ਅੜਿਲ ॥
ARIL
ਅੜਿਲ:
ਆਦਿ ਬਾਹਨੀ ਸਬਦ ਬਖਾਨਨ ਕੀਜੀਐ ॥
ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਉਚਾਰੋ।
ਤਾ ਕੇ ਪਾਛੇ ਸਤ੍ਰੁ ਸਬਦ ਕਹੁ ਦੀਜੀਐ ॥
ਉਸ ਵਿਚ ਪਿਛੋਂ 'ਸਤ੍ਰੁ' ਪਦ ਕਹਿ ਦਿਓ।
ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥
(ਇਸ ਨੂੰ) ਸਾਰੇ ਸੂਝਵਾਨ ਮਨ ਵਿਚ ਤੁਪਕ ਦਾ ਨਾਮ ਸਮਝੋ।
ਹੋ ਚਹੀਐ ਜਵਨੈ ਠਵਰ ਸੁ ਤਹਾ ਬਖਾਨੀਐ ॥੧੦੬੦॥
Say the word “Vaahini” in the beginning and “Shatru” at the end, and knowing all the names of Tupak, use them as desired.1060.
ਜਿਥੇ ਲੋੜ ਪਵੇ ਉਥੇ ਵਰਤ ਲਵੋ ॥੧੦੬੦॥
ਆਦਿ ਤੁਰੰਗਨੀ ਮੁਖ ਤੇ ਸਬਦ ਬਖਾਨੀਐ ॥
ਪਹਿਲਾਂ ਮੂੰਹ ਵਿਚੋਂ 'ਤੁਰੰਗਨੀ' ਸ਼ਬਦ ਨੂੰ ਉਚਾਰੋ।
ਅਰਿ ਪਦ ਤਾ ਕੇ ਅੰਤਿ ਸੁ ਬਹੁਰਿ ਪ੍ਰਮਾਨੀਐ ॥
ਉਸ ਪਿਛੋਂ ਅੰਤ ਉਤੇ 'ਅਰਿ' ਸ਼ਬਦ ਜੋੜੋ।
ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥
(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ ਲਵੋ।
ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ ॥੧੦੬੧॥
Say firstly the word “Turangani” and add the word “ari” at the end, and know all the names of Tupak without any discrimination.1061.
ਇਸ ਵਿਚ ਕਿਸੇ ਪ੍ਰਕਾਰ ਦਾ ਅੰਤਰ ਨਾ ਜਾਣੋ ॥੧੦੬੧॥
ਹਯਨੀ ਸਬਦਹਿ ਮੁਖ ਤੇ ਆਦਿ ਉਚਾਰੀਐ ॥
ਪਹਿਲਾਂ 'ਹਯਨੀ' (ਸੈਨਾ) ਸ਼ਬਦ ਮੁਖ ਤੋਂ ਉਚਾਰੋ।
ਤਾ ਕੇ ਅੰਤਿ ਅੰਤਕਰਿ ਪਦ ਕੋ ਡਾਰੀਐ ॥
ਉਸ ਦੇ ਅੰਤ ਉਤੇ 'ਅੰਕਰਿ' ਸ਼ਬਦ ਜੋੜੋ।
ਸਕਲ ਤੁਪਕ ਕੇ ਨਾਮ ਸੁਘਰ ਜੀਅ ਜਾਨੀਯੋ ॥
(ਇਸ ਨੂੰ) ਸਾਰੇ ਸੁਝਵਾਨੋ! ਮਨ ਵਿਚ ਤੁਪਕ ਦਾ ਨਾਮ ਸਮਝੋ।
ਹੋ ਦੀਯੋ ਜਹਾ ਤੁਮ ਚਹੋ ਸੁ ਤਹੀ ਬਖਾਨੀਯੋ ॥੧੦੬੨॥
Utter the words “Hayani” from your mouth, then add the word “Antkar” and knowing the names of Tupak, use them as desired.1062.
ਜਿਥੇ ਤੁਸੀਂ ਵਰਤਣਾ ਚਾਹੋ, ਉਥੇ ਕਹਿ ਦਿਓ ॥੧੦੬੨॥