ਰਾਮਕਲੀ ਮਹਲਾ ਦਖਣੀ ਓਅੰਕਾਰੁ

Raamkalee, First Mehl, Dakhanee, Ongkaar:

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਦਖਣੀ ਓਅੰਕਾਰੁ'।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਓਅੰਕਾਰਿ ਬ੍ਰਹਮਾ ਉਤਪਤਿ

From Ongkaar, the One Universal Creator God, Brahma was created.

(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ, ਓਅੰਕਾਰਿ = ਓਅੰਕਾਰ ਤੋਂ। ਓਅੰਕਾਰੁ = {ਨੋਟ: 'ਕਾਰ' ਸੰਸਕ੍ਰਿਤ ਦਾ ਇਕ 'ਪਿਛੇਤਰ' ਹੈ, ਇਸ ਦਾ ਅਰਥ ਹੈ 'ਇਕ-ਰਸ, ਲਗਾਤਾਰ, ਵਿਆਪਕ' ਜਿਵੇਂ ਲਫ਼ਜ਼ 'ਧੁਨਿ' ਦਾ ਅਰਥ ਹੈ "ਆਵਾਜ਼" ਤੇ, ਲਫ਼ਜ਼ 'ਧੁਨਿਕਾਰ' ਦਾ ਅਰਥ ਹੈ 'ਇਕ-ਰਸ ਆਵਾਜ਼'} ਓਅੰ-ਕਾਰ, ਇਕ-ਰਸ ਓਅੰ, ਸਰਬ-ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ। ਉਤਪਤਿ = ਉਤਪੱਤੀ, ਪੈਦਾਇਸ਼, ਜਨਮ। ਬ੍ਰਹਮਾ ਉਤਪਤਿ = ਬ੍ਰਹਮਾ ਦੀ ਉਤਪੱਤੀ।

ਓਅੰਕਾਰੁ ਕੀਆ ਜਿਨਿ ਚਿਤਿ

He kept Ongkaar in his consciousness.

ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ। ਜਿਨਿ = ਜਿਸ ਨੇ, ਜਿਸ ਬ੍ਰਹਮਾ ਨੇ। ਚਿਤਿ = ਚਿੱਤ ਵਿਚ। ਓਅੰਕਾਰੁ...ਚਿਤਿ = ਜਿਨਿ ਓਅੰਕਾਰੁ ਚਿਤਿ ਕੀਆ, ਜਿਸ ਬ੍ਰਹਮਾ ਨੇ ਸਰਬ-ਵਿਆਪਕ ਪਰਮਾਤਮਾ ਨੂੰ (ਆਪਣੇ) ਚਿਤ ਵਿਚ (ਵਸਾਇਆ)।

ਓਅੰਕਾਰਿ ਸੈਲ ਜੁਗ ਭਏ

From Ongkaar, the mountains and the ages were created.

ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ, ਸੈਲ = (ਬੇਅੰਤ) ਪਹਾੜ, (ਭਾਵ,) ਸ੍ਰਿਸ਼ਟੀ। ਜੁਗ = ਸਮੇ ਦੀਆਂ ਵੰਡਾਂ।

ਓਅੰਕਾਰਿ ਬੇਦ ਨਿਰਮਏ

Ongkaar created the Vedas.

ਵੇਦ ਭੀ ਓਅੰਕਾਰ ਤੋਂ ਹੀ ਬਣੇ। ਬੇਦ = ਵੇਦ ਆਦਿਕ ਧਰਮ = ਪੁਸਤਕ। ਨਿਰਮਏ = ਬਣੇ, ਪਰਗਟ ਹੋਏ।

ਓਅੰਕਾਰਿ ਸਬਦਿ ਉਧਰੇ

Ongkaar saves the world through the Shabad.

ਜੀਵ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਰਬ-ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ, ਓਅੰਕਾਰਿ = ਓਅੰਕਾਰ ਦੀ ਰਾਹੀਂ, ਸਰਬ-ਵਿਆਪਕ ਪਰਮਾਤਮਾ ਦੀ ਰਾਹੀਂ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜ ਕੇ। ਉਧਰੇ = (ਜੀਵ ਡੁੱਬਣ ਤੋਂ) ਬਚ ਗਏ।

ਓਅੰਕਾਰਿ ਗੁਰਮੁਖਿ ਤਰੇ

Ongkaar saves the Gurmukhs.

ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ, ਉਹ ਮਨੁੱਖ ਜਿਨ੍ਹਾਂ ਦਾ ਮੂੰਹ ਗੁਰੂ ਵਲ ਰਹਿੰਦਾ ਹੈ।

ਓਨਮ ਅਖਰ ਸੁਣਹੁ ਬੀਚਾਰੁ

Listen to the Message of the Universal, Imperishable Creator Lord.

(ਹੇ ਪਾਂਡੇ! ਤੁਸੀ ਆਪਣੇ ਚਾਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ 'ਓਅੰ ਨਮਹ' ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹੋ) ਉਸ ਮਹਾਨ ਹਸਤੀ ਦੀ ਬਾਬਤ ਭੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀ ਲਫ਼ਜ਼ 'ਓਅੰ ਨਮਹ' ਲਿਖਦੇ ਹੋ। ਓਨਮ ਅਖਰ ਬੀਚਾਰੁ = ਓਨਮ ਅੱਖਰ ਦਾ ਵਿਚਾਰ {ਨੋਟ: ਇਸ ਤੁਕ ਦੇ ਲਫ਼ਜ਼ 'ਅਖਰ' ਤੇ ਅਗਲੀ ਤੁਕ ਦੇ ਲਫ਼ਜ਼ 'ਅਖਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। 'ਅਖਰ ਬੀਚਾਰੁ' ਵਿਚ ਲਫ਼ਜ਼ 'ਅਖਰ' ਸੰਬੰਧ ਕਾਰਕ ਵਿਚ ਹੈ, ਭਾਵ 'ਅੱਖਰ ਦਾ ਬੀਚਾਰ'। ਅਗਲੀ ਤੁਕ ਵਿਚ ਲ਼ਫ਼ਜ਼ 'ਅਖਰੁ' ਕਰਤਾ ਕਾਰਕ ਇਕ-ਵਚਨ ਹੈ, ਭਾਵ, "ਓਨਮ-ਅਖਰੁ ਤ੍ਰਿਭਵਣ-ਸਾਰੁ ਹੈ"}। ਓਨਮ = {ਪਾਠਸ਼ਾਲਾਂ ਵਿਚ ਪਾਂਧੇ ਲੋਕ ਮੁੰਡਿਆਂ ਨੂੰ ਪੜ੍ਹਾਣ ਵੇਲੇ ਉਹਨਾਂ ਦੀ ਪੱਟੀ ਤੇ ਲਫ਼ਜ਼ (ओं नमः) 'ਓਅੰ ਨਮਹ' ਲਿਖ ਦੇਂਦੇ ਹਨ, ਜਿਸ ਦਾ ਅਰਥ ਹੈ 'ਓਅੰ ਨੂੰ ਨਮਸਕਾਰ ਹੈ, ਪਰਮਾਤਮਾ ਨੂੰ ਨਮਸਕਾਰ ਹੈ'। ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਕੰਢੇ ਉਸ ਥਾਂ ਅੱਪੜੇ ਜਿਥੇ ਓਅੰਕਾਰ ਦਾ ਮੰਦਰ ਹੈ, ਉਹਨਾਂ ਵੇਖਿਆ ਕਿ ਲੋਕ ਮੰਦਰ ਵਿਚ ਥਾਪੀ ਹੋਈ ਸ਼ਿਵ-ਮੂਰਤੀ ਨੂੰ 'ਓਅੰਕਾਰ' ਮਿਥ ਕੇ ਪੂਜਾ ਕਰਦੇ ਹਨ। ਮੰਦਰ ਦੀ ਪਾਠ-ਸ਼ਾਲਾ ਦੇ ਚਾਟੜੇ ਪੱਟੀਆਂ ਉਤੇ 'ਓਅੰ ਨਮਹ' ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਉਸ ਸ਼ਿਵ-ਮੂਰਤੀ ਨੂੰ ਹੀ 'ਓਅੰ' ਸਮਝ ਰਹੇ ਹਨ। ਇਸ ਪਹਿਲੀ ਪਉੜੀ ਵਿਚ ਇਹ ਦੋਵੇਂ ਭੁਲੇਖੇ ਸਮਝਾਏ ਗਏ ਹਨ} ਓਅੰ ਨਮਹ, ਓਅੰ ਨੂੰ ਨਮਸਕਾਰ।

ਓਨਮ ਅਖਰੁ ਤ੍ਰਿਭਵਣ ਸਾਰੁ ॥੧॥

The Universal, Imperishable Creator Lord is the essence of the three worlds. ||1||

ਇਹ ਲਫ਼ਜ਼ 'ਓਅੰ ਨਮਹ' ਉਸ (ਮਹਾਨ ਅਕਾਲ ਪੁਰਖ) ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ॥੧॥ ਓਨਮ ਅਖਰ = ਉਹ ਹਸਤੀ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤਿਆ ਗਿਆ ਹੈ। ਓਨਮ ਅਖਰ ਬੀਚਾਰੁ = ਉਸ ਹਸਤੀ ਦਾ ਵਿਚਾਰ ਜਿਸ ਦੇ ਵਾਸਤੇ ਲਫ਼ਜ਼ 'ਓਨਮ' ਵਰਤ ਰਹੇ ਹੋ। ਤ੍ਰਿਭਵਣ ਸਾਰੁ = ਤਿੰਨ ਭਵਣਾਂ ਦਾ ਤੱਤ, ਤਿੰਨ ਭਵਣਾਂ ਦਾ ਮੂਲ, ਸਾਰੀ ਸ੍ਰਿਸ਼ਟੀ ਦਾ ਕਰਤਾ ॥੧॥

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ

Listen, O Pandit, O religious scholar, why are you writing about worldly debates?

ਹੇ ਪਾਂਡੇ! ਸੁਣ, ਨਿਰੀ (ਵਾਦ-ਵਿਵਾਦ ਤੇ ਸੰਸਾਰਕ) ਝੰਬੇਲਿਆਂ ਵਾਲੀ ਲਿਖਾਈ ਲਿਖਣ ਤੋਂ (ਕੋਈ ਆਤਮਕ) ਲਾਭ ਨਹੀਂ ਹੋ ਸਕਦਾ। ਕਿਆ ਲਿਖਹੁ = ਲਿਖਣ ਦਾ ਤੈਨੂੰ ਕੀਹ ਲਾਭ? ਲਿਖਣ ਦਾ ਕੋਈ ਲਾਭ ਨਹੀਂ ਹੈ। ਜੰਜਾਲ = ਨਿਰੇ ਦੁਨੀਆ ਦੇ ਝੰਬੇਲੇ।

ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ

As Gurmukh, write only the Name of the Lord, the Lord of the World. ||1||Pause||

(ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਹੈ ਤਾਂ) ਗੁਰੂ ਦੇ ਸਨਮੁਖ ਹੋ ਕੇ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ ਦਾ ਨਾਮ (ਭੀ ਆਪਣੇ ਮਨ ਵਿਚ) ਲਿਖ ॥੧॥ ਰਹਾਉ ॥

ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ

Sassa: He created the entire universe with ease; His One Light pervades the three worlds.

ਜਿਸ ਪਰਮਾਤਮਾ ਨੇ ਕਿਸੇ ਉਚੇਰੇ ਉੱਦਮ ਤੋਂ ਬਿਨਾ ਹੀ ਇਹ ਸਾਰਾ ਜਗਤ ਪੈਦਾ ਕੀਤਾ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪਸਰ ਰਹੀ ਹੈ। ਸਸੈ = 'ਸੱਸਾ' ਅੱਖਰ ਦੀ ਰਾਹੀਂ। ਸਹਜਿ = ਸਹਜੇ ਹੀ, ਬਿਨਾ ਕਿਸੇ ਉਚੇਚੇ ਉੱਦਮ ਦੇ। ਤੀਨਿ ਭਵਨ = ਤਿੰਨਾਂ ਭਵਨਾਂ ਵਿਚ, ਆਕਾਸ਼ ਪਾਤਾਲ ਮਾਤ ਲੋਕ ਵਿਚ, ਸਾਰੇ ਸੰਸਾਰ ਵਿਚ। ਇਕ ਜੋਤਿ = ਇੱਕ ਪਰਮਾਤਮਾ ਦੀ ਜੋਤਿ।

ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ

Become Gurmukh, and obtain the real thing; gather the gems and pearls.

ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ਉਸ ਨੂੰ ਉਸ ਪਰਮਾਤਮਾ ਦਾ ਨਾਮ-ਪਦਾਰਥ ਮਿਲ ਜਾਂਦਾ ਹੈ, ਗੁਰਮੁਖਿ ਮਨੁੱਖ ਪਰਮਾਤਮਾ ਦਾ ਨਾਮ ਰੂਪ ਕੀਮਤੀ ਧਨ ਇਕੱਠਾ ਕਰ ਲੈਂਦਾ ਹੈ। ਗੁਰਮੁਖਿ = ਗੁਰੂ ਵਲ ਮੂੰਹ ਹੈ ਜਿਸ ਦਾ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ। ਵਸਤੁ = ਗੋਪਾਲ ਦਾ ਰਾਮ ਨਾਮ। ਚੁਣਿ ਲੈ = (ਗੁਰਮੁਖਿ ਮਨੁੱਖ) ਚੁਣ ਲੈਂਦਾ ਹੈ। ਮਾਣਕ ਮੋਤੀ = ਪਰਮਾਤਮਾ ਦਾ ਨਾਮ-ਰੂਪ ਕੀਮਤੀ ਧਨ।

ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ

If one understands, realizes and comprehends what he reads and studies, in the end he shall realize that the True Lord dwells deep within his nucleus.

ਉਹ ਮਨੁੱਖ ਸਤਿਗੁਰੂ (ਦੀ ਬਾਣੀ) ਦੀ ਰਾਹੀਂ ਸਮਝਦਾ ਸੋਚਦਾ ਹੈ, ਸਤਿਗੁਰੂ ਦੀ ਬਾਣੀ ਮੁੜ ਮੁੜ ਪੜ੍ਹ ਕੇ ਉਸ ਨੂੰ ਇਹ ਭੇਤ ਖੁਲ੍ਹਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪਰਮਾਤਮਾ ਹੀ ਓੜਕ ਨੂੰ ਸਦਾ-ਥਿਰ ਰਹਿਣ ਵਾਲਾ ਹੈ। ਅੰਤਿ = ਆਖ਼ਰ ਨੂੰ, ਓੜਕ ਨੂੰ (ਭਾਵ, ਹੋਰ ਸਾਰੇ ਪਦਾਰਥਾਂ ਦੇ ਟਾਕਰੇ ਤੇ)। ਨਿਰੰਤਰਿ = {ਨਿਰ-ਅੰਤਰ} ਇਕ-ਰਸ, ਹਰ ਥਾਂ ਮੌਜੂਦ। ਸਾਚਾ = ਸਦਾ-ਥਿਰ ਰਹਿਣ ਵਾਲਾ।

ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥

The Gurmukh sees and contemplates the True Lord; without the True Lord, the world is false. ||2||

ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸਦਾ-ਥਿਰ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਹੈ ਤੇ ਆਪਣੇ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਤੋਂ ਛੁਟ ਬਾਕੀ ਸਾਰਾ ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੨॥ ਸਾਚੁ ਸਮਾਲੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਦਾ ਹੈ। ਕਾਚਾ = ਨਾਸਵੰਤ ॥੨॥

ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ

Dhadha: Those who enshrine Dharmic faith and dwell in the City of Dharma are worthy; their minds are steadfast and stable.

(ਹੇ ਪਾਂਡੇ! ਗੁਰੂ ਦੀ ਸਰਨ ਪੈ ਕੇ ਕਰਤਾਰ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਹ ਬੜਾ ਬੇਅੰਤ ਹੈ) ਸਤਿਗੁਰੂ ਸਤਸੰਗ ਵਿਚ (ਉਸ ਕਰਤਾਰ ਦੇ ਸਿਮਰਨ ਰੂਪ) ਧਰਮ ਦਾ ਉਪਦੇਸ਼ ਕਰਦਾ ਹੈ, (ਸਿਮਰਨ ਦੀ ਬਰਕਤਿ ਨਾਲ) ਸਤਿਗੁਰੂ ਦਾ ਆਪਣਾ ਮਨ ਟਿਕਿਆ ਰਹਿੰਦਾ ਹੈ, ਤੇ ਉਹ ਹੋਰਨਾਂ ਵਿਚ ਭੀ (ਇਹ) ਗੁਣ ਪੈਦਾ ਕਰਦਾ ਹੈ। ਧਰਮਾਪੁਰਿ = ਧਰਮ ਦੀ ਪੁਰੀ ਵਿਚ, ਸਤਸੰਗ ਵਿਚ। ਧਰਮੁ ਧਰੇ = (ਸਤਿਗੁਰੂ) ਧਰਮ ਉਪਦੇਸ਼ਦਾ ਹੈ। ਗੁਣਕਾਰੀ = ਗੁਣਾਂ ਦਾ ਪੈਦਾ ਕਰਨ ਵਾਲਾ। ਧੀਰਾ = ਟਿਕਿਆ ਹੋਇਆ।

ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ

Dhadha: If the dust of their feet touches one's face and forehead, he is transformed from iron into gold.

ਜਿਸ ਮਨੁੱਖ ਦੇ ਮੂੰਹ-ਮੱਥੇ ਤੇ ਗੁਰੂ ਦੇ ਚਰਨਾਂ ਦੀ ਧੂੜ ਪਏ, ਉਹ ਨਕਾਰੇ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ। ਧੂਲਿ = ਧੂੜ, ਚਰਨ-ਧੂੜ। ਮੁਖਿ ਮਸਤਕਿ = (ਜਿਸ ਦੇ) ਮੂੰਹ ਉਤੇ, ਮੱਥੇ ਉਤੇ। ਮਨੂਰ = ਸੜਿਆ ਹੋਇਆ ਲੋਹਾ।

ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ

Blessed is the Support of the Earth; He Himself is not born; His measure and speech are perfect and True.

ਜੋ ਪਰਮਾਤਮਾ ਸ੍ਰਿਸ਼ਟੀ ਦਾ ਆਸਰਾ ਹੈ ਜਿਸ ਦਾ ਕੋਈ ਸ਼ਰੀਕ ਨਹੀਂ ਤੇ ਜੋ ਜਨਮ-ਰਹਿਤ ਹੈ ਉਹੀ ਸਤਿਗੁਰੂ ਦਾ ਧਨ ਹੈ, ਸਤਿਗੁਰੂ ਤੋਲ ਵਿਚ ਬੋਲ ਵਿਚ ਸੱਚਾ ਤੇ ਪੂਰਨ ਹੁੰਦਾ ਹੈ। ਧਰਣੀਧਰੁ = ਧਰਤੀ ਦਾ ਆਸਰਾ ਪਰਮਾਤਮਾ। ਅਜੋਨੀ = ਜਨਮ-ਰਹਿਤ ਪ੍ਰਭੂ। ਤੋਲਿ = ਤੋਲ ਵਿਚ। ਬੋਲਿ = ਬੋਲ ਵਿਚ।

ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥੩॥

Only the Creator Himself knows His own extent; He alone knows the Brave Guru. ||3||

ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ, ਜਾਂ, ਸੂਰਮਾ ਸਤਿਗੁਰੂ ਜਾਣਦਾ ਹੈ (ਭਾਵ, ਸਤਿਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਂਦਾ ਹੈ) ॥੩॥ ਮਿਤਿ = ਮਾਪ, ਵਿਤ, ਬਜ਼ੁਰਗੀ, ਵਡਿਆਈ। ਕੈ = ਜਾਂ। ਆਪਿ = ਆਪ ਹੀ ਆਪ, ਜਿਸ ਦਾ ਕੋਈ ਸ਼ਰੀਕ ਨਹੀਂ। ਤੋਲਿ ਬੋਲਿ ਸਚੁ ਪੂਰਾ = (ਭਾਵ, ਗੁਰੂ ਦੀ ਰਹਿਣੀ ਚਾਲੀ-ਸੇਰੀ ਸੁੱਧ ਹੈ, ਤੇ ਗੁਰੂ ਦੀ ਕਹਿਣੀ ਭੀ ਸੋਲਾਂ-ਆਨੇ ਖਰੀ ਹੁੰਦੀ ਹੈ) ॥੩॥

ਙਿਆਨੁ ਗਵਾਇਆ ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ

In love with duality, spiritual wisdom is lost; the mortal rots away in pride, and eats poison.

ਜੋ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦੇਂਦਾ ਹੈ ਤੇ ਕਿਸੇ ਹੋਰ ਜੀਵਨ-ਰਾਹ ਨੂੰ ਪਸੰਦ ਕਰਦਾ ਹੈ, ਉਹ ਅਹੰਕਾਰ ਵਿਚ ਨਿੱਘਰ ਜਾਂਦਾ ਹੈ, ਤੇ ਉਹ (ਆਤਮਕ ਮੌਤ ਦਾ ਮੂਲ ਅਹੰਕਾਰ-ਰੂਪ) ਜ਼ਹਿਰ ਖਾਂਦਾ ਹੈ। ਙਿਆਨੁ = ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਦੂਜਾ = ਗੁਰ-ਉਪਦੇਸ਼ ਤੋਂ ਬਿਨਾ ਕੁਝ ਹੋਰ। ਭਾਇਆ = (ਜਿਸ ਮਨੁੱਖ ਨੂੰ) ਚੰਗਾ ਲੱਗਾ। ਗਰਬਿ = ਅਹੰਕਾਰ ਵਿਚ। ਗਲੇ = ਗਲ ਗਏ, ਨਿੱਘਰ ਗਏ। ਬਿਖੁ = ਜ਼ਹਿਰ (ਜਿਸ ਨੇ ਆਤਮਕ ਮੌਤ ਲੈ ਆਂਦੀ)।

ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ

He thinks that the sublime essence of the Guru's song is useless, and he does not like to hear it. He loses the profound, unfathomable Lord.

ਉਸ ਮਨੁੱਖ ਨੂੰ (ਦੂਜੇ ਭਾਵ ਦੇ ਕਾਰਨ) ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਸੁਣੇ ਨਹੀਂ ਭਾਉਂਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੁੜ ਜਾਂਦਾ ਹੈ। ਗੁਰ ਰਸੁ ਗੀਤ = ਗੁਰੂ ਦੀ ਬਾਣੀ ਦਾ ਆਨੰਦ। ਬਾਦ = ਕਥਨ, ਗੁਰੂ ਦਾ ਕਥਨ। ਨਹੀ ਭਾਵੈ ਸੁਣੀਐ = ਸੁਣਿਆ ਚੰਗਾ ਨਹੀਂ ਲੱਗਦਾ, ਸੁਣਨ ਨੂੰ ਜੀ ਨਹੀਂ ਕਰਦਾ। ਗਹਿਰ ਗੰਭੀਰੁ = ਅਥਾਹ ਪਰਮਾਤਮਾ, ਬੇਅੰਤ ਗੁਣਾਂ ਦਾ ਮਾਲਕ ਪ੍ਰਭੂ।

ਗੁਰਿ ਸਚੁ ਕਹਿਆ ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ

Through the Guru's Words of Truth, the Ambrosial Nectar is obtained, and the mind and body find joy in the True Lord.

ਜਿਸ ਮਨੁੱਖ ਨੇ ਸਤਿਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਨਾਮ-ਅੰਮ੍ਰਿਤ ਹਾਸਲ ਕਰ ਲਿਆ ਹੈ, ਫਿਰ ਉਸ ਨੂੰ ਉਹ ਪਰਮਾਤਮਾ ਮਨ ਤਨ ਵਿਚ ਪਿਆਰਾ ਲੱਗਦਾ ਹੈ। ਗੁਰਿ = ਸਤਿਗੁਰੂ ਦੀ ਰਾਹੀਂ। ਸਚੁ ਕਹਿਆ = (ਜਿਸ ਨੇ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ। ਲਹਿਆ = (ਉਸ ਨੇ) ਲੱਭ ਲਿਆ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸੁਖਾਇਆ = ਪਿਆਰਾ ਲੱਗਾ।

ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥੪॥

He Himself is the Gurmukh, and He Himself bestows the Ambrosial Nectar; He Himself leads us to drink it in. ||4||

(ਪਰ ਇਹ ਉਸ ਦੀ ਬਖ਼ਸ਼ਸ਼ ਹੀ ਹੈ) ਉਹ ਆਪ ਹੀ ਗੁਰੂ ਦੀ ਸਰਨ ਪਾ ਕੇ (ਸਿਮਰਨ ਦੀ ਦਾਤਿ) ਦੇਂਦਾ ਹੈ ਤੇ ਆਪ ਹੀ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥ ਗੁਰਮੁਖਿ = ਗੁਰੂ ਦੇ ਸਨਮੁਖ ਕਰ ਕੇ, ਗੁਰੂ ਦੀ ਰਾਹੀਂ। ਆਪੇ = ਪ੍ਰਭੂ ਆਪ ਹੀ ॥੪॥

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ

Everyone says that God is the One and only, but they are engrossed in egotism and pride.

(ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ (ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ) ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ। ਏਕੋ ਏਕੁ = ਸਿਰਫ਼ ਇਕ (ਪਰਮਾਤਮਾ) ਹੀ। ਸਭੁ ਕੋਈ = ਹਰੇਕ ਜੀਵ। ਗਰਬੁ = ਅਹੰਕਾਰ। ਵਿਆਪੈ = ਜ਼ੋਰ ਪਾਈ ਰੱਖਦਾ ਹੈ, ਛਾਇਆ ਰਹਿੰਦਾ ਹੈ।

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ

Realize that the One God is inside and outside; understand this, that the Mansion of His Presence is within the home of your heart.

ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ। ਇਉ = (ਭਾਵ,) ਹਉਮੈ ਗਰਬ ਦਾ ਸਾਇਆ ਦੂਰ ਕਰ ਕੇ। ਘਰੁ ਮਹਲੁ = ਪਰਮਾਤਮਾ ਦਾ ਅਸਥਾਨ। ਸਿਞਾਪੈ = ਸਿਆਣਿਆ ਜਾਂਦਾ ਹੈ।

ਪ੍ਰਭੁ ਨੇੜੈ ਹਰਿ ਦੂਰਿ ਜਾਣਹੁ ਏਕੋ ਸ੍ਰਿਸਟਿ ਸਬਾਈ

God is near at hand; do not think that God is far away. The One Lord permeates the entire universe.

(ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਦੂਰਿ ਨ ਜਾਣਹੁ = (ਹੇ ਪਾਂਡੇ!) ਪ੍ਰਭੂ ਨੂੰ ਕਿਤੇ ਦੂਰ ਨ ਸਮਝ। ਏਕੋ = ਇਕ ਪ੍ਰਭੂ ਹੀ। ਸਬਾਈ = ਸਾਰੀ।

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥

There in One Universal Creator Lord; there is no other at all. O Nanak, merge into the One Lord. ||5||

ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ॥੫॥ ਏਕੰਕਾਰੁ = ਸਰਬ-ਵਿਆਪਕ ਪਰਮਾਤਮਾ। ਸਮਾਈ = ਹਰ ਥਾਂ ਮੌਜੂਦ ਹੈ ॥੫॥

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਜਾਈ

How can you keep the Creator under your control? He cannot be seized or measured.

(ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ। ਇਸੁ ਕਰਤੇ ਕਉ = ਇਸ ਨੇੜੇ-ਵੱਸਦੇ ਕਰਤਾਰ ਨੂੰ (ਭਾਵ, ਭਾਵੇਂ ਕਰਤਾਰ ਮੇਰੇ ਆਪਣੇ ਅੰਦਰ ਵੱਸਦਾ ਹੈ)। ਗਹਿ ਰਾਖਉ = ਫੜ ਰੱਖਾਂ, ਹਿਰਦੇ ਵਿਚ ਟਿਕਾਈ ਰੱਖਾਂ। ਅਫਰਿਓ = ਫੜਿਆ ਨਹੀਂ ਜਾ ਸਕਦਾ, ਹਿਰਦੇ ਵਿਚ ਵਸਾਇਆ ਨਹੀਂ ਜਾ ਸਕਦਾ। ਤੁਲਿਓ ਨ ਜਾਈ = ਤੋਲਿਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਨਹੀਂ ਪੈ ਸਕਦੀ। ਕਿਉ = ਕਿਵੇਂ? (ਭਾਵ, ਜਦ ਤਕ ਅੰਦਰ 'ਹਉਮੈ ਗਰਬ' ਹੈ ਤਦ ਤਕ ਨਹੀਂ)।

ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ

Maya has made the mortal insane; she has administered the poisonous drug of falsehood.

ਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ, ਦੀਵਾਨੇ = ਮਤਵਾਲੇ ਨੂੰ। ਝੂਠਿ = ਝੂਠ ਨੇ। ਠਗਉਲੀ = ਠਗ-ਮੂਰੀ, ਠਗ-ਬੂਟੀ, ਖਿੱਚ, ਜਾਦੂ।

ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ

Addicted to greed and avarice, the mortal is ruined, and then later, he regrets and repents.

(ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ। ਲਬਿ = ਚਸਕੇ ਵਿਚ। ਲੋਭਿ = ਲਾਲਚ ਵਿਚ। ਮੁਹਤਾਜਿ = ਮੁਥਾਜੀ ਵਿਚ। ਇਬ ਤਬ ਫਿਰਿ = ਹੁਣ ਤਦੋਂ ਮੁੜ-ਮੁੜ, ਸਦਾ ਹੀ।

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥

So serve the One Lord, and attain the state of Salvation; your comings and goings shall cease. ||6||

ਜਦੋਂ ਮਨੁੱਖ (ਹਉਮੈ ਦੂਰ ਕਰ ਕੇ) ਇਕ ਪਰਮਾਤਮਾ ਨੂੰ ਸਿਮਰਦਾ ਹੈ ਤਦੋਂ ਪਰਮਾਤਮਾ ਨਾਲ ਇਸ ਦੀ ਜਾਣ ਪਛਾਣ ਹੋ ਜਾਂਦੀ ਹੈ, ਪਰਮਾਤਮਾ ਦੀ ਵਡਿਆਈ ਦੀ ਇਸ ਨੂੰ ਕਦਰ ਪੈਂਦੀ ਹੈ, ਤੇ ਇਸ ਦਾ ਜਨਮ-ਮਰਨ ਮੁੱਕ ਜਾਂਦਾ ਹੈ ॥੬॥ ਸਰੇਵੈ = ਸਿਮਰੇ। ਗਤਿ = ਪਰਮਾਤਮਾ ਦੀ ਗਤਿ, ਪ੍ਰਭੂ ਨਾਲ ਜਾਣ-ਪਛਾਣ। ਮਿਤਿ = ਪਰਮਾਤਮਾ ਦੀ ਮਿਤਿ, ਪ੍ਰਭੂ ਦੀ ਵਡਿਆਈ ਦੀ ਕਦਰ। ਰਹਾਈ = ਮੁੱਕਦਾ ਹੈ ॥੬॥

ਏਕੁ ਅਚਾਰੁ ਰੰਗੁ ਇਕੁ ਰੂਪੁ

The One Lord is in all actions, colors and forms.

(ਹੇ ਪਾਂਡੇ! ਉਸ ਗੁਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ ਜੋ) ਇਕ ਆਪ ਹੀ (ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ) ਕਿਰਤ-ਕਾਰ (ਕਰ ਰਿਹਾ) ਹੈ, (ਜੋ) ਇਕ ਆਪ ਹੀ (ਸੰਸਾਰ ਦਾ ਇਹ ਸਾਰਾ) ਰੂਪ ਰੰਗ (ਆਪਣੇ ਆਪ ਤੋਂ ਪਰਗਟ ਕਰ ਰਿਹਾ) ਹੈ, ਏਕੁ, ਇਕੁ = ਇਕ ਪਰਮਾਤਮਾ ਹੀ। ਅਚਾਰੁ = ਕਾਰ-ਵਿਹਾਰ।

ਪਉਣ ਪਾਣੀ ਅਗਨੀ ਅਸਰੂਪੁ

He manifests in many shapes through wind, water and fire.

ਤੇ (ਜਗਤ ਦੇ ਇਹ ਤੱਤ) ਹਵਾ ਪਾਣੀ ਅੱਗ (ਜਿਸ ਦਾ ਆਪਣਾ ਹੀ) ਸਰੂਪ ਹਨ, ਅਸਰੂਪੁ = {ਸ੍ਵਰੂਪ} ਸਰੂਪ।

ਏਕੋ ਭਵਰੁ ਭਵੈ ਤਿਹੁ ਲੋਇ

The One Soul wanders through the three worlds.

ਜਿਸ ਗੁਪਾਲ ਦੀ ਜੋਤਿ ਹੀ ਸਾਰੇ ਜਗਤ ਵਿਚ ਪਸਰ ਰਹੀ ਹੈ। ਏਕੋ ਭਵਰੁ = ਇਕੋ ਹੀ ਆਤਮਾ, ਇਕ ਪਰਮਾਤਮਾ ਦੀ ਹੀ ਜੋਤਿ। ਭਵੈ = ਪਸਰ ਰਹੀ ਹੈ, ਵਿਆਪਕ ਹੈ। ਤਿਹ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ।

ਏਕੋ ਬੂਝੈ ਸੂਝੈ ਪਤਿ ਹੋਇ

One who understands and comprehends the One Lord is honored.

