ਤੋਮਰ ਛੰਦ

TOMAR STANZA

ਤੋਮਰ ਛੰਦ:

ਸੁ ਬਿਚਾਰ ਹੈ ਭਟ ਏਕ

ਇਕ 'ਬਿਚਾਰ' ਨਾਂ ਦਾ ਸੂਰਮਾ ਹੈ,

ਗੁਨ ਬੀਚ ਜਾਸੁ ਅਨੇਕ

There is a warrior named Suvichar (good thought), who has many qualities

ਜਿਸ ਵਿਚ ਅਨੇਕ ਗੁਣ ਹਨ।

ਸੰਜੋਗ ਹੈ ਇਕ ਅਉਰ

ਇਕ ਹੋਰ (ਸੂਰਮਾ) 'ਸੰਜੋਗ' ਹੈ,

ਜਿਨਿ ਜੀਤਿਆ ਪਤਿ ਗਉਰ ॥੨੬੧॥

There is another warriors named Sanjog (coherence), who had even conquered Shiva.34.261.

ਜਿਸ ਨੇ ਗੌਰੀ ਦੇ ਪਤੀ (ਸ਼ਿਵ) ਨੂੰ ਜਿਤ ਲਿਆ ਸੀ ॥੨੬੧॥

ਇਕ ਹੋਮ ਨਾਮ ਸੁ ਬੀਰ

ਇਕ 'ਹੋਮ' ਨਾਮ ਦਾ ਯੋਧਾ ਹੈ

ਅਰਿ ਕੀਨ ਜਾਸੁ ਅਧੀਰ

There is one warrior named Hom (sacrifice), who has made the enemies impatient

ਜਿਸ ਨੇ ਵੈਰੀਆਂ ਨੂੰ ਧੀਰਜ-ਰਹਿਤ ਕਰ ਲਿਆ ਹੈ।

ਪੂਜਾ ਸੁ ਅਉਰ ਬਖਾਨ

ਇਕ ਹੋਰ 'ਪੂਜਾ' ਨਾਮ ਵਾਲਾ (ਯੋਧਾ) ਕਿਹਾ ਜਾਂਦਾ ਹੈ,

ਜਿਹ ਸੋ ਪਉਰਖੁ ਆਨਿ ॥੨੬੨॥

Another one is Pooja (worship), who is unequalled in courage by anyone.35.262.

ਜਿਸ ਵਰਗੀ ਹੋਰ ਕਿਸੇ ਵਿਚ ਸ਼ਕਤੀ ਨਹੀਂ ਹੈ ॥੨੬੨॥

ਅਨੁਰਕਤਤਾ ਇਕ ਅਉਰ

ਇਕ ਹੋਰ 'ਅਨੁਰਕਤਤਾ' (ਨਾਮ ਵਾਲਾ ਸੂਰਮਾ) ਹੈ,

ਸਭ ਸੁਭਟ ਕੋ ਸਿਰ ਮਉਰ

The chief of all the warriors is Anuraktita

ਜੋ ਸਾਰਿਆਂ ਸੂਰਮਿਆਂ ਦਾ ਸ਼ਿਰੋਮਣੀ ਹੈ।

ਬੇਰਕਤਤਾ ਇਕ ਆਨ

ਇਕ ਹੋਰ 'ਬੇਰਕਤਤਾ' (ਨਾਮ ਵਾਲਾ ਸੂਰਮਾ) ਹੈ

ਜਿਹ ਸੋ ਆਨ ਪ੍ਰਧਾਨ ॥੨੬੩॥

In the same way, there is none like Virakt (unattached).36.263.

