ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
ਸਚੁ ਪਰਮੇਸਰੁ ਨਿਤ ਨਵਾ ॥
The True Transcendent Lord is always new, forever fresh.
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਫਿਰ ਉਹ ਪਿਆਰਾ ਲੱਗਦਾ ਹੈ ਕਿਉਂਕਿ ਉਹ) ਸਦਾ ਹੀ ਨਵਾਂ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ। ਨਿਤ ਨਵਾ = ਸਦਾ ਨਵਾਂ, ਸਦਾ ਸੋਹਣਾ।
ਗੁਰ ਕਿਰਪਾ ਤੇ ਨਿਤ ਚਵਾ ॥
By Guru's Grace, I continually chant His Name.
ਗੁਰੂ ਦੀ ਮਿਹਰ ਨਾਲ ਮੈਂ ਸਦਾ (ਉਸ ਦਾ ਨਾਮ) ਉਚਾਰਦਾ ਹਾਂ। ਤੇ = ਤੋਂ, ਦੀ ਰਾਹੀਂ। ਚਵਾ = ਚਵਾਂ, ਮੈਂ ਉਚਾਰਦਾ ਹਾਂ।
ਪ੍ਰਭ ਰਖਵਾਲੇ ਮਾਈ ਬਾਪ ॥
God is my Protector, my Mother and Father.
(ਜਿਵੇਂ) ਮਾਪੇ (ਆਪਣੇ ਬੱਚੇ ਦਾ ਸਦਾ ਧਿਆਨ ਰੱਖਦੇ ਹਨ, ਤਿਵੇਂ) ਪ੍ਰਭੂ ਜੀ ਸਦਾ (ਮੇਰੇ) ਰਾਖੇ ਹਨ,
ਜਾ ਕੈ ਸਿਮਰਣਿ ਨਹੀ ਸੰਤਾਪ ॥੧॥
Meditating in remembrance on Him, I do not suffer in sorrow. ||1||
(ਉਹ ਪ੍ਰਭੂ ਐਸਾ ਹੈ) ਕਿ ਉਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ ॥੧॥ ਜਾ ਕੈ ਸਿਮਰਣਿ = ਜਿਸ ਦੀ ਸਿਮਰਨ ਦੀ ਰਾਹੀਂ। ਸੰਤਾਪ = ਦੁੱਖ-ਕਲੇਸ਼ ॥੧॥
ਖਸਮੁ ਧਿਆਈ ਇਕ ਮਨਿ ਇਕ ਭਾਇ ॥
I meditate on my Lord and Master, single-mindedly, with love.
(ਹੁਣ) ਮੈਂ ਇਕਾਗ੍ਰ ਮਨ ਨਾਲ ਉਸੇ ਦੇ ਪਿਆਰ ਵਿਚ ਟਿਕ ਕੇ ਉਸ ਖਸਮ-ਪ੍ਰਭੂ ਨੂੰ ਸਿਮਰਦਾ ਰਹਿੰਦਾ ਹਾ, ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਇਕ ਮਨਿ = ਇਕਾਗ੍ਰ ਮਨ ਨਾਲ। ਇਕ ਭਾਇ = ਅਨੰਨ ਪਿਆਰ ਨਾਲ।
ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥
I seek the Sanctuary of the Perfect Guru forever. My True Lord and Master hugs me close in His Embrace. ||1||Pause||
ਪੂਰੇ ਗੁਰੂ ਦੀ ਸਦਾ ਸਰਨ ਪਿਆ ਰਹਿੰਦਾ ਹਾਂ (ਉਸ ਦੀ ਮਿਹਰ ਨਾਲ) ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ (ਮੈਨੂੰ) ਆਪਣੇ ਗਲ ਨਾਲ ਲਾ ਕੇ ਰੱਖਿਆ ਕੀਤੀ ਹੋਈ ਹੈ ॥੧॥ ਰਹਾਉ ॥ ਸਾਚੈ ਸਾਹਿਬਿ = ਸਦਾ ਕਾਇਮ ਰਹਿਣ ਵਾਲੇ ਮਾਲਕ ਨੇ। ਕੰਠਿ = ਗਲ ਨਾਲ। ਲਾਇ = ਲਾ ਕੇ ॥੧॥ ਰਹਾਉ ॥
ਅਪਣੇ ਜਨ ਪ੍ਰਭਿ ਆਪਿ ਰਖੇ ॥
God Himself protects His humble servants.
ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਆਪ ਰੱਖਿਆ ਕੀਤੀ ਹੈ। ਜਨ = ਦਾਸ, ਸੇਵਕ {ਬਹੁ-ਵਚਨ}। ਪ੍ਰਭਿ = ਪ੍ਰਭੂ ਨੇ।
ਦੁਸਟ ਦੂਤ ਸਭਿ ਭ੍ਰਮਿ ਥਕੇ ॥
The demons and wicked enemies have grown weary of struggling against Him.