ਜੋ ਮਨੁੱਖ ਉਸ ਇੱਕ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਸਮਝਦਾ ਹੈ, ਜਿਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ, ਉਹ ਆਦਰ-ਸਤਕਾਰ ਹਾਸਲ ਕਰਦਾ ਹੈ। ਪਤਿ = ਆਦਰ, ਸਤਕਾਰ।

ਗਿਆਨੁ ਧਿਆਨੁ ਲੇ ਸਮਸਰਿ ਰਹੈ

One who gathers in spiritual wisdom and meditation, dwells in the state of balance.

ਕੋਈ ਮਨੁੱਖ ਸਤਿਗੁਰੂ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪਾ ਕੇ, ਤੇ, ਉਸ ਵਿਚ ਸੁਰਤ ਟਿਕਾ ਕੇ ਧੀਰੇ ਜੀਵਨ ਵਾਲਾ ਬਣਦਾ ਹੈ, ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਧਿਆਨੁ = ਪਰਮਾਤਮਾ ਵਿਚ ਟਿਕੀ ਹੋਈ ਸੁਰਤ। ਲੇ = ਪ੍ਰਾਪਤ ਕਰ ਕੇ। ਸਮਸਰਿ = ਬਰਾਬਰ, ਪੱਧਰਾ, ਪੱਧਰੇ ਜੀਵਨ ਵਾਲਾ, ਧੀਰਾ, ਹਉਮੈ = ਅਹੰਕਾਰ-ਰਹਿਤ।

ਗੁਰਮੁਖਿ ਏਕੁ ਵਿਰਲਾ ਕੋ ਲਹੈ

How rare are those who, as Gurmukh, attain the One Lord.

ਅਜੇਹਾ ਵਿਰਲਾ ਮਨੁੱਖ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਇਕੁ = ਇਕ ਪਰਮਾਤਮਾ ਨੂੰ।

ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ

They alone find peace, whom the Lord blesses with His Grace.

ਉਹ ਮਨੁੱਖ ਸੁਖ ਮਾਣਦਾ ਹੈ, ਜਿਸ ਮਨੁੱਖ ਨੂੰ ਪ੍ਰਭੂ ਆਪਣੀ ਮੇਹਰ ਨਾਲ ਇਹ ਦਾਤ ਦੇਂਦਾ ਹੈ ਕਿਰਪਾ ਤੇ = (ਪ੍ਰਭੂ ਆਪਣਾ) ਕਿਰਪਾ ਨਾਲ। ਦੇਇ = ਦੇਂਦਾ ਹੈ।

ਗੁਰੂ ਦੁਆਰੈ ਆਖਿ ਸੁਣਾਏ ॥੭॥

In the Gurdwara, the Guru's Door, they speak and hear of the Lord. ||7||

ਅਤੇ ਜਿਸ ਨੂੰ ਗੁਰੂ ਦੀ ਰਾਹੀਂ (ਆਪਣੀ ਸਰਬ-ਵਿਆਪਕਤਾ ਦਾ ਉਪਦੇਸ਼) ਸੁਣਾਂਦਾ ਹੈ ॥੭॥ ਗੁਰੂ ਦੁਆਰੈ = ਸਤਿਗੁਰੂ ਦੀ ਰਾਹੀਂ। ਆਖਿ = ਆਖਿ ਕੇ, ਮੱਤ ਦੇ ਕੇ ॥੭॥

ਊਰਮ ਧੂਰਮ ਜੋਤਿ ਉਜਾਲਾ

His Light illuminates the ocean and the earth.

(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ), ਧਰਤੀ ਅਤੇ ਅਕਾਸ਼ ਵਿਚ ਜਿਸ ਦੀ ਜੋਤਿ ਦਾ ਪਰਕਾਸ਼ ਹੈ, ਊਰਮ = {ਸੰ: ਉਰਵੀ} ਧਰਤੀ। ਧੂਰਮ = {ਸੰ: ਧੂਮ੍ਰ} ਧੂਆਂ, ਆਕਾਸ਼। ਉਜਾਲਾ = ਚਾਨਣ, ਪ੍ਰਕਾਸ਼।

ਤੀਨਿ ਭਵਣ ਮਹਿ ਗੁਰ ਗੋਪਾਲਾ

Throughout the three worlds, is the Guru, the Lord of the World.

ਜੋ ਸਭ ਤੋਂ ਵੱਡਾ ਗੋਪਾਲ ਤਿੰਨ ਭਵਨਾਂ ਵਿਚ ਵਿਆਪਕ ਹੈ। ਗੁਰ = ਸਭ ਤੋਂ ਵੱਡਾ। ਗੋਪਾਲ = ਪ੍ਰਿਥਵੀ ਦਾ ਪਾਲਣਹਾਰ।

ਊਗਵਿਆ ਅਸਰੂਪੁ ਦਿਖਾਵੈ

The Lord reveals His various forms;

ਉਹ ਗੋਪਾਲ ਆਪਣੀ ਕਿਰਪਾ ਕਰ ਕੇ (ਗੁਰੂ ਦੀ ਰਾਹੀਂ) ਪਰਗਟ ਹੋ ਕੇ ਜਿਸ ਨੂੰ ਆਪਣਾ (ਸਰਬ-ਵਿਆਪਕ) ਸਰੂਪ ਵਿਖਾਂਦਾ ਹੈ, ਊਗਵਿਆ = ਪਰਗਟ ਹੋ ਕੇ। ਅਸਰੂਪੁ = ਆਪਣਾ-ਸਰੂਪ।

ਕਰਿ ਕਿਰਪਾ ਅਪੁਨੈ ਘਰਿ ਆਵੈ

granting His Grace, He enters the home of the heart.

ਉਹ ਮਨੁੱਖ (ਭਟਕਣਾ ਤੋਂ ਬਚ ਕੇ) ਆਪਣੇ ਆਪ ਵਿਚ ਟਿਕ ਜਾਂਦਾ ਹੈ। ਘਰਿ ਆਵੈ = (ਉਹ ਮਨੁੱਖ) ਭਟਕਣਾ ਤੋਂ ਬਚ ਜਾਂਦਾ ਹੈ, ਟਿਕ ਜਾਂਦਾ ਹੈ,। ਘਰਿ = ਘਰ ਵਿਚ।

ਊਨਵਿ ਬਰਸੈ ਨੀਝਰ ਧਾਰਾ

The clouds hang low, and the rain is pouring down.

ਜਗਤ ਨੂੰ ਸੋਹਣਾ ਬਨਾਣ ਵਾਲਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ) ਨੇੜੇ ਹੋ ਕੇ (ਆਪਣੀ ਸਿਫ਼ਤ-ਸਾਲਾਹ ਦੀ) ਝੜੀ ਲਾ ਕੇ ਵਰ੍ਹਦਾ ਹੈ, ਊਨਵਿ = ਨਿਊਂ ਕੇ, ਝੁਕ ਕੇ ਨੇੜੇ ਆ ਕੇ। ਨੀਝਰ ਧਾਰਾ = ਝੜੀ ਲਾ ਕੇ, ਇਕ-ਤਾਰ।

ਊਤਮ ਸਬਦਿ ਸਵਾਰਣਹਾਰਾ

The Lord embellishes and exalts with the Sublime Word of the Shabad.

ਉਹ ਮਨੁੱਖ ਸਤਿਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ (ਜਗਤ ਨੂੰ ਸਵਾਰਣਹਾਰ)- ਊਤਮ ਸਬਦਿ = ਗੁਰੂ ਦੇ ਸ੍ਰੇਸ਼ਟ ਸ਼ਬਦ ਦੀ ਰਾਹੀਂ। ਸਵਾਰਣਹਾਰਾ = ਜਗਤ ਨੂੰ ਸੋਹਣਾ ਬਨਾਣ ਵਾਲਾ ਪਰਮਾਤਮਾ।

ਇਸੁ ਏਕੇ ਕਾ ਜਾਣੈ ਭੇਉ

One who knows the mystery of the One God,

ਇਸ ਪ੍ਰਭੂ ਦਾ ਇਹ ਭੇਤ ਜਾਣ ਲੈਂਦਾ ਹੈ, ਇਸੁ ਏਕੇ ਕਾ = ਜਗਤ ਨੂੰ ਸਵਾਰਣ ਵਾਲੇ ਇੱਕ ਪ੍ਰਭੂ ਦਾ। ਭੇਉ = (ਇਹ) ਭੇਤ (ਕਿ)।

ਆਪੇ ਕਰਤਾ ਆਪੇ ਦੇਉ ॥੮॥

is Himself the Creator, Himself the Divine Lord. ||8||

ਕਿ ਪ੍ਰਭੂ ਆਪ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ (ਆਪ ਜੋਤਿ ਨਾਲ ਇਸ ਨੂੰ) ਚਾਨਣ ਦੇਣ ਵਾਲਾ ਹੈ (ਭਾਵ, ਪ੍ਰਭੂ ਆਪ ਹੀ ਇਸ ਜਗਤ ਨੂੰ ਜੀਵਨ-ਰਾਹ ਸਿਖਾਣ ਵਾਲਾ) ਹੈ ॥੮॥ ਆਪੇ = ਆਪ ਹੀ। ਦੇਉ = ਚਾਨਣ ਦੇਣ ਵਾਲਾ ॥੮॥

ਉਗਵੈ ਸੂਰੁ ਅਸੁਰ ਸੰਘਾਰੈ

When the sun rises, the demons are slain;

(ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ) ਰੌਸ਼ਨੀ ਪੈਦਾ ਹੁੰਦੀ ਹੈ ਉਹ (ਆਪਣੇ ਅੰਦਰੋਂ) ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ। ਸੂਰੁ = ਸੂਰਜ, ਚਾਨਣ, ਪ੍ਰਕਾਸ਼, ਗੁਰੂ ਦੇ ਗਿਆਨ ਦੀ ਰੌਸ਼ਨੀ। ਅਸੁਰ = ਦੈਂਤ, ਕਾਮਾਦਿਕ ਵਿਕਾਰ। ਸੰਘਾਰੈ = ਮਾਰ ਮੁਕਾਂਦਾ ਹੈ।

ਊਚਉ ਦੇਖਿ ਸਬਦਿ ਬੀਚਾਰੈ

the mortal looks upwards, and contemplates the Shabad.

ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮ ਪੁਰਖ ਦਾ ਦੀਦਾਰ ਕਰ ਕੇ (ਉਹ ਮਨੁੱਖ ਫਿਰ ਇਉਂ) ਸੋਚਦਾ ਹੈ (ਕਿ) ਊਚਉ = ਸਭ ਤੋਂ ਉੱਚੇ ਹਰੀ ਨੂੰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

ਊਪਰਿ ਆਦਿ ਅੰਤਿ ਤਿਹੁ ਲੋਇ

The Lord is beyond the beginning and the end, beyond the three worlds.

ਜਦ ਤਕ ਸ੍ਰਿਸ਼ਟੀ ਕਾਇਮ ਹੈ ਉਹ ਪਰਮਾਤਮਾ ਸਾਰੇ ਜਗਤ ਵਿਚ (ਹਰੇਕ ਦੇ ਸਿਰ) ਉਤੇ ਆਪ (ਰਾਖਾ) ਹੈ, ਆਦਿ ਅੰਤਿ = ਸ਼ੁਰੂ ਤੋਂ ਅੰਤ ਤਕ, ਜਦ ਤਕ ਦੁਨੀਆ ਕਾਇਮ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਸੰਸਾਰ ਵਿਚ।

ਆਪੇ ਕਰੈ ਕਥੈ ਸੁਣੈ ਸੋਇ

He Himself acts, speaks and listens.

ਉਹ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਿਰਤ-ਕੰਮ ਕਰਦਾ ਹੈ ਬੋਲਦਾ ਹੈ ਤੇ ਸੁਣਦਾ ਹੈ, ਆਪੇ = ਆਪ ਹੀ। ਸੋਇ = ਉਹ ਪਰਮਾਤਮਾ ਹੀ।

ਓਹੁ ਬਿਧਾਤਾ ਮਨੁ ਤਨੁ ਦੇਇ

He is the Architect of Destiny; He blesses us with mind and body.

ਉਹ ਸਿਰਜਣਹਾਰ (ਸਭ ਜੀਆਂ) ਨੂੰ ਜਿੰਦ ਤੇ ਸਰੀਰ ਦੇਂਦਾ ਹੈ, ਬਿਧਾਤਾ = ਪੈਦਾ ਕਰਨ ਵਾਲਾ ਪ੍ਰਭੂ। ਦੇਇ = ਦੇਂਦਾ ਹੈ। ਮਨਿ = ਮਨ ਵਿਚ {ਨੋਟ: 'ਮਨੁ' ਅਤੇ 'ਮਨਿ' ਦਾ ਫ਼ਰਕ ਚੇਤੇ ਰੱਖਣਾ। 'ਮਨੁ ਦੇਇ' = ਇਥੇ ਲਫ਼ਜ਼ 'ਮਨੁ' ਕਰਮ ਕਾਰਕ ਹੈ ਤੇ ਕ੍ਰਿਆ 'ਦੇਇ' ਦਾ ਕਰਮ ਹੈ}।

ਓਹੁ ਬਿਧਾਤਾ ਮਨਿ ਮੁਖਿ ਸੋਇ

That Architect of Destiny is in my mind and mouth.

ਸਭ ਜੀਆਂ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ, ਮੁਖਿ = ਮੂੰਹ ਵਿਚ। ਮਨਿ ਮੁਖਿ ਸੋਇ = ਉਹ ਪ੍ਰਭੂ ਹੀ ਜੀਵਾਂ ਦੇ ਮਨ ਵਿਚ ਵੱਸਦਾ ਹੈ ਤੇ ਮੂੰਹ ਵਿਚ ਵੱਸਦਾ ਹੈ, ਹਰੇਕ ਦੇ ਅੰਦਰ ਬੈਠ ਕੇ ਉਹ ਆਪ ਹੀ ਬੋਲਦਾ ਹੈ।

ਪ੍ਰਭੁ ਜਗਜੀਵਨੁ ਅਵਰੁ ਕੋਇ

God is the Life of the world; there is no other at all.

ਤੇ, ਪਰਮਾਤਮਾ (ਹੀ) ਜਗਤ ਦਾ ਆਸਰਾ ਹੈ, (ਉਸ ਤੋਂ ਬਿਨਾ) ਕੋਈ ਹੋਰ (ਆਸਰਾ) ਨਹੀਂ ਹੈ। ਜਗ ਜੀਵਨ = ਜਗਤ ਦਾ ਜੀਵਨ, ਜਗਤ ਦਾ ਆਸਰਾ।

ਨਾਨਕ ਨਾਮਿ ਰਤੇ ਪਤਿ ਹੋਇ ॥੯॥

O Nanak, imbued with the Naam, the Name of the Lord, one is honored. ||9||

ਹੇ ਨਾਨਕ! (ਉਸ) ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ (ਹੀ) ਆਦਰ-ਸਤਕਾਰ ਮਿਲਦਾ ਹੈ ॥੯॥ ਨਾਮਿ = ਨਾਮ ਵਿਚ ॥੯॥

ਰਾਜਨ ਰਾਮ ਰਵੈ ਹਿਤਕਾਰਿ

One who lovingly chants the Name of the Sovereign Lord King,

(ਜੋ ਮਨੁੱਖ) ਪ੍ਰਕਾਸ਼-ਸਰੂਪ ਪਰਮਾਤਮਾ ਨੂੰ ਪ੍ਰੇਮ ਨਾਲ ਸਿਮਰਦਾ ਹੈ, ਹਿਤ ਕਾਰਿ = ਹਿਤ ਕਰਿ, ਪ੍ਰੇਮ ਕਰ ਕੇ, ਪਿਆਰ ਨਾਲ। ਰਾਜਨ = ਪ੍ਰਕਾਸ਼-ਸਰੂਪ। ਰਵੈ = ਸਿਮਰਦਾ ਹੈ।

ਰਣ ਮਹਿ ਲੂਝੈ ਮਨੂਆ ਮਾਰਿ

fights the battle and conquers his own mind;

ਉਹ ਆਪਣੇ ਕੋਝੇ ਮਨ ਨੂੰ ਵੱਸ ਵਿਚ ਲਿਆ ਕੇ ਇਸ ਜਗਤ-ਅਖਾੜੇ ਵਿਚ (ਕਾਮਾਦਿਕ ਵੈਰੀਆਂ ਨਾਲ) ਲੜਦਾ ਹੈ, ਰਣ = ਜਗਤ-ਅਖਾੜਾ। ਮਨੂਆ = ਕੋਝਾ ਮਨ। ਲੂਝੈ = ਲੜਦਾ ਹੈ।

ਰਾਤਿ ਦਿਨੰਤਿ ਰਹੈ ਰੰਗਿ ਰਾਤਾ

day and night, he remains imbued with the Lord's Love.

ਉਹ ਮਨੁੱਖ ਦਿਨੇ ਰਾਤ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ, ਰੰਗਿ = (ਪਰਮਾਤਮਾ ਦੇ) ਰੰਗ ਵਿਚ, ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ।

ਤੀਨਿ ਭਵਨ ਜੁਗ ਚਾਰੇ ਜਾਤਾ

He is famous throughout the three worlds and the four ages.

ਤਿੰਨ ਭਵਨਾਂ ਵਿਚ ਵਿਆਪਕ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਹ ਮਨੁੱਖ (ਪੱਕੀ) ਜਾਣ-ਪਛਾਣ ਪਾ ਲੈਂਦਾ ਹੈ। ਜੁਗ ਚਾਰੇ = ਚਹੁੰਆਂ ਜੁਗਾਂ ਵਿਚ ਮੌਜੂਦ, ਸਦਾ-ਥਿਰ ਰਹਿਣ ਵਾਲੇ ਨੂੰ। ਜਾਤਾ = ਪਛਾਣ ਲੈਂਦਾ ਹੈ, ਸਾਂਝ ਪਾ ਲੈਂਦਾ ਹੈ।

ਜਿਨਿ ਜਾਤਾ ਸੋ ਤਿਸ ਹੀ ਜੇਹਾ

One who knows the Lord, becomes like Him.

ਜਿਸ ਮਨੁੱਖ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ ਉਸ ਵਰਗਾ ਹੀ ਹੋ ਗਿਆ (ਭਾਵ, ਉਹ ਮਾਇਆ ਦੀ ਮਾਰ ਤੋਂ ਉਤਾਂਹ ਹੋ ਗਿਆ), ਜਿਨਿ = ਜਿਸ ਮਨੁੱਖ ਨੇ।

ਅਤਿ ਨਿਰਮਾਇਲੁ ਸੀਝਸਿ ਦੇਹਾ

He becomes absolutely immaculate, and his body is sanctified.

ਉਸ ਦਾ ਆਤਮਾ ਬੜਾ ਹੀ ਪਵਿਤ੍ਰ ਹੋ ਜਾਂਦਾ ਹੈ, ਤੇ ਉਸ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ, ਨਿਰਮਾਇਲੁ = ਨਿਰਮਲ, ਪਵਿੱਤਰ। ਦੇਹਾ = ਸਰੀਰ। ਸੀਝਸਿ = ਸਫਲ ਹੋ ਜਾਂਦਾ ਹੈ।

ਰਹਸੀ ਰਾਮੁ ਰਿਦੈ ਇਕ ਭਾਇ

His heart is happy, in love with the One Lord.

ਆਨੰਦ-ਸਰੂਪ ਪਰਮਾਤਮਾ ਸਦਾ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ, ਰਹਸੀ = ਰਹਸ ਵਾਲਾ, ਆਨੰਦ-ਸਰੂਪ = {ਰਹਸ-ਅਨੰਦ}। ਇਕ ਭਾਇ = ਇਕ-ਰਸ, ਲਗਾਤਾਰ, ਸਦਾ।

ਅੰਤਰਿ ਸਬਦੁ ਸਾਚਿ ਲਿਵ ਲਾਇ ॥੧੦॥

He lovingly centers his attention deep within upon the True Word of the Shabad. ||10||

ਉਸ ਦੇ ਮਨ ਵਿਚ ਸਤਿਗੁਰੂ ਦਾ ਸ਼ਬਦ ਵੱਸਦਾ ਹੈ ਤੇ ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧੦॥ ਸਾਚਿ = ਸਾਚ, ਸਦਾ-ਥਿਰ-ਪ੍ਰਭੂ ਵਿਚ। ਲਿਵ ਲਾਇ = ਸੁਰਤ ਜੋੜ ਕੇ ॥੧੦॥

ਰੋਸੁ ਕੀਜੈ ਅੰਮ੍ਰਿਤੁ ਪੀਜੈ ਰਹਣੁ ਨਹੀ ਸੰਸਾਰੇ

Don't be angry - drink in the Ambrosial Nectar; you shall not remain in this world forever.

(ਹੇ ਪਾਂਡੇ! ਗੁਰੂ ਦੇ ਸਨਮੁਖ ਹੋ ਕੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਲਿਖ, ਉਸ ਗੋਪਾਲ ਨਾਲ) ਰੁਸੇਵਾਂ ਹੀ ਨਾਹ ਕਰੀ ਰੱਖੋ, ਉਸ ਦਾ ਨਾਮ-ਅੰਮ੍ਰਿਤ ਪੀਉ। ਇਸ ਸੰਸਾਰ ਵਿਚ ਸਦਾ ਦਾ ਵਸੇਬਾ ਨਹੀਂ ਹੈ। ਰੋਸੁ = ਰੁਸੇਵਾਂ, ਰੋਸਾ, ਅਜੋੜ। ਕੀਜੈ = ਕਰਨਾ ਚਾਹੀਦਾ। ਰਹਣੁ = ਰਿਹੈਸ਼, ਵਸੇਬਾ। ਸੰਸਾਰੇ = ਸੰਸਾਰ ਵਿਚ।

ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ

The ruling kings and the paupers shall not remain; they come and go, throughout the four ages.

ਰਾਜੇ ਹੋਣ, ਅਮੀਰ ਹੋਣ, ਚਾਹੇ ਕੰਗਾਲ ਹੋਣ, ਕੋਈ ਭੀ ਇਥੇ ਸਦਾ ਨਹੀਂ ਰਹਿ ਸਕਦਾ। ਜੋ ਜੰਮਿਆ ਹੈ ਉਸ ਨੇ ਮਰਨਾ ਹੈ, (ਇਹ ਨਿਯਮ) ਸਦਾ ਲਈ (ਅਟੱਲ) ਹੈ। ਰਾਇ = ਅਮੀਰ। ਰੰਕ = ਕੰਗਾਲ। ਆਇ ਜਾਇ = ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਜੋ ਜੰਮਿਆ ਹੈ ਉਸ ਨੇ ਮਰਨਾ ਹੈ। ਜੁਗ ਚਾਰੇ = (ਇਹ ਕੁਦਰਤੀ ਨਿਯਮ) ਚਹੁੰ ਜੁਗਾਂ ਵਿਚ ਹੀ (ਚਲਿਆ ਆ ਰਿਹਾ ਹੈ)।

ਰਹਣ ਕਹਣ ਤੇ ਰਹੈ ਕੋਈ ਕਿਸੁ ਪਹਿ ਕਰਉ ਬਿਨੰਤੀ

Everyone says that they will remain, but none of them remain; unto whom should I offer my prayer?

ਇਥੇ ਸਦਾ ਟਿਕੇ ਰਹਿਣ ਲਈ ਤਰਲੇ ਕਰਨ ਨਾਲ ਭੀ ਕੋਈ ਸਦਾ ਟਿਕਿਆ ਰਹਿ ਨਹੀਂ ਸਕਦਾ, ਇਸ ਗੱਲ ਵਾਸਤੇ ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ। ਕਹਣ ਤੇ = ਕਹਿਣ ਨਾਲ, ਆਖਣ ਨਾਲ। ਰਹਣ ਕਹਣ ਤੇ = ਇਹ ਆਖਣ ਨਾਲ ਕਿ ਮੈਂ ਜਗਤ ਵਿਚ ਹੀ ਰਹਿਣਾ ਹੈ, ਮਰਨ ਤੋਂ ਬਚਣ ਲਈ ਤਰਲੇ ਲੈਣ ਨਾਲ। ਕਿਸੁ ਪਹਿ = ਕਿਸ ਦੇ ਪਾਸ? ਬਿਨੰਤੀ = ਤਰਲਾ। ਕਿਸ ਪਹਿ ਕਰਉ ਬਿਨੰਤੀ = ਕਿਸੇ ਦੇ ਪਾਸ ਮੈਂ ਤਰਲਾਂ ਕਰਾਂ? (ਇਥੇ ਜਗਤ ਵਿਚ ਸਦਾ ਟਿਕੇ ਰਹਿਣ ਲਈ) ਕਿਸੇ ਅੱਗੇ ਤਰਲੇ ਲੈਣੇ ਵਿਅਰਥ ਹਨ।

ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥

The One Shabad, the Name of the Lord, will never fail you; the Guru grants honor and understanding. ||11||

(ਹਾਂ, ਹੇ ਪਾਂਡੇ! ਗੁਰੂ ਦੀ ਸਰਨ ਆਓ) ਸਤਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਸ਼ਬਦ ਬਖ਼ਸ਼ਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ, ਤੇ, ਸਤਿਗੁਰੂ ਪ੍ਰਭੂ-ਪਤੀ ਨਾਲ ਮਿਲਣ ਦੀ ਅਕਲ ਦੇਂਦਾ ਹੈ ॥੧੧॥ ਨਿਰੋਧਰੁ = {ਸੰ: ਨਿਰੁਧ = ਵਿਕਾਰਾਂ ਤੋਂ ਬਚਾ ਰੱਖਣਾ} ਵਿਕਾਰਾਂ ਤੋਂ ਬਚਾ ਰੱਖਣ ਵਾਲਾ। ਪਤਿ ਮਤੀ = ਪਤੀ-ਪਰਮਾਤਮਾ ਨਾਲ ਮਿਲਾਣ ਵਾਲੀ ਮੱਤ ॥੧੧॥

ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ

My shyness and hesitation have died and gone, and I walk with my face unveiled.

(ਹੇ ਪਾਂਡੇ!) (ਗੁਰੂ ਦੀ ਸਰਨ ਪੈਣ ਵਾਲੀ ਜੀਵ ਇਸਤ੍ਰੀ ਦੀ) ਦੁਨੀਆ ਦੇ ਨੱਕ-ਨਮੂਜ ਦਾ ਸਦਾ ਧਿਆਨ ਰੱਖਣ ਵਾਲੀ (ਪਹਿਲੀ ਅਕਲ) ਮੁੱਕ ਜਾਂਦੀ ਹੈ, ਹੁਣ ਉਹ ਲੋਕ-ਲਾਜ ਦਾ ਘੁੰਡ ਲਾਹ ਕੇ ਤੁਰਦੀ ਹੈ। ਲਾਜ = ਨੱਕ-ਨਮੂਜ। ਲਾਜ ਮਰੰਤੀ = ਲੋਕ-ਲਾਜ ਵਿਚ ਮਰਨ ਵਾਲੀ, ਹਰ ਵੇਲੇ ਦੁਨੀਆ ਵਿਚ ਨੱਕ-ਨਮੂਜ ਦਾ ਖ਼ਿਆਲ ਰੱਖਣ ਵਾਲੀ (ਅਕਲ)। ਮਰਿ ਗਈ = ਮੁੱਕ ਜਾਂਦੀ ਹੈ। ਘੂਘਟੁ ਖੋਲਿ = ਘੁੰਡ ਲਾਹ ਕੇ, ਨੱਕ ਨਮੂਜ ਵਾਲਾ ਘੁੰਡ ਲਾਹ ਕੇ। ਚਲੀ = ਤੁਰਦੀ ਹੈ।

ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ

The confusion and doubt from my crazy, insane mother-in-law has been removed from over my head.

(ਜਿਸ ਮਾਇਆ ਨੇ ਉਸ ਨੂੰ ਪਤੀ-ਪ੍ਰਭੂ ਵਿਚ ਜੁੜਨ ਤੋਂ ਰੋਕਿਆ ਹੋਇਆ ਸੀ, ਉਸ) ਝੱਲੀ ਕਮਲੀ ਮਾਇਆ ਦਾ ਸਹਿਮ ਉਸ ਦੇ ਸਿਰ ਤੋਂ ਹਟ ਜਾਂਦਾ ਹੈ। ਸਾਸੁ = ਸੱਸ, ਮਾਇਆ। ਬਾਵਰੀ = ਕਮਲੀ। ਸਿਰ ਤੇ = ਸਿਰ ਤੋਂ। ਸੰਕ = ਸ਼ੰਕਾ, ਸਹੰਸਾ, ਸਹਿਮ। ਟਲੀ = ਟਲ ਜਾਂਦਾ ਹੈ, ਹਟ ਜਾਂਦਾ ਹੈ।

ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ

My Beloved has summoned me with joyful caresses; my mind is filled with the bliss of the Shabad.

ਉਸ ਨੂੰ ਪ੍ਰਭੂ-ਪਤੀ ਪਿਆਰ ਤੇ ਚਾਉ ਨਾਲ ਸੱਦਦਾ ਹੈ (ਭਾਵ, ਆਪਣੀ ਯਾਦ ਦੀ ਖਿੱਚ ਬਖ਼ਸ਼ਦਾ ਹੈ), ਉਸ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਆ ਵੱਸਦਾ ਹੈ, ਉਸ ਦੇ ਮਨ ਵਿਚ) ਆਨੰਦ (ਟਿਕਿਆ ਰਹਿੰਦਾ) ਹੈ। ਪ੍ਰੇਮਿ = ਪਿਆਰ ਨਾਲ। ਰਲੀ ਸਿਉ = ਚਾਉ ਨਾਲ। ਬੁਲਾਈ = ਸੱਦੀ ਜਾਂਦੀ ਹੈ, ਪਤੀ-ਪ੍ਰਭੂ ਸੱਦਦਾ ਹੈ।

ਲਾਲਿ ਰਤੀ ਲਾਲੀ ਭਈ ਗੁਰਮੁਖਿ ਭਈ ਨਿਚਿੰਦੁ ॥੧੨॥

Imbued with the Love of my Beloved, I have become Gurmukh, and carefree. ||12||

ਜੋ ਜੀਵ-ਇਸਤ੍ਰੀ ਗੁਰੂ ਦੀ ਸਰਨ ਆਉਂਦੀ ਹੈ ਉਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ, ਪ੍ਰੀਤਮ-ਪਤੀ (ਦੇ ਪ੍ਰੇਮ) ਵਿਚ ਰੰਗੀ ਹੋਈ ਦੇ ਮੂੰਹ ਉਤੇ ਲਾਲੀ ਭਖ ਆਉਂਦੀ ਹੈ ॥੧੨॥ ਲਾਲਿ = ਲਾਲ ਵਿਚ, ਪ੍ਰੀਤਮ-ਪਤੀ ਵਿਚ। ਰਤੀ = ਰੰਗੀ ਹੋਈ। ਲਾਲੀ ਭਈ = (ਮੂੰਹ ਉਤੇ) ਲਾਲੀ ਚੜ੍ਹ ਆਉਂਦੀ ਹੈ। ਗੁਰਮੁਖਿ = ਉਹ ਜੀਵ-ਇਸਤ੍ਰੀ ਜੋ ਗੁਰੂ ਦੀ ਸਰਨ ਆਉਂਦੀ ਹੈ। ਨਿਚਿੰਦੁ = ਚਿੰਤਾ-ਰਹਿਤ ॥੧੨॥

ਲਾਹਾ ਨਾਮੁ ਰਤਨੁ ਜਪਿ ਸਾਰੁ

Chant the jewel of the Naam, and earn the profit of the Lord.

(ਹੇ ਪਾਂਡੇ! ਪਰਮਾਤਮਾ ਦਾ) ਸ੍ਰੇਸ਼ਟ ਨਾਮ ਜਪ, ਸ੍ਰੇਸ਼ਟ ਨਾਮ ਹੀ ਅਸਲ ਖੱਟੀ-ਕਮਾਈ ਹੈ। ਜਪਿ = (ਹੇ ਪਾਂਡੇ!) ਯਾਦ ਕਰ। ਲਾਹਾ = ਲਾਭ, ਖੱਟੀ। ਨਾਮੁ ਰਤਨੁ = ਪਰਮਾਤਮਾ ਦਾ ਨਾਮ ਜੋ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਕੀਮਤੀ ਹੈ। ਸਾਰੁ = ਸਾਰ ਨਾਮ, ਸ੍ਰੇਸ਼ਟ ਨਾਮ।

ਲਬੁ ਲੋਭੁ ਬੁਰਾ ਅਹੰਕਾਰੁ

Greed, avarice, evil and egotism;

ਜੀਭ ਦਾ ਚਸਕਾ, ਮਾਇਆ ਦਾ ਲਾਲਚ, ਅਹੰਕਾਰ (ਇਹ ਕਰਮ ਬੁਰਾ ਹੈ)। ਬੁਰਾ = ਭੈੜਾ, ਚੰਦਰਾ।

ਲਾੜੀ ਚਾੜੀ ਲਾਇਤਬਾਰੁ

slander, inuendo and gossip;

ਨਿੰਦਿਆ, ਖ਼ੁਸ਼ਾਮਦ, ਚੁਗ਼ਲੀ-ਇਹ ਹਰੇਕ ਕੰਮ ਮਾੜਾ ਹੈ। ਲਾੜੀ ਚਾੜੀ = ਲਹਾ ਦੀ ਗੱਲ ਤੇ ਚੜ੍ਹਾਅ ਦੀ ਗੱਲ, ਨਿੰਦਿਆ ਤੇ ਖ਼ੁਸ਼ਾਮਦ। ਲਾਇਤਬਾਰ = ਲਾ-ਇਤਬਾਰੁ, ਉਹ ਢੰਗ ਜਿਸ ਨਾਲ ਕਿਸੇ ਦਾ ਇਤਬਾਰ ਗਵਾਇਆ ਜਾ ਸਕੇ, ਚੁਗ਼ਲੀ।

ਮਨਮੁਖੁ ਅੰਧਾ ਮੁਗਧੁ ਗਵਾਰੁ

the self-willed manmukh is blind, foolish and ignorant.

