ਗਉੜੀ ਮਹਲਾ

Gauree, First Mehl:

ਗਊੜੀ ਪਾਤਸ਼ਾਹੀ ਪਹਿਲੀ।

ਸੇਵਾ ਏਕ ਜਾਨਸਿ ਅਵਰੇ

Those who serve the One Lord, do not know any other.

ਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾ ਦੇ ਬਰਾਬਰ ਦਾ) ਨਹੀਂ ਸਮਝਦਾ। ਏਕ = ਇਕ ਪਰਮਾਤਮਾ ਦੀ।

ਪਰਪੰਚ ਬਿਆਧਿ ਤਿਆਗੈ ਕਵਰੇ

They abandon the bitter worldly conflicts.

ਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ। ਪਰਪੰਚ = ਸ੍ਰਿਸ਼ਟੀ। ਬਿਆਧਿ = ਰੋਗ। ਕਵਰੇ = ਕੌੜੇ।

ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥

Through love and truth, they meet the Truest of the True. ||1||

(ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੧॥ ਭਾਇ = ਪ੍ਰੇਮ ਵਿਚ। ਸਾਚੈ = ਸਦਾ-ਥਿਰ ਪ੍ਰਭੂ ਨੂੰ। ਰੇ = ਹੇ ਭਾਈ! ॥੧॥

ਐਸਾ ਰਾਮ ਭਗਤੁ ਜਨੁ ਹੋਈ

Such are the humble devotees of the Lord.

ਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ, ਰਾਮ ਭਗਤੁ = ਪਰਮਾਤਮਾ ਦਾ ਭਗਤ।

ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ

They sing the Glorious Praises of the Lord, and their pollution is washed away. ||1||Pause||

ਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ ॥੧॥ ਰਹਾਉ ॥ ਗਾਇ = ਗਾ ਕੇ ॥੧॥ ਰਹਾਉ ॥

ਊਂਧੋ ਕਵਲੁ ਸਗਲ ਸੰਸਾਰੈ

The heart-lotus of the entire universe is upside-down.

ਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ। ਊਂਧੋ = ਪੁੱਠਾ, ਉਲਟਿਆ ਹੋਇਆ (ਪਰਮਾਤਮਾ ਦੀ ਯਾਦ ਵਲੋਂ)। ਸੰਸਾਰੈ = ਸੰਸਾਰ ਦਾ।

ਦੁਰਮਤਿ ਅਗਨਿ ਜਗਤ ਪਰਜਾਰੈ

The fire of evil-mindedness is burning up the world.

ਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ। ਪਰਜਾਰੈ = ਚੰਗੀ ਤਰ੍ਹਾਂ ਸਾੜਦੀ ਹੈ।

ਸੋ ਉਬਰੈ ਗੁਰਸਬਦੁ ਬੀਚਾਰੈ ॥੨॥

They alone are saved, who contemplate the Word of the Guru's Shabad. ||2||

(ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ॥੨॥ ਸੋ = ਉਹ ਮਨੁੱਖ ॥੨॥

ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ

The bumble bee, the moth, the elephant, the fish

ਭੌਰਾ, ਪਤੰਗ, ਹਾਥੀ ਅਤੇ ਮੱਛੀ; ਭ੍ਰਿੰਗ = ਭੌਰਾ। ਕੁੰਚਰੁ = ਹਾਥੀ। ਅਰੁ = ਅਤੇ। ਮੀਨਾ = ਮੱਛੀ।

ਮਿਰਗੁ ਮਰੈ ਸਹਿ ਅਪੁਨਾ ਕੀਨਾ

and the deer - all suffer for their actions, and die.

ਹਰਨ-ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ। ਮਿਰਗੁ = ਹਰਨ। ਸਹਿ = ਸਹਿ ਕੇ, ਸਹਾਰ ਕੇ।

ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥

Trapped by desire, they cannot see reality. ||3||

(ਇਸੇ ਤਰ੍ਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ॥੩॥ ਰਾਚਿ = ਰਚ ਕੇ, ਫਸ ਕੇ। ਤਤੁ = ਅਸਲੀਅਤ। ਬੀਨਾ = ਪਛਾਣਿਆ, ਵੇਖਿਆ ॥੩॥

ਕਾਮੁ ਚਿਤੈ ਕਾਮਣਿ ਹਿਤਕਾਰੀ

The lover of women is obsessed with sex.

(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ। ਚਿਤੈ = ਚਿਤਵਦਾ ਹੈ। ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮੀ। ਕਾਮਣਿ = ਇਸਤ੍ਰੀ।

ਕ੍ਰੋਧੁ ਬਿਨਾਸੈ ਸਗਲ ਵਿਕਾਰੀ

All the wicked are ruined by their anger.

(ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ। ਵਿਕਾਰੀ = ਵਿਕਾਰੀਆਂ ਨੂੰ।

ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥

Honor and good sense are lost, when one forgets the Naam, the Name of the Lord. ||4||

ਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ॥੪॥ ਪਤਿ = ਇੱਜ਼ਤ। ਵਿਸਾਰੀ = ਵਿਸਾਰਿ, ਵਿਸਾਰ ਕੇ ॥੪॥

ਪਰ ਘਰਿ ਚੀਤੁ ਮਨਮੁਖਿ ਡੋਲਾਇ

The self-willed manmukh is lured by another man's wife.

ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿਚ ਆਪਣੇ ਚਿਤ ਨੂੰ ਡੁਲਾਂਦਾ ਹੈ। ਪਰ ਘਰਿ = ਪਰਾਏ ਘਰ ਵਿਚ।

ਗਲਿ ਜੇਵਰੀ ਧੰਧੈ ਲਪਟਾਇ

The noose is around his neck, and he is entangled in petty conflicts.

(ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿਚ ਉਹ ਫਸਦਾ ਹੈ ਤੇ ਉਸ ਦੇ ਗਲ ਵਿਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ)। ਗਲਿ = ਗਲ ਵਿਚ। ਜੇਵਰੀ = ਰੱਸੀ, ਫਾਹੀ।

ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥

The Gurmukh is emancipated, singing the Glorious Praises of the Lord. ||5||

ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ ॥੫॥

ਜਿਉ ਤਨੁ ਬਿਧਵਾ ਪਰ ਕਉ ਦੇਈ

The lonely widow gives her body to a stranger;

ਜਿਵੇਂ ਵਿਧਵਾ ਆਪਣਾ ਸਰੀਰ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ। ਪਰ ਕਉ = ਪਰਾਏ (ਮਨੁੱਖ) ਨੂੰ।

ਕਾਮਿ ਦਾਮਿ ਚਿਤੁ ਪਰ ਵਸਿ ਸੇਈ

she allows her mind to be controlled by others for lust or money

ਕਾਮ-ਵਾਸਨਾ ਵਿਚ (ਫਸ ਕੇ) ਪੈਸੇ (ਦੇ ਲਾਲਚ) ਵਿਚ (ਫਸ ਕੇ) ਉਹ ਆਪਣਾ ਮਨ (ਭੀ) ਪਰਾਏ ਮਨੁੱਖ ਦੇ ਵੱਸ ਵਿਚ ਕਰਦੀ ਹੈ। ਕਾਮਿ = ਕਾਮ ਵਿਚ। ਦਾਮਿ = ਦਾਮ (ਦੇ ਲਾਲਚ ਵਿਚ)। ਸੇਈ = ਸੋਈ, ਉਹ ਵਿਧਵਾ।

ਬਿਨੁ ਪਿਰ ਤ੍ਰਿਪਤਿ ਕਬਹੂੰ ਹੋਈ ॥੬॥

, but without her husband, she is never satisfied. ||6||

ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ (ਤਿਵੇਂ ਖਸਮ-ਪ੍ਰਭੂ ਨੂੰ ਭੁਲਾਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ) ॥੬॥ ਤ੍ਰਿਪਤਿ = ਸ਼ਾਂਤੀ ॥੬॥

ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ

You may read, recite and study the scriptures,

(ਵਿਦਵਾਨ ਪੰਡਿਤ) ਧਰਮ ਪੁਸਤਕਾਂ ਦੇ ਪਾਠ;

ਬੇਦ ਪੁਰਾਣ ਪੜੈ ਸੁਣਿ ਥਾਟਾ

The Simritees, Vedas and Puraanas;

ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਮੁੜ ਮੁੜ ਪੜ੍ਹਦਾ ਹੈ, ਉਹਨਾਂ ਦੀ (ਕਾਵਿ-) ਰਚਨਾ ਮੁੜ ਮੁੜ ਸੁਣਦਾ ਹੈ, ਥਾਟਾ = ਬਨਾਵਟ, ਰਚਨਾ।

ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥

but without being imbued with the Lord's essence, the mind wanders endlessly. ||7||

ਪਰ ਜਿਤਨਾ ਚਿਰ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਦਾ ਰਸੀਆ ਨਹੀਂ ਬਣਦਾ, ਉਤਨਾ ਚਿਰ (ਮਾਇਆ ਦੇ ਹੱਥਾਂ ਤੇ ਹੀ) ਨਾਚ ਕਰਦਾ ਹੈ ॥੭॥ ਨਾਟਾ = ਨਾਟਕ, ਚੰਚਲਤਾ ਦੀਆਂ ਗੱਲਾਂ ॥੭॥

ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ

As the rainbird thirsts longingly for the drop of rain,

ਜਿਵੇਂ ਪਪੀਹੇ ਦਾ (ਵਰਖਾ-) ਜਲ ਨਾਲ ਪ੍ਰੇਮ ਹੈ, (ਵਰਖਾ-) ਜਲ ਦੀ ਉਸ ਨੂੰ ਪਿਆਸ ਹੈ, ਚਾਤ੍ਰਿਕ = ਪਪੀਹਾ।

ਜਿਉ ਮੀਨਾ ਜਲ ਮਾਹਿ ਉਲਾਸਾ

and as the fish delights in the water,

ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ, ਉਲਾਸਾ = ਖ਼ੁਸ਼।

ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥

Nanak is satisfied by the sublime essence of the Lord. ||8||11||

ਤਿਵੇਂ, ਹੇ ਨਾਨਕ! ਪਰਮਾਤਮਾ ਦਾ ਭਗਤ ਪਰਮਾਤਮਾ ਦਾ ਨਾਮ-ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ ॥੮॥੧੧॥ ਪੀ = ਪੀ ਕੇ। ਤ੍ਰਿਪਤਾਸਾ = ਰੱਜਦਾ ਹੈ ॥੮॥