ਆਸਾ ਮਹਲਾ ਤਿਪਦੇ

Aasaa, Fifth Mehl, Thi-Padhay:

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ ਬੰਦਾਂ ਵਾਲੀ ਬਾਣੀ।

ਓਹਾ ਪ੍ਰੇਮ ਪਿਰੀ ॥੧॥ ਰਹਾਉ

I seek the Love of my Beloved. ||1||Pause||

(ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ॥੧॥ ਰਹਾਉ ॥ ਪ੍ਰੇਮ ਪਿਰੀ = ਪਿਆਰੇ ਦਾ ਪ੍ਰੇਮ ॥੧॥ ਰਹਾਉ ॥

ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥

Gold, jewels, giant pearls and rubies - I have no need for them. ||1||

(ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ-ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ ॥੧॥ ਕਨਿਕ = ਸੋਨਾ। ਮਾਣਿਕ = ਮੋਤੀ। ਗਜ ਮੋਤੀਅਨ = ਵੱਡੇ ਵੱਡੇ ਮੋਤੀ ॥੧॥

ਰਾਜ ਭਾਗ ਹੁਕਮ ਸਾਦਨ ਕਿਛੁ ਕਿਛੁ ਚਾਹੀ ॥੨॥

Imperial power, fortunes, royal command and mansions - I have no desire for these. ||2||

(ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ, ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ॥੨॥ ਸਾਦ = ਸਵਾਦਲੇ ਖਾਣੇ। ਚਾਹੀ = ਮੈਂ ਚਾਹੁੰਦਾ ਹਾਂ ॥੨॥

ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖੁ ਪਾਹੀ ਨਾਨਕ ਤਪਤਿ ਹਰੀ ਮਿਲੇ ਪ੍ਰੇਮ ਪਿਰੀ ॥੩॥੩॥੧੪੩॥

The Sanctuary of the Lord's Feet, and dedication to the Saints these bring me peace and pleasure. O Nanak, my burning fire has been put out, obtaining the Love of the Beloved. ||3||3||143||

ਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ, ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ। ਹੇ ਨਾਨਕ! ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ, ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ॥੩॥੩॥੧੪੩॥ ਬੰਦਨ = ਨਮਸਕਾਰ। ਸੁਖੋ ਸੁਖੁ = ਸੁਖ ਹੀ ਸੁਖ। ਪਾਹੀ = ਪਾਹੀਂ, ਮੈਂ ਪਾਂਦਾ ਹਾਂ। ਹਰੀ = ਦੂਰ ਕੀਤੀ।