ਜੋ ਮਨੁੱਖ (ਪਰਮਾਤਮਾ ਦਾ ਸਿਮਰਨ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਲਬ ਲੋਭ ਆਦਿਕ ਕਰਦਾ ਹੈ) ਉਹ ਮੂਰਖ, ਮੂੜ੍ਹ, ਤੇ ਅੰਨ੍ਹਾ ਹੈ (ਭਾਵ, ਉਸ ਨੂੰ ਜੀਵਨ ਦਾ ਸਹੀ ਰਾਹ ਨਹੀਂ ਦਿੱਸਦਾ)। ਮਨ ਮੁਖੁ = ਉਹ ਬੰਦਾ ਜਿਸ ਦਾ ਰੁਖ਼ ਆਪਣੇ ਮਨ ਵਲ ਹੈ, ਆਪ-ਹੁਦਰਾ ਬੰਦਾ। ਮੁਗਧੁ = ਮੂਰਖ।

ਲਾਹੇ ਕਾਰਣਿ ਆਇਆ ਜਗਿ

For the sake of earning the profit of the Lord, the mortal comes into the world.

ਜੀਵ ਜਗਤ ਵਿਚ ਕੁਝ ਖੱਟਣ ਦੀ ਖ਼ਾਤਰ ਆਉਂਦਾ ਹੈ, ਕਾਰਣਿ = ਵਾਸਤੇ। ਜਗਿ = ਜਗ ਵਿਚ।

ਹੋਇ ਮਜੂਰੁ ਗਇਆ ਠਗਾਇ ਠਗਿ

But he becomes a mere slave laborer, and is mugged by the mugger, Maya.

ਪਰ (ਮਾਇਆ ਦਾ) ਗੋੱਲਾ ਬਣ ਕੇ ਮੋਹ ਦੇ ਹੱਥੋਂ ਜੀਵਨ-ਖੇਡ ਹਾਰ ਕੇ ਜਾਂਦਾ ਹੈ। ਹੋਇ = ਬਣ ਕੇ। ਗਇਆ ਠਗਾਇ = ਠਗਾ ਕੇ ਗਿਆ, ਬਾਜੀ ਹਾਰ ਕੇ ਗਿਆ। ਠਗਿ = ਠੱਗ ਦੀ ਰਾਹੀਂ, ਮੋਹ ਦੀ ਰਾਹੀਂ।

ਲਾਹਾ ਨਾਮੁ ਪੂੰਜੀ ਵੇਸਾਹੁ

One who earns the profit of the Naam, with the capital of faith,

ਜੋ ਮਨੁੱਖ ਸਰਧਾ ਨੂੰ ਰਾਸ-ਪੂੰਜੀ ਬਣਾਂਦਾ ਹੈ ਤੇ (ਇਸ ਪੂੰਜੀ ਦੀ ਰਾਹੀਂ) ਪਰਮਾਤਮਾ ਦਾ ਨਾਮ ਖੱਟਦਾ-ਕਮਾਂਦਾ ਹੈ, ਵੇਸਾਹੁ = ਸਰਧਾ।

ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥੧੩॥

O Nanak, is truly honored by the True Supreme King. ||13||

ਹੇ ਨਾਨਕ! ਉਸ ਨੂੰ ਸਦਾ-ਥਿਰ ਪਾਤਿਸ਼ਾਹ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ ॥੧੩॥ ਸਚੀ = ਸਦਾ ਟਿਕੀ ਰਹਿਣ ਵਾਲੀ। ਪਤਿ = ਇੱਜ਼ਤ ॥੧੩॥

ਆਇ ਵਿਗੂਤਾ ਜਗੁ ਜਮ ਪੰਥੁ

The world is ruined on the path of Death.

ਜੀਵ (ਸੰਸਾਰ ਵਿਚ) ਜਨਮ ਲੈ ਕੇ (ਗੋਪਾਲ ਦੀ ਭਗਤੀ ਦੇ ਥਾਂ ਮਾਇਆ ਦੀ ਖ਼ਾਤਰ) ਖ਼ੁਆਰ ਹੁੰਦਾ ਹੈ, ਤੇ ਆਤਮਕ ਮੌਤ ਦਾ ਰਾਹ ਫੜ ਲੈਂਦਾ ਹੈ। ਆਇ = ਆ ਕੇ, ਜਨਮ ਲੈ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਜਗੁ = ਜਗਤ (ਭਾਵ, ਜੀਵ)। ਜਮ ਪੰਥੁ = ਮੌਤ ਦਾ ਰਾਹ, ਆਤਮਕ ਮੌਤ ਦਾ ਰਸਤਾ।

ਆਈ ਮੇਟਣ ਕੋ ਸਮਰਥੁ

No one has the power to erase Maya's influence.

ਅਤੇ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ-ਜੋਗਾ ਨਹੀਂ ਹੁੰਦਾ। ਆਈ = ਮਾਇਆ, ਮਾਇਆ ਦੀ ਤ੍ਰਿਸ਼ਨਾ।

ਆਥਿ ਸੈਲ ਨੀਚ ਘਰਿ ਹੋਇ

If wealth visits the home of the lowliest clown,

(ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ ਕਿਸੇ ਚੰਦਰੇ ਮਨੁੱਖ ਦੇ ਘਰ ਵਿਚ ਹੋਵੇ, ਆਥਿ = ਮਾਇਆ। ਸੈਲ = ਪਹਾੜ। ਆਥਿ ਸੈਲ = ਮਾਲ-ਧਨ ਦੇ ਪਹਾੜ, ਬਹੁਤ ਧਨ {ਜਿਵੇਂ, "ਗਿਰਹਾ ਸੇਤੀ ਮਾਲੁ ਧਨੁ"}। ਨੀਚ = ਚੰਦਰਾ ਮਨੁੱਖ। ਨੀਚ ਘਰਿ = ਚੰਦਰੇ ਬੰਦੇ ਦੇ ਘਰ ਵਿਚ।

ਆਥਿ ਦੇਖਿ ਨਿਵੈ ਜਿਸੁ ਦੋਇ

seeing that wealth, all pay their respects to him.

ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜਿਸੁ ਆਥਿ ਦੇਖਿ = ਤੇ ਉਸ (ਨੀਚ) ਦੀ ਮਾਇਆ ਨੂੰ ਵੇਖ ਕੇ। ਦੋਇ = ਦੋਵੇ (ਭਾਵ, ਅਮੀਰ ਤੇ ਗਰੀਬ)।

ਆਥਿ ਹੋਇ ਤਾ ਮੁਗਧੁ ਸਿਆਨਾ

Even an idiot is thought of as clever, if he is rich.

ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ ਜਾਂਦਾ) ਹੈ।

ਭਗਤਿ ਬਿਹੂਨਾ ਜਗੁ ਬਉਰਾਨਾ

Without devotional worship, the world is insane.

ਭਗਤੀ ਤੋਂ ਵਾਂਝਾ ਹੋਣ ਕਰ ਕੇ ਜਗਤ ਝੱਲਾ ਹੋਇਆ ਫਿਰਦਾ ਹੈ। ਬਉਰਾਨਾ = ਕਮਲਾ, ਝੱਲਾ।

ਸਭ ਮਹਿ ਵਰਤੈ ਏਕੋ ਸੋਇ

The One Lord is contained among all.

(ਝੱਲ-ਪੁਣੇ ਵਿਚ ਨਹੀਂ ਸਮਝਦਾ ਕਿ ਭਾਵੇਂ ਕੋਈ ਗ਼ਰੀਬ ਹੈ ਭਾਵੇਂ ਅਮੀਰ) ਉਹ (ਗੋਪਾਲ) ਆਪ ਹੀ ਸਭ ਜੀਵਾਂ ਵਿਚ ਮੌਜੂਦ ਹੈ, ਏਕੋ ਸੋਇ = ਉਹ (ਗੋਪਾਲ) ਆਪ ਹੀ। ਵਰਤੈ = ਮੌਜੂਦ ਹੈ।

ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥੧੪॥

He reveals Himself, unto those whom He blesses with His Grace. ||14||

ਪਰ ਇਹ ਸੂਝ ਉਸ ਮਨੁੱਖ ਨੂੰ ਆਉਂਦੀ ਹੈ ਜਿਸ ਉਤੇ (ਗੋਪਾਲ ਆਪ) ਕਿਰਪਾ ਕਰਦਾ ਹੈ ॥੧੪॥

ਜੁਗਿ ਜੁਗਿ ਥਾਪਿ ਸਦਾ ਨਿਰਵੈਰੁ

Throughout the ages, the Lord is eternally established; He has no vengeance.

(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰ ਸਮੇ। ਥਾਪਿ = ਥਾਪ ਕੇ, ਟਿਕਾ ਕੇ, ਪੈਦਾ ਕਰ ਕੇ।

ਜਨਮਿ ਮਰਣਿ ਨਹੀ ਧੰਧਾ ਧੈਰੁ

He is not subject to birth and death; He is not entangled in worldly affairs.

ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰਦਾ। ਜਨਮਿ = ਜਨਮ ਵਿਚ। ਮਰਣਿ = ਮਰਨ ਵਿਚ। ਧੈਰੁ = ਭਟਕਣਾ। ਜਨਮਿ ਮਰਣਿ ਨਹੀ = (ਉਹ ਗੋਪਾਲ) ਜਨਮ ਵਿਚ ਤੇ ਮਰਨ ਵਿਚ ਨਹੀਂ (ਆਉਂਦਾ)।

ਜੋ ਦੀਸੈ ਸੋ ਆਪੇ ਆਪਿ

Whatever is seen, is the Lord Himself.

ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ)।

ਆਪਿ ਉਪਾਇ ਆਪੇ ਘਟ ਥਾਪਿ

Creating Himself, He establishes Himself in the heart.

ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ। ਉਪਾਇ = ਪੈਦਾ ਕਰ ਕੇ। ਘਟ = ਸਾਰੇ ਸਰੀਰ।

ਆਪਿ ਅਗੋਚਰੁ ਧੰਧੈ ਲੋਈ

He Himself is unfathomable; He links people to their affairs.

(ਹੇ ਪਾਂਡੇ!) ਜਗਤ ਦਾ ਸਹਾਰਾ ਉਹ ਗੋਪਾਲ ਅਪਹੁੰਚ ਹੈ। ਜਗਤ ਭਟਕਣਾ ਵਿਚ (ਫਸਿਆ ਪਿਆ) ਹੈ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ। ਅ = ਨਹੀਂ} ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ, ਅਪਹੁੰਚ। ਲੋਈ = ਸ੍ਰਿਸ਼ਟੀ, ਜਗਤ, ਲੋਕ।

ਜੋਗ ਜੁਗਤਿ ਜਗਜੀਵਨੁ ਸੋਈ

He is the Way of Yoga, the Life of the World.

(ਉਹ) ਆਪ ਹੀ (ਜੀਵ ਨੂੰ ਇਸ ਭਟਕਣਾ ਵਿਚੋਂ ਕੱਢ ਕੇ) ਆਪਣੇ ਨਾਲ ਮਿਲਣ ਦੀ ਜਾਚ ਸਿਖਾਂਦਾ ਹੈ। ਜੋਗ ਜੁਗਤਿ = (ਆਪਣੇ ਨਾਲ) ਮਿਲਣ ਦੀ ਜਾਚ। ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਸੋਈ = ਆਪ ਹੀ (ਦੱਸਦਾ ਹੈ)।

ਕਰਿ ਆਚਾਰੁ ਸਚੁ ਸੁਖੁ ਹੋਈ

Living a righteous lifestyle, true peace is found.

(ਹੇ ਪਾਂਡੇ!) ਉਸ ਸਦਾ-ਥਿਰ (ਗੋਪਾਲ ਦੀ ਯਾਦ) ਨੂੰ ਆਪਣਾ ਕਰਤੱਬ ਬਣਾ, ਤਦੋਂ ਹੀ ਸੁਖ ਮਿਲਦਾ ਹੈ। ਆਚਾਰੁ = (ਚੰਗਾ) ਕਰਤੱਬ। ਸਚੁ = ਪ੍ਰਭੂ (ਦਾ ਸਿਮਰਨ)।

ਨਾਮ ਵਿਹੂਣਾ ਮੁਕਤਿ ਕਿਵ ਹੋਈ ॥੧੫॥

Without the Naam, the Name of the Lord, how can anyone find liberation? ||15||

ਉਸ ਦੇ ਨਾਮ ਤੋਂ ਵਾਂਜੇ ਰਹਿ ਕੇ ਧੰਧਿਆਂ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧੫॥ ਮੁਕਤਿ = ਧੰਧਿਆਂ ਤੋਂ ਖ਼ਲਾਸੀ। ਕਿਵ ਹੋਈ = ਕਿਵੇਂ ਹੋ ਸਕਦੀ ਹੈ? ਨਹੀਂ ਹੋ ਸਕਦੀ ॥੧੫॥

ਵਿਣੁ ਨਾਵੈ ਵੇਰੋਧੁ ਸਰੀਰ

Without the Name, even one's own body is an enemy.

(ਹੇ ਪਾਂਡੇ! ਤੂੰ ਕਿਉਂ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉਤੇ ਨਹੀਂ ਲਿਖਦਾ?) ਨਾਮ ਸਿਮਰਨ ਤੋਂ ਬਿਨਾ ਗਿਆਨ ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ। ਵੇਰੋਧੁ ਸਰੀਰ-ਸਰੀਰ ਦਾ ਵਿਰੋਧ, ਗਿਆਨ-ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ (ਭਾਵ, ਅੱਖਾਂ ਕੰਨ ਜੀਭ ਆਦਿਕ ਇੰਦ੍ਰੇ ਪਰ ਤਨ ਪਰਾਈ ਨਿੰਦਾ ਆਦਿਕ ਵਲ ਪੈ ਕੇ ਆਤਮਕ ਜੀਵਨ ਨੂੰ ਡੇਗਦੇ ਹਨ)।

ਕਿਉ ਮਿਲਹਿ ਕਾਟਹਿ ਮਨ ਪੀਰ

Why not meet the Lord, and take away the pain of your mind?

ਤੂੰ ਕਿਉਂ (ਗੋਪਾਲ ਦੀ ਯਾਦ ਵਿਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ ਦੂਰ ਨਹੀਂ ਕਰਦਾ? (ਗੋਪਾਲ ਦਾ) ਕਿਉ ਨ ਮਿਲਹਿ = (ਹੇ ਪਾਂਡੇ!) ਤੂੰ ਕਿਉਂ (ਗੋਪਾਲ ਨੂੰ) ਨਹੀਂ ਮਿਲਦਾ? ਕਿਉ ਨ ਕਾਟਹਿ = (ਹੇ ਪਾਂਡੇ!) ਤੂੰ ਕਿਉਂ ਦੂਰ ਨਹੀਂ ਕਰਦਾ? ਪੀਰ = ਪੀੜ, ਰੋਗ।

ਵਾਟ ਵਟਾਊ ਆਵੈ ਜਾਇ

The traveller comes and goes along the highway.

(ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ) ਜੀਵ-ਮੁਸਾਫ਼ਿਰ ਜਗਤ ਵਿਚ (ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ, ਵਟਾਊ = ਰਾਹੀ, ਮੁਸਾਫ਼ਿਰ। ਆਵੈ = ਜਗਤ ਵਿਚ ਆਉਂਦਾ ਹੈ, ਜੰਮਦਾ ਹੈ। ਜਾਇ = ਮਰ ਜਾਂਦਾ ਹੈ।

ਕਿਆ ਲੇ ਆਇਆ ਕਿਆ ਪਲੈ ਪਾਇ

What did he bring when he came, and what will he take away when he goes?

(ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖੱਟਦਾ। ਕਿਆ ਲੇ ਆਇਆ = ਕੁਝ ਭੀ ਲੈ ਕੇ ਨਹੀਂ ਆਉਂਦਾ। ਕਿਆ ਪਲੈ ਪਾਇ = ਕੁਝ ਭੀ ਨਹੀਂ ਖੱਟਦਾ।

ਵਿਣੁ ਨਾਵੈ ਤੋਟਾ ਸਭ ਥਾਇ

Without the Name, one loses everywhere.

ਨਾਮ ਤੋਂ ਵਾਂਜੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਭੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਜੀਵਨ ਵਲੋਂ ਹੋਰ ਹੋਰ ਪਰੇ ਲੈ ਜਾਂਦੀ ਹੈ)। ਤੋਟਾ = ਘਾਟਾ।

ਲਾਹਾ ਮਿਲੈ ਜਾ ਦੇਇ ਬੁਝਾਇ

The profit is earned, when the Lord grants understanding.

ਪਰ ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ ਇਹ ਸੂਝ ਬਖ਼ਸ਼ਦਾ ਹੈ। ਜਾ = ਜੇ। ਦੇਇ ਬੁਝਾਈ = ਪਰਮਾਤਮਾ ਸਮਝ ਬਖ਼ਸ਼ੇ।

ਵਣਜੁ ਵਾਪਾਰੁ ਵਣਜੈ ਵਾਪਾਰੀ

In merchandise and trade, the merchant is trading.

ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ ਹੋਰ ਵਣਜ-ਵਪਾਰ ਹੀ ਕਰਦਾ ਹੈ,

ਵਿਣੁ ਨਾਵੈ ਕੈਸੀ ਪਤਿ ਸਾਰੀ ॥੧੬॥

Without the Name, how can one find honor and nobility? ||16||

ਤੇ (ਪਰਮਾਤਮਾ ਦੀ ਹਜ਼ੂਰੀ ਵਿਚ) ਇਸ ਦੀ ਚੰਗੀ ਸਾਖ ਨਹੀਂ ਬਣਦੀ ॥੧੬॥ ਕੈਸੀ ਪਤਿ ਸਾਰੀ = ਕੋਈ ਚੰਗੀ ਇੱਜ਼ਤ ਨਹੀਂ (ਮਿਲਦੀ)।॥੧੬॥

ਗੁਣ ਵੀਚਾਰੇ ਗਿਆਨੀ ਸੋਇ

One who contemplates the Lord's Virtues is spiritually wise.

(ਹੇ ਪਾਂਡੇ!) ਉਹੀ ਮਨੁੱਖ ਗੋਪਾਲ-ਪ੍ਰਭੂ ਨਾਲ ਸਾਂਝ ਵਾਲਾ ਹੁੰਦਾ ਹੈ ਜੋ ਉਸ ਦੇ ਗੁਣਾਂ ਨੂੰ ਆਪਣੇ ਮਨ ਵਿਚ ਥਾਂ ਦੇਂਦਾ ਹੈ; ਗੁਣ ਵੀਚਾਰੇ = ਜੋ ਮਨੁੱਖ ਗੋਪਾਲ ਦੇ ਗੁਣਾਂ ਨੂੰ ਵਿਚਾਰਦਾ ਹੈ, ਆਪਣੇ ਮਨ ਵਿਚ ਥਾਂ ਦੇਂਦਾ ਹੈ।

ਗੁਣ ਮਹਿ ਗਿਆਨੁ ਪਰਾਪਤਿ ਹੋਇ

Through His Virtues, one receives spiritual wisdom.

ਗੋਪਾਲ ਦੇ ਗੁਣਾਂ ਵਿਚ (ਚਿੱਤ ਜੋੜਿਆਂ ਹੀ) ਗੋਪਾਲ ਨਾਲ ਸਾਂਝ ਬਣਦੀ ਹੈ। ਗਿਆਨੁ = (ਪਰਮਾਤਮਾ ਨਾਲ) ਜਾਣ-ਪਛਾਣ। ਗਿਆਨੀ = ਪ੍ਰਭੂ ਨਾਲ ਜਾਣ-ਪਛਾਣ ਰੱਖਣ ਵਾਲਾ। ਸੋਇ = ਉਹੀ ਮਨੁੱਖ। ਗੁਣ ਮਹਿ = (ਗੋਪਾਲ ਦੇ) ਗੁਣਾਂ ਵਿਚ (ਚਿੱਤ ਟਿਕਾਇਆਂ)।

ਗੁਣਦਾਤਾ ਵਿਰਲਾ ਸੰਸਾਰਿ

How rare in this world, is the Giver of virtue.

ਪਰ ਜਗਤ ਵਿਚ ਕੋਈ ਵਿਰਲਾ (ਮਹਾ ਪੁਰਖ ਜੀਵ ਦੀ) ਗੋਪਾਲ ਦੇ ਗੁਣਾਂ ਨਾਲ ਜਾਣ-ਪਛਾਣ ਕਰਾਂਦਾ ਹੈ; ਗੁਣ ਦਾਤਾ = (ਗੋਪਾਲ ਦੇ) ਗੁਣਾਂ ਨਾਲ ਸਾਂਝ ਪੈਦਾ ਕਰਨ ਵਾਲਾ। ਸੰਸਾਰਿ = ਸੰਸਾਰ ਵਿਚ।

ਸਾਚੀ ਕਰਣੀ ਗੁਰ ਵੀਚਾਰਿ

The True way of life comes through contemplation of the Guru.

ਗੋਪਾਲ ਦੇ ਗੁਣ ਯਾਦ ਕਰਨ ਦਾ ਸੱਚਾ ਕਰਤੱਬ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਹੀ ਹੋ ਸਕਦਾ ਹੈ। ਗੁਰ ਵੀਚਾਰਿ = ਗੁਰੂ ਦੀ ਦਿੱਤੀ ਹੋਈ ਵਿਚਾਰ ਦੁਆਰਾ। ਕਰਣੀ = ਕਰਤੱਬ। ਸਾਚੀ ਕਰਣੀ = ਸਦਾ-ਥਿਰ ਪ੍ਰਭੂ ਦੇ ਗੁਣ ਚੇਤੇ ਕਰਨ ਵਾਲਾ ਕਰਤੱਬ।

ਅਗਮ ਅਗੋਚਰੁ ਕੀਮਤਿ ਨਹੀ ਪਾਇ

The Lord is inaccessible and unfathomable. His worth cannot be estimated.

(ਹੇ ਪਾਂਡੇ!) ਉਹ ਗੋਪਾਲ ਅਪਹੁੰਚ ਹੈ, ਜੀਵ ਦੇ ਗਿਆਨ-ਇੰਦ੍ਰੇ ਉਸ ਤਕ ਨਹੀਂ ਅੱਪੜ ਸਕਦੇ, (ਸਤਿਗੁਰੂ ਦੀ ਦਿੱਤੀ ਸੂਝ ਤੋਂ ਬਿਨਾ) ਉਸ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ। ਅਗੋਚਰੁ = ਅਪਹੁੰਚ। ਕੀਮਤਿ ਨਹੀ ਪਾਇ = (ਗੁਰੂ ਤੋਂ ਬਿਨਾ ਗੋਪਾਲ ਦੇ ਗੁਣਾਂ ਦੀ) ਕਦਰ ਨਹੀਂ ਪੈ ਸਕਦੀ।

ਤਾ ਮਿਲੀਐ ਜਾ ਲਏ ਮਿਲਾਇ

They alone meet Him, whom the Lord causes to meet.

ਉਸ ਪ੍ਰਭੂ ਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਉਹ (ਸਤਿਗੁਰੂ ਦੀ ਰਾਹੀਂ) ਆਪ ਮਿਲਾ ਲਏ।

ਗੁਣਵੰਤੀ ਗੁਣ ਸਾਰੇ ਨੀਤ

The virtuous soul bride continually contemplates His Virtues.

ਕੋਈ ਭਾਗਾਂ ਵਾਲੀ ਜੀਵ-ਇਸਤ੍ਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ। ਗੁਣਵੰਤੀ = ਉਹ ਜੀਵ-ਇਸਤ੍ਰੀ ਜਿਸ ਦੇ ਅੰਦਰ ਚੰਗੇ ਗੁਣ ਹਨ। ਸਾਰੇ = ਸੰਭਾਲਦੀ ਹੈ, ਯਾਦ ਕਰਦੀ ਹੈ।

ਨਾਨਕ ਗੁਰਮਤਿ ਮਿਲੀਐ ਮੀਤ ॥੧੭॥

O Nanak, following the Guru's Teachings, one meets the Lord, the true friend. ||17||

ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਹੀ ਮਿਤ੍ਰ-ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥ ਗੁਰਮਤਿ = ਸਤਿਗੁਰੂ ਦੀ ਮੱਤ ਲੈ ਕੇ। ਮਿਲੀਐ ਮੀਤ = ਮਿਤ੍ਰ ਪ੍ਰਭੂ ਨੂੰ ਮਿਲ ਸਕੀਦਾ ਹੈ ॥੧੭॥

ਕਾਮੁ ਕ੍ਰੋਧੁ ਕਾਇਆ ਕਉ ਗਾਲੈ

Unfulfilled sexual desire and unresolved anger waste the body away,

ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ, ਗਾਲੈ = ਨਿਰਬਲ ਕਰ ਦੇਂਦਾ ਹੈ। ਕਉ = ਨੂੰ।

ਜਿਉ ਕੰਚਨ ਸੋਹਾਗਾ ਢਾਲੈ

as gold is dissolved by borax.

ਜਿਵੇਂ ਸੋਹਾਗਾ (ਕੁਠਾਲੀ ਵਿਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ। ਕੰਚਨ ਢਾਲੈ = ਸੋਨੇ ਨੂੰ ਨਰਮ ਕਰਦਾ ਹੈ।

ਕਸਿ ਕਸਵਟੀ ਸਹੈ ਸੁ ਤਾਉ

The gold is touched to the touchstone, and tested by fire;

ਉਹ (ਢਲਿਆ ਹੋਇਆ) ਸੋਨਾ (ਕੁਠਾਲੀ ਵਿਚ) ਸੇਕ ਸਹਿੰਦਾ ਹੈ, ਕਸਿ ਕਸਵਟੀ = ਕਸਵੱਟੀ ਦੀ ਘੱਸ। ਸੁ = ਉਹ ਸੋਨਾ। ਤਾਉ = ਸੇਕ। ਤਾਉ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੀ ਘਾਲ = ਕਮਾਈ।

ਨਦਰਿ ਸਰਾਫ ਵੰਨੀ ਸਚੜਾਉ

when its pure color shows through, it is pleasing to the eye of the assayer.

ਫਿਰ ਕਸਵੱਟੀ ਦੀ ਕੱਸ ਸਹਾਰਦਾ ਹੈ (ਭਾਵ, ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ), ਤੇ, ਸੋਹਣੇ ਰੰਗ ਵਾਲਾ ਉਹ ਸੋਨਾ ਸਰਾਫ਼ ਦੀ ਨਜ਼ਰ ਵਿਚ ਕਬੂਲ ਪੈਂਦਾ ਹੈ। (ਕਾਮ ਕ੍ਰੋਧ ਨਾਲ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਘਾਲ-ਕਮਾਈ ਕਰਦਾ ਹੈ, ਤੇ ਗੁਰੂ ਦੀ ਦੱਸੀ ਸਿੱਖਿਆ ਉਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿਚ ਕਬੂਲ ਹੁੰਦਾ ਹੈ)। ਵੰਨ = ਰੰਗ। ਵੰਨੀਸ = ਸੋਹਣੇ ਰੰਗ ਵਾਲਾ। ਸਰਾਫ = ਸੋਨੇ ਚਾਂਦੀ ਦਾ ਵਪਾਰੀ। ਸਰਾਫ = ਪਰਮਾਤਮਾ

ਜਗਤੁ ਪਸੂ ਅਹੰ ਕਾਲੁ ਕਸਾਈ

The world is a beast, and arrogent Death is the butcher.

ਜਗਤ (ਸੁਆਰਥ ਵਿਚ) ਪਸ਼ੂ ਬਣਿਆ ਪਿਆ ਹੈ, ਹਉਮੈ-ਮੌਤ ਇਸ ਦੇ ਆਤਮਕ ਜੀਵਨ ਦਾ ਸੱਤਿਆਨਾਸ ਕਰਦੀ ਹੈ। ਅਹੰ = ਹਉਮੈ। ਕਸਾਈ = ਮਾਰਨ ਵਾਲਾ। ਕਾਲੁ = ਮੌਤ।

ਕਰਿ ਕਰਤੈ ਕਰਣੀ ਕਰਿ ਪਾਈ

The created beings of the Creator receive the karma of their actions.

ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਯਾਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ। ਕਰਿ = ਪੈਦਾ ਕਰ ਕੇ। ਕਰਤੈ = ਕਰਤਾਰ ਨੇ। ਕਰਿ = ਕਰ ਵਿਚ, ਹੱਥ ਵਿਚ, (ਭਾਵ, ਜੀਆਂ ਦੇ ਪੱਲੇ)। ਕਰਣੀ = ਕਰਤੂਤ। ਕਰਤੈ...ਪਾਈ = ਕਰਤਾਰ ਨੇ ਜੀਆਂ ਦੇ ਪੱਲੇ ਆਪੋ ਆਪਣੀ ਕਰਤੂਤ ਪਾਈ ਹੈ (ਭਾਵ, ਜਿਹੋ ਜਿਹੀ ਕਰਤੂਤ ਕੋਈ ਜੀਵ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ)।

ਜਿਨਿ ਕੀਤੀ ਤਿਨਿ ਕੀਮਤਿ ਪਾਈ

He who created the world, knows its worth.

ਪਰ ਜਿਸ ਕਰਤਾਰ ਨੇ ਇਹ ਮਰਯਾਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ। ਜਿਨਿ = ਜਿਸ (ਕਰਤਾਰ) ਨੇ। ਕੀਤੀ = ਇਹ (ਕਰਣੀ ਵਾਲੀ ਮਰਯਾਦਾ) ਬਣਾਈ ਹੈ। ਤਿਨਿ = ਉਸ (ਕਰਤਾਰ) ਨੇ। ਕੀਮਤਿ ਪਾਈ = (ਇਹ ਮਰਯਾਦਾ ਦੀ) ਕਦਰ ਜਾਣੀ ਹੈ।

ਹੋਰ ਕਿਆ ਕਹੀਐ ਕਿਛੁ ਕਹਣੁ ਜਾਈ ॥੧੮॥

What else can be said? There is nothing at all to say. ||18||

ਇਸ ਮਰਯਾਦਾ ਵਿਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ॥੧੮॥ ਹੋਰ ਕਿਆ ਕਹੀਐ = ਇਸ ਮਰਯਾਦਾ ਬਾਰੇ ਹੋਰ ਕੁਝ ਆਖਿਆ ਨਹੀਂ ਜਾ ਸਕਦਾ, (ਭਾਵ, ਇਸ ਮਰਯਾਦਾ ਵਿਚ ਕੋਈ ਉਕਾਈ ਲੱਭੀ ਨਹੀਂ ਜਾ ਸਕਦੀ)। (ਨੋਟ: ਪਹਿਲੀ ਤੁਕ ਵਿਚ 'ਕਾਇਆ' ਅਤੇ 'ਕੰਚਨ' ਦਾ ਟਾਕਰਾ ਕੀਤਾ ਹੈ। ਸੋ, ਦੂਜੀ ਤੁਕ ਦੇ ਲਫ਼ਜ਼ 'ਕਸਿ ਕਸਵਟੀ', 'ਤਾਉ' ਅਤੇ 'ਸਰਾਫ' ਨੂੰ 'ਕਾਇਆ' ਵਾਸਤੇ ਵਰਤਣ ਲੱਗਿਆਂ 'ਕਸਿ ਕਸਵਟੀ' ਦਾ ਅਰਥ ਹੈ 'ਗੁਰਮਤਿ', ਇਹ ਖ਼ਿਆਲ ਪਿਛਲੀ ਪਉੜੀ ਦੀ ਅਖ਼ੀਰਲੀ ਤੁਕ ਵਿਚੋਂ ਲੈਣਾ ਹੈ)।॥੧੮॥

ਖੋਜਤ ਖੋਜਤ ਅੰਮ੍ਰਿਤੁ ਪੀਆ

Searching, searching, I drink in the Ambrosial Nectar.