ਜਿਸ ਵਰਗਾ ਹੋਰ (ਕੋਈ) ਪ੍ਰਧਾਨ (ਯੋਧਾ) ਨਹੀਂ ਹੈ ॥੨੬੩॥

ਸਤਸੰਗ ਅਉਰ ਸੁਬਾਹ

(ਇਕ) ਹੋਰ 'ਸਤਸੰਗ' (ਨਾਮ ਵਾਲਾ) ਯੋਧਾ ਹੈ

ਜਿਹ ਦੇਖ ਜੁਧ ਉਛਾਹ

Seeing Satsang (good company) and Bal (power), the enthusiasm for fighting is increased and

ਜਿਸ ਵਿਚ ਯੁੱਧ ਲਈ ਉਤਸਾਹ ਵੇਖਿਆ ਜਾਂਦਾ ਹੈ।

ਭਟ ਨੇਹ ਨਾਮ ਅਪਾਰ

(ਇਕ ਹੋਰ) 'ਨੇਮ' ਨਾਮ ਵਾਲਾ ਅਪਾਰ ਯੋਧਾ ਹੈ

ਬਲ ਜਉਨ ਕੋ ਬਿਕਰਾਰ ॥੨੬੪॥

In the same way, the warrior named Saneh (love) is terribly powerful.37.264.

ਜਿਸ ਵਿਚ ਭਿਆਨਕ ਬਲ ਹੈ ॥੨੬੪॥

ਇਕ ਪ੍ਰੀਤਿ ਅਰੁ ਹਰਿ ਭਗਤਿ

ਇਕ 'ਪ੍ਰੀਤਿ' ਅਤੇ (ਦੂਜਾ) 'ਹਰਿ-ਭਗਤਿ' (ਨਾਮ ਵਾਲੇ ਯੋਧੇ ਹਨ)

ਜਿਹ ਜੋਤਿ ਜਗਮਗ ਜਗਤਿ

There are also Har-Bhakti (devotion with the Lord) and Preet (love) with whose light, the whole world is enlightened

ਜਿਨ੍ਹਾਂ ਦੀ ਜੋਤਿ ਜਗਤ ਵਿਚ ਜਗ ਮਗ ਕਰ ਰਹੀ ਹੈ।

ਭਟ ਦਤ ਮਤ ਮਹਾਨ

(ਇਕ ਹੋਰ) ਮਹਾਨ ਮਤ ਵਾਲਾ 'ਦਤਮਤ' (ਨਾਮ ਵਾਲਾ ਯੋਧਾ ਹੈ)

ਸਬ ਠਉਰ ਮੈ ਪਰਧਾਨ ॥੨੬੫॥

The path of Yoga of Dutt is also superb and is considered superior at all the places.38.265.

ਜੋ ਸਭ ਥਾਂਵਾਂ ਵਿਚ ਪ੍ਰਧਾਨ ਹੈ ॥੨੬੫॥

ਇਕ ਅਕ੍ਰੁਧ ਅਉਰ ਪ੍ਰਬੋਧ

ਇਕ 'ਅਕ੍ਰੁਧ' ਅਤੇ ਦੂਜਾ 'ਪ੍ਰਬੋਧ' (ਨਾਮ ਵਾਲੇ ਯੋਧੇ ਹਨ)

ਰਣ ਦੇਖਿ ਕੈ ਜਿਹ ਕ੍ਰੋਧ

ਜਿਨ੍ਹਾਂ ਨੂੰ ਰਣ-ਭੂਮੀ ਵੇਖ ਕੇ ਕ੍ਰੋਧ ਚੜ੍ਹ ਜਾਂਦਾ ਹੈ।

ਇਹ ਭਾਤਿ ਸੈਨ ਬਨਾਇ

ਇਸ ਤਰ੍ਹਾਂ ਦੀ ਸੈਨਾ ਬਣਾ ਕੇ

ਦੁਹੁ ਦਿਸਿ ਨਿਸਾਨ ਬਜਾਇ ॥੨੬੬॥

Seeing the war, Krodh (anger) and Prabodh (knowledge), in their fury, souding their trumpets, marched for attack after decorating their forces.39.266.

ਦੋਹਾਂ ਪਾਸੇ ਧੌਂਸੇ ਵਜਣ ਲਗੇ ਹਨ ॥੨੬੬॥