ਸਲੋਕੁ

Salok:

ਸਲੋਕੁ

ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ

Bow in humility to the Lord, over and over again, and enter the Sanctuary of the Lord, our King.

(ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ। ਕਰਉ = ਕਰਉਂ, ਮੈਂ ਕਰਦਾ ਹਾਂ। ਪਰਉ = ਪਰਉਂ, ਮੈਂ ਪੈਂਦਾ ਹਾਂ। ਹਰਿ ਰਾਇ = ਪ੍ਰਭੂ-ਪਾਤਿਸ਼ਾਹ (ਦੀ)। ਭ੍ਰਮੁ = ਭਟਕਣਾ।

ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥

Doubt is eradicated, O Nanak, in the Company of the Holy, and the love of duality is eliminated. ||2||

ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥ ਸਾਧ ਸੰਗਿ = ਸਾਧ-ਸੰਗ ਵਿਚ (ਰਿਹਾਂ)। ਦੁਤੀਆ = ਦੂਜਾ। ਭਾਉ = ਪਿਆਰ। ਮਿਟਾਇ = ਮਿਟਾ ਕੇ ॥੨॥