ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਬਿਨੁ ਭੈ ਭਗਤੀ ਤਰਨੁ ਕੈਸੇ

Without the Fear of God, and devotional worship, how can anyone cross over the world-ocean?

ਹੇ ਭਾਈ! ਪਰਮਾਤਮਾ ਦਾ ਡਰ-ਅਦਬ ਮਨ ਵਿਚ ਵਸਾਣ ਤੋਂ ਬਿਨਾ, ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ। ਭੈ ਬਿਨੁ = (ਸੰਬੰਧਕ 'ਬਿਨੁ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ-ਅਦਬ ਤੋਂ ਬਿਨਾ। ਤਰਨੁ = ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ। ਕੈਸੇ = ਕਿਵੇਂ?

ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ

Be kind to me, O Saving Grace of sinners; preserve my faith in You, O my Lord and Master. ||1||Pause||

ਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ ॥੧॥ ਰਹਾਉ ॥ ਅਨੁਗ੍ਰਹੁ = ਦਇਆ, ਕਿਰਪਾ। ਪਤਿਤ ਉਧਾਰਨ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਸੁਆਮੀ = ਹੇ ਮਾਲਕ! ਆਪ ਭਰੋਸੇ = ਆਪ ਦੇ ਆਸਰੇ, ਤੇਰੇ ਆਸਰੇ। ਰਾਖ = ਮਦਦ ਕਰ ॥੧॥ ਰਹਾਉ ॥

ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ

The mortal does not remember the Lord in meditation; he wanders around intoxicated by egotism; he is engrossed in corruption like a dog.

(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ। ਨਹੀ ਆਵਤ = ਨਹੀਂ ਆਉਂਦਾ, ਜਾਚ ਨਹੀਂ। ਮਦ = ਨਸ਼ਾ। ਮਾਵਤ = ਮਸਤ। ਬਿਖਿਆ = ਮਾਇਆ। ਰਾਤਾ = ਰੰਗਿਆ ਹੋਇਆ, ਮਗਨ। ਸੁਆਨ ਜੈਸੇ = ਜਿਵੇਂ ਕੁੱਤਾ (ਭਟਕਦਾ ਫਿਰਦਾ ਹੈ)।

ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥

Utterly cheated, his life is slipping away; committing sins, he is sinking away. ||1||

ਹੇ ਪ੍ਰਭੂ! ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ ॥੧॥ ਅਉਧ = ਉਮਰ। ਅਧਿਕ = ਬਹੁਤ। ਮੋਹਾਵਤ = ਠੱਗਿਆ ਜਾਂਦਾ ਹੈ। ਬੁਡੇ = ਡੁੱਬਦੇ ਜਾਂਦੇ ਹਨ। ਐਸੇ = ਇਉਂ ॥੧॥

ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ

I have come to Your Sanctuary, Destroyer of pain; O Primal Immaculate Lord, may I dwell upon You in the Saadh Sangat, the Company of the Holy.

ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! (ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ। ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ! ਰਵਣੁ = ਸਿਮਰਨ। ਜੈਸੇ = ਜਿਵੇਂ ਹੋ ਸਕੇ।

ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥

O Lord of beautiful hair, Destroyer of pain, Eradicator of sins, Nanak lives, gazing upon the Blessed Vision of Your Darshan. ||2||9||125||

ਹੇ ਨਾਨਕ! (ਆਖ-) ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! (ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ ॥੨॥੯॥੧੨੫॥ ਕੇਸਵ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ {केशाः प्रशस्याः सन्ति अस्य}। ਕਲੇਸ ਨਾਸ = ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਅਘ ਖੰਡਨ = ਹੇ ਪਾਪਾਂ ਦੇ ਨਾਸ ਕਰਨ ਵਾਲੇ! ਦਿਸੇ = ਦਿੱਸਿਆਂ ॥੨॥੯॥੧੨੫॥