(ਸਤਿਗੁਰੂ ਦੀ ਮੱਤ ਦੀ ਸਹੈਤਾ ਨਾਲ) ਜੋ ਮਨੁੱਖ ਮੁੜ ਮੁੜ (ਆਪਣਾ ਆਪ) ਖੋਜ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਖੋਜਤ ਖੋਜਤ = (ਗੁਰੂ ਦੀ ਮੱਤ ਦੀ ਸਹੈਤਾ ਨਾਲ) ਮੁੜ ਮੁੜ ਖੋਜ ਕੇ। ਪੀਆ = (ਜਿਸ ਮਨੁੱਖ ਨੇ) ਪੀਤਾ (ਨੋਟ: ਲਫ਼ਜ਼ 'ਪੀਆ, ਦੀਆ, ਜਾਨਿਆ'। ਆਦਿਕ ਭੂਤਕਾਲ ਵਿਚ ਹਨ। ਅਰਥ ਵਰਤਮਾਨ ਕਾਲ ਵਿਚ ਕਰਨਾ ਹੈ)।

ਖਿਮਾ ਗਹੀ ਮਨੁ ਸਤਗੁਰਿ ਦੀਆ

I have adopted the way of tolerance, and given my mind to the True Guru.

ਉਹ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਪਕਾ ਲੈਂਦਾ ਹੈ, ਤੇ, ਆਪਣਾ ਮਨ ਆਪਣੇ ਸਤਿਗੁਰੂ ਵਿਚ ਲੀਨ ਕਰ ਦੇਂਦਾ ਹੈ। ਖਿਮਾ = ਕਿਸੇ ਦੀ ਵਧੀਕੀ ਸਹਾਰਨ ਦਾ ਸੁਭਾਉ। ਗਹੀ = ਗ੍ਰਹਿਣ ਕੀਤੀ, ਪਕਾ ਲਈ। ਸਤਿਗੁਰਿ ਦੀਆ = ਸਤਿਗੁਰੂ ਵਿਚ ਲੀਨ ਕਰ ਦਿੱਤਾ।

ਖਰਾ ਖਰਾ ਆਖੈ ਸਭੁ ਕੋਇ

Everyone calls himself true and genuine.

ਹਰੇਕ ਜੀਵ ਉਸ ਦੇ ਖਰੇ (ਸੁੱਚੇ) ਜੀਵਨ ਦੀ ਸਲਾਘਾ ਕਰਦਾ ਹੈ, ਸਭੁ ਕੋਇ = ਹਰੇਕ ਜੀਵ।

ਖਰਾ ਰਤਨੁ ਜੁਗ ਚਾਰੇ ਹੋਇ

He alone is true, who obtains the jewel throughout the four ages.

ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ। ਜੁਗ ਚਾਰੇ = ਸਦਾ ਲਈ।

ਖਾਤ ਪੀਅੰਤ ਮੂਏ ਨਹੀ ਜਾਨਿਆ

Eating and drinking, one dies, but still does not know.

ਪਰ ਜੋ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਕ ਜੀਵਨ ਵਲੋਂ ਮਰ ਜਾਂਦੇ ਹਨ, ਉਹਨਾਂ ਨੂੰ (ਨਾਮ-ਅੰਮ੍ਰਿਤ ਦੀ) ਸੂਝ ਨਹੀਂ ਪੈਂਦੀ। ਖਾਤ ਪੀਅੰਤ = ਦੁਨੀਆ ਦੇ ਪਦਾਰਥ ਖਾਂਦੇ ਪੀਂਦੇ, ਦੁਨੀਆ ਦੇ ਭੋਗ ਭੋਗਦੇ। ਮੂਏ = ਜੋ ਆਤਮਕ ਜੀਵਨ ਵਲੋਂ ਮਰ ਗਏ। ਨਹੀ ਜਾਨਿਆ = (ਅੰਮ੍ਰਿਤ ਦੀ) ਸੂਝ ਨਹੀਂ ਪਾਈ।

ਖਿਨ ਮਹਿ ਮੂਏ ਜਾ ਸਬਦੁ ਪਛਾਨਿਆ

He dies in an instant, when he realizes the Word of the Shabad.

(ਉਹੀ ਬੰਦੇ) ਜਦ ਸਤਿਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਂਦੇ ਹਨ, ਤਾਂ ਉਹ ਇਕ ਪਲਕ ਵਿਚ ਹਉਮੈ ਨੂੰ ਮਾਰ ਮੁਕਾਂਦੇ ਹਨ। ਖਿਨ ਮਹਿ ਮੂਏ = ਪਲ ਵਿਚ ਹੀ ਆਪਾ-ਭਾਵ ਵਲੋਂ ਮਰ ਗਏ। ਜਾ = ਜਦੋਂ। ਸਬਦੁ ਪਛਾਨਿਆ = ਸ਼ਬਦ ਨੂੰ ਪਛਾਣ ਲਿਆ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਲਈ।

ਅਸਥਿਰੁ ਚੀਤੁ ਮਰਨਿ ਮਨੁ ਮਾਨਿਆ

His consciousness becomes permanently stable, and his mind accepts death.

ਉਹਨਾਂ ਦਾ ਮਨ (ਕਾਮ ਕ੍ਰੋਧ ਆਦਿਕ ਵਲੋਂ) ਅਡੋਲ ਹੋ ਜਾਂਦਾ ਹੈ, ਤੇ ਆਪਾ-ਭਾਵ ਵਲੋਂ ਮਰਨ ਵਿਚ ਖ਼ੁਸ਼ ਹੁੰਦਾ ਹੈ। ਅਸਥਿਰੁ = ਅਡੋਲ। ਮਰਨਿ = ਮਰਨ ਵਿਚ, ਆਪਾ-ਭਾਵ ਮੁਕਾਣ ਵਿਚ, ਹਉਮੈ (ਅਹੰ) ਦੂਰ ਕਰਨ ਵਿਚ। ਮਾਨਿਆ = ਪਤੀਜ ਜਾਂਦਾ ਹੈ, ਸ਼ੌਕ ਪਰਗਟ ਕਰਦਾ ਹੈ।

ਗੁਰ ਕਿਰਪਾ ਤੇ ਨਾਮੁ ਪਛਾਨਿਆ ॥੧੯॥

By Guru's Grace, he realizes the Naam, the Name of the Lord. ||19||

ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਘੀ ਸਾਂਝ ਪੈ ਜਾਂਦੀ ਹੈ ॥੧੯॥

ਗਗਨ ਗੰਭੀਰੁ ਗਗਨੰਤਰਿ ਵਾਸੁ

The Profound Lord dwells in the sky of the mind, the Tenth Gate;

(ਹੇ ਪਾਂਡੇ! ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ, ਉਹ ਗੋਪਾਲ) ਸਰਬ-ਵਿਆਪਕ ਹੈ ਤੇ ਜੀਵਾਂ ਦੇ ਔਗੁਣ ਵੇਖ ਕੇ ਛਿੱਥਾ ਨਹੀਂ ਪੈਂਦਾ। ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿਚ ਟਿਕਦਾ ਹੈ, ਗਗਨ = ਆਕਾਸ਼ ਵਾਂਗ ਸਰਬ-ਵਿਆਪਕ ਪਰਮਾਤਮਾ। ਗੰਭੀਰੁ = ਧੀਰਾ, ਜਿਗਰੇ ਵਾਲਾ, ਜੀਵਾਂ ਦੇ ਔਗੁਣ ਵੇਖ ਕੇ ਗੁੱਸੇ ਵਿਚ ਨਾਹ ਆਉਣ ਵਾਲਾ। ਗਗਨੰਤਰਿ = ਗਗਨ-ਅੰਤਰਿ, ਸਰਬ-ਵਿਆਪਕ ਗੋਪਾਲ ਵਿਚ।

ਗੁਣ ਗਾਵੈ ਸੁਖ ਸਹਜਿ ਨਿਵਾਸੁ

singing His Glorious Praises, one dwells in intuitive poise and peace.

ਜੋ ਮਨੁੱਖ ਉਸ ਦੇ ਗੁਣ ਗਾਂਦਾ ਹੈ, ਉਹ ਸ਼ਾਂਤੀ ਅਤੇ ਅਡੋਲਤਾ ਵਿਚ ਟਿਕ ਜਾਂਦਾ ਹੈ। ਸਹਜਿ = ਸਹਿਜ ਵਿਚ, ਅਡੋਲਤਾ ਵਿਚ।

ਗਇਆ ਆਵੈ ਆਇ ਜਾਇ

He does not go to come, or come to go.

ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਗਇਆ ਨ ਆਵੈ = ਨ ਗਇਆ ਨ ਆਵੈ, ਜੰਮਣ ਮਰਨ ਵਿਚ ਨਹੀਂ ਆਉਂਦਾ।

ਗੁਰ ਪਰਸਾਦਿ ਰਹੈ ਲਿਵ ਲਾਇ

By Guru's Grace, he remains lovingly focused on the Lord.

ਸਤਿਗੁਰੂ ਦੀ ਕਿਰਪਾ ਨਾਲ ਉਹ (ਸਰਬ-ਵਿਆਪਕ ਗੋਪਾਲ ਵਿਚ) ਸੁਰਤ ਜੋੜੀ ਰੱਖਦਾ ਹੈ।

ਗਗਨੁ ਅਗੰਮੁ ਅਨਾਥੁ ਅਜੋਨੀ

The Lord of the mind-sky is inaccessible, independent and beyond birth.

ਉਹ ਸਰਬ-ਵਿਆਪਕ ਗੋਪਾਲ ਅਪਹੁੰਚ ਹੈ (ਭਾਵ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ), ਉਸ ਦੇ ਸਿਰ ਉਤੇ ਕਿਸੇ ਦਾ ਕੁੰਡਾ ਨਹੀਂ ਹੈ, ਉਹ ਜੰਮਣ-ਮਰਨ ਤੋਂ ਰਹਿਤ ਹੈ। ਅਗੰਮੁ = ਅਪਹੁੰਚ। ਅਨਾਥੁ = ਜਿਸ ਦੇ ਉਪਰ ਕੋਈ ਨਾਥ ਨਹੀਂ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।

ਅਸਥਿਰੁ ਚੀਤੁ ਸਮਾਧਿ ਸਗੋਨੀ

The most worthy Samaadhi is to keep the consciousness stable, focused on Him.

ਉਸ ਵਿਚ ਜੋੜੀ ਹੋਈ ਸੁਰਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ, ਤੇ ਮਨ ਨੂੰ ਮਾਇਆ ਵਿਚ ਡੋਲਣ ਤੋਂ ਬਚਾ ਲੈਂਦੀ ਹੈ। ਅਸਥਿਰੁ = ਟਿਕਵਾਂ, ਟਿਕਿਆ ਹੋਇਆ, ਅਡੋਲ। ਚੀਤੁ = ਚਿੱਤ। ਸਮਾਧਿ = ਪਰਮਾਤਮਾ ਵਿਚ ਲੀਨਤਾ। ਸਗੋਨੀ = ਸ-ਗੁਣੀ = ਗੁਣ ਪੈਦਾ ਕਰਨ ਵਾਲੀ।

ਹਰਿ ਨਾਮੁ ਚੇਤਿ ਫਿਰਿ ਪਵਹਿ ਜੂਨੀ

Remembering the Lord's Name, one is not subject to reincarnation.

(ਹੇ ਪਾਂਡੇ!) ਤੂੰ (ਭੀ) ਉਸ ਹਰਿ-ਗੋਪਾਲ ਦਾ ਨਾਮ ਸਿਮਰ, (ਸਿਮਰਨ ਦੀ ਬਰਕਤਿ ਨਾਲ) ਫਿਰ ਜਨਮ-ਮਰਨ ਵਿਚ ਨਹੀਂ ਪਏਂਗਾ। ਚੇਤਿ = (ਹੇ ਪਾਂਡੇ!) ਸਿਮਰ, ਯਾਦ ਕਰ। ਪਵਹਿ ਨ = (ਹੇ ਪਾਂਡੇ!) ਤੂੰ ਨਹੀਂ ਪਏਂਗਾ।

ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥੨੦॥

The Guru's Teachings are the most Excellent; all other ways lack the Naam, the Name of the Lord. ||20||

(ਹੇ ਪਾਂਡੇ!) ਸਤਿਗੁਰੂ ਦੀ ਮੱਤ ਹੀ (ਜੀਵਨ ਲਈ) ਸ੍ਰੇਸ਼ਟ ਰਸਤਾ ਹੈ, ਹੋਰ ਮੱਤ ਉਸ ਦੇ ਨਾਮ ਤੋਂ ਵਾਂਜਿਆ ਰੱਖਦੀ ਹੈ ॥੨੦॥ ਸਾਰੁ = ਤੱਤ, ਸ੍ਰੇਸ਼ਟ। ਹੋਰ = ਹੋਰ ਮੱਤ। ਨਾਮ ਬਿਹੂਨੀ = ਨਾਮ ਤੋਂ ਵਾਂਜਿਆ ਰੱਖਣ ਵਾਲੀ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ॥੨੦॥

ਘਰ ਦਰ ਫਿਰਿ ਥਾਕੀ ਬਹੁਤੇਰੇ

Wandering to countless doorsteps and homes, I have grown weary.

(ਹੇ ਪਾਂਡੇ! ਗੁਰੂ ਦੀ ਮੱਤ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ, ਘਰ ਦਰ ਬਹੁਤੇਰੇ = ਬਥੇਰੇ ਘਰਾਂ ਦੇ ਦਰਵਾਜ਼ੇ, ਕਈ ਜੂਨਾਂ। ਫਿਰਿ ਥਾਕੀ = (ਜੀਵ-ਇਸਤ੍ਰੀ (ਭੌਂ ਭੌਂ ਕੇ ਖਪ ਲੱਥੀ।

ਜਾਤਿ ਅਸੰਖ ਅੰਤ ਨਹੀ ਮੇਰੇ

My incarnations are countless, without limit.

ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ। ਅਸੰਖ = ਅ-ਸੰਖ, ਜਿਨ੍ਹਾਂ ਦੀ ਸੰਖਿਆ ਨਾਹ ਹੋ ਸਕੇ, ਅਣ-ਗਿਣਤ। ਅੰਤ ਨਹੀ ਮੇਰੇ = ਮੇਰੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਗਿਣ ਨਹੀਂ ਸਕਦਾ। ਮੇਰੇ = ਮੇਰੇ ਪਾਸੋਂ।

ਕੇਤੇ ਮਾਤ ਪਿਤਾ ਸੁਤ ਧੀਆ

I have had so many mothers and fathers, sons and daughters.

(ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ, ਕੇਤੇ = ਕਈ। ਸੁਤ = ਪੁੱਤਰ।

ਕੇਤੇ ਗੁਰ ਚੇਲੇ ਫੁਨਿ ਹੂਆ

I have had so many gurus and disciples.

ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ। ਫੁਨਿ = ਫਿਰ, ਭੀ।

ਕਾਚੇ ਗੁਰ ਤੇ ਮੁਕਤਿ ਹੂਆ

Through a false guru, liberation is not found.

ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ। ਮੁਕਤਿ = ਜੂਨਾਂ ਤੋਂ ਖ਼ਲਾਸੀ। ਕਾਚੇ ਗੁਰ ਤੇ = ਕੱਚੇ ਗੁਰੂ ਤੋਂ, ਉਸ ਗੁਰੂ ਤੋਂ ਜਿਸ ਦਾ ਆਪਣਾ ਮਨ ਕੱਚਾ ਹੈ, ਜਿਸ ਦਾ ਮਨ ਮਾਇਆ ਦੇ ਸੱਚੇ ਵਿਚ ਢਲ ਜਾਣ ਵਾਲਾ ਹੈ (ਜਿਵੇਂ ਕੱਚੀ ਮਿੱਟੀ ਚੱਕ ਤੇ ਰੱਖਿਆਂ ਕਈ ਸ਼ਕਲਾਂ ਵਾਲੇ ਭਾਂਡੇ ਬਣਾਏ ਜਾ ਸਕਦੇ ਹਨ)।

ਕੇਤੀ ਨਾਰਿ ਵਰੁ ਏਕੁ ਸਮਾਲਿ

There are so many brides of the One Husband Lord - consider this.

(ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ। ਏਕੁ ਵਰੁ = ਇੱਕ ਖਸਮ-ਪ੍ਰਭੂ। ਸਮਾਲਿ = ਸਮਾਲੇ, ਸੰਭਾਲ ਕਰਦਾ ਹੈ। ਕੇਤੀ ਨਾਰਿ = ਕਈ ਜੀਵ-ਇਸਤ੍ਰੀਆਂ।

ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ

The Gurmukh dies, and lives with God.

ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ। ਗੁਰਮੁਖਿ ਮਰਣੁ ਜੀਵਣੁ = ਗੁਰਮੁਖਿ ਦਾ ਮਰਨ-ਜੀਊਣ। ਮਰਣੁ ਜੀਵਣੁ = ਆਸਰਾ-ਪਰਨਾ, ਜਿਸ ਦੇ ਹੁੰਦਿਆਂ ਜੀਵਿਆ ਜਾ ਸਕੇ ਤੇ ਜਿਸ ਤੋਂ ਵਿਛੁੜ ਕੇ ਮੌਤ ਆਉਂਦੀ ਜਾਪੇ।

ਦਹ ਦਿਸ ਢੂਢਿ ਘਰੈ ਮਹਿ ਪਾਇਆ

Searching in the ten directions, I found Him within my own home.

ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ। ਦਹਦਿਸ = ਦਸੀਂ ਪਾਸੀਂ, ਹਰ ਪਾਸੇ। ਘਰੈ ਮਹਿ = ਘਰਿ ਹੀ, ਹਿਰਦੇ-ਘਰ ਵਿਚ ਹੀ।

ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥

I have met Him; the True Guru has led me to meet Him. ||21||

(ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ ॥੨੧॥

ਗੁਰਮੁਖਿ ਗਾਵੈ ਗੁਰਮੁਖਿ ਬੋਲੈ

The Gurmukh sings, and the Gurmukh speaks.

(ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤ) ਉਚਾਰਦਾ ਹੈ।

ਗੁਰਮੁਖਿ ਤੋਲਿ ਤੋੁਲਾਵੈ ਤੋਲੈ

The Gurmukh evaluates the value of the Lord, and inspires others to evaluate Him as well.

ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ। ਤਲਾਵੈ = ਤੋਲਣ ਲਈ ਹੋਰਨਾਂ ਨੂੰ ਪ੍ਰੇਰਦਾ ਹੈ {ਨੋਟ: ਅੱਖਰ 'ਤ' ਦੇ ਨਾਲ ਦੋ 'ਲਗਾਂ' ਹਨ (ੋ) ਅਤੇ (ੁ)। ਇਥੇ ਅਸਾਂ (ੁ) ਪੜ੍ਹਨਾ ਹੈ, ਭਾਵ, ਇਸ ਲਫ਼ਜ਼ ਨੂੰ "ਤੁਲਾਵੈ" ਪੜ੍ਹਨਾ ਹੈ। ਅਸਲ ਲਫ਼ਜ਼ "ਤੋਲਾਵੈ" ਹੈ}।

ਗੁਰਮੁਖਿ ਆਵੈ ਜਾਇ ਨਿਸੰਗੁ

The Gurmukh comes and goes without fear.

ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ), ਨਿਸੰਗੁ = ਬੰਧਨ-ਰਹਿਤ।

ਪਰਹਰਿ ਮੈਲੁ ਜਲਾਇ ਕਲੰਕੁ

His filth is taken away, and his stains are burnt off.

(ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ। ਪਰਹਰਿ = ਦੂਰ ਕਰ ਕੇ। ਕਲੰਕੁ = ਐਬ, ਵਿਕਾਰ।

ਗੁਰਮੁਖਿ ਨਾਦ ਬੇਦ ਬੀਚਾਰੁ

The Gurmukh contemplates the sound current of the Naad for his Vedas.

(ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ, ਬੀਚਾਰੁ = ਪਰਮਾਤਮਾ ਦੀ ਵਿਚਾਰ।

ਗੁਰਮੁਖਿ ਮਜਨੁ ਚਜੁ ਅਚਾਰੁ

The Gurmukh's cleansing bath is the performance of good deeds.

ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ। ਮਜਨੁ = ਚੁੱਭੀ, ਇਸ਼ਨਾਨ। ਚਜੁ ਅਚਾਰੁ = ਉੱਚਾ ਆਚਰਣ।

ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ

For the Gurmukh, the Shabad is the most excellent Ambrosial Nectar.

(ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਸਾਰੁ = ਸ੍ਰੇਸ਼।

ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥

O Nanak, the Gurmukh crosses over. ||22||

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ) ॥੨੨॥

ਚੰਚਲੁ ਚੀਤੁ ਰਹਈ ਠਾਇ

The fickle consciousness does not remain stable.

(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਤੋਂ ਬਿਨਾ ਮਨੁੱਖ ਦਾ) ਚੰਚਲ ਮਨ ਟਿਕ ਕੇ ਨਹੀਂ ਬੈਠਦਾ, ਠਾਇ = ਥਾਂ ਸਿਰ, ਟਿਕਾਣੇ ਤੇ।

ਚੋਰੀ ਮਿਰਗੁ ਅੰਗੂਰੀ ਖਾਇ

The deer secretly nibbles at the green sprouts.

ਇਹ (ਮਨ-) ਹਰਣ ਲੁਕ ਲੁਕ ਕੇ ਨਵੇਂ ਨਵੇਂ ਭੋਗ ਭੋਗਦਾ ਹੈ। ਚੋਰੀ = ਲੁਕ ਲੁਕ ਕੇ। ਮਿਰਗੁ = ਮਨ-ਰੂਪ ਹਰਨ। ਅੰਗੂਰੀ = ਨਰਮ ਪੱਤੀਆਂ, ਨਵੇਂ ਨਵੇਂ ਭੋਗ।

ਚਰਨ ਕਮਲ ਉਰ ਧਾਰੇ ਚੀਤ

One who enshrines the Lord's lotus feet in his heart and consciousness

(ਪਰ) ਜੋ ਮਨੁੱਖ (ਪ੍ਰਭੂ ਦੇ) ਕਉਲ ਫੁੱਲਾਂ (ਵਰਗੇ ਸੋਹਣੇ) ਚਰਨ (ਆਪਣੇ) ਚਿੱਤ ਵਿਚ ਵਸਾਂਦਾ ਹੈ, ਉਰਧਾਰੇ = (ਜੋ) ਟਿਕਾ ਰੱਖਦਾ ਹੈ।

ਚਿਰੁ ਜੀਵਨੁ ਚੇਤਨੁ ਨਿਤ ਨੀਤ

lives long, always remembering the Lord.

ਉਹ ਸਦਾ ਲਈ ਅਮਰ ਤੇ ਸੁਚੇਤ ਹੋ ਜਾਂਦਾ ਹੈ (ਭਾਵ, ਨਾਹ ਵਿਕਾਰਾਂ ਦੀ ਫਾਹੀ ਵਿਚ ਫਸਦਾ ਹੈ ਤੇ ਨਾਹ ਹੀ ਜਨਮਾਂ ਦੇ ਗੇੜ ਵਿਚ ਪੈਂਦਾ ਹੈ)। ਚਿਰੁ ਜੀਵਨੁ = ਚਿਰਜੀਵੀ, ਅਮਰ, ਜਨਮ ਮਰਨ ਤੋਂ ਬਚਿਆ ਹੋਇਆ। ਚੇਤਨੁ = ਸੁਚੇਤ।

ਚਿੰਤਤ ਹੀ ਦੀਸੈ ਸਭੁ ਕੋਇ

Everyone has worries and cares.

(ਜਿਧਰ ਤੱਕੋ ਚੰਚਲਤਾ ਦੇ ਕਾਰਨ) ਹਰੇਕ ਜੀਵ ਚਿੰਤਾਤੁਰ ਦਿੱਸਦਾ ਹੈ। ਚਿੰਤਤ = ਚਿੰਤਾਤੁਰ। ਸਭੁ ਕੋਇ = ਹਰੇਕ ਜੀਵ।

ਚੇਤਹਿ ਏਕੁ ਤਹੀ ਸੁਖੁ ਹੋਇ

He alone finds peace, who thinks of the One Lord.

(ਪਰ ਜੋ ਮਨੁੱਖ) ਇੱਕ (ਪਰਮਾਤਮਾ) ਨੂੰ ਸਿਮਰਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਹੁੰਦਾ ਹੈ। ਚੇਤਹਿ = ਜੋ ਸਿਮਰਦੇ ਹਨ। ਤਹੀ = ਉਥੇ, ਉਹਨਾਂ ਦੇ ਹਿਰਦੇ ਵਿਚ।

ਚਿਤਿ ਵਸੈ ਰਾਚੈ ਹਰਿ ਨਾਇ

When the Lord dwells in the consciousness, and one is absorbed in the Lord's Name,

(ਜਿਸ ਜੀਵ ਦੇ) ਚਿੱਤ ਵਿਚ ਪ੍ਰਭੂ ਆ ਵੱਸਦਾ ਹੈ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਚਿਤਿ = ਚਿੱਤ ਵਿਚ। ਰਾਚੈ = (ਜੋ) ਮਸਤ ਹੁੰਦਾ ਹੈ। ਨਾਇ = ਨਾਮ ਵਿਚ।

ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥੨੩॥

one is liberated, and returns home with honor. ||23||

ਉਹ (ਮਾਇਕ ਭੋਗਾਂ ਤੋਂ) ਖ਼ਲਾਸੀ ਪਾ ਲੈਂਦਾ ਹੈ (ਤੇ ਇਥੋਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਂਦਾ ਹੈ ॥੨੩॥ ਪਤਿ ਸਿਉ = ਇੱਜ਼ਤ ਨਾਲ। ਘਰਿ = ਘਰ ਵਿਚ ॥੨੩॥

ਛੀਜੈ ਦੇਹ ਖੁਲੈ ਇਕ ਗੰਢਿ

The body falls apart, when one knot is untied.

(ਹੇ ਪਾਂਡੇ!) ਸਾਰੇ ਜਗਤ ਵਿਚ ਫਿਰ ਕੇ ਵੇਖ ਲਵੋ, ਜਦੋਂ ਪ੍ਰਾਣੀ (ਦੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਂਦੀ ਹੈ, ਛੀਜੈ = ਨਾਸ ਹੋ ਜਾਂਦਾ ਹੈ। ਗੰਢਿ = (ਪ੍ਰਾਣਾਂ ਦੀ) ਗੰਢ।

ਛੇਆ ਨਿਤ ਦੇਖਹੁ ਜਗਿ ਹੰਢਿ

Behold, the world is on the decline; it will be totally destroyed.

ਤਾਂ ਸਰੀਰ ਨਾਸ ਹੋ ਜਾਂਦਾ ਹੈ। ਮੌਤ (ਦਾ ਇਹ ਕੌਤਕ) ਨਿੱਤ ਵਰਤ ਰਿਹਾ ਹੈ। ਛੇਆ = {क्षय} ਨਾਸ, ਖੈ। ਜਗਿ = ਜਗਤ ਵਿਚ। ਹੰਢਿ = ਫਿਰ ਕੇ, ਭੌਂ ਕੇ।

ਧੂਪ ਛਾਵ ਜੇ ਸਮ ਕਰਿ ਜਾਣੈ

Only one who looks alike upon sunshine and shade

(ਹੇ ਪਾਂਡੇ!) ਜੇ ਮਨੁੱਖ (ਇਸ ਜੀਵਨ ਵਿਚ ਵਾਪਰਦੇ) ਦੁੱਖਾਂ ਸੁਖਾਂ ਨੂੰ ਇਕੋ ਜਿਹਾ ਕਰ ਕੇ ਸਮਝ ਲਏ, ਧੂਪ ਛਾਵ = ਦੁਖ ਸੁਖ। ਸਮ = ਬਰਾਬਰ।

ਬੰਧਨ ਕਾਟਿ ਮੁਕਤਿ ਘਰਿ ਆਣੈ

has his bonds shattered; he is liberated and returns home.

ਤਾਂ (ਮਾਇਆ ਦੇ) ਬੰਧਨਾਂ ਨੂੰ ਕੱਟ ਕੇ (ਮਾਇਕ ਭੋਗਾਂ ਤੋਂ) ਆਜ਼ਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ। ਮੁਕਤਿ = ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ। ਘਰਿ = ਘਰ ਵਿਚ, ਮਨ ਵਿਚ। ਆਣੈ = ਲਿਆਉਂਦਾ ਹੈ।

ਛਾਇਆ ਛੂਛੀ ਜਗਤੁ ਭੁਲਾਨਾ

Maya is empty and petty; she has defrauded the world.

(ਹੇ ਪਾਂਡੇ! ਗੁਪਾਲ ਨੂੰ ਵਿਸਾਰ ਕੇ) ਜਗਤ ਇਸ ਥੋਥੀ (ਭਾਵ, ਜੋ ਸਾਥ ਤੋੜ ਨਹੀਂ ਨਿਬਾਹੁੰਦੀ) ਮਾਇਆ (ਦੇ ਪਿਆਰ) ਵਿਚ ਕੁਰਾਹੇ ਪੈ ਰਿਹਾ ਹੈ, ਛੂਛੀ = ਥੋਥੀ, ਅੰਦਰੋਂ ਕੋਰੀ। ਛਾਇਆ = ਮਾਇਆ।

ਲਿਖਿਆ ਕਿਰਤੁ ਧੁਰੇ ਪਰਵਾਨਾ

Such destiny is pre-ordained by past actions.

(ਜੀਵਾਂ ਦੇ ਮੱਥੇ ਉਤੇ ਇਹੀ) ਕਿਰਤ-ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ (ਭਾਵ, ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ-ਰੂਪ ਲੇਖ ਹੋਣ ਦੇ ਕਾਰਨ ਹੁਣ ਭੀ ਇਹ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ)। ਧੁਰੇ = ਧੁਰ ਤੋਂ, ਸ਼ੁਰੂ ਤੋਂ। ਕਿਰਤੁ = ਕੀਤੇ ਹੋਏ ਕਰਮਾਂ ਦਾ ਸਮੂਹ।

ਛੀਜੈ ਜੋਬਨੁ ਜਰੂਆ ਸਿਰਿ ਕਾਲੁ

Youth is wasting away; old age and death hover above the head.

(ਹੇ ਪਾਂਡੇ!) ਜਵਾਨੀ ਖ਼ਤਮ ਹੋ ਜਾਂਦੀ ਹੈ, ਬੁਢੇਪਾ ਆ ਜਾਂਦਾ ਹੈ, ਮੌਤ ਸਿਰ ਉਤੇ (ਖੜੀ ਜਾਪਦੀ ਹੈ), ਜਰੂਆ = ਬੁਢੇਪਾ। ਸਿਰਿ = ਸਿਰ ਉਤੇ।

ਕਾਇਆ ਛੀਜੈ ਭਈ ਸਿਬਾਲੁ ॥੨੪॥

The body falls apart, like algae upon the water. ||24||

ਸਰੀਰ ਕਮਜ਼ੋਰ ਹੋ ਜਾਂਦਾ ਹੈ (ਤੇ ਮਨੁੱਖ ਦੀ ਚਮੜੀ ਪਾਣੀ ਦੇ) ਜਾਲੇ ਵਾਂਗ ਢਿੱਲੀ ਹੋ ਜਾਂਦੀ ਹੈ (ਫਿਰ ਭੀ ਇਸ ਦਾ ਮਾਇਆ ਦਾ ਪਿਆਰ ਮੁੱਕਦਾ ਨਹੀਂ) ॥੨੪॥ ਸਿਬਾਲੁ = ਪਾਣੀ ਦਾ ਜਾਲਾ ॥੨੪॥

ਜਾਪੈ ਆਪਿ ਪ੍ਰਭੂ ਤਿਹੁ ਲੋਇ

God Himself appears throughout the three worlds.

(ਹੇ ਪਾਂਡੇ! ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ, ਜੋ) ਆਪ ਸਾਰੇ ਜਗਤ ਵਿਚ ਪਰਗਟ ਹੈ, ਜਾਪੈ = ਜਾਪਦਾ ਹੈ, ਪਰਗਟ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ ਵਿਚ।

ਜੁਗਿ ਜੁਗਿ ਦਾਤਾ ਅਵਰੁ ਕੋਇ

Throughout the ages, He is the Great Giver; there is no other at all.

ਜੋ ਸਦਾ (ਜੀਵਾਂ ਦਾ) ਦਾਤਾ ਹੈ (ਜਿਸ ਤੋਂ ਬਿਨਾ) ਹੋਰ ਕੋਈ (ਦਾਤਾ) ਨਹੀਂ। ਜੁਗਿ ਜੁਗਿ = ਹਰੇਕ ਜੁਗ ਵਿਚ।

ਜਿਉ ਭਾਵੈ ਤਿਉ ਰਾਖਹਿ ਰਾਖੁ

As it pleases You, You protect and preserve us.

(ਹੇ ਪਾਂਡੇ! ਗੋਪਾਲ ਓਅੰਕਾਰ ਅੱਗੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਤੂੰ (ਮੈਨੂੰ) ਰੱਖਣਾ ਚਾਹੁੰਦਾ ਹੈਂ ਤਿਵੇਂ ਰੱਖ;

ਜਸੁ ਜਾਚਉ ਦੇਵੈ ਪਤਿ ਸਾਖੁ

I ask for the Lord's Praises, which bless me with honor and credit.

