾ। ਕੀ = ਦੀ (ਬਣਾਈ ਹੋਈ)। ਜਾਤਿ = ਪੈਦਾਇਸ਼, ਸ੍ਰਿ੍ਰਸ਼ਟੀ। ਜਾਤਿ ਕੀ ਜੋਤਿ = (ਇਸ) ਸ੍ਰਿਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ।
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
It bears two fruits: the false glass and the true pearl. ||1||
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥ ਤਿਤੁ = ਉਸ (ਬੁੱਧ) ਵਿਚ। ਕੰਚੂਆ = ਕੱਚ ॥੧॥
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
Where is that home, which is said to be free of fear?
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ? ਕਵਨੁ = ਕਿਹੜਾ? ਘਰੁ = ਟਿਕਾਣਾ। ਨਿਰਭਉ = ਡਰ ਤੋਂ ਖ਼ਾਲੀ।
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
There, fear is dispelled and one lives without fear. ||1||Pause||
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥ ਭਜਿ ਜਾਇ = ਦੂਰ ਹੋ ਜਾਏ। ਅਭੈ = {ਅ-ਭੈ} ਨਿਡਰ ॥੧॥ ਰਹਾਉ ॥
ਤਟਿ ਤੀਰਥਿ ਨਹੀ ਮਨੁ ਪਤੀਆਇ ॥
On the banks of sacred rivers, the mind is not appeased.
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ, ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ। ਤੀਰਥਿ = ਤੀਰਥ ਉਤੇ। ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ।
ਚਾਰ ਅਚਾਰ ਰਹੇ ਉਰਝਾਇ ॥੨॥
People remain entangled in good and bad deeds. ||2||
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥ ਚਾਰ = ਚੰਗੇ (ਕੰਮ)। ਅਚਾਰ = {ਅ-ਚਾਰ} ਮੰਦੇ ਕੰਮ। ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ ॥੨॥
ਪਾਪ ਪੁੰਨ ਦੁਇ ਏਕ ਸਮਾਨ ॥
Sin and virtue are both the same.
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।) ਦੁਇ = ਦੋਵੇਂ। ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ)।
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
In the home of your own being, is the Philosopher's Stone; renounce your search for any other virtue. ||3||
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ)। ਤਜਹੁ = ਛੱਡ ਦਿਓ। ਆਨ = ਹੋਰ ॥੩॥
ਕਬੀਰ ਨਿਰਗੁਣ ਨਾਮ ਨ ਰੋਸੁ ॥
Kabeer: O worthless mortal, do not lose the Naam, the Name of the Lord.
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ; ਨਿਰਗੁਣ = {ਨਿਰ-ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ। ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ। ਨ ਰੋਸੁ = ਨਾਹ ਰੁੱਸ, ਨਾਹ ਭੁਲਾ।
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
Keep this mind of yours involved in this involvement. ||4||9||
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥ ਇਸੁ = ਇਸ (ਮਨ) ਨੂੰ। ਪਰਚਾਇ = ਰੁਝ ਕੇ, ਲਾ ਕੇ। ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ। ਏਸੁ = ਇਸ (ਨਾਮ) ਵਿਚ ॥੪॥੯॥