ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥
The night is wet with dew; the rainbird sings the True Name with intuitive ease.
(ਜਦੋਂ) (ਜੀਵ-) ਪਪੀਹਾ ਅੰਮ੍ਰਿਤ ਵੇਲੇ ਅਡੋਲ ਅਵਸਥਾ ਵਿਚ ਪ੍ਰਭੂ-ਚਰਨਾਂ ਵਿਚ ਜੁੜ ਕੇ (ਜੁੜੇ) ਮਨ ਦੀ ਮੌਜ ਨਾਲ ਅਰਜ਼ੋਈ ਕਰਦਾ ਹੈ, ਭਿੰਨੀ ਰੈਣਿ = (ਤ੍ਰੇਲ-) ਭਿੱਜੀ ਰਾਤ ਵੇਲੇ, ਅੰਮ੍ਰਿਤ ਵੇਲੇ। ਸਹਜੇ = ਅਡੋਲ ਅਵਸਥਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)। ਸੁਭਾਇ = ਸੁਭਾਵਿਕ ਹੀ, ਜੁੜੇ-ਮਨ ਦੀ ਮੌਜ ਨਾਲ।
ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥
This water is my very soul; without water, I cannot survive.
ਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ, 'ਨਾਮ' ਤੋਂ ਬਿਨਾ ਮੈਂ ਜੀਊ ਨਹੀਂ ਸਕਦਾ, ਸਬਦੀ = ਸ਼ਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ। ਜੀਉ = ਜਿੰਦ।
ਗੁਰਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥
Through the Word of the Guru's Shabad, this water is obtained, and egotism is eradicated from within.
(ਤਾਂ ਇਸ ਤਰ੍ਹਾਂ) ਮਨ ਵਿਚੋਂ ਆਪਾ-ਭਾਵ ਗਵਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਅੰਮ੍ਰਿਤ ਮਿਲਦਾ ਹੈ। ਜਲੁ = (ਭਾਵ) ਪ੍ਰਭੂ-ਨਾਮ।
ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥
O Nanak, I cannot live without Him, even for a moment; the True Guru has led me to meet Him. ||2||
ਹੇ ਨਾਨਕ! ਜਿਸ ਪ੍ਰਭੂ ਤੋਂ ਬਿਨਾ ਇਕ ਪਲਕ ਭਰ ਭੀ ਜੀਵਿਆ ਨਹੀਂ ਜਾ ਸਕਦਾ, ਸਤਿਗੁਰੂ ਨੇ (ਅਰਜ਼ੋਈ ਕਰਨ ਵਾਲੇ ਨੂੰ) ਉਹ ਪ੍ਰਭੂ ਮਿਲਾ ਦਿੱਤਾ ਹੈ (ਭਾਵ, ਮਿਲਾ ਦੇਂਦਾ ਹੈ) ॥੨॥ ਚਸਾ = (ਭਾਵ) ਪਲਕ ਭਰ ਭੀ।ਸਤਿਗੁਰਿ = ਗੁਰੂ ਨੇ ॥੨॥