(ਪਰ) ਮੈਂ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ, ਹਾਂ, ਤੇਰੀ ਸਿਫ਼ਤ ਹੀ ਮੈਨੂੰ ਇੱਜ਼ਤ ਤੇ ਨਾਮਣਾ ਦੇਂਦੀ ਹੈ। ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਦੇਵੇ = (ਤੇਰਾ 'ਜਸੁ' ਮੈਨੂੰ) ਦੇਂਦਾ ਹੈ। ਪਤਿ ਸਾਖੁ = ਇੱਜ਼ਤ ਤੇ ਨਾਮਣਾ।

ਜਾਗਤੁ ਜਾਗਿ ਰਹਾ ਤੁਧੁ ਭਾਵਾ

Remaining awake and aware, I am pleasing to You, O Lord.

(ਹੇ ਪ੍ਰਭੂ!) ਜੇ ਮੈਂ ਤੈਨੂੰ ਚੰਗਾ ਲੱਗਾਂ ਤਾਂ ਮੈਂ ਸਦਾ ਜਾਗਦਾ ਰਹਾਂ (ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਾਂ), ਤੁਧੁ = ਤੈਨੂੰ।

ਜਾ ਤੂ ਮੇਲਹਿ ਤਾ ਤੁਝੈ ਸਮਾਵਾ

When You unite me with Yourself, then I am merged in You.

ਜੇ ਤੂੰ (ਆਪ) ਮੈਨੂੰ (ਆਪਣੇ ਵਿਚ) ਜੋੜੀ ਰੱਖੇਂ, ਤਾਂ ਮੈਂ ਤੇਰੇ (ਚਰਨਾਂ) ਵਿਚ ਲੀਨ ਰਹਾਂ।

ਜੈ ਜੈ ਕਾਰੁ ਜਪਉ ਜਗਦੀਸ

I chant Your Victorious Praises, O Life of the World.

ਮੈਂ ਜਗਤ ਦੇ ਮਾਲਕ (ਪ੍ਰਭੂ) ਦੀ ਸਦਾ ਜੈ ਜੈਕਾਰ ਆਖਦਾ ਹਾਂ। ਜਗਦੀਸ ਜੈ ਜੈਕਾਰੁ = ਜਗਤ ਦੇ ਮਾਲਕ ਦੀ ਜੈ ਜੈਕਾਰ। ਜੈ = ਜਿੱਤ। ਜੈਕਾਰੁ = ਸਦਾ ਦੀ ਜਿੱਤ।

ਗੁਰਮਤਿ ਮਿਲੀਐ ਬੀਸ ਇਕੀਸ ॥੨੫॥

Accepting the Guru's Teachings, one is sure to merge in the One Lord. ||25||

(ਹੇ ਪਾਂਡੇ! ਇਸ ਤਰ੍ਹਾਂ) ਸਤਿਗੁਰੂ ਦੀ ਮੱਤ ਲੈ ਕੇ ਵੀਹ-ਵਿਸਵੇ ਇੱਕ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੨੫॥ ਬੀਸ = ਵੀਹ ਵਿਸਵੇ, ਜ਼ਰੂਰ। ਇਕੀਸ = ਇਕ ਈਸ਼ ਨੂੰ, ਇਕ ਮਾਲਕ ਨੂੰ ॥੨੫॥

ਝਖਿ ਬੋਲਣੁ ਕਿਆ ਜਗ ਸਿਉ ਵਾਦੁ

Why do you speak such nonsense, and argue with the world?

(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖਣ ਦੇ ਥਾਂ ਮਾਇਆ ਦੀ ਖ਼ਾਤਰ) ਜਗਤ ਨਾਲ ਝਗੜਾ ਸਹੇੜਨਾ ਵਿਅਰਥ ਹੈ, ਇਹ ਤਾਂ ਝਖਾਂ ਮਾਰਨ ਵਾਰੀ ਗੱਲ ਹੈ; ਝਖਿ ਬੋਲਣੁ = ਝਖਾਂ ਮਾਰਨਾ, ਖੇਹ-ਖ਼ੁਆਰੀ, ਮੰਦਾ ਰਸਤਾ। ਕਿਆ = ਕੀਹ? (ਭਾਵ, ਵਿਅਰਥ)। ਸਿਉ = ਨਾਲ। ਵਾਦੁ = ਚਰਚਾ, ਬਹਿਸ।

ਝੂਰਿ ਮਰੈ ਦੇਖੈ ਪਰਮਾਦੁ

You shall die repenting, when you see your own insanity.

(ਜੋ ਮਨੁੱਖ ਗੋਪਾਲ ਦਾ ਸਿਮਰਨ ਛੱਡ ਕੇ ਝਗੜੇ ਵਾਲੇ ਰਾਹੇ ਪੈਂਦਾ ਹੈ) ਉਹ ਝੁਰ ਝੁਰ ਮਰਦਾ ਹੈ (ਭਾਵ, ਅੰਦਰੋਂ ਅਸ਼ਾਂਤ ਹੀ ਰਹਿੰਦਾ ਹੈ, ਕਿਉਂਕਿ) ਉਸ ਦੀਆਂ ਅੱਖਾਂ ਸਾਹਮਣੇ (ਮਾਇਆ ਦਾ) ਅਹੰਕਾਰ ਫਿਰਿਆ ਰਹਿੰਦਾ ਹੈ। ਝੂਰਿ ਮਰੈ = ਝੁਰ ਝੁਰ ਮਰਦਾ ਹੈ, ਦੁਖੀ ਰਹਿੰਦਾ ਹੈ। ਪਰਮਾਦੁ = ਅਹੰਕਾਰ। ਦੇਖੈ ਪਰਮਾਦੁ = ਅਹੰਕਾਰ ਵੇਖਦਾ ਹੈ, (ਉਸ ਮਨੁੱਖ ਦੀਆਂ) ਅੱਖਾਂ ਸਾਹਮਣੇ ਅਹੰਕਾਰ ਟਿਕਿਆ ਰਹਿੰਦਾ ਹੈ।

ਜਨਮਿ ਮੂਏ ਨਹੀ ਜੀਵਣ ਆਸਾ

He is born, only to die, but he does not wish to live.

ਅਜੇਹੇ ਬੰਦੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਸੁੱਚੇ ਆਤਮਕ ਜੀਵਨ ਦੀ (ਉਹਨਾਂ ਤੋਂ) ਆਸ ਨਹੀਂ ਹੋ ਸਕਦੀ, ਜੀਵਨ ਆਸਾ = ਸੁੱਚੇ ਆਤਮਕ ਜੀਵਨ ਦੀ ਆਸ।

ਆਇ ਚਲੇ ਭਏ ਆਸ ਨਿਰਾਸਾ

He comes hopeful, and then goes, without hope.

ਉਹ ਦੁਨੀਆ ਤੋਂ ਕੋਈ ਖੱਟੀ ਖੱਟਣ ਤੋਂ ਬਿਨਾ ਹੀ ਤੁਰ ਜਾਂਦੇ ਹਨ। ਆਸ ਨਿਰਾਸਾ = ਆਸਾਂ ਤੋਂ ਨਿਰਾਸ ਹੋ ਕੇ, ਕੋਈ ਖੱਟੀ ਖੱਟਣ ਤੋਂ ਬਿਨਾ ਹੀ।

ਝੁਰਿ ਝੁਰਿ ਝਖਿ ਮਾਟੀ ਰਲਿ ਜਾਇ

Regretting, repenting and grieving, he is dust mixing with dust.

(ਨਾਮ ਵਿਸਾਰ ਕੇ ਦੁਨੀਆ ਦੇ ਝੰਬੇਲਿਆਂ ਵਿਚ ਪਰਚਣ ਵਾਲਾ ਮਨੁੱਖ ਇਸੇ) ਖਪਾਣੇ ਵਿਚ ਖਪ ਖਪ ਕੇ ਜੀਵਨ ਵਿਅਰਥ ਗੰਵਾ ਜਾਂਦਾ ਹੈ। ਮਾਟੀ ਰਲਿ ਜਾਇ = ਮਿੱਟੀ ਵਿਚ ਮਿਲ ਜਾਂਦਾ ਹੈ, ਜੀਵਨ ਵਿਅਰਥ ਗੁਆ ਜਾਂਦਾ ਹੈ।

ਕਾਲੁ ਚਾਂਪੈ ਹਰਿ ਗੁਣ ਗਾਇ

Death does not chew up one who sings the Glorious Praises of the Lord.

ਪਰ ਜੋ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਨੂੰ ਮੌਤ ਦਾ ਭੀ ਡਰ ਪੋਹ ਨਹੀਂ ਸਕਦਾ। ਚਾਂਪੈ = ਦਬਾਉ ਪਾਂਦਾ ਹੈ।

ਪਾਈ ਨਵ ਨਿਧਿ ਹਰਿ ਕੈ ਨਾਇ

The nine treasures are obtained through the Name of the Lord;

ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ, ਮਾਨੋ, ਸਾਰੀ ਧਰਤੀ ਦਾ ਧਨ ਪ੍ਰਾਪਤ ਕਰ ਲੈਂਦਾ ਹੈ। ਨਵ ਨਿਧਿ = (ਧਰਤੀ ਦੇ) ਨੌ ਖ਼ਜ਼ਾਨੇ, ਧਰਤੀ ਦਾ ਸਾਰਾ ਧਨ। ਨਾਇ = ਨਾਮ (ਸਿਮਰਨ) ਦੀ ਰਾਹੀਂ।

ਆਪੇ ਦੇਵੈ ਸਹਜਿ ਸੁਭਾਇ ॥੨੬॥

the Lord bestows intuitive peace and poise. ||26||

ਇਹ ਦਾਤ ਪ੍ਰਭੂ ਆਪ ਹੀ ਆਪਣੀ ਰਜ਼ਾ ਅਨੁਸਾਰ ਦੇਂਦਾ ਹੈ ॥੨੬॥ ਸਹਜਿ ਸੁਭਾਇ = ਆਪਣੀ ਮਰਜ਼ੀ ਅਨੁਸਾਰ ॥੨੬॥

ਞਿਆਨੋ ਬੋਲੈ ਆਪੇ ਬੂਝੈ

He speaks spiritual wisdom, and He Himself understands it.

(ਸਤਿਗੁਰੂ-ਰੂਪ ਹੋ ਕੇ) ਪ੍ਰਭੂ ਆਪ ਹੀ ਗਿਆਨ ਉਚਾਰਦਾ ਹੈ, ਸਮਝਦਾ ਹੈ ਞਿਆਨੋ = ਞਿਆਨੁ, ਗਿਆਨ।

ਆਪੇ ਸਮਝੈ ਆਪੇ ਸੂਝੈ

He Himself knows it, and He Himself comprehends it.

ਆਪ ਹੀ ਇਸ ਗਿਆਨ ਨੂੰ ਸੁਣਦਾ ਹੈ ਤੇ ਵਿਚਾਰਦਾ ਹੈ। ਆਪੇ = (ਗੁਰੂ ਵਿਚ ਪ੍ਰਭੂ) ਆਪ ਹੀ। ਸੂਝੈ = ਵੇਖਦਾ ਹੈ।

ਗੁਰ ਕਾ ਕਹਿਆ ਅੰਕਿ ਸਮਾਵੈ

One who takes the Words of the Guru into his very fiber,

(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਸਤਿਗੁਰੂ ਦਾ ਦੱਸਿਆ ਹੋਇਆ (ਗਿਆਨ) ਆ ਵੱਸਦਾ ਹੈ, ਅੰਕਿ = (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ।

ਨਿਰਮਲ ਸੂਚੇ ਸਾਚੋ ਭਾਵੈ

is immaculate and holy, and is pleasing to the True Lord.

ਉਹ ਮਨੁੱਖ ਪਵਿਤ੍ਰ ਸੁੱਚੇ ਹੋ ਜਾਂਦੇ ਹਨ, ਉਹਨਾਂ ਨੂੰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ। ਭਾਵੈ = ਪਿਆਰਾ ਲੱਗਦਾ ਹੈ।

ਗੁਰੁ ਸਾਗਰੁ ਰਤਨੀ ਨਹੀ ਤੋਟ

In the ocean of the Guru, there is no shortage of pearls.

ਸਤਿਗੁਰੂ ਸਮੁੰਦਰ ਹੈ, ਉਸ ਵਿਚ (ਗੋਪਾਲ ਦੇ ਗੁਣਾਂ ਦੇ) ਰਤਨਾਂ ਦੀ ਕਮੀ ਨਹੀਂ, ਰਤਨੀ = ਰਤਨਾਂ ਦੀ। ਤੋਟ = ਕਮੀ, ਘਾਟਾ।

ਲਾਲ ਪਦਾਰਥ ਸਾਚੁ ਅਖੋਟ

The treasure of jewels is truly inexhaustible.

ਉਹ ਸੱਚੇ ਪ੍ਰਭੂ ਦਾ ਰੂਪ ਹੈ, ਲਾਲਾਂ ਦਾ ਅਮੁੱਕ (ਖ਼ਜ਼ਾਨਾ) ਹੈ (ਭਾਵ, ਸਤਿਗੁਰੂ ਵਿਚ ਬੇਅੰਤ ਰੱਬੀ ਗੁਣ ਹਨ)। ਅਖੋਟ = ਅਖੁੱਟ, ਅਮੁੱਕ, ਨਾਹ ਮੁੱਕਣ ਵਾਲੇ।

ਗੁਰਿ ਕਹਿਆ ਸਾ ਕਾਰ ਕਮਾਵਹੁ

Do those deeds which the Guru has ordained.

(ਹੇ ਪਾਂਡੇ!) ਉਹ ਕਾਰ ਕਰੋ ਜੋ ਸਤਿਗੁਰੂ ਨੇ ਦੱਸੀ ਹੈ, ਗੁਰਿ = ਗੁਰੂ ਨੇ।

ਗੁਰ ਕੀ ਕਰਣੀ ਕਾਹੇ ਧਾਵਹੁ

Why are you chasing after the Guru's actions?

ਸਤਿਗੁਰੂ ਦੀ ਦੱਸੀ ਕਰਣੀ ਤੋਂ ਪਰੇ ਨਾਹ ਦੌੜੋ। ਕਾਹੇ ਧਾਵਹੁ = ਕਿਉਂ ਦੌੜਦੇ ਹਉ?

ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥

O Nanak, through the Guru's Teachings, merge in the True Lord. ||27||

ਹੇ ਨਾਨਕ! ਸਤਿਗੁਰੂ ਦੀ ਸਿੱਖਿਆ ਲੈ ਕੇ ਸੱਚੇ ਪ੍ਰਭੂ ਵਿਚ ਲੀਨ ਹੋ ਜਾਉਗੇ ॥੨੭॥ ਸਾਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੨੭॥

ਟੂਟੈ ਨੇਹੁ ਕਿ ਬੋਲਹਿ ਸਹੀ

Love is broken, when one speaks in defiance.

ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ; ਨੇਹੁ = ਪਿਆਰ। ਕਿ = ਜੇ। ਸਹੀ = ਸਾਹਮਣੇ। ਕਿ ਬੋਲਹਿ = ਜੇ ਅਸੀਂ ਮੂੰਹ ਤੇ ਸੱਚੀ ਗੱਲ ਲਾ ਕੇ ਆਖੀਏ।

ਟੂਟੈ ਬਾਹ ਦੁਹੂ ਦਿਸ ਗਹੀ

The arm is broken, when it is pulled from both sides.

ਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ; ਦਿਸ = ਪਾਸਾ, ਤਰਫ਼। ਗਹੀ = ਪਕੜੀ ਹੋਈ।

ਟੂਟਿ ਪਰੀਤਿ ਗਈ ਬੁਰ ਬੋਲਿ

Love breaks, when the speech goes sour.

ਮੰਦਾ ਬੋਲ ਬੋਲਿਆਂ ਪ੍ਰੀਤ ਟੁੱਟ ਜਾਂਦੀ ਹੈ, ਬੁਰ ਬੋਲਿ = ਬੁਰੇ ਬੋਲ ਨਾਲ।

ਦੁਰਮਤਿ ਪਰਹਰਿ ਛਾਡੀ ਢੋਲਿ

The Husband Lord abandons and leaves behind the evil-minded bride.

ਭੈੜੀ ਇਸਤ੍ਰੀ ਨੂੰ ਖਸਮ ਛੱਡ ਦੇਂਦਾ ਹੈ (ਨੋਟ: ਇਸ ਤੁਕ ਵਿਚ "ਟੂਟਿ ਗਈ" ਅਤੇ "ਪਰਹਰਿ ਛਾਡਿ" ਭੂਤ ਕਾਲ Past Tense ਵਿਚ ਹਨ, ਪਰ ਅਰਥ ਪਹਿਲੀ ਤੁਕ ਦੇ ਨਾਲ ਮਿਲਾਣ ਵਾਸਤੇ 'ਵਰਤਮਾਨ ਕਾਲ' Present Tense ਵਿਚ ਕੀਤਾ ਗਿਆ ਹੈ ਕਿਉਂਕਿ ਭਾਵ ਇਉਂ ਹੀ ਹੈ)। ਪਰਹਰਿ ਛਾਡੀ = ਤਿਆਗ ਦਿੱਤੀ। ਢੋਲਿ = ਢੋਲੇ ਨੇ, ਖਸਮ ਨੇ।

ਟੂਟੈ ਗੰਠਿ ਪੜੈ ਵੀਚਾਰਿ

The broken knot is tied again, through contemplation and meditation.

ਜੇ ਚੰਗੀ ਵਿਚਾਰ ਫੁਰ ਪਏ ਤਾਂ ਕੋਈ (ਵਾਪਰੀ ਹੋਈ) ਮੁਸ਼ਕਲ ਹੱਲ ਹੋ ਜਾਂਦੀ ਹੈ। ਟੂਟੇ ਗੰਠਿ = ਗੰਢ ਖੁਲ੍ਹ ਜਾਂਦੀ ਹੈ, ਮੁਸ਼ਕਲ ਹੱਲ ਹੋ ਜਾਂਦੀ ਹੈ। ਪੜੈ ਵੀਚਾਰਿ = ਜੇ ਮਨ ਵਿਚ ਚੰਗੀ ਸੋਚ ਪੈ ਜਾਏ, ਜੇ ਚੰਗੀ ਵਿਚਾਰ ਫੁਰ ਪਏ।

ਗੁਰਸਬਦੀ ਘਰਿ ਕਾਰਜੁ ਸਾਰਿ

Through the Word of the Guru's Shabad, one's affairs are resolved in one's own home.

(ਹੇ ਪਾਂਡੇ!) ਤੂੰ ਭੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਵਿਚ (ਗੋਪਾਲ ਦਾ ਨਾਮ ਸਿਮਰਨ ਦਾ) ਕੰਮ ਸੰਭਾਲ (ਇਸ ਤਰ੍ਹਾਂ ਗੋਪਾਲ ਵਲੋਂ ਪਈ ਹੋਈ ਗੰਢ ਖੁਲ੍ਹ ਜਾਂਦੀ ਹੈ।) ਘਰਿ = ਘਰ ਵਿਚ, ਮਨ ਵਿਚ। ਸਾਰਿ = ਸੰਭਾਲ।

ਲਾਹਾ ਸਾਚੁ ਆਵੈ ਤੋਟਾ

One who earns the profit of the True Name, will not lose it again;

(ਫਿਰ ਇਸ ਪਾਸੇ ਵਲੋਂ ਕਦੇ) ਘਾਟਾ ਨਹੀਂ ਪੈਂਦਾ (ਗੋਪਾਲ-ਪ੍ਰਭੂ ਦੇ ਨਾਮ ਦਾ) ਸਦਾ ਟਿਕਿਆ ਰਹਿਣ ਵਾਲਾ ਨਫ਼ਾ ਨਿੱਤ ਬਣਿਆ ਰਹਿੰਦਾ ਹੈ,

ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥੨੮॥

the Lord and Master of the three worlds is your best friend. ||28||

ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ (ਸਿਰ ਉਤੇ ਸਹਾਈ) ਦਿੱਸਦਾ ਹੈ ॥੨੮॥ ਮੋਟਾ = ਵੱਡਾ ॥੨੮॥

ਠਾਕਹੁ ਮਨੂਆ ਰਾਖਹੁ ਠਾਇ

Control your mind, and keep it in its place.

(ਹੇ ਪਾਂਡੇ! ਗੋਪਾਲ ਦਾ ਨਾਮ ਮਨ ਦੀ ਪੱਟੀ ਉਤੇ ਲਿਖ ਕੇ, ਮਾਇਆ ਵਲ ਦੌੜਦੇ) ਇਸ ਚੰਚਲ ਮਨ ਨੂੰ ਰੋਕ ਰੱਖ, ਤੇ ਥਾਂ ਸਿਰ (ਭਾਵ, ਅੰਤਰਿ ਆਤਮੇ) ਟਿਕਾ ਰੱਖ। ਮਨੂਆ = {'ਮਨ' ਤੋਂ 'ਮਨੂਆ' ਅਲਪਾਰਥਕ ਨਾਂਵ} ਚੰਚਲ ਜਿਹਾ ਮਨ ਜੋ ਮਾਇਆ ਪਿੱਛੇ ਭਟਕ ਰਿਹਾ ਹੈ। ਠਾਇ = ਥਾਂ ਸਿਰ।

ਠਹਕਿ ਮੁਈ ਅਵਗੁਣਿ ਪਛੁਤਾਇ

The world is destroyed by conflict, regretting its sinful mistakes.

(ਸ੍ਰਿਸ਼ਟੀ ਮਾਇਆ ਦੀ ਤ੍ਰਿਸ਼ਨਾ ਦੇ) ਅਉਗਣ ਵਿਚ (ਫਸ ਕੇ ਆਪੋ ਵਿਚ) ਭਿੜ ਭਿੜ ਕੇ ਆਤਮਕ ਮੌਤ ਸਹੇੜ ਰਹੀ ਹੈ ਤੇ ਦੁਖੀ ਹੋ ਰਹੀ ਹੈ। ਠਹਕਿ ਮੁਈ = ਭਿੜ ਮੁਈ ਹੈ (ਸ੍ਰਿਸ਼ਟੀ)। ਅਵਗੁਣਿ = ਅਉਗਣ ਦੇ ਕਾਰਨ, ਮਾਇਆ ਪਿੱਛੇ ਭਟਕਣ ਦੀ ਭੁੱਲ ਦੇ ਕਾਰਨ।

ਠਾਕੁਰੁ ਏਕੁ ਸਬਾਈ ਨਾਰਿ

There is one Husband Lord, and all are His brides.

(ਹੇ ਪਾਂਡੇ!) ਪ੍ਰਭੂ-ਪਾਲਣਹਾਰ ਇੱਕ ਹੈ, ਤੇ ਸਾਰੇ ਜੀਵ ਉਸ ਦੀਆਂ ਨਾਰੀਆਂ ਹਨ, ਸਬਾਈ = ਸਾਰੀਆਂ।

ਬਹੁਤੇ ਵੇਸ ਕਰੇ ਕੂੜਿਆਰਿ

The false bride wears many costumes.

(ਪਰ) ਮਾਇਆ-ਗ੍ਰਸੀ (ਜੀਵ-ਇਸਤ੍ਰੀ ਖਸਮ ਨੂੰ ਨਹੀਂ ਪਛਾਣਦੀ, ਤੇ ਬਾਹਰ) ਕਈ ਵੇਸ ਕਰਦੀ ਹੈ (ਹੋਰ ਹੋਰ ਆਸਰੇ ਤੱਕਦੀ ਹੈ)। ਕੂੜਿਆਰਿ = ਕੂੜ ਵਿਚ ਫਸੀ ਹੋਈ, ਮਾਇਆ-ਗ੍ਰਸੀ।

ਪਰ ਘਰਿ ਜਾਤੀ ਠਾਕਿ ਰਹਾਈ

He stops her from going into the homes of others;

(ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ) ਪਰਾਏ ਘਰ ਵਿਚ ਜਾਂਦੀ ਨੂੰ (ਹੋਰ ਆਸਰੇ ਤੱਕਦੀ ਨੂੰ) ਰੋਕ ਲਿਆ ਹੈ, ਘਰਿ = ਘਰ ਵਿਚ।

ਮਹਲਿ ਬੁਲਾਈ ਠਾਕ ਪਾਈ

He summons her to the Mansion of His Presence, and no obstacles block her path.

ਉਸ ਨੂੰ (ਉਸ ਨੇ ਆਪਣੇ ਮਹਿਲ ਵਿਚ ਬੁਲਾ ਲਿਆ ਹੈ, ਉਸ ਦੇ ਜੀਵਨ-ਰਾਹ ਵਿਚ ਤ੍ਰਿਸ਼ਨਾ ਦੀ) ਕੋਈ ਰੋਕ ਨਹੀਂ ਪੈਂਦੀ। ਮਹਲਿ = ਪ੍ਰਭੂ ਦੇ ਮਹਿਲ ਵਿਚ। ਠਾਕਿ = ਰੋਕ।

ਸਬਦਿ ਸਵਾਰੀ ਸਾਚਿ ਪਿਆਰੀ

She is embellished with the Word of the Shabad, and is loved by the True Lord.

(ਗੁਰੂ ਦੇ) ਸ਼ਬਦ ਦੀ ਰਾਹੀਂ (ਉਸ ਨੂੰ ਪ੍ਰਭੂ ਨੇ) ਸੰਵਾਰ ਲਿਆ ਹੈ, (ਉਹ ਜੀਵ-ਇਸਤ੍ਰੀ) ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਂਦੀ ਹੈ,

ਸਾਈ ਸੋੁਹਾਗਣਿ ਠਾਕੁਰਿ ਧਾਰੀ ॥੨੯॥

She is the happy soul bride, who takes the Support of her Lord and Master. ||29||

ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ (ਕਿਉਂਕਿ) ਪ੍ਰਭੂ ਨੇ ਉਸ ਨੂੰ ਆਪਣੀ ਬਣ ਲਿਆ ਹੈ ॥੨੯॥ ਠਾਕੁਰਿ = ਠਾਕੁਰ ਨੇ। ਪਛੁਤਾਇ = ਹੱਥ ਮਲਦੀ ਹੈ, ਦੁਖੀ ਹੁੰਦੀ ਹੈ,। ਠਾਕਿ ਰਹਾਈ = ਰੋਕ ਕੇ ਰੱਖੀ {ਲਫ਼ਜ਼ 'ਠਾਕਿ' ਅਤੇ 'ਠਾਕ' ਦਾ ਫ਼ਰਕ ਚੇਤੇ ਰੱਖਣਾ}। ਸਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ। ਇਥੇ (ੁ) ਪੜ੍ਹਨਾ ਹੈ} ॥੨੯॥

ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ

Wandering and roaming around, O my companion, your beautiful robes are torn.

ਹੇ ਸਖੀ! ਭਟਕ ਭਟਕ ਕੇ ਸਾਰੇ ਕੱਪੜੇ ਤੇ ਸਿੰਗਾਰ ਪਾਟ ਗਏ ਹਨ (ਭਾਵ, ਤ੍ਰਿਸ਼ਨਾ ਦੀ ਅੱਗ ਦੇ ਕਾਰਨ ਹੋਰ ਹੋਰ ਆਸਰੇ ਤੱਕਿਆਂ ਸਾਰੇ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ); ਡੋਲਤ ਡੋਲਤ = ਡੋਲਦਿਆਂ, ਹੋਰ ਹੋਰ ਆਸਰੇ ਤੱਕਿਆਂ। ਚੀਰ = ਕੱਪੜੇ। ਚੀਰ ਸੀਗਾਰ = (ਭਾਵ,) ਸਾਰੇ ਧਾਰਮਿਕ ਉੱਦਮ ਤੇ ਭੇਖ।

ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ

In jealousy, the body is not at peace; without the Fear of God, multitudes are ruined.

ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਹਿਰਦੇ ਵਿਚ ਸੁਖ ਨਹੀਂ ਹੋ ਸਕਦਾ; (ਤ੍ਰਿਸ਼ਨਾ ਦੇ ਕਾਰਨ ਪ੍ਰਭੂ) ਡਰ (ਹਿਰਦੇ ਵਿਚੋਂ) ਗਵਾਇਆਂ ਬੇਅੰਤ ਜੀਵ ਖਪ ਰਹੇ ਹਨ। ਡਾਹ = ਦਾਹ, ਸਾੜਾ। ਡਾਹਪਣਿ = ਡਾਹਪਣ ਵਿਚ, ਸਾੜੇ ਵਿਚ, ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ। ਤਨਿ = ਸਰੀਰ ਵਿਚ, (ਭਾਵ,) ਹਿਰਦੇ ਵਿਚ। ਬਿਣਠੀ = ਨਾਸ ਹੋ ਗਈ। ਡਾਰ = ਡਾਰਾਂ ਦੀਆਂ ਡਾਰਾਂ, ਬੇਅੰਤ ਜੀਵ।

ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ

One who remains dead within her own home, through the Fear of God, is looked upon with favor by her all-knowing Husband Lord.

(ਜੋ ਜੀਵ-ਇਸਤ੍ਰੀ ਪ੍ਰਭੂ ਦੇ) ਡਰ ਦੀ ਰਾਹੀਂ ਆਪਣੇ ਹਿਰਦੇ ਵਿਚ (ਤ੍ਰਿਸ਼ਨਾ ਵਲੋਂ) ਮਰ ਗਈ ਹੈ (ਭਾਵ, ਜਿਸ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਲਈ ਹੈ) ਉਸ ਨੂੰ ਸੁਜਾਨ ਕੰਤ (ਪ੍ਰਭੂ) ਨੇ (ਪਿਆਰ ਨਾਲ) ਤੱਕਿਆ ਹੈ; ਮੁਈ = ਆਪਾ-ਭਾਵ ਤੋਂ ਮੁਈ, ਤ੍ਰਿਸ਼ਨਾ ਵਲੋਂ ਮੁਈ। ਕੰਤਿ = ਕੰਤ ਨੇ। ਕੰਤਿ ਸੁਜਾਣਿ = ਸੁਜਾਣ ਕੰਤ ਨੇ।

ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ

She maintains fear of her Guru, and chants the Name of the Fearless Lord.

ਆਪਣੇ ਗੁਰੂ ਦੀ ਰਾਹੀਂ ਉਸ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰ ਕੇ (ਪ੍ਰਭੂ ਦਾ) ਡਰ (ਹਿਰਦੇ ਵਿਚ) ਟਿਕਾਇਆ ਹੈ। ਗੁਰਿ = ਗੁਰੂ ਨੇ, ਗੁਰੂ ਦੀ ਰਾਹੀਂ। ਡਰੁ = ਭਉ, ਅਦਬ। ਵਖਾਣਿ = ਸਿਮਰ ਕੇ।

ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ

Living on the mountain, I suffer such great thirst; when I see Him, I know that He is not far away.

(ਹੇ ਸਖੀ! ਜਦ ਤਕ ਮੇਰਾ) ਵਾਸ ਪਰਬਤ ਉਤੇ ਰਿਹਾ, (ਭਾਵ, ਹਉਮੈ ਕਰ ਕੇ ਸਿਰ ਉੱਚਾ ਰਿਹਾ) ਮਾਇਆ ਦੀ ਤ੍ਰੇਹ ਬਹੁਤ ਸੀ; ਜਦੋਂ ਮੈਂ ਪ੍ਰਭੂ ਦਾ ਦੀਦਾਰ ਕਰ ਲਿਆ ਤਾਂ ਇਸ ਤ੍ਰੇਹ ਨੂੰ ਮਿਟਾਣ ਵਾਲਾ ਅੰਮ੍ਰਿਤ ਨੇੜੇ ਹੀ ਦਿੱਸ ਪਿਆ। ਡੂਗਰਿ = ਪਰਬਤ ਉਤੇ। ਘਣੀ = ਬਹੁਤ।

ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ

My thirst is quenched, and I have accepted the Word of the Shabad. I drink my fill of the Ambrosial Nectar.

ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ (ਮਾਇਆ ਦੀ) ਤ੍ਰੇਹ ਦੂਰ ਕਰ ਲਈ ਤੇ (ਨਾਮ-) ਅੰਮ੍ਰਿਤ ਰੱਜ ਕੇ ਪੀ ਲਿਆ। ਭਰਪੂਰਿ = ਨਕਾ-ਨਕ, ਰੱਜ ਕੇ।

ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ

Everyone says, "Give! Give!" As He pleases, He gives.

ਹਰੇਕ ਜੀਵ ਆਖਦਾ ਹੈ ਕਿ (ਹੇ ਪ੍ਰਭੂ! ਮੈਨੂੰ ਇਹ ਅੰਮ੍ਰਿਤ) ਦੇਹ; (ਮੈਨੂੰ ਇਹ ਅੰਮ੍ਰਿਤ) ਦੇਹ; ਪਰ ਪ੍ਰਭੂ ਉਸ ਜੀਵ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ। ਸਭੁ ਕੋਈ = ਹਰੇਕ ਜੀਵ। ਜੈ ਭਾਵੈ = ਜੋ ਉਸ ਨੂੰ ਭਾਉਂਦਾ ਹੈ। ਤੈ = ਉਸ ਜੀਵ ਨੂੰ।

ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥੩੦॥

Through the Gurdwara, the Guru's Door, He gives, and quenches the thirst. ||30||

ਪ੍ਰਭੂ ਜਿਸ ਨੂੰ ਸਤਿਗੁਰੂ ਦੀ ਰਾਹੀਂ (ਇਹ ਅੰਮ੍ਰਿਤ) ਦੇਵੇਗਾ, ਉਹੀ ਜੀਵ (ਮਾਇਆ ਵਾਲੀ) ਤ੍ਰੇਹ ਮਿਟਾ ਸਕੇਗਾ ॥੩੦॥ ਸੋਇ = ਉਹੀ ਜੀਵ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੩੦॥

ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ

Searching and seeking, I fell down and collapsed upon the bank of the river of life.

