ਪਉੜੀ ॥
Pauree:
ਪਉੜੀ।
ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥
He Himself is the vast variety of Nature, and He Himself makes it bear fruit.
ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ। ਅਠਾਰਹ ਭਾਰ = (ਪੁਰਾਣਾ ਖ਼ਿਆਲ ਕਿ ਜੇ ਹਰੇਕ ਕਿਸਮ ਦੇ ਬੂਟੇ ਦਾ ਇਕ ਇਕ ਪੱਤ੍ਰ ਲਾਹ ਕੇ ਇਕੱਠਾ ਕਰੀਏ ਤਾਂ ਸਾਰਾ ਤੋਲ ੧੮ ਭਾਰ ਬਣਦਾ ਹੈ। (ਇਕ ਭਾਰ ਪੰਜ ਮਣ ਕੱਚੇ ਦਾ) ਸਾਰੀ ਬਨਸਪਤੀ।
ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥
He Himself is the Gardener, He Himself irrigates all the plants, and He Himself puts them in His mouth.
ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ। ਸਿੰਚੈ = ਪਾਣੀ ਦੇਂਦਾ ਹੈ। ਮੁਹਿ = ਮੂੰਹ ਵਿਚ।
ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥
He Himself is the Creator, and He Himself is the Enjoyer; He Himself gives, and causes others to give.
ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ।
ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥
He Himself is the Lord and Master, and He Himself is the Protector; He Himself is permeating and pervading everywhere.
ਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ।
ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥
Servant Nanak speaks of the greatness of the Lord, the Creator, who has no greed at all. ||15||
ਸੇਵਕ ਨਾਨਕ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਉਸ ਨੂੰ ਰਤਾ ਮਾਤ੍ਰ ਕੋਈ ਤਮ੍ਹਾ ਨਹੀਂ ਹੈ ॥੧੫॥ ਤਮਾਏ = ਤਮ੍ਹਾ, ਲਾਲਚ ॥੧੫॥