(ਸੇਵਕਾਂ ਦੇ) ਭੈੜੇ ਵੈਰੀ ਸਾਰੇ ਭਟਕ ਭਟਕ ਕੇ ਹਾਰ ਜਾਂਦੇ ਹਨ। ਦੁਸਟ ਦੂਤ = ਚੰਦਰੇ ਵੈਰੀ। ਸਭਿ = ਸਾਰੇ। ਭ੍ਰਮਿ = ਭਟਕ ਭਟਕ ਕੇ। ਥਕੇ = ਹਾਰ ਗਏ।
ਬਿਨੁ ਗੁਰ ਸਾਚੇ ਨਹੀ ਜਾਇ ॥
Without the True Guru, there is no place to go.
(ਸੇਵਕਾਂ ਨੂੰ) ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ। ਜਾਇ = ਥਾਂ।
ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥
Wandering through the lands and foreign countries, people only grow tired and suffer in pain. ||2||
(ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ) ਹੋਰ ਹੋਰ ਥਾਂ ਭਟਕਦੇ ਫਿਰਦੇ ਹਨ, ਉਹਨਾਂ ਨੂੰ ਦੁੱਖ (ਵਾਪਰਦਾ ਹੈ) ॥੨॥ ਦੇਸ ਦਿਸੰਤਰਿ = ਦੇਸ ਦੇਸ ਅੰਤਰਿ, ਹੋਰ ਹੋਰ ਦੇਸ ਵਿਚ। ਰਹੇ ਧਾਇ = ਦੌੜ ਦੌੜ ਕੇ ਥੱਕ ਗਏ ॥੨॥
ਕਿਰਤੁ ਓਨੑਾ ਕਾ ਮਿਟਸਿ ਨਾਹਿ ॥
The record of their past actions cannot be erased.
(ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਣ ਵਾਲੇ) ਉਹਨਾਂ ਮਨੁੱਖਾਂ ਦਾ (ਇਹ) ਕੀਤਾ ਹੋਇਆ ਕੰਮ (ਕੀਤੇ ਇਹਨਾਂ ਕੰਮਾਂ ਦਾ ਸੰਸਕਾਰ-ਸਮੂਹ ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ। ਕਿਰਤੁ = ਕੀਤਾ ਹੋਇਆ ਕੰਮ।
ਓਇ ਅਪਣਾ ਬੀਜਿਆ ਆਪਿ ਖਾਹਿ ॥
They harvest and eat what they have planted.
ਆਪਣੇ ਕੀਤੇ ਕਰਮਾਂ ਦਾ ਫਲ ਉਹ ਆਪ ਹੀ ਖਾਂਦੇ ਹਨ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਖਾਹਿ = ਖਾਂਦੇ ਹਨ।
ਜਨ ਕਾ ਰਖਵਾਲਾ ਆਪਿ ਸੋਇ ॥
The Lord Himself is the Protector of His humble servants.
ਆਪਣੇ ਸੇਵਕ ਦਾ ਰਾਖਾ ਪ੍ਰਭੂ ਆਪ ਬਣਦਾ ਹੈ। ਸੋਇ = ਉਹ (ਪ੍ਰਭੂ) ਹੀ।
ਜਨ ਕਉ ਪਹੁਚਿ ਨ ਸਕਸਿ ਕੋਇ ॥੩॥
No one can rival the humble servant of the Lord. ||3||
ਕੋਈ ਹੋਰ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ ॥੩॥ ਪਹੁਚਿ ਨ ਸਕਸਿ = ਬਰਾਬਰੀ ਨਹੀਂ ਕਰ ਸਕਦਾ ॥੩॥
ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥
By His own efforts, God protects His slave.
ਉਸ ਪ੍ਰਭੂ ਨੇ (ਉਚੇਚਾ) ਜਤਨ ਕਰ ਕੇ ਆਪਣੇ ਸੇਵਕਾਂ ਦੀ ਸਦਾ ਆਪ ਰਾਖੀ ਕੀਤੀ ਹੈ, ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ।
ਅਖੰਡ ਪੂਰਨ ਜਾ ਕੋ ਪ੍ਰਤਾਪੁ ॥
God's Glory is perfect and unbroken.
ਜਿਸ ਦਾ ਅਤੁੱਟ ਅਤੇ ਪੂਰਨ ਪਰਤਾਪ ਹੈ। ਅਖੰਡ = ਅਤੁੱਟ। ਪੂਰਨ = ਮੁਕੰਮਲ। ਜਾ ਕੋ = ਜਿਸ (ਪਰਮਾਤਮਾ) ਦਾ।
ਗੁਣ ਗੋਬਿੰਦ ਨਿਤ ਰਸਨ ਗਾਇ ॥
So sing the Glorious Praises of the Lord of the Universe with your tongue forever.
ਉਸ ਗੋਬਿੰਦ ਦੇ ਗੁਣ ਸਦਾ ਆਪਣੀ ਜੀਭ ਨਾਲ ਗਾਇਆ ਕਰ। ਰਸਨ = ਜੀਭ ਨਾਲ।
ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥
Nanak lives by meditating on the Feet of the Lord. ||4||12||
ਨਾਨਕ (ਭੀ) ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ ॥੪॥੧੨॥ ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਧਿਆਇ = ਧਿਆਨ ਧਰ ਕੇ ॥੪॥੧੨॥