ਅੜਿਲ ॥

ARIL

ਅੜਿਲ:

ਮੁਰ ਮਰਦਨਿਨਿ ਆਦਿ ਉਚਾਰਨ ਕੀਜੀਐ ॥

ਪਹਿਲਾ 'ਮੁਰ ਮਰਦਨਿਨਿ' (ਮੁਰ ਰਾਖਸ਼ ਨੂੰ ਮਾਰਨ ਵਾਲੇ ਸ੍ਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।

ਜਾ ਚਰ ਕਹਿ ਕੇ ਪੁਨਿ ਨਾਇਕ ਪਦ ਦੀਜੀਐ ॥

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਣੀਜੀਐ ॥

ਉਸ ਤੋਂ ਬਾਦ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥੮੮੩॥

Saying fiestly the word “Murmardanin” and then adding the words “Jaachar-nayak-shatru”, know all the names of Tupak.883.

(ਇਸ ਨੂੰ) ਸਾਰੇ ਚਤੁਰ ਤੁਪਕ ਦਾ ਨਾਮ ਸਮਝ ਲੈਣ ॥੮੮੩॥