ਸਲੋਕੁ

Salok:

ਸਲੋਕ।

ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ

Why do you listen to falsehood? It shall vanish like a gust of wind.

ਨਾਸਵੰਤ ਪਦਾਰਥਾਂ ਦੀ ਕੀਹ ਗੱਲ ਸੁਨਣੀ, ਇਹ ਤਾਂ ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ। ਕੂੜੁ = ਝੂਠ, ਝੂਠੇ ਪਦਾਰਥਾਂ ਦੀ ਗੱਲ। ਵੰਞਨਿ = ਚਲੇ ਜਾਂਦੇ ਹਨ। ਝੁਲਾਰਿਆ = ਬੁੱਲਿਆਂ ਵਾਂਗ।

ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥

O Nanak, those ears are acceptable, which listen to the True Master. ||1||

ਹੇ ਨਾਨਕ! ਉਹ ਕੰਨ (ਪ੍ਰਭੂ ਨੂੰ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤ-ਸਾਲਾਹ) ਨੂੰ ਸੁਣਦੇ ਹਨ ॥੧॥ ਸੁਣੀਅਰ = ਕੰਨ। ਤੇ = {ਬਹੁ-ਵਚਨ} ਉਹ। ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ-ਪ੍ਰਭੂ ॥੧॥