ਮੈਂ ਬਹੁਤ ਢੂੰਢ ਫਿਰੀ ਹਾਂ (ਹਰ ਥਾਂ ਇਹੀ ਵੇਖਿਆ ਹੈ ਕਿ ਤ੍ਰਿਸ਼ਨਾ ਦੇ ਭਾਵ ਨਾਲ) ਭਾਰੇ ਹੋਏ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਦੇ) ਉਰਲੇ ਕੰਢੇ ਤੇ ਹੀ ਡਿੱਗਦੇ ਜਾ ਰਹੇ ਹਨ; ਹਉ = ਮੈਂ। ਕਰਾਰਿ = ਉਰਲੇ ਕੰਢੇ ਤੇ ਹੀ। ਢਹਿ ਪਵਨਿ = ਡਿੱਗ ਰਹੇ ਹਨ। ਢਹਿ ਢਹਿ ਪਵਨਿ = ਅਨੇਕਾਂ ਡਿੱਗ ਰਹੇ ਹਨ।

ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ

Those who are heavy with sin sink down, but those who are light swim across.

(ਪਰ ਜਿਨ੍ਹਾਂ ਦੇ ਸਿਰ ਉਤੇ ਮਾਇਆ ਦੀ ਪੋਟਲੀ ਦਾ ਭਾਰ ਨਹੀਂ, ਉਹ) ਹੌਲੇ (ਹੋਣ ਕਰਕੇ) ਪਾਰ ਲੰਘ ਜਾਂਦੇ ਹਨ।

ਅਮਰ ਅਜਾਚੀ ਹਰਿ ਮਿਲੇ ਤਿਨ ਕੈ ਹਉ ਬਲਿ ਜਾਉ

I am a sacrifice to those who meet the immortal and immeasurable Lord.

ਮੈਂ (ਪਾਰ ਲੰਘਣ ਵਾਲੇ) ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਉਹਨਾਂ ਨੂੰ ਅਵਿਨਾਸ਼ੀ ਤੇ ਵੱਡਾ ਪ੍ਰਭੂ ਮਿਲ ਪਿਆ ਹੈ, ਅਮਰ = ਅਵਿਨਾਸ਼ੀ। ਅਜਾਚੀ = ਅਤੋਲ, ਵੱਡਾ, ਜੋ ਜਾਚਿਆ ਨਾਹ ਜਾ ਸਕੇ।

ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ

The dust of their feet brings emancipation; in their company, we are united in the Lord's Union.

ਉਹਨਾਂ ਦੀ ਚਰਨ-ਧੂੜ ਲਿਆਂ (ਮਾਇਆ ਦੀ ਤ੍ਰਿਸ਼ਨਾ ਤੋਂ) ਛੁੱਟ ਜਾਈਦਾ ਹੈ, (ਪ੍ਰਭੂ ਮੇਹਰ ਕਰੇ) ਮੈਂ ਵੀ ਉਹਨਾਂ ਦੀ ਸੰਗਤ ਵਿਚ ਉਹਨਾਂ ਦੇ ਇਕੱਠ ਵਿਚ ਰਹਾਂ। ਤਿਨ ਕੈ = ਉਹਨਾਂ ਬੰਦਿਆਂ ਤੋਂ। ਅਘੁਲੀਐ = ਛੁੱਟੀਦਾ ਹੈ, ਤਰੀਦਾ ਹੈ।

ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ

I gave my mind to my Guru, and received the Immaculate Name.

ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਰਾਹੀਂ (ਆਪਣਾ) ਮਨ (ਪ੍ਰਭੂ ਨੂੰ) ਦਿੱਤਾ ਹੈ, ਉਸ ਨੂੰ (ਪ੍ਰਭੂ ਦਾ) ਪਵਿਤ੍ਰ ਨਾਮ ਮਿਲ ਗਿਆ ਹੈ। ਗੁਰਿ = ਗੁਰੂ ਦੀ ਰਾਹੀਂ।

ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ

I serve the One who gave me the Naam; I am a sacrifice to Him.

ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) 'ਨਾਮ' ਬਖ਼ਸ਼ਿਆ ਹੈ। ਜਿਨਿ = ਜਿਸ ਗੁਰੂ ਨੇ।

ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਕੋਇ

He who builds, also demolishes; there is no other than Him.

ਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ;

ਗੁਰ ਪਰਸਾਦੀ ਤਿਸੁ ਸੰਮੑਲਾ ਤਾ ਤਨਿ ਦੂਖੁ ਹੋਇ ॥੩੧॥

By Guru's Grace, I contemplate Him, and then my body does not suffer in pain. ||31||

ਜੇ ਮੈਂ ਸਤਿਗੁਰੂ ਦੀ ਮੇਹਰ ਨਾਲ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) ॥੩੧॥ ਤਨਿ = ਸਰੀਰ ਵਿਚ, ਤਨ ਵਿਚ ॥੩੧॥

ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਹੋਗੁ

No one is mine - whose gown should I grasp and hold? No one ever was, and no one shall ever be mine.

(ਗੋਪਾਲ ਤੋਂ ਬਿਨਾ ਮੈਂ) ਹੋਰ ਕਿਸ ਦਾ ਆਸਰਾ ਲਵਾਂ? (ਜਗਤ ਵਿਚ) ਨਾ ਕੋਈ ਐਸ ਵੇਲੇ ਮੇਰਾ (ਅਸਲ ਸਾਥੀ) ਹੈ, ਨਾਹ ਕੋਈ ਪਿਛਲੇ ਸਮੇ (ਸਾਥੀ ਬਣਿਆ) ਅਤੇ ਨਾਹ ਹੀ ਕੋਈ ਕਦੇ ਬਣੇਗਾ। ਣਾ = ਨਾ। ਗਹੀ = ਮੈਂ ਪਕੜਾਂ। ਕਿਸ ਗਹੀ = ਮੈਂ ਕਿਸ ਨੂੰ ਫੜਾਂ? ਕਿਸ ਦਾ ਆਸਰਾ ਲਵਾਂ? ਹੋਗੁ = ਹੋਵੇਗਾ।

ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ

Coming and going, one is ruined, afflicted with the disease of dual-mindedness.

(ਇਸ ਕੂੜੀ ਮਮਤਾ ਦੇ ਕਾਰਨ, ਮਾਇਆ ਨੂੰ ਸਾਥੀ ਬਨਾਣ ਦੇ ਕਾਰਨ) ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ। ਆਵਣਿ = ਆਉਣ ਵਿਚ। ਜਾਣਿ = ਜਾਣ ਵਿਚ। ਦੁਬਿਧਾ = ਦੋ-ਵਿਧਾ, ਦੋ ਕਿਸਮ ਦਾ, ਦੋਚਿੱਤਾ-ਪਨ।

ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ

Those beings who lack the Naam, the Name of the Lord, collapse like pillars of salt.

'ਨਾਮ' ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ)। ਣਾਮ = ਨਾਮ।

ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ

Without the Name, how can they find release? They fall into hell in the end.

'ਨਾਮ' ਤੋਂ ਬਿਨਾ (ਮਮਤਾ ਤੋਂ) ਬਚ ਭੀ ਨਹੀਂ ਸਕੀਦਾ, (ਮਨੁੱਖ) ਆਖ਼ਰ ਨਰਕ ਵਿਚ ਹੀ ਡਿੱਗਦਾ ਹੈ। ਰਸਾਤਲਿ = ਰਸਾਤਲ ਵਿਚ, ਪਤਾਲ ਵਿਚ, ਨਰਕ ਵਿਚ।

ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ

Using a limited number of words, we describe the unlimited True Lord.

(ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ (ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ, ਅਖਰੀ = ਅੱਖਰਾਂ ਦੀ ਰਾਹੀਂ।

ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਹੋਇ

The ignorant lack understanding. Without the Guru, there is no spiritual wisdom.

(ਉਹ) ਅਗਿਆਨੀ ਹੈ ਮੱਤ ਤੋਂ ਸੱਖਣਾ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ)।

ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ

The separated soul is like the broken string of a guitar, which does not vibrate its sound.

ਰਬਾਬ ਦੀ ਤਾਰ ਟੁੱਟ ਜਾਏ ਤਾਂ ਵਿਜੋਗ ਦੇ ਕਾਰਨ (ਭਾਵ, ਟੁੱਟ ਜਾਣ ਦੇ ਕਾਰਨ) ਉਹ ਵੱਜ ਨਹੀਂ ਸਕਦੀ (ਰਾਗ ਪੈਦਾ ਨਹੀਂ ਕਰ ਸਕਦੀ; ਤੰਤੁ = ਤਾਰ। ਵਿਜੋਗਿ = ਵਿਜੋਗ ਦੇ ਕਾਰਨ।

ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰਿ ਸੰਜੋਗ ॥੩੨॥

God unites the separated souls with Himself, awakening their destiny. ||32||

ਇਸੇ ਤਰ੍ਹਾਂ ਜੋ ਜੀਵਾਤਮਾ ਪ੍ਰਭੂ ਤੋਂ ਵਿਛੁੜਿਆ ਹੈ ਉਸ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ, ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ ॥੩੨॥ ਕਰਿ = ਕਰ ਕੇ। ਸੰਜੋਗ = ਮੇਲ ॥੩੨॥

ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ

The body is the tree, and the mind is the bird; the birds in the tree are the five senses.

(ਮਨੁੱਖਾ) ਸਰੀਰ (ਇਕ) ਰੁੱਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ। ਤਰਵਰੁ = ਰੁੱਖ। ਪੰਖਿ = ਪੰਛੀ। ਤਰਵਰਿ = ਤਰਵਰ ਉਤੇ।

ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਰੰਚ

They peck at the essence of reality, and merge with the One Lord. They are never trapped at all.

(ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ 'ਨਾਮ'-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ। ਤਤੁ = ਅਸਲੀਅਤ-ਰੂਪ ਫਲ, ਨਾਮ। ਮਿਲਿ ਏਕਸੇ = ਇਕ ਪ੍ਰਭੂ ਨਾਲ ਮਿਲ ਕੇ। ਰੰਚ = ਰਤਾ ਭੀ।

ਉਡਹਿ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ

But the others fly away in a hurry, when they see the food.

(ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ, ਬੇਗੁਲ ਬੇਗੁਲੇ = ਕਾਹਲੀ ਕਾਹਲੀ। ਚੋਗ ਘਣੀ = ਬਹੁਤੇ ਚੋਗੇ, ਕਈ ਪਦਾਰਥ।

ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ

Their feathers are clipped, and they are caught in the noose; through their mistakes, they are caught in disaster.

(ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ। ਅਵਗੁਣਿ = ਅਉਗਣ ਦੇ ਕਾਰਨ, ਘਣੀ ਚੋਗ ਤੱਕਣ ਦੇ ਕਾਰਨ।

ਬਿਨੁ ਸਾਚੇ ਕਿਉ ਛੂਟੀਐ ਹਰਿ ਗੁਣ ਕਰਮਿ ਮਣੀ

Without the True Lord, how can anyone find release? The jewel of the Lord's Glorious Praises comes by the karma of good actions.

(ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ। ਕਰਮਿ = ਬਖ਼ਸ਼ਸ਼ ਦੀ ਰਾਹੀਂ। ਮਣੀ = ਮੱਥੇ ਤੇ ਲੇਖ।

ਆਪਿ ਛਡਾਏ ਛੂਟੀਐ ਵਡਾ ਆਪਿ ਧਣੀ

When He Himself releases them, only then are they released. He Himself is the Great Master.

ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ। ਧਣੀ = ਮਾਲਕ।

ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ

By Guru's Grace, they are released, when He Himself grants His Grace.

ਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ।

ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥੩੩॥

Glorious greatness rests in His Hands. He blesses those with whom He is pleased. ||33||

(ਗੁਣ ਗਾਵਣ ਦੀਆਂ) ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ॥੩੩॥

ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ

The soul trembles and shakes, when it loses its mooring and support.

(ਜਦੋਂ ਇਹ) ਨਿਮਾਣੀ ਜਿੰਦ (ਗੋਪਾਲ ਦਾ) ਸਹਾਰਾ ਗੰਵਾ ਬੈਠਦੀ ਹੈ ਤਾਂ ਥਰਥਰ ਕੰਬਦੀ ਹੈ; ਜੀਅੜਾ = ਨਿਮਾਣਾ ਜੀਵ, ਨਿਮਾਣੀ ਜਿੰਦ (ਨੋਟ: 'ਜੀਵ' ਲਫ਼ਜ਼ ਤੋਂ 'ਜੀਅੜਾ' ਅਲਪਾਰਥਕ ਨਾਂਵ ਹੈ)। ਥਾਨੁ = ਆਸਰਾ।

ਥਾਨਿ ਮਾਨਿ ਸਚੁ ਏਕੁ ਹੈ ਕਾਜੁ ਫੀਟੈ ਕੋਇ

Only the support of the True Lord brings honor and glory. Through it, one's works are never in vain.

(ਹਰ ਵੇਲੇ ਸਹਿਮੀ ਰਹਿੰਦੀ ਹੈ) (ਪਰ ਜਿਸ ਨੂੰ, ਹੇ ਗੋਪਾਲ) ਸਹਾਰਾ ਦੇਣ ਵਾਲਾ ਤੇ ਆਦਰ ਦੇਣ ਵਾਲਾ ਤੂੰ ਸੱਚਾ ਆਪ ਹੈਂ ਉਸ ਦਾ ਕਾਜ (ਜ਼ਿੰਦਗੀ ਦਾ ਮਨੋਰਥ) ਨਹੀਂ ਵਿਗੜਦਾ। ਥਾਨਿ = ਆਸਰਾ ਦੇਣ ਵਾਲਾ। ਮਨਿ = ਮਾਣ ਦੇਣ ਵਾਲਾ। ਫੀਟੈ = ਵਿਗੜਦਾ।

ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ

The Lord is eternal and forever stable; the Guru is stable, and contemplation upon the True Lord is stable.

(ਉਸ ਦੇ ਸਿਰ ਉਤੇ ਤੂੰ) ਪ੍ਰਭੂ ਕਾਇਮ ਹੈਂ, ਗੁਰੂ ਰਾਖਾ ਹੈ, ਤੇਰੇ ਗੁਣਾਂ ਦੀ ਵੀਚਾਰ ਉਸ ਦੇ ਹਿਰਦੇ ਵਿਚ ਟਿਕੀ ਹੋਈ ਹੈ। ਥਿਰੁ = ਅਟੱਲ, ਸਦਾ ਕਾਇਮ ਰਹਿਣ ਵਾਲਾ।

ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ

O Lord and Master of angels, men and Yogic masters, You are the support of the unsupported.

ਉਸ ਦੇ ਵਾਸਤੇ ਦੇਵਤਿਆਂ ਮਨੁੱਖਾਂ ਤੇ ਨਾਥਾਂ ਦਾ ਭੀ ਤੂੰ ਹੀ ਨਾਥ ਹੈਂ; ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ। ਸੁਰਿ = ਦੇਵਤੇ। ਨਾਥਹ ਨਾਥੁ = ਨਾਥਾਂ ਦਾ ਭੀ ਖਸਮ।

ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ

In all places and interspaces, You are the Giver, the Great Giver.

(ਹੇ ਗੋਪਾਲ!) ਤੂੰ ਹਰ ਥਾਂ ਮੌਜੂਦ ਹੈਂ, ਤੂੰ ਦਾਤਿਆਂ ਦਾ ਦਾਤਾ ਹੈਂ; ਥਾਨ ਥਨੰਤਰੀ = ਥਾਨ ਥਾਨ ਅੰਤਰੀ, ਹਰ ਥਾਂ ਵਿਚ।

ਜਹ ਦੇਖਾ ਤਹ ਏਕੁ ਤੂ ਅੰਤੁ ਪਾਰਾਵਾਰੁ

Wherever I look, there I see You, Lord; You have no end or limitation.

ਮੈਂ ਜਿਧਰ ਤੱਕਦਾ ਹਾਂ ਤੂੰ ਹੀ ਤੂੰ ਹੈਂ, ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

ਥਾਨ ਥਨੰਤਰਿ ਰਵਿ ਰਹਿਆ ਗੁਰਸਬਦੀ ਵੀਚਾਰਿ

You are pervading and permeating the places and interspaces; reflecting upon the Word of the Guru's Shabad, You are found.

(ਹੇ ਪਾਂਡੇ!) ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ ਮੌਜੂਦ (ਦਿੱਸਦਾ ਹੈ); ਰਵਿ ਰਹਿਆ = ਵਿਆਪਕ ਹੈ। ਵੀਚਾਰਿ = ਵਿਚਾਰ ਦੀ ਰਾਹੀਂ।

ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥੩੪॥

You give gifts even when they are not asked for; You are great, inaccessible and infinite. ||34||

ਨਾਹ ਮੰਗਿਆਂ ਭੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ, ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ ॥੩੪॥

ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ

O Merciful Lord, You are the embodiment of mercy; creating the Creation, You behold it.

(ਹੇ ਗੋਪਾਲ!) ਤੂੰ ਦਇਆਲ ਹੈਂ, ਤੂੰ (ਜੀਵਾਂ ਉਤੇ) ਦਇਆ ਕਰ ਕੇ ਬਖ਼ਸ਼ਸ਼ ਕਰ ਕੇ ਵੇਖ ਰਿਹਾ ਹੈਂ (ਭਾਵ, ਖ਼ੁਸ਼ ਹੁੰਦਾ ਹੈਂ)।

ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ

Please shower Your Mercy upon me, O God, and unite me with Yourself. In an instant, You destroy and rebuild.

ਹੇ ਗੋਪਾਲ-ਪ੍ਰਭੂ! (ਜਿਸ ਉਤੇ ਤੂੰ) ਮੇਹਰ ਕਰਦਾ ਹੈਂ ਉਸ ਨੂੰ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈਂ, ਤੂੰ ਇਕ ਪਲ ਵਿਚ ਢਾਹ ਕੇ ਉਸਾਰਨ ਦੇ ਸਮਰਥ ਹੈਂ।

ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ

You are all-wise and all-seeing; You are the Greatest Giver of all givers.

(ਹੇ ਗੋਪਾਲ!) ਤੂੰ (ਜੀਵਾਂ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ ਪਰਖਣ ਵਾਲਾ ਹੈਂ, ਤੂੰ ਦਾਨਿਆਂ ਦਾ ਦਾਨਾ ਹੈਂ, ਦਾਨਾ = ਜਾਣਨ ਵਾਲਾ। ਬੀਨਾ = ਪਛਾਣਨ ਵਾਲਾ। ਸਿਰਿ = ਸਿਰ ਉਤੇ। ਦਾਨੁ = ਦਾਨਾ, ਜਾਣਨ ਵਾਲਾ।

ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ॥੩੫॥

He is the Eradicator of poverty, and the Destroyer of pain; the Gurmukh realizes spiritual wisdom and meditation. ||35||

ਦਲਿਦ੍ਰ ਤੇ ਦੁੱਖ ਨਾਸ ਕਰਨ ਵਾਲਾ ਹੈਂ; ਤੂੰ ਆਪਣੇ ਨਾਲ ਡੂੰਘੀ ਸਾਂਝ (ਤੇ ਆਪਣੇ ਚਰਨਾਂ ਦੀ) ਸੁਰਤ ਸਤਿਗੁਰੂ ਦੀ ਰਾਹੀਂ ਦੇਂਦਾ ਹੈਂ ॥੩੫॥ ਦਾਲਦ = ਦਲਿਦ੍ਰ, ਗਰੀਬੀ। ਦਲਣ = ਨਾਸ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਗਿਆਨੁ = ਡੂੰਘੀ ਸਾਂਝ, ਜਾਣ-ਪਛਾਣ। ਧਿਆਨੁ = ਟਿਕਵੀਂ ਸੁਰਤ ॥੩੫॥

ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ

Losing his wealth, he cries out in anguish; the fool's consciousness is engrossed in wealth.

ਮੂਰਖ ਮਨੁੱਖ ਦਾ ਮਨ (ਸਦਾ) ਧਨ ਵਿਚ (ਰਹਿੰਦਾ) ਹੈ, (ਇਸ ਲਈ) ਜੇ ਧਨ ਚਲਾ ਜਾਏ ਤਾਂ ਬੈਠਾ ਝੁਰਦਾ ਹੈ। ਧਨਿ ਗਇਐ = ਜੇ ਧਨ ਚਲਾ ਜਾਏ। ਚੀਤੁ ਗਵਾਰ = ਗਵਾਰ ਦਾ ਚਿੱਤ।

ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ

How rare are those who gather the wealth of Truth, and love the Immaculate Naam, the Name of the Lord.

ਵਿਰਲੇ ਬੰਦਿਆਂ ਨੇ ਪਿਆਰ ਨਾਲ (ਗੋਪਾਲ ਦਾ) ਪਵਿਤ੍ਰ ਨਾਮ-ਰੂਪ ਸੱਚਾ ਧਨ ਇਕੱਠਾ ਕੀਤਾ ਹੈ। ਵਿਰਲੀ = ਵਿਰਲਿਆਂ ਨੇ। ਸੰਚਿਆ = ਇਕੱਠਾ ਕੀਤਾ। ਪਿਆਰਿ = ਪਿਆਰ ਦੀ ਰਾਹੀਂ।

ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ

If by losing your wealth, you may become absorbed in the Love of the One Lord, then just let it go.

(ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ, ਰਾਚਹਿ = ਤੂੰ ਰਚਿਆ ਰਹੇਂ। ਰੰਗਿ ਏਕ = ਇਕ ਗੋਪਾਲ ਦੇ ਰੰਗ ਵਿਚ।

ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ

Dedicate your mind, and surrender your head; seek only the Support of the Creator Lord.

(ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ। ਟੇਕ = ਆਸਰਾ।

ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ

Worldly affairs and wanderings cease, when the mind is filled with the bliss of the Shabad.

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਵੱਸ ਪੈਂਦਾ) ਹੈ (ਰਾਮ-ਨਾਮ ਦਾ) ਆਨੰਦ (ਆ ਜਾਂਦਾ) ਹੈ, ਉਹ (ਮਾਇਆ ਦੇ) ਧੰਧਿਆਂ ਵਿਚ ਭਟਕਣ ਤੋਂ ਰਹਿ ਜਾਂਦੇ ਹਨ,

ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ

Even one's enemies become friends, meeting with the Guru, the Lord of the Universe.

(ਕਿਉਂਕਿ) ਗੁਰੂ ਪਰਮਾਤਮਾ ਨੂੰ ਮਿਲਿਆਂ ਉਹ ਮੰਦੇ ਤੋਂ ਚੰਗੇ ਬਣ ਜਾਂਦੇ ਹਨ। ਭੇਟੇ = ਮਿਲੇ।

ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ

Wandering from forest to forest searching, you will find that those things are within the home of your own heart.

(ਜੋ ਜੀਵ-ਇਸਤ੍ਰੀ ਉਸ ਪ੍ਰਭੂ-ਨਾਮ ਦੀ ਖ਼ਾਤਰ) ਜੰਗਲ ਜੰਗਲ ਢੂੰਢਦੀ ਫਿਰੀ (ਉਸ ਨੂੰ ਨਾਹ ਮਿਲਿਆ, ਕਿਉਂਕਿ) ਉਹ (ਨਾਮ-) ਵਸਤ ਤਾਂ ਹਿਰਦੇ ਵਿਚ ਸੀ, ਘਰ ਦੇ ਅੰਦਰ ਹੀ ਸੀ। ਬਸਤੁ = 'ਨਾਮ'-ਰੂਪੀ (ਅਸਲ) ਚੀਜ਼। ਘਰਿ = ਘਰ ਵਿਚ। ਬਾਰਿ = ਦਰਵਾਜ਼ੇ ਦੇ ਅੰਦਰ।

ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥੩੬॥

United by the True Guru, you shall remain united, and the pains of birth and death will be ended. ||36||

ਜਦੋਂ ਸਤਿਗੁਰੂ ਨੇ (ਪ੍ਰਭੂ) ਮਿਲਾਇਆ ਤਾਂ (ਉਹ ਉਸ ਦੇ ਨਾਮ ਵਿਚ) ਜੁੜ ਬੈਠੀ, ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ ॥੩੬॥ ਸਤਿਗੁਰਿ = ਗੁਰੂ ਨੇ ॥੩੬॥

ਨਾਨਾ ਕਰਤ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ

Through various rituals, one does not find release. Without virtue, one is sent to the City of Death.

ਅਨੇਕਾਂ (ਧਾਰਮਿਕ) ਕਰਮ ਕੀਤਿਆਂ (ਅਹੰਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ, ਗੋਪਾਲ ਦੇ ਗੁਣ ਗਾਉਣ ਤੋਂ ਬਿਨਾ (ਇਸ ਅਹੰਕਾਰ ਦੇ ਕਾਰਨ) ਨਰਕ ਵਿਚ ਹੀ ਪਈਦਾ ਹੈ। ਨਾਨਾ = ਅਨੇਕਾਂ ਕਰਮ। ਜਮ ਪੁਰਿ = ਜਮ ਦੀ ਪੁਰੀ ਵਿਚ। ਜਾਹਿ = ਜਾਂਦੇ ਹਨ।

ਨਾ ਤਿਸੁ ਏਹੁ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ

One will not have this world or the next; committing sinful mistakes, one comes to regret and repent in the end.

(ਜੋ ਮਨੁੱਖ ਨਿਰੇ 'ਕਰਮਾਂ' ਦਾ ਹੀ ਆਸਰਾ ਲੈਂਦਾ ਹੈ) ਉਸ ਨੂੰ ਨਾਹ ਇਹ ਲੋਕ ਮਿਲਿਆ ਨਾਹ ਪਰਲੋਕ (ਭਾਵ, ਉਸ ਨੇ ਨਾਹ 'ਦੁਨੀਆ' ਸਵਾਰੀ ਨਾਹ 'ਦੀਨ', ਅਜੇਹੇ ਬੰਦੇ, ਕਰਮ ਕਾਂਡ ਦੇ) ਔਗੁਣ ਵਿਚ ਫਸੇ ਰਹਿਣ ਕਰਕੇ ਅੰਤ ਪਛੁਤਾਉਂਦੇ ਹੀ ਹਨ। ਤਿਸੁ = ਉਸ ਮਨੁੱਖ ਨੂੰ। ਏਹੁ = ਇਹ ਲੋਕ। ਓਹੁ = ਪਰਲੋਕ।

ਨਾ ਤਿਸੁ ਗਿਆਨੁ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ

He has neither spiritual wisdom or meditation; neither Dharmic faith mor meditation.

ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤ, ਤੇ ਨਾਹ ਹੀ ਧਰਮ। ਧਿਆਨੁ = ਉੱਚੀ ਸੁਰਤ।

ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ

Without the Name, how can one be fearless? How can he understand egotistical pride?

(ਇਹ ਅਹੰਕਾਰ ਦੇ ਕਾਰਨ) 'ਨਾਮ' ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, 'ਅਹੰਕਾਰ' ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ)। ਕਹਾ = ਕਿਥੇ? (ਭਾਵ,) ਨਹੀਂ ਮਿਲਦਾ। ਕਿਆ ਜਾਣਾ = ਸਮਝਿਆ ਨਹੀਂ ਜਾ ਸਕਦਾ।

ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ

I am so tired - how can I get there? This ocean has no bottom or end.

(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ; ਹਾਥ = (ਅਭਿਮਾਨ ਦੀ) ਹਾਥ, ਥਾਹ।

ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ

I have no loving companions, whom I can ask for help.

ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ। ਰੰਗੁਲੇ = ਰੰਗੇ ਹੋਏ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ।

ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ

O Nanak, crying out, "Beloved, Beloved", we are united with the Uniter.

ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ। ਪ੍ਰਿਉ = ਪਿਆਰਾ। ਕਰੀ = ਮੈਂ ਕਰਾਂ। ਮੇਲਣਹਾਰੁ = ਜੋ ਮੇਲਣ ਨੂੰ ਸਮਰੱਥ ਹੈ।

ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥

He who separated me, unites me again; my love for the Guru is infinite. ||37||

ਜਿਸ ਪ੍ਰਭੂ ਨੇ ('ਅਭਿਮਾਨ' ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ॥੩੭॥ ਜਿਨਿ = ਜਿਸ (ਪ੍ਰਭੂ) ਨੇ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਬੇਅੰਤ ਪਿਆਰ ਦੀ ਰਾਹੀਂ ॥੩੭॥

ਪਾਪੁ ਬੁਰਾ ਪਾਪੀ ਕਉ ਪਿਆਰਾ

Sin is bad, but it is dear to the sinner.

(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,

ਪਾਪਿ ਲਦੇ ਪਾਪੇ ਪਾਸਾਰਾ

He loads himself with sin, and expands his world through sin.

ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ। ਪਾਪਿ = ਪਾਪ ਨਾਲ। ਪਾਪੇ = ਪਾਪ ਦਾ ਹੀ। ਪਾਪੇ ਪਸਾਰਾ = ਪਾਪ ਦਾ ਪਸਾਰਾ ਹੀ।

ਪਰਹਰਿ ਪਾਪੁ ਪਛਾਣੈ ਆਪੁ

Sin is far away from one who understands himself.

ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ, ਪਰਹਰਿ = ਤਿਆਗ ਕੇ। ਆਪੁ = ਆਪਣੇ ਆਪ ਨੂੰ।

ਨਾ ਤਿਸੁ ਸੋਗੁ ਵਿਜੋਗੁ ਸੰਤਾਪੁ

He is not afflicted by sorrow or separation.

ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ। ਵਿਜੋਗੁ = ਵਿਛੋੜਾ।

ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ

How can one avoid falling into hell? How can he cheat the Messenger of Death?

ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ? ਨਰਕਿ = ਨਰਕ ਵਿਚ। ਬੰਚੈ = ਠੱਗੇ, ਟਾਲੇ।

ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ

How can coming and going be forgotten? Falsehood is bad, and death is cruel.

(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ? ਬੁਰਾ = ਭੈੜਾ। ਝੂਠੁ ਬੁਰਾ = ਚੰਦਰਾ ਝੂਠ। ਝੂਠੁ ਬੁਰਾ ਕਾਲੁ = ਪਾਪ-ਰੂਪ ਭੈੜੀ ਮੌਤ। ਖੈ = (ਆਤਮਕ ਜੀਵਨ ਦਾ) ਨਾਸ ਕਰਦਾ ਹੈ।

ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ

The mind is enveloped by entanglements, and into entanglements it falls.

(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ, ਵੇੜਿਆ = ਫਸਿਆ ਹੋਇਆ, ਵਲ੍ਹੇਟਿਆ ਹੋਇਆ, ਘਿਰਿਆ ਹੋਇਆ।

ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥

Without the Name, how can anyone be saved? They rot away in sin. ||38||

ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ॥੩੮॥ ਪਚਹਿ = ਸੜਦੇ ਹਨ। ਪਚਹਿ ਪਚਾਹਿ = ਮੁੜ ਮੁੜ ਸੜਦੇ ਹਨ ॥੩੮॥

ਫਿਰਿ ਫਿਰਿ ਫਾਹੀ ਫਾਸੈ ਕਊਆ

Again and again, the crow falls into the trap.

ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ, ਕਊਆ = ਮੂਰਖ, ਕਾਲੀਆਂ ਕਰਤੂਤਾਂ ਵਾਲਾ ਮਨੁੱਖ।

ਫਿਰਿ ਪਛੁਤਾਨਾ ਅਬ ਕਿਆ ਹੂਆ

Then he regrets it, but what can he do now?

(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;

ਫਾਥਾ ਚੋਗ ਚੁਗੈ ਨਹੀ ਬੂਝੈ

Even though he is trapped, he pecks at the food; he does not understand.

ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ।

ਸਤਗੁਰੁ ਮਿਲੈ ਆਖੀ ਸੂਝੈ

If he meets the True Guru, then he sees with his eyes.

ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ। ਆਖੀ = ਅੱਖਾਂ ਨਾਲ।

ਜਿਉ ਮਛੁਲੀ ਫਾਥੀ ਜਮ ਜਾਲਿ

Like a fish, he is caught in the noose of death.

ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ)। ਜਮ ਕਾਲਿ = ਮੌਤ ਦੇ ਜਾਲ ਵਿਚ, ਮੌਤ ਲਿਆਉਣ ਵਾਲੇ ਜਾਲ ਵਿਚ।

ਵਿਣੁ ਗੁਰ ਦਾਤੇ ਮੁਕਤਿ ਭਾਲਿ

Do not seek liberation from anyone else, except the Guru, the Great Giver.

(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ)।

ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ

Over and over again, he comes; over and over again, he goes.

(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ।

ਇਕ ਰੰਗਿ ਰਚੈ ਰਹੈ ਲਿਵ ਲਾਇ

Be absorbed in love for the One Lord, and remain lovingly focused on Him.

ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤ ਲਾਈ ਰੱਖਦਾ ਹੈ; ਇਕ ਰੰਗਿ = ਇਕ ਗੋਪਾਲ ਦੇ ਪਿਆਰ ਵਿਚ।

ਇਵ ਛੂਟੈ ਫਿਰਿ ਫਾਸ ਪਾਇ ॥੩੯॥

In this way you shall be saved, and you shall not fall into the trap again. ||39||

ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ॥੩੯॥ ਇਵ = ਇਸ ਤਰ੍ਹਾਂ ॥੩੯॥

ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ

She calls out, "Brother, O brother - stay, O brother!" But he becomes a stranger.

(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) 'ਵੀਰ ਵੀਰ' ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ, ਬੀਰਾ = ਹੇ ਵੀਰ! ਬੈਰਾਇ = ਬਿਗਾਨੇ, ਓਪਰੇ।

ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ

Her brother departs for his own home, and his sister burns with the pain of separation.

ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ। ਬਹਿਣ = ਭੈਣ, ਇਹ ਕਾਂਇਆਂ। ਬਿਰਹਿ = ਵਿਛੋੜੇ ਵਿਚ।

ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ

In this world, her father's home, the daughter, the innocent soul bride, loves her Young Husband Lord.

(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ)। ਬਾਬੁਲ = ਪਿਉ। ਕੈ ਘਰਿ = ਦੇ ਘਰ ਵਿਚ। ਬਾਬੁਲ ਕੈ ਘਰਿ = ਪੇਕੇ ਘਰ ਵਿਚ, ਇਸ ਜਗਤ ਵਿਚ। ਬੇਟੜੀ = ਅੰਞਾਣ ਧੀ। ਬਾਲੀ ਬਾਲੈ ਨੇਹਿ = ਗੁੱਡੀ ਗੁੱਡਿਆਂ ਦੇ ਪਿਆਰ ਵਿਚ। ਨੇਹਿ = ਪਿਆਰ ਵਿਚ।

ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ

If you long for your Husband Lord, O soul bride, then serve the True Guru with love.

(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ੍ਰੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ। ਹਿਤੇਹਿ = ਹਿਤ ਨਾਲ। ਕਾਮਣੀ = ਹੇ (ਜੀਵ-) ਇਸਤ੍ਰੀ!

ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ

How rare are the spiritually wise, who meet the True Guru, and truly understand.

ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ। ਬੂਝਣਉ = ਸਮਝ ਵਾਲਾ। ਸਾਚਿ = ਸੱਚੇ ਪ੍ਰਭੂ ਦੀ ਰਾਹੀਂ, ਗੋਪਾਲ ਦੀ ਕਿਰਪਾ ਨਾਲ। ਗਿਆਨੀ = ਗਿਆਨਵਾਨ, ਜਿਸ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ।

ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ

All glorious greatness rests in the Lord and Master's Hands. He grants them, when He is pleased.

ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ। ਵਡਾਈਆ = ਗੁਣ ਗਾਉਣੇ

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ

How rare are those who contemplate the Word of the Guru's Bani; they become Gurmukh.

ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥

This is the Bani of the Supreme Being; through it, one dwells within the home of his inner being. ||40||

ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸ੍ਵੈ-ਸਰੂਪ ਵਿਚ ਟਿਕ ਜਾਂਦਾ ਹੈ ॥੪੦॥ ਮਹਾ ਪੁਰਖ = ਸਤਿਗੁਰੂ। ਨਿਜ ਘਰਿ = ਆਪਣੇ ਘਰ ਵਿਚ ॥੪੦॥

ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ

Shattering and breaking apart, He creates and re-creates; creating, He shatters again. He builds up what He has demolished, and demolishes what He has built.

(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ। ਭਨਿ ਭਨਿ = ਮੁੜ ਮੁੜ ਭੰਨ ਕੇ। ਘੜਿ ਘੜਿ = ਫਿਰ ਫਿਰ ਘੜ ਕੇ। ਉਸਰੇ = ਬਣੇ ਹੋਏ।

ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ

He dries up the pools which are full, and fills the dried tanks again. He is all-powerful and independent.

(ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ। ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ। ਸੋਖੈ = ਸੁਕਾਂਦਾ ਹੈ। ਪੋਖੈ = ਨਕਾ-ਨਕ ਭਰਦਾ ਹੈ।

ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ

Deluded by doubt, they have gone insane; without destiny, what do they obtain?

(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ। ਭਰਮਿ = ਭਰਮ ਵਿਚ। ਕਿਆ ਪਾਈਐ = ਕੁਝ ਨਹੀਂ ਲੱਭਦਾ।

ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ

The Gurmukhs know that God holds the string; wherever He pulls it, they must go.

ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ)। ਪ੍ਰਭਿ = ਪ੍ਰਭੂ ਨੇ। ਜਿਨ = ਜਿਨ੍ਹਾਂ ਨੂੰ। ਜਾਈਐ = (ਲੈ) ਜਾਂਦਾ ਹੈ।

ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਪਛੋਤਾਈਐ

Those who sing the Glorious Praises of the Lord, are forever imbued with His Love; they never again feel regret.

ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ।

ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ

Bhabha: If someone seeks, and then becomes Gurmukh, then he comes to dwell in the home of his own heart.

ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ। (ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ)।

ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ

Bhabha: The way of the terrifying world-ocean is treacherous. Remain free of hope, in the midst of hope, and you shall cross over.

ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ, ਆਸ ਨਿਰਾਸਾ = ਆਸਾਂ ਵਲੋਂ ਨਿਰਾਸ ਹੋ ਕੇ।

ਗੁਰ ਪਰਸਾਦੀ ਆਪੋ ਚੀਨੑੈ ਜੀਵਤਿਆ ਇਵ ਮਰੀਐ ॥੪੧॥

By Guru's Grace, one comes to understand himself; in this way, he remains dead while yet alive. ||41||

ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ॥੪੧॥ ਆਪੋ = ਆਪਣੇ ਆਪ ਨੂੰ। ਇਵ = ਇਸ ਤਰ੍ਹਾਂ ॥੪੧॥

ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਸਾਥਿ

Crying out for the wealth and riches of Maya, they die; but Maya does not go along with them.

(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,

ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ

The soul-swan arises and departs, sad and depressed, leaving its wealth behind.

ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ। ਡੁਮਣੋ = ਦੁਚਿੱਤਾ (ਭਾਵ, ਇਕ ਪਾਸੇ ਇਧਰ ਮਾਇਆ ਵਿਚ ਫਸਿਆ ਪਿਆ ਹੈ, ਦੂਜੇ ਪਾਸੇ ਮੌਤ ਬਦੋ-ਬਦੀ ਲੈ ਜਾ ਰਹੀ ਹੈ)। {ਨੋਟ: ਫਰੀਦ ਜੀ ਸੂਹੀ ਰਾਗ ਵਿਚ ਲਿਖਦੇ ਹਨ "ਹੰਸੁ ਚਲਸੀ ਡੁਮਣਾ।" ਗੁਰੂ ਨਾਨਕ ਦੇਵ ਜੀ ਦੀ ਤੁਕ "ਹੰਸ ਚਲੈ ਉਠਿ ਡੁਮਣੋ" ਨੂੰ ਫਰੀਦ ਜੀ ਦੀ ਤੁਕ ਨਾਲ ਰਲਾਓ। ਇਹ ਲਫ਼ਜ਼ਾਂ ਦੀ ਸਾਂਝ ਸਬਬ ਨਾਲ ਨਹੀਂ ਹੋ ਗਈ। ਗੁਰੂ ਨਾਨਕ ਸਾਹਿਬ ਪਾਸ ਫ਼ਰੀਦ ਜੀ ਦੀ ਬਾਣੀ ਮੌਜੂਦ ਸੀ}। ਆਥਿ = ਹੈ। ਭੂਲੀ ਆਥਿ = ਭੁੱਲ ਜਾਂਦੀ ਹੈ, ਸਾਥ ਛੁੱਟ ਜਾਂਦਾ ਹੈ।

ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ

The false mind is hunted by the Messenger of Death; it carries its faults along when it goes.

ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ। ਝੂਠਾ = ਝੂਠੇ ਪਦਾਰਥਾਂ ਵਿਚ ਫਸਿਆ ਹੋਇਆ, ਨਾਹ ਨਾਲ ਨਿਭਣ ਵਾਲੀ ਮਾਇਆ ਵਿਚ ਫਸਿਆ ਹੋਇਆ। ਜਮਿ = ਜਮ ਨੇ। ਜੋਹਿਆ = ਤੱਕਿਆ, ਤਾੜਨਾ ਕੀਤੀ, ਡਰਾਇਆ।

ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ

The mind turns inward, and merges with mind, when it is with virtue.

ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ)। ਉਲਟੋ = ਮਾਇਆ ਵਲੋਂ ਉਲਟ ਕੇ, ਪਰਤ ਕੇ। ਮਰੈ = 'ਆਪਾ-ਭਾਵ' ਵਲੋਂ ਮਰਦਾ ਹੈ।

ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ

Crying out, "Mine, mine!", they have died, but without the Name, they find only pain.

ਪਰਮਾਤਮਾ ਦਾ 'ਨਾਮ' ਭੁਲਾ ਕੇ (ਨਿਰੀ) ਮਾਇਆ ਨੂੰ ਹੀ ਆਪਣੀ ਸਮਝ ਕੇ (ਇਸ ਤਰ੍ਹਾਂ ਸਗੋਂ) ਦੁੱਖ ਵਿਹਾਝ ਕੇ ਹੀ (ਬੇਅੰਤ ਜੀਵ) ਚਲੇ ਗਏ; ਭਾਲਿ = ਢੂੰਢ ਕੇ, ਵਿਹਾਝ ਕੇ।

ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ

So where are their forts, mansions, palaces and courts? They are like a short story.

ਕਿਲੇ, ਪੱਕੇ ਘਰ, ਮਹਲ ਮਾੜੀਆਂ ਤੇ ਹਕੂਮਤ (ਸਭ) ਸਾਥ ਛੱਡ ਗਏ, ਇਹ ਤਾਂ (ਮਦਾਰੀ ਦੀ) ਖੇਡ ਹੀ ਸਨ। ਕਹਾ = ਕਿਥੇ ਗਏ? ਸਾਥ ਛੱਡ ਗਏ। ਬਾਜੀ = ਮਦਾਰੀ ਦੀ ਖੇਡ। ਦੀਬਾਣੁ = ਕਚਹਿਰੀ, ਹਕੂਮਤ। ਗੜ੍ਹ = ਕਿਲ੍ਹੇ।

ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ

O Nanak, without the True Name, the false just come and go.

ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਜੀਵਨ ਵਿਅਰਥ ਜਾਂਦਾ ਹੈ; ਝੂਠਾ = ਵਿਅਰਥ। ਆਵਣ ਜਾਣੁ = ਆਉਣਾ ਤੇ ਜਾਣਾ, (ਭਾਵ,) ਸਾਰਾ ਜੀਵਨ।

ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥

He Himself is clever and so very beautiful; He Himself is wise and all-knowing. ||42||

(ਪਰ ਜੀਵ ਵਿਚਾਰੇ ਦੇ ਕੀਹ ਵਸਿ? ਇਹ ਬੇ-ਸਮਝ ਹੈ) ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਸਭ ਕੁਝ ਜਾਣਦਾ ਹੈ (ਉਹੀ ਸਮਝਾਵੇ ਤਾਂ ਜੀਵ ਸਮਝੇ) ॥੪੨॥

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ

Those who come, must go in the end; they come and go, regretting and repenting.

ਜੋ ਜੀਵ (ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿਚ) ਆਉਂਦੇ ਹਨ ਉਹ (ਇਸ ਮਮਤਾ ਵਿਚ ਫਸੇ ਹੋਏ ਇਥੋਂ) ਜਾਂਦੇ ਹਨ, ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ; ਫੁਨਿ = ਫਿਰ, ਉਸੇ ਹਾਲਤ ਵਿਚ, ਮਮਤਾ ਵਿਚ ਬੱਧੇ ਹੋਏ ਹੀ।

ਲਖ ਚਉਰਾਸੀਹ ਮੇਦਨੀ ਘਟੈ ਵਧੈ ਉਤਾਹਿ

They will pass through 8.4 millions species; this number does not decrease or rise.

(ਉਹਨਾਂ ਵਾਸਤੇ) ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਭੀ ਘਟਦੀ ਵਧਦੀ ਨਹੀਂ (ਭਾਵ, ਉਹਨਾਂ ਨੂੰ ਮਮਤਾ ਦੇ ਕਾਰਨ ਚੌਰਾਸੀ ਲੱਖ ਜੂਨਾਂ ਵਿਚੋਂ ਲੰਘਣਾ ਪੈਂਦਾ ਹੈ)। ਮੇਦਨੀ = ਸ੍ਰਿਸ਼ਟੀ। ਉਤਾਹਿ = ਉੋਪਰ ਨੂੰ।

ਸੇ ਜਨ ਉਬਰੇ ਜਿਨ ਹਰਿ ਭਾਇਆ

They alone are saved, who love the Lord.

(ਉਹਨਾਂ ਵਿਚੋਂ) ਬਚਦੇ ਸਿਰਫ਼ ਉਹ ਹਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਦਾ ਹੈ, ਉਬਰੇ = ਬਚੇ ਹਨ।

ਧੰਧਾ ਮੁਆ ਵਿਗੂਤੀ ਮਾਇਆ

Their worldly entanglements are ended, and Maya is conquered.

(ਕਿਉਂਕਿ ਉਹਨਾਂ ਦੀ ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ, ਮਾਇਆ (ਉਹਨਾਂ ਵਲ ਆਇਆਂ) ਖ਼ੁਆਰ ਹੁੰਦੀ ਹੈ (ਉਹਨਾਂ ਨੂੰ ਮੋਹ ਨਹੀਂ ਸਕਦੀ)। ਵਿਗੂਤੀ = ਖ਼ੁਆਰ ਹੋਈ। ਵਿਗੂਤੀ ਮਾਇਆ = ਮਾਇਆ ਖ਼ੁਆਰ ਹੁੰਦੀ ਹੈ, ਮਾਇਆ ਉਹਨਾਂ ਦੇ ਮੋਹਣ ਵਿਚ ਕਾਮਯਾਬ ਨਹੀਂ ਹੁੰਦੀ।

ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ

Whoever is seen, shall depart; who should I make my friend?

(ਜਗਤ ਵਿਚ ਤਾਂ) ਜੋ ਭੀ ਦਿੱਸਦਾ ਹੈ ਨਾਸਵੰਤ ਹੈ, ਮੈਂ ਕਿਸ ਨੂੰ ਮਿੱਤਰ ਬਣਾਵਾਂ?

ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ

I dedicate my soul, and place my body and mind in offering before Him.

(ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਪਰਮਾਤਮਾ ਹੀ ਹੈ, ਉਸ ਦੇ ਅੱਗੇ ਹੀ) ਮੈਂ ਆਪਣੀ ਜਿੰਦ ਅਰਪਣ ਕਰਾਂ ਤੇ ਤਨ ਮਨ ਭੇਟ ਰੱਖਾਂ। ਸਮਪਉ = ਅਰਪਣ ਕਰਦਿਆਂ। ਆਗੈ ਦੇਉ = ਭੇਟਾ ਰੱਖਾਂ।

ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ

You are eternally stable, O Creator, Lord and Master; I lean on Your Support.

ਹੇ ਕਰਤਾਰ! ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। (ਹੇ ਪਾਂਡੇ!) ਮੈਨੂੰ ਕਰਤਾਰ ਦਾ ਹੀ ਆਸਰਾ ਹੈ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ।

ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥

Conquered by virtue, egotism is killed; imbued with the Word of the Shabad, the mind rejects the world. ||43||

ਪ੍ਰਭੂ ਦੇ ਗੁਣ ਗਾਂਵਿਆਂ ਹੀ ਹਉਮੈ ਮਰਦੀ ਹੈ। (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਹੀ ਮਨ ਵਿਚ ਠੋਕਰ (ਲੱਗਦੀ ਹੈ) ॥੪੩॥ ਹਉ = ਹਉਮੈ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ ॥੪੩॥

ਰਾਣਾ ਰਾਉ ਕੋ ਰਹੈ ਰੰਗੁ ਤੁੰਗੁ ਫਕੀਰੁ

Neither the kings nor the nobles will remain; neither the rich nor the poor will remain.

(ਜਗਤ ਵਿਚ) ਨਾਹ ਕੋਈ ਰਾਣਾ ਨਾਹ ਕੋਈ ਕੰਗਾਲ ਸਦਾ ਜਿਊਂਦਾ ਰਹਿ ਸਕਦਾ ਹੈ; ਨਾਹ ਕੋਈ ਅਮੀਰ ਤੇ ਨਾਹ ਕੋਈ ਫਕੀਰ; ਰੰਗੁ = ਰੰਕ, ਕੰਗਾਲ। ਤੁੰਗੁ = ਉੱਚਾ, ਅਮੀਰ।

ਵਾਰੀ ਆਪੋ ਆਪਣੀ ਕੋਇ ਬੰਧੈ ਧੀਰ

When one's turn comes, no one can stay here.

ਹਰੇਕ ਆਪੋ ਆਪਣੀ ਵਾਰੀ (ਇਥੋਂ ਤੁਰ ਪੈਂਦਾ ਹੈ) ਕੋਈ ਕਿਸੇ ਨੂੰ ਇਹ ਤਸੱਲੀ ਦੇਣ ਜੋਗਾ ਨਹੀਂ (ਕਿ ਤੂੰ ਸਦਾ ਇਥੇ ਟਿਕਿਆ ਰਹੇਂਗਾ)। ਕੋਇ ਨ ਬੰਧੈ ਧੀਰ = ਕੋਈ ਕਿਸੇ ਨੂੰ ਧੀਰਜ ਦੇਣ ਜੋਗਾ ਨਹੀਂ।

ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ

The path is difficult and treacherous; the pools and mountains are impassable.

(ਜਗਤ ਦਾ) ਪੈਂਡਾ ਬੜਾ ਔਖਾ ਤੇ ਡਰਾਉਣਾ ਹੈ, (ਇਹ ਇਕ) ਬੇਅੰਤ ਡੂੰਘੇ ਸਮੁੰਦਰ (ਦਾ ਸਫ਼ਰ ਹੈ) ਪਹਾੜੀ ਰਸਤਾ ਹੈ। ਭੀਹਾਵਲਾ = ਡਰਾਉਣਾ। ਸਰ = ਸਮੁੰਦਰ। ਅਸਗਾਹ = ਨਾਹ ਗਾਹਿਆ ਜਾਣ ਵਾਲਾ। ਡੂਗਰ = ਪਹਾੜ।

ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ

My body is filled with faults; I am dying of grief. Without virtue, how can I enter my home?

ਮੇਰੇ ਅੰਦਰ ਤਾਂ ਕਈ ਔਗੁਣ ਹਨ ਜਿਨ੍ਹਾਂ ਕਰਕੇ ਦੁਖੀ ਹੋ ਰਹੀ ਹਾਂ, (ਮੇਰੇ ਪੱਲੇ ਗੁਣ ਨਹੀਂ ਹਨ) ਗੁਣਾਂ ਤੋਂ ਬਿਨਾਂ ਕਿਵੇਂ ਮੰਜ਼ਲ ਤੇ ਅੱਪੜਾਂ? (ਭਾਵ, ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦੀ)। ਮੈ ਤਨਿ = ਮੇਰੇ ਸਰੀਰ ਵਿਚ। ਘਰਿ = ਘਰ ਵਿਚ, ਮੰਜ਼ਲ ਤੇ।

ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ

The virtuous take virtue, and meet God; how can I meet them with love?

ਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪਏ ਹਨ (ਮੇਰਾ ਭੀ ਚਿੱਤ ਕਰਦਾ ਹੈ ਕਿ) ਉਹਨਾਂ ਪਿਆਰਿਆਂ ਨੂੰ ਮਿਲਾਂ। ਪਿਆਰਿ = ਪਿਆਰਿਆਂ ਨੂੰ। ਲੈ = ਲੈ ਕੇ, ਪੱਲੇ ਬੰਨ੍ਹ ਕੇ।

ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ

If ony I could be like them, chanting and meditating within my heart on the Lord.

(ਪਰ) ਕਿਵੇਂ (ਮਿਲਾਂ)? ਜੇ ਪ੍ਰਭੂ ਨੂੰ ਹਿਰਦੇ ਵਿਚ ਸਦਾ ਜਪਾਂ ਤਦੋਂ ਉਹਨਾਂ ਗੁਣੀ ਗੁਰਮੁਖਾਂ ਵਰਗੀ ਹੋ ਸਕਦੀ ਹਾਂ।

ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ

He is overflowing with faults and demerits, but virtue dwells within him as well.

(ਮਾਇਆ-ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ-ਨਕ ਭਰਿਆ ਰਹਿੰਦਾ ਹੈ (ਉਂਞ) ਗੁਣ ਭੀ ਉਸ ਦੇ ਅੰਦਰ ਹੀ ਵੱਸਦੇ ਹਨ (ਕਿਉਂਕਿ ਗੁਣੀ ਪ੍ਰਭੂ ਅੰਦਰ ਵੱਸ ਰਿਹਾ ਹੈ), ਅਵਗਣੀ = ਔਗੁਣਾਂ ਨਾਲ। ਭਰਪੂਰ = ਨਕਾ-ਨਕ ਭਰਿਆ ਹੋਇਆ।

ਵਿਣੁ ਸਤਗੁਰ ਗੁਣ ਜਾਪਨੀ ਜਿਚਰੁ ਸਬਦਿ ਕਰੇ ਬੀਚਾਰੁ ॥੪੪॥

Without the True Guru, he does not see God's Virtues; he does not chant the Glorious Virtues of God. ||44||

ਪਰ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ। (ਤਦ ਤਕ ਨਹੀਂ ਪੈਂਦੀ) ਜਦ ਤਕ ਗੁਰੂ ਦੇ ਸ਼ਬਦ ਵਿਚ ਵੀਚਾਰ ਨਾਹ ਕੀਤੀ ਜਾਏ ॥੪੪॥

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ

God's soldiers take care of their homes; their pay is pre-ordained, before they come into the world.

(ਇਸ ਜਗਤ ਰਣ-ਭੂਮੀ ਵਿਚ, ਜੀਵ) ਸਿਪਾਹੀਆਂ ਨੇ (ਸਰੀਰ-ਰੂਪ) ਡੇਰੇ ਮੱਲੇ ਹੋਏ ਹਨ, (ਪ੍ਰਭੂ-ਖਸਮ ਪਾਸੋਂ) ਰਿਜ਼ਕ ਲਿਖਾ ਕੇ (ਇਥੇ) ਆਏ ਹਨ। ਲਸਕਰੀਆ = ਸਿਪਾਹੀਆਂ ਨੇ। {ਨੋਟ: ਜਗਤ ਇਕ ਰਣ-ਭੂਮੀ ਹੈ, ਜਿਥੇ ਵਿਕਾਰਾਂ ਨਾਲ ਟਾਕਰਾ ਕਰਨਾ ਪੈਂਦਾ ਹੈ}। ਘਰ = ਡੇਰੇ। ਵਜਹੁ = ਤਨਖ਼ਾਹ, (ਭਾਵ) ਰਿਜ਼ਕ।

ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ

They serve their Supreme Lord and Master, and obtain the profit.

ਜੋ ਸਿਪਾਹੀ ਹਰਿ-ਨਾਮ ਦੀ ਖੱਟੀ ਖੱਟ ਕੇ ਮਾਲਕ ਦੀ (ਰਜ਼ਾ-ਰੂਪ) ਕਾਰ ਸਿਰ ਤੇ ਕਮਾਂਦੇ ਹਨ, ਸਿਰਿ = ਸਿਰ ਉਤੇ। ਧਣੀ = ਮਾਲਕ ਦੀ। ਪਲੈ ਪਾਇ = ਹਾਸਲ ਕਰ ਕੇ, ਖੱਟ ਕੇ।

ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ

They renounce greed, avarice and evil, and forget them from their minds.

ਉਹਨਾਂ ਨੇ ਚਸਕਾ ਲਾਲਚ ਤੇ ਹੋਰ ਵਿਕਾਰ ਮਨ ਵਿਚੋਂ ਕੱਢ ਦਿੱਤੇ ਹਨ। ਲਬੁ = ਚਸਕਾ।

ਗੜਿ ਦੋਹੀ ਪਾਤਿਸਾਹ ਕੀ ਕਦੇ ਆਵੈ ਹਾਰਿ

In the fortress of the body, they announce the victory of their Supreme King; they are never ever vanquished.

ਜਿਸ (ਜੀਵ-) ਸਿਪਾਹੀ ਨੇ (ਸਰੀਰ-) ਕਿਲ੍ਹੇ ਵਿਚ (ਪ੍ਰਭੂ-) ਪਾਤਸ਼ਾਹ ਦੀ ਦੁਹਾਈ ਪਾਈ ਹੈ (ਭਾਵ, ਸਿਮਰਨ ਨੂੰ ਹਰ ਵੇਲੇ ਵਸਾਇਆ ਹੈ) ਉਹ (ਕਾਮਾਦਿਕ ਪੰਜਾਂ ਦੇ ਮੁਕਾਬਲੇ ਤੇ) ਕਦੇ ਹਾਰ ਕੇ ਨਹੀਂ ਆਉਂਦਾ। ਗੜਿ = ਸਰੀਰ-ਰੂਪ ਕਿਲ੍ਹੇ ਵਿਚ। ਦੋਹੀ = ਦੁਹਾਈ, ਰਾਜ, ਹਕੂਮਤ।

ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ

One who calls himself a servant of his Lord and Master, and yet speaks defiantly to Him,

(ਪਰ ਜੋ ਮਨੁੱਖ) ਪ੍ਰਭੂ ਮਾਲਕ ਦਾ ਨੌਕਰ (ਭੀ) ਅਖਵਾਏ ਤੇ ਸਾਹਮਣੇ ਜਵਾਬ ਭੀ ਦੇਵੇ (ਭਾਵ, ਉਸ ਦੇ ਹੁਕਮ ਵਿਚ ਨਾਹ ਤੁਰੇ), ਸਉਹੇ = ਸਾਹਮਣੇ।

ਵਜਹੁ ਗਵਾਏ ਆਪਣਾ ਤਖਤਿ ਬੈਸਹਿ ਸੇਇ

shall forfeit his pay, and not be seated upon the throne.

ਉਹ ਆਪਣੀ ਤਨਖ਼ਾਹ ਗਵਾ ਲੈਂਦਾ ਹੈ (ਭਾਵ, ਉਹ ਮੇਹਰ ਤੋਂ ਵਾਂਜਿਆ ਰਹਿੰਦਾ ਹੈ), ਅਜੇਹੇ ਜੀਵ (ਰੱਬੀ) ਤਖ਼ਤ ਉਤੇ ਨਹੀਂ ਬੈਠ ਸਕਦੇ (ਭਾਵ, ਉਸ ਨਾਲ ਇਕ-ਰੂਪ ਨਹੀਂ ਹੋ ਸਕਦੇ)। ਤਖਤਿ = ਤਖ਼ਤ ਉਤੇ। ਸੇਇ = ਉਹ ਸਿਪਾਹੀ।

ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ

Glorious greatness rests in the hands of my Beloved; He gives, according to the Pleasure of His Will.

ਪਰ ਪ੍ਰਭੂ ਦੇ ਗੁਣ ਗਾਉਣੇ ਪ੍ਰੀਤਮ-ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਦੇਂਦਾ ਹੈ,

ਆਪਿ ਕਰੇ ਕਿਸੁ ਆਖੀਐ ਅਵਰੁ ਕੋਇ ਕਰੇਇ ॥੪੫॥

He Himself does everything; who else should we address? No one else does anything. ||45||

ਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ ॥੪੫॥ ਕਿਸੁ ਆਖੀਐ = ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ॥੪੫॥

ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ

I cannot conceive of any other, who could be seated upon the royal cushions.

ਮੈਨੂੰ ਕੋਈ ਹੋਰ ਦੂਜਾ ਐਸਾ ਨਹੀਂ ਸੁੱਝਦਾ ਜੋ (ਸਦਾ ਲਈ) ਆਸਣ ਵਿਛਾ ਕੇ ਬੈਠ ਸਕੇ (ਭਾਵ, ਜੋ ਸਾਰੇ ਜਗਤ ਦਾ ਅਟੱਲ ਮਾਲਕ ਅਖਵਾ ਸਕੇ); ਬੀਜਉ = ਦੂਜਾ। ਦੁਲੀਚਾ ਪਾਇ = ਆਸਣ ਵਿਛਾ ਕੇ, ਗੱਦੀ ਲਾ ਕੇ।

ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ

The Supreme Man of men eradicates hell; He is True, and True is His Name.

ਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ। ਨਰਹਨਰੁ = ਪੁਰਖਪਤੀ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ (ਮਿਲਦੀ ਹੈ)।

ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ

I wandered around searching for Him in the forests and meadows; I contemplate Him within my mind.

(ਉਸ ਪ੍ਰਭੂ ਦੀ ਖ਼ਾਤਰ) ਮੈਂ ਜੰਗਲ-ਬੇਲਾ ਢੂੰਢ ਢੂੰਢ ਕੇ ਥੱਕ ਗਈ ਹਾਂ, (ਹੁਣ ਜਦੋਂ) ਮੈਂ ਮਨ ਵਿਚ ਸੋਚਦੀ ਹਾਂ, ਵਣੁ = ਜੰਗਲ। ਤ੍ਰਿਣੁ = ਘਾਹ। ਵਣੁ ਤ੍ਰਿਣੁ = ਸਾਰਾ ਜੰਗਲ ਬੇਲਾ। ਫਿਰਿ = ਫਿਰ ਕੇ। ਰਹੀ = ਰਹਿ ਗਈ, ਥੱਕ ਗਈ। ਕਰਉ = ਮੈਂ ਕਰਦੀ ਹਾਂ।

ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ

The treasures of myriads of pearls, jewels and emeralds are in the hands of the True Guru.

(ਤਾਂ ਸਮਝ ਆਈ ਹੈ ਕਿ) ਲਾਲਾਂ ਰਤਨਾਂ ਤੇ ਮੋਤੀਆਂ (ਭਾਵ, ਰੱਬੀ ਗੁਣਾਂ) ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ। ਹਾਥਿ = ਹੱਥ ਵਿਚ।

ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ

Meeting with God, I am exalted and elevated; I love the One Lord single-mindedly.

ਜੇ ਮੈਂ ਇਕ-ਮਨ ਹੋ ਕੇ (ਸਿਮਰਨ ਕਰ ਕੇ) ਸੁੱਧ-ਆਤਮਾ ਹੋ ਜਾਵਾਂ ਤਾਂ ਮੈਨੂੰ ਪ੍ਰਭੂ ਮਿਲ ਪਏ। ਏਕੈ ਭਾਇ = ਏਕਾਗ੍ਰ ਹੋ ਕੇ।

ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ

O Nanak, one who lovingly meets with his Beloved, earns profit in the world hereafter.

ਹੇ ਨਾਨਕ! ਜੋ ਜੀਵ ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਜੁੜੇ ਹੋਏ ਹਨ ਉਹ ਪਰਲੋਕ ਦੀ ਖੱਟੀ ਖੱਟ ਲੈਂਦੇ ਹਨ। ਰਸਿ = ਰਸ ਵਿਚ, ਆਨੰਦ ਵਿਚ। ਪਰਥਾਇ = ਪਰ ਥਾਂ ਦਾ। ਪਰਥਾਇ ਲਾਹਾ = ਪਰਲੋਕ ਦੀ ਖੱਟੀ।

ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ

He who created and formed the creation, made your form as well.

(ਹੇ ਪਾਂਡੇ!) ਜਿਸ (ਪ੍ਰਭੂ) ਨੇ ਰਚਨਾ ਰਚੀ ਹੈ ਜਿਸ ਨੇ ਜਗਤ ਦਾ ਢਾਂਚਾ ਬਣਾਇਆ ਹੈ, ਸਿਰਿਆ = ਸਿਰਜਿਆ। ਆਕਾਰੁ = ਜਗਤ ਦਾ ਸਰੂਪ।

ਗੁਰਮੁਖਿ ਬੇਅੰਤੁ ਧਿਆਈਐ ਅੰਤੁ ਪਾਰਾਵਾਰੁ ॥੪੬॥

As Gurmukh, meditate on the Infinite Lord, who has no end or limitation. ||46||

ਜੋ ਆਪ ਬੇਅੰਤ ਹੈ, ਜਿਸ ਦਾ ਅੰਤ ਤੇ ਹੱਦ-ਬੰਨਾ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਹੀ ਸਿਮਰਿਆ ਜਾ ਸਕਦਾ ਹੈ ॥੪੬॥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੪੬॥

ੜਾੜੈ ਰੂੜਾ ਹਰਿ ਜੀਉ ਸੋਈ

Rharha: The Dear Lord is beautiful;

ਉਹ ਪ੍ਰਭੂ ਹੀ (ਸਭ ਤੋਂ ਵਧੀਕ) ਸੁੰਦਰ ਹੈ, ਰੂੜਾ = ਸੁੰਦਰ।

ਤਿਸੁ ਬਿਨੁ ਰਾਜਾ ਅਵਰੁ ਕੋਈ

There is no other king, except Him.

ਉਸ ਤੋਂ ਬਿਨਾ ਹੋਰ ਕੋਈ (ਭਾਵ, ਉਸ ਦੇ ਬਰਾਬਰ ਦਾ) ਹਾਕਮ ਨਹੀਂ ਹੈ।

ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ

Rharha: Listen to the spell, and the Lord will come to dwell in your mind.

(ਹੇ ਪਾਂਡੇ!) ਤੂੰ ਮਨ ਨੂੰ ਵੱਸ ਕਰਨ ਲਈ ('ਗੁਰ-ਸ਼ਬਦ'-ਰੂਪ) ਮੰਤ੍ਰ ਸੁਣ (ਇਸ ਨਾਲ) ਇਹ ਪ੍ਰਭੂ ਮਨ ਵਿਚ ਆ ਵੱਸੇਗਾ। ਗਾਰੁੜੁ = (ਮਨ ਰੂਪ) ਸੱਪ ਨੂੰ ਕੀਲਣ ਵਾਲਾ ਮੰਤ੍ਰ।

ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ

By Guru's Grace, one finds the Lord; do not be deluded by doubt.

(ਪਰ) ਮਤਾਂ ਕੋਈ ਕਿਸੇ ਭੁਲੇਖੇ ਵਿਚ ਪਏ, (ਕਿ ਪ੍ਰਭੂ ਗੁਰੂ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ) ਪ੍ਰਭੂ (ਤਾਂ) ਗੁਰੂ ਦੀ ਮੇਹਰ ਨਾਲ ਹੀ ਮਿਲਦਾ ਹੈ। ਮਤੁ = ਮਤਾਂ।

ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ

He alone is the true banker, who has the capital of the wealth of the Lord.

ਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦਾ ਨਾਮ-ਰੂਪ ਪੂੰਜੀ ਹੈ, ਰਾਸਿ = ਪੂੰਜੀ।

ਗੁਰਮੁਖਿ ਪੂਰਾ ਤਿਸੁ ਸਾਬਾਸਿ

The Gurmukh is perfect - applaud him!

ਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ (ਆਖੋ)। ਗੁਰਮੁਖਿ = ਗੁਰੂ ਦੀ ਰਾਹੀਂ। ਸਾਬਾਸਿ = ਵਡਿਆਈ।

ਰੂੜੀ ਬਾਣੀ ਹਰਿ ਪਾਇਆ ਗੁਰਸਬਦੀ ਬੀਚਾਰਿ

Through the beautiful Word of the Guru's Bani, the Lord is obtained; contemplate the Word of the Guru's Shabad.

(ਜਿਸ ਕਿਸੇ ਨੂੰ ਮਿਲਿਆ ਹੈ) ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ; ਰੂੜੀ = ਸੁੰਦਰ।

ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥

Self-conceit is eliminated, and pain is eradicated; the soul bride obtains her Husband Lord. ||47||

(ਗੁਰ-ਸ਼ਬਦ ਦੀ ਰਾਹੀਂ ਜਿਸ ਦਾ) ਆਪਾ-ਭਾਵ ਦੂਰ ਹੋਇਆ ਹੈ (ਹਉਮੈ ਦਾ) ਦੁੱਖ ਕੱਟਿਆ ਗਿਆ ਹੈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਖਸਮ ਲੱਭ ਲਿਆ ਹੈ ॥੪੭॥ ਆਪੁ = ਆਪਾ-ਭਾਵ। ਵਰੁ = ਖਸਮ। ਨਾਰਿ = (ਜੀਵ-) ਇਸਤ੍ਰੀ ਨੇ ॥੪੭॥

ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ

He hoards gold and silver, but this wealth is false and poisonous, nothing more than ashes.

(ਆਮ ਤੌਰ ਤੇ ਜਗਤ ਵਿਚ) ਸੋਨਾ ਚਾਂਦੀ ਹੀ ਇਕੱਠਾ ਕਰੀਦਾ ਹੈ, ਪਰ ਇਹ ਧਨ ਹੋਛਾ ਹੈ, ਵਿਹੁ (-ਰੂਪ, ਭਾਵ, ਦੁਖਦਾਈ) ਹੈ, ਤੁੱਛ ਹੈ। ਰੂਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ। ਬਿਖੁ = ਵਿਹੁ, ਜ਼ਹਿਰ। ਛਾਰੁ = ਸੁਆਹ, ਵਿਅਰਥ।

ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ

He calls himself a banker, gathering wealth, but he is ruined by his dual-mindedness.

ਜੋ ਮਨੁੱਖ (ਇਹ) ਧਨ ਜੋੜ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦਾ ਹੈ ਉਹ ਮੇਰ-ਤੇਰ ਵਿਚ ਦੁਖੀ ਹੁੰਦਾ ਹੈ। ਸੰਚਿ = ਇਕੱਠਾ ਕਰ ਕੇ, ਜੋੜ ਕੇ। ਦੁਬਿਧਾ = ਦੁਚਿੱਤਾ-ਪਨ, ਵਿਤਕਰਾ।

ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ

The truthful ones gather Truth; the True Name is priceless.

ਸੱਚੇ ਵਪਾਰੀਆਂ ਨੇ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਇਕੱਠਾ ਕੀਤਾ ਹੈ, ਸੱਚਾ ਅਮੋਲਕ ਨਾਮ ਵਿਹਾਝਿਆ ਹੈ, ਸਚਿਆਰੀ = ਸੱਚ ਦੇ ਵਣਜਾਰਿਆਂ ਨੇ।

ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ

The Lord is immaculate and pure; through Him, their honor is true, and their speech is true.

ਉੱਜਲ ਤੇ ਪਵਿਤ੍ਰ ਪ੍ਰਭੂ (ਦਾ ਨਾਮ ਖੱਟਿਆ ਹੈ), ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ (ਪ੍ਰਭੂ ਦਾ) ਸੱਚਾ (ਮਿੱਠਾ ਆਦਰ ਵਾਲਾ) ਬੋਲ (ਮਿਲਦਾ ਹੈ)। ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਨਿਰਮਾਇਲੁ = ਪਵਿੱਤ੍ਰ। ਪਤਿ = ਇੱਜ਼ਤ।

ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ

You are my friend and companion, all-knowing Lord; You are the lake, and You are the swan.

(ਹੇ ਪਾਂਡੇ! ਤੂੰ ਭੀ ਮਨ ਦੀ ਪੱਟੀ ਉਤੇ ਗੋਪਾਲ ਦਾ ਨਾਮ ਲਿਖ ਤੇ ਉਸ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਤੂੰ ਹੀ (ਸੱਚਾ) ਸਿਆਣਾ ਸੱਜਣ ਮਿੱਤਰ ਹੈਂ, ਤੂੰ ਹੀ (ਜਗਤ-ਰੂਪ) ਸਰੋਵਰ ਹੈਂ ਤੇ ਤੂੰ ਹੀ (ਇਸ ਸਰੋਵਰ ਦਾ ਜੀਵ-ਰੂਪ ਹੰਸ ਹੈਂ;

ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ

I am a sacrifice to that being, whose mind is filled with the True Lord and Master.

ਮੈਂ ਸਦਕੇ ਹਾਂ ਉਸ (ਹੰਸ) ਤੋਂ ਜਿਸ ਦੇ ਮਨ ਵਿਚ ਤੂੰ ਸੱਚਾ ਠਾਕੁਰ ਵੱਸਦਾ ਹੈਂ। ਮਨਿ = (ਜਿਸ ਦੇ) ਮਨ ਵਿਚ। ਤਿਸੁ = ਉਸ (ਜੀਵ-ਹੰਸ) ਤੋਂ।

ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ

Know the One who created love and attachment to Maya, the Enticer.

(ਹੇ ਪਾਂਡੇ!) ਉਸ ਗੋਪਾਲ ਨੂੰ ਚੇਤੇ ਰੱਖ ਜਿਸ ਨੇ ਮੋਹਣੀ ਮਾਇਆ ਦੀ ਮਮਤਾ (ਜੀਵਾਂ ਨੂੰ) ਲਾ ਦਿੱਤੀ ਹੈ, ਜਿਨਿ = ਜਿਸ ਗੋਪਾਲ ਨੇ।

ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥

One who realizes the all-knowing Primal Lord, looks alike upon poison and nectar. ||48||

ਜਿਸ ਕਿਸੇ ਨੇ ਉਸ ਸੁਜਾਨ ਪੁਰਖ ਪ੍ਰਭੂ ਨੂੰ ਸਮਝ ਲਿਆ ਹੈ, ਉਸ ਲਈ ਸਿਰਫ਼ (ਨਾਮ-) ਅੰਮ੍ਰਿਤ ਹੀ 'ਮਾਇਆ' ਹੈ ॥੪੮॥ ਬਿਖਿਆ = ਮਾਇਆ। ਏਕੁ = ਸਿਰਫ਼ ॥੪੮॥

ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ

Without patience and forgiveness, countless hundreds of thousands have perished.

(ਮੋਹਣੀ ਮਾਇਆ ਦੀ ਮਮਤਾ ਤੋਂ ਪੈਦਾ ਹੋਏ ਵਿਤਕਰੇ ਦੇ ਕਾਰਨ) ਖਿਮਾ-ਹੀਣ ਹੋ ਕੇ ਬੇਅੰਤ, ਲੱਖਾਂ ਅਣਗਿਣਤ ਜੀਵ ਖਪ ਮੋਏ ਹਨ, ਗਿਣੇ ਨਹੀਂ ਜਾ ਸਕਦੇ, ਖੂਹਣਿ = {ਸੰ: अक्षौहिणी ਅਖਯੋਹਿਣੀ = ਇਕ ਬੜੀ ਭਾਰੀ ਸੈਨਾ ਜਿਸ ਵਿਚ ੨੧੮੭੦ ਰਥ, ੨੧੮੭੦ ਹਾਥੀ, ੬੫੬੧੦ ਘੋੜ-ਸੁਆਰ ਅਤੇ ੧੦੯੩੫੦ ਪੈਦਲ ਸਿਪਾਹੀ ਹੋਣ} ਬੇਅੰਤ ਜੀਵ। ਅਸੰਖ = ਅਣਗਿਣਤ।

ਗਣਤ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ

Their numbers cannot be counted; how could I count them? Bothered and bewildered, uncounted numbers have died.

ਗਿਣਤੀ ਦਾ ਕੀਹ ਲਾਭ? ਅਣਗਿਣਤ ਹੀ ਜੀਵ (ਖਿਮਾ-ਵਿਹੂਣੇ ਹੋ ਕੇ) ਖ਼ੁਆਰ ਹੋਏ ਹਨ। ਕਿਉ ਗਣੀ = ਗਿਣਨ ਦਾ ਕੀਹ ਲਾਭ? ਗਿਣੇ ਨਹੀਂ ਜਾ ਸਕਦੇ। ਬਿਸੰਖ = ਅਣਗਿਣਤ।

ਖਸਮੁ ਪਛਾਣੈ ਆਪਣਾ ਖੂਲੈ ਬੰਧੁ ਪਾਇ

One who realizes his Lord and Master is set free, and not bound by chains.

ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨੂੰ ਪਛਾਣਦਾ ਹੈ, ਉਹ ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ, ਤੰਗ-ਦਿਲੀ (ਉਸ ਵਿਚ) ਨਹੀਂ ਰਹਿੰਦੀ। ਖੂਲੈ = ਖੁਲ੍ਹ ਜਾਂਦਾ ਹੈ, ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ। ਬੰਧੁ = ਰੋਕ, ਤੰਗ-ਦਿਲੀ।

ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ

Through the Word of the Shabad, enter the Mansion of the Lord's Presence; you shall be blessed with patience, forgiveness, truth and peace.

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਟਿਕ ਜਾਂਦਾ ਹੈ (ਭਾਵ, ਜਿਗਰੇ ਵਾਲਾ ਹੋ ਜਾਂਦਾ ਹੈ); (ਹੇ ਪ੍ਰਭੂ!) ਤੂੰ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈਂ, ਖਿਮਾ ਤੇ ਸੱਚ ਉਸ ਨੂੰ ਸੁਖੈਨ ਹੀ ਮਿਲ ਜਾਂਦੇ ਹਨ। ਮਹਲੀ = ਮਹਿਲ ਵਾਲਾ, ਟਿਕਾਣੇ ਵਾਲਾ, ਟਿਕਿਆ ਹੋਇਆ। ਤੂ = ਹੇ ਪ੍ਰਭੂ! ਤੂੰ। ਖਰਾ = ਪਰਗਟ, ਪ੍ਰਤੱਖ, ਅਸਲ ਸਰੂਪ ਵਿਚ। ਸੁਖ ਭਾਇ = ਸੁਖੈਨ ਹੀ।

ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ

Partake of the true wealth of meditation, and the Lord Himself shall abide within your body.

(ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ। ਖਰਚੁ = ਜ਼ਿੰਦਗੀ ਦੇ ਸਫ਼ਰ ਦੀ ਪੂੰਜੀ। ਵਸਹਿ = ਤੂੰ ਵੱਸਦਾ ਹੈਂ। ਸਰੀਰਿ = (ਉਸ ਦੇ) ਸਰੀਰ ਵਿਚ।

ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ

With mind, body and mouth, chant His Glorious Virtues forever; courage and composure shall enter deep within your mind.

ਉਹ ਮਨੋਂ ਤਨੋਂ ਮੂੰਹੋਂ ਸਦਾ (ਤੈਨੂੰ ਹੀ) ਜਪਦਾ ਹੈ, ਉਸ ਦੇ ਅੰਦਰ (ਤੇਰੇ) ਗੁਣ ਪੈਦਾ ਹੋ ਜਾਂਦੇ ਹਨ, ਉਸ ਦੇ ਮਨ ਵਿਚ ਧੀਰਜ ਆ ਜਾਂਦੀ ਹੈ। ਜਾਪੈ = ਜਪਦਾ ਹੈ। ਅੰਤਰਿ = (ਉਸ ਦੇ) ਅੰਦਰ।

ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ

Through egotism, one is distracted and ruined; other than the Lord, all things are corrupt.

(ਗੋਪਾਲ ਦੇ ਨਾਮ ਤੋਂ ਬਿਨਾ) ਦੂਜਾ ਪਦਾਰਥ ਵਿਕਾਰ (-ਰੂਪ) ਹੈ, (ਇਸ ਦੇ ਕਾਰਨ) ਜੀਵ ਹਉਮੈ ਵਿਚ ਖਪਦਾ ਖਪਾਂਦਾ ਹੈ। ਬੀਜਉ ਵਥੁ = ਦੂਜੀ ਵਸਤ, ਦੂਜੀ ਰਾਸ-ਪੂੰਜੀ।

ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥

Forming His creatures, He placed Himself within them; the Creator is unattached and infinite. ||49||

(ਅਚਰਜ ਹੀ ਖੇਡ ਹੈ!) ਕਰਤਾਰ ਨੇ ਜੰਤ ਪੈਦਾ ਕਰ ਕੇ (ਹਉਮੈ) ਵਿਚ ਪਾ ਦਿੱਤੇ ਹਨ, (ਪਰ) ਉਹ ਆਪ ਬੇਅੰਤ ਕਰਤਾਰ ਵੱਖਰਾ ਹੀ ਰਹਿੰਦਾ ਹੈ ॥੪੯॥ ਵਿਚਿ = (ਹਉਮੈ) ਵਿਚ। ਪਾਇਅਨੁ = ਪਾਏ ਹਨ ਉਸ (ਪ੍ਰਭੂ) ਨੇ। {ਨੋਟ: ਇਸ ਲਫ਼ਜ਼ ਦੀ ਵਿਆਕਰਣ ਅਨੁਸਾਰ ਬਣਤਰ ਸਮਝਣ ਲਈ ਵੇਖੋ ਮੇਰਾ 'ਗੁਰਬਾਣੀ ਵਿਆਕਰਣ'। ਉਪਾਇਅਨੁ = ਉਸ ਨੇ ਉਪਾਏ ਹਨ। ਲਾਇਅਨੁ = ਉਸ ਨੇ ਲਾਏ ਹਨ। ਖੁਆਇਅਨੁ = ਉਸ ਨੇ ਖੁੰਝਾਏ ਹਨ। ਰਖਿਅਨੁ = ਉਸ ਨੇ ਰੱਖੇ ਹਨ। ਬਖਸਿਅਨੁ = ਉਸ ਨੇ ਬਖ਼ਸ਼ੇ। ਲਫ਼ਜ਼ 'ਪਾਇਅਨੁ' ਅਤੇ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਪਾਇਅਨੁ = ਉਸ ਨੇ ਪਾਏ। ਪਾਈਅਨੁ = ਉਸ ਨੇ ਪਾਈ। ਉਪਾਈਅਨੁ = ਉਸ ਨੇ ਉਪਾਈ।} ਅਲਗੁ = ਵੱਖਰਾ, ਨਿਰਲੇਪ ॥੪੯॥

ਸ੍ਰਿਸਟੇ ਭੇਉ ਜਾਣੈ ਕੋਇ

No one knows the mystery of the Creator of the World.

ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ) ਭੇਉ = ਭੇਤ।

ਸ੍ਰਿਸਟਾ ਕਰੈ ਸੁ ਨਿਹਚਉ ਹੋਇ

Whatever the Creator of the World does, is certain to occur.

(ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ। ਸ੍ਰਿਸਟਾ = ਸਿਰਜਣਹਾਰ, ਕਰਤਾਰ। ਨਿਹਚਉ = ਜ਼ਰੂਰ।

ਸੰਪੈ ਕਉ ਈਸਰੁ ਧਿਆਈਐ

For wealth, some meditate on the Lord.

(ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਸੰਪੈ = ਧਨ। ਈਸਰੁ = ਪਰਮਾਤਮਾ।

ਸੰਪੈ ਪੁਰਬਿ ਲਿਖੇ ਕੀ ਪਾਈਐ

By pre-ordained destiny, wealth is obtained.

ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ। ਪੁਰਬਿ = (ਹੁਣ ਤੋਂ) ਪਹਿਲੇ ਸਮੇ ਵਿਚ, ਪੂਰਬਲੇ ਸਮੇ ਵਿਚ, ਹੁਣ ਤਕ ਦੇ ਸਮੇ ਵਿਚ।

ਸੰਪੈ ਕਾਰਣਿ ਚਾਕਰ ਚੋਰ

For the sake of wealth, some become servants or thieves.

ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ)।

ਸੰਪੈ ਸਾਥਿ ਚਾਲੈ ਹੋਰ

Wealth does not go along with them when they die; it passes into the hands of others.

ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ। ਹੋਰ = ਹੋਰ (ਦੀ ਬਣ ਜਾਂਦੀ ਹੈ)।

ਬਿਨੁ ਸਾਚੇ ਨਹੀ ਦਰਗਹ ਮਾਨੁ

Without Truth, honor is not obtained in the Court of the Lord.

ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।

ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥

Drinking in the subtle essence of the Lord, one is emancipated in the end. ||50||

ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ॥੫੦॥ ਨਿਦਾਨਿ = ਅੰਤ ਨੂੰ। ਛੁਟੈ = (ਮਾਇਆ ਦੇ ਮੋਹ ਤੋਂ) ਬਚਦਾ ਹੈ ॥੫੦॥

ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ

Seeing and perceiving, O my companions, I am wonder-struck and amazed.

ਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ, ਹੇਰਤ ਹੇਰਤ = ਵੇਖ ਵੇਖ ਕੇ।

ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ

My egotism, which proclaimed itself in possessiveness and self-conceit, is dead. My mind chants the Word of the Shabad, and attains spiritual wisdom.

ਕਿ (ਮੇਰੇ ਅੰਦਰੋਂ) 'ਹਉਂ ਹਉਂ' ਕਰਨ ਵਾਲੀ 'ਮੈਂ' ਮਰ ਗਈ ਹੈ (ਭਾਵ, 'ਹਉਮੈ' ਕਰਨ ਵਾਲੀ ਆਦਤ ਮੁੱਕ ਗਈ ਹੈ)। (ਹੁਣ ਮੇਰੀ ਸੁਰਤ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ। ਕਰਤੀ = ਕਰਨ ਵਾਲੀ। ਸਬਦਿ = ਸ਼ਬਦ ਵਿਚ। ਮਨਿ = ਮਨ ਵਿਚ। ਗਿਆਨੁ = ਪ੍ਰਭੂ ਨਾਲ ਜਾਣ ਪਛਾਣ।

ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ

I am so tired of wearing all these necklaces, hair-ties and bracelets, and decorating myself.

ਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ) ਕੰਕਨ = ਕੰਙਣ। ਘਣੇ = ਬਥੇਰੇ।

ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ

Meeting with my Beloved, I have found peace; now, I wear the necklace of total virtue.

(ਹੁਣ ਜਦੋਂ 'ਹਉਮੈ' ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ)। ਗਲਿ = ਗਲ ਵਿਚ।

ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ

O Nanak, the Gurmukh attains the Lord, with love and affection.

ਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ;

ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ

Without the Lord, who has found peace? Reflect upon this in your mind, and see.

ਤੇ, (ਬੇਸ਼ਕ) ਮਨ ਵਿਚ ਵਿਚਾਰ ਕੇ ਵੇਖ ਲਵੋ, (ਭਾਵ, ਤੁਹਾਨੂੰ ਆਪਣੀ ਹੱਡ-ਬੀਤੀ ਹੀ ਦੱਸ ਦੇਵੇਗੀ ਕਿ) ਪ੍ਰਭੂ ਦੇ ਮੇਲ ਤੋਂ ਬਿਨਾ ਕਦੇ ਕਿਸੇ ਨੇ ਸੁਖ ਨਹੀਂ ਲੱਭਾ। ਕਿਨਿ = ਕਿਸ ਨੇ? (ਭਾਵ,) ਕਿਸੇ ਨੇ ਨਹੀਂ। ਬੀਚਾਰਿ = ਵਿਚਾਰ ਕੇ।

ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ

Read about the Lord, understand the Lord, and enshrine love for the Lord.

(ਸੋ, ਹੇ ਪਾਂਡੇ! ਜੇ ਸੁਖ ਲੱਭਦਾ ਹੈ ਤਾਂ) ਪ੍ਰਭੂ ਦਾ ਨਾਮ ਪੜ੍ਹ, ਪ੍ਰਭੂ ਦਾ ਨਾਮ ਹੀ ਵਿਚਾਰ, ਪ੍ਰਭੂ ਨਾਲ ਹੀ ਪਿਆਰ ਪਾ;

ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥

Chant the Lord's Name, and meditate on the Lord; hold tight to the Support of the Name of the Lord. ||51||

(ਜੀਭ ਨਾਲ) ਪ੍ਰਭੂ ਦਾ ਨਾਮ ਜਪੀਏ, (ਮਨ ਵਿਚ) ਪ੍ਰਭੂ ਨੂੰ ਹੀ ਸਿਮਰੀਏ, ਤੇ ਪ੍ਰਭੂ ਦਾ ਨਾਮ ਹੀ (ਜ਼ਿੰਦਗੀ ਦਾ) ਆਸਰਾ (ਬਣਾਈਏ) ॥੫੧॥ ਅਧਾਰੁ = ਆਸਰਾ ॥੫੧॥

ਲੇਖੁ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ

The inscription inscribed by the Creator Lord cannot be erased, O my companions.

ਹੇ ਸਖੀ! (ਸਾਡੇ ਕੀਤੇ ਕਰਮਾਂ ਅਨੁਸਾਰ, ਹਉਮੈ ਦਾ) ਜੋ ਲੇਖ ਕਰਤਾਰ ਨੇ (ਸਾਡੇ ਮੱਥੇ ਉੱਤੇ) ਲਿਖ ਦਿੱਤਾ ਹੈ ਉਹ (ਸਾਡੀ ਆਪਣੀ ਚਤੁਰਾਈ ਜਾਂ ਹਿੰਮਤ ਨਾਲ) ਮਿਟ ਨਹੀਂ ਸਕਦਾ। ਲੇਖੁ = (ਹਉਮੈ ਦਾ) ਲੇਖ, ਕੀਤੇ ਕਰਮਾਂ ਅਨੁਸਾਰ ਮਨ ਵਿਚ ਹਉਮੈ ਦੇ ਬਣੇ ਹੋਏ ਸੰਸਕਾਰ। ਕਰਤਾਰਿ = ਕਰਤਾਰ ਨੇ (ਭਾਵ, ਕਰਤਾਰ ਦੀ ਬਣਾਈ ਹੋਈ ਮਰਯਾਦਾ ਵਿਚ)।

ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ

He who created the universe, in His Mercy, installs His Feet within us.

(ਇਹ ਲੇਖ ਤਦੋਂ ਮਿਟਦਾ ਹੈ, ਜਦੋਂ) ਜਿਸ ਪ੍ਰਭੂ ਨੇ ਆਪ ਹੀ (ਇਸ ਹਉਮੈ ਦੇ ਲੇਖ ਦਾ) ਸਬੱਬ (ਭਾਵ, ਵਿਛੋੜਾ) ਬਣਾਇਆ ਹੈ ਉਹ ਮਿਹਰ ਕਰ ਕੇ (ਸਾਡੇ ਅੰਦਰ) ਆ ਵੱਸੇ। ਜਿਨਿ = ਜਿਸ (ਕਰਤਾਰ) ਨੇ। ਪਗੁ ਧਾਰਿ = ਪਗੁ ਧਾਰੈ, (ਹਿਰਦੇ ਵਿਚ) ਚਰਨ ਪਾਂਦਾ ਹੈ, ਮਿਲਦਾ ਹੈ। ਕਾਰਣੁ = ('ਹਉਮੈ' ਲੇਖ ਦਾ) ਸਬੱਬ, (ਭਾਵ, ਪ੍ਰਭੂ-ਚਰਨਾਂ ਤੋਂ ਵਿਛੋੜਾ ਜਿਸ ਕਰਕੇ ਮਨੁੱਖ ਹਉਮੈ ਵਿਚ ਫਸਦਾ ਹੈ)

ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ

Glorious greatness rests in the Hands of the Creator; reflect upon the Guru, and understand this.

ਕਰਤਾਰ ਦੇ ਗੁਣ ਗਾਵਣ ਦੀ ਦਾਤ ਕਰਤਾਰ ਦੇ ਆਪਣੇ ਹੱਥ ਵਿਚ ਹੈ; ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਸਮਝਣ ਦਾ ਜਤਨ ਕਰੋ (ਤਾਂ ਸਮਝ ਆ ਜਾਇਗੀ)। ਵਡਿਆਈਆ = ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦੀ ਸਿਫ਼ਤ-ਸਾਲਾਹ।

ਲਿਖਿਆ ਫੇਰਿ ਸਕੀਐ ਜਿਉ ਭਾਵੀ ਤਿਉ ਸਾਰਿ

This inscription cannot be challenged. As it pleases You, You care for me.

(ਹੇ ਪ੍ਰਭੂ! ਹਉਮੈ ਦੇ) ਜੋ ਸੰਸਕਾਰ (ਸਾਡੇ ਮਨ ਵਿਚ ਸਾਡੇ ਕਰਮਾਂ ਅਨੁਸਾਰ) ਉਕਰੇ ਜਾਂਦੇ ਹਨ ਉਹ (ਸਾਡੀ ਆਪਣੀ ਚਤੁਰਾਈ ਨਾਲ) ਬਦਲੇ ਨਹੀਂ ਜਾ ਸਕਦੇ; ਜਿਵੇਂ ਤੈਨੂੰ ਚੰਗਾ ਲੱਗੇ ਤੂੰ ਆਪ (ਸਾਡੀ) ਸੰਭਾਲ ਕਰ। ਲਿਖਿਆ = ਹਉਮੈ ਦੇ ਸੰਸਕਾਰ ਜੋ ਸਾਡੇ ਮਨ ਵਿਚ ਉਕਰੇ ਜਾਂਦੇ ਹਨ। ਫੇਰਿ ਨ ਸਕੀਐ = ਪਰਤਾ ਨਹੀਂ ਸਕੀਦੇ। ਸਾਰਿ = ਸੰਭਾਲ।

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ

By Your Glance of Grace, I have found peace; O Nanak, reflect upon the Shabad.

ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਵੇਖ ਲਿਆ ਹੈ ਕਿ ਹੇ ਪ੍ਰਭੂ!) ਤੇਰੀ ਮਿਹਰ ਦੀ ਨਜ਼ਰ ਨਾਲ ਹੀ ਸੁਖ ਮਿਲਦਾ ਹੈ।

ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ

The self-willed manmukhs are confused; they rot away and die. Only by reflecting upon the Guru can they be saved.

ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰੇ ਉਹ (ਇਸ ਹਉਮੈ ਦੇ ਗੇੜ ਵਿਚ ਫਸ ਕੇ) ਦੁਖੀ ਹੋਏ। ਬਚੇ ਉਹ ਜੋ ਗੁਰ-ਸ਼ਬਦ ਦੀ ਵਿਚਾਰ ਵਿਚ (ਜੁੜੇ)।

ਜਿ ਪੁਰਖੁ ਨਦਰਿ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ

What can anyone say, about that Primal Lord, who cannot be seen?

(ਮਨੁੱਖ ਦੀ ਆਪਣੀ ਚਤੁਰਾਈ ਕਰੇ ਭੀ ਕੀਹ? ਕਿਉਂਕਿ) ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਹੀ ਨਹੀਂ, ਉਸ ਦੇ ਗੁਣ ਗਾਏ ਨਹੀਂ ਜਾ ਸਕਦੇ। ਜਿ ਪੁਰਖੁ = ਜਿਹੜਾ ਵਿਆਪਕ ਪ੍ਰਭੂ।

ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥

I am a sacrifice to my Guru, who has revealed Him to me, within my own heart. ||52||

(ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਮੈਨੂੰ ਮੇਰੇ) ਹਿਰਦੇ ਵਿਚ ਹੀ (ਪ੍ਰਭੂ) ਵਿਖਾ ਦਿੱਤਾ ਹੈ ॥੫੨॥ ਹਿਰਦੈ = ਹਿਰਦੇ ਵਿਚ ॥੫੨॥

ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ

That Pandit, that religious scholar, is said to be well-educated, if he contemplates knowledge with intuitive ease.

ਉਸ ਪਾਂਧੇ ਨੂੰ ਵਿਦਵਾਨ ਆਖਣਾ ਚਾਹੀਦਾ ਹੈ, ਜਿਹੜਾ ਵਿੱਦਿਆ ਦੀ ਰਾਹੀਂ ਸ਼ਾਂਤੀ ਵਾਲੇ ਸੁਭਾਵ ਵਿਚ ਜੀਵਨ ਬਤੀਤ ਕਰਦਾ ਹੈ, ਆਖੀਐ = ਕਿਹਾ ਜਾਂਦਾ ਹੈ। ਪੜਿਆ = ਵਿਦਵਾਨ। ਬਿਦਿਆ = ਵਿੱਦਿਆ ਦੀ ਰਾਹੀਂ। ਬਿਚਰੈ = ਵਿਚਰਦਾ ਹੈ, ਜੀਵਨ ਬਤੀਤ ਕਰਦਾ ਹੈ। ਸਹਜਿ = ਸਹਿਜ ਵਿਚ, ਅਡੋਲਤਾ ਵਿਚ, ਸ਼ਾਂਤੀ ਵਿਚ।

ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ

Considering his knowledge, he finds the essence of reality, and lovingly focuses his attention on the Name of the Lord.

ਜਿਹੜਾ ਵਿੱਦਿਆ ਦੀ ਰਾਹੀਂ ਆਪਣੇ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ। ਸੋਧੈ = (ਆਪਣੇ ਆਪ ਨੂੰ) ਸੋਧਦਾ ਹੈ, (ਆਪਣੇ ਆਪ ਦੀ) ਵਿਚਾਰ ਕਰਦਾ ਹੈ। ਤਤੁ = ਅਸਲੀਅਤ, ਜੀਵਨ ਦਾ ਅਸਲ ਮਨੋਰਥ।

ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ

The self-willed manmukh sells his knowledge; he earns poison, and eats poison.

(ਪਰ) ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ। ਬਿਕ੍ਰਦਾ = ਵੇਚਦਾ। ਬਿਖੁ = ਵਿਹੁ, ਜ਼ਹਿਰ।

ਮੂਰਖੁ ਸਬਦੁ ਚੀਨਈ ਸੂਝ ਬੂਝ ਨਹ ਕਾਇ ॥੫੩॥

The fool does not think of the Word of the Shabad. He has no understanding, no comprehension. ||53||

ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ॥੫੩॥ ਚੀਨਈ = ਚੀਨੈ, ਸਮਝਦਾ। ਕਾਇ = ਕੋਈ ਭੀ ॥੫੩॥

ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ

That Pandit is called Gurmukh, who imparts understanding to his students.

ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ, ਗੁਰਮੁਖਿ = ਗੁਰੂ ਦੇ ਸਨਮੁਖ। ਚਾਟੜਿਆ = ਸ਼ਾਗਿਰਦਾਂ ਨੂੰ।

ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ

Contemplate the Naam, the Name of the Lord; gather in the Naam, and earn the true profit in this world.

ਕਿ (ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ। ਸਮਾਲਹੁ = ਚੇਤੇ ਕਰੋ। ਸੰਗਰਹੁ = ਇਕੱਠਾ ਕਰੋ। ਲਾਹਾ = ਲਾਭ, ਨਫ਼ਾ।

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ

With the true notebook of the true mind, study the most sublime Word of the Shabad.

ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ-ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ)। (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ। ਮਨਿ = ਮਨ ਵਿਚ। ਸਾਰੁ = ਸ੍ਰੇਸ਼ਟ।

ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥

O Nanak, he alone is learned, and he alone is a wise Pandit, who wears the necklace of the Lord's Name. ||54||1||

ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ (ਭਾਵ, ਜੋ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਦਾ ਹੈ ਤੇ ਹਰ ਥਾਂ ਵੇਖਦਾ ਹੈ) ॥੫੪॥੧॥ ਬੀਨਾ = ਵੇਖਣ ਵਾਲਾ, ਸਿਆਣਾ। ਜਿਸੁ ਗਲਿ = ਜਿਸ ਦੇ ਗਲ ਵਿਚ ॥੫੪॥੧॥