ਸਲੋਕ ਮਃ

Salok, First Mehl:

ਸਲੋਕ ਪਹਿਲੀ ਪਾਤਿਸ਼ਾਹੀ।

ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ

When one acts in egotism, then You are not there, Lord. Wherever You are, there is no ego.

ਹੇ ਪ੍ਰਭੂ! ਜਦੋਂ ਮੈਂ 'ਹਉਂ, ਹਉਂ' ਕਰਦਾ ਹਾਂ ਤਦੋਂ ਤੂੰ (ਮੇਰੇ ਅੰਦਰ ਪਰਗਟ) ਨਹੀਂ ਹੁੰਦਾ, ਪਰ ਜਦੋਂ ਤੂੰ ਆ ਵੱਸਦਾ ਹੈਂ ਮੇਰੀ 'ਹਉਂ' ਮੁਕ ਜਾਂਦੀ ਹੈ।

ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ

O spiritual teachers, understand this: the Unspoken Speech is in the mind.

ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ। ਗਿਆਨੀ = ਹੇ ਗਿਆਨਵਾਨ! ਬੂਝਣਾ = ਬੁਝਾਰਤ, ਡੂੰਘੀ ਗੱਲ। ਅਕਥ ਕਥਾ = ਉਸ ਪ੍ਰਭੂ ਦੀ ਗੱਲ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ।

ਬਿਨੁ ਗੁਰ ਤਤੁ ਪਾਈਐ ਅਲਖੁ ਵਸੈ ਸਭ ਮਾਹਿ

Without the Guru, the essence of reality is not found; the Invisible Lord dwells everywhere.

ਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ। ਅਲਖੁ = ਜਿਸ ਦਾ ਕੋਈ ਖ਼ਾਸ ਨਿਸ਼ਾਨ ਨਹੀਂ ਦਿੱਸਦਾ।

ਸਤਿਗੁਰੁ ਮਿਲੈ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ

One meets the True Guru, and then the Lord is known, when the Word of the Shabad comes to dwell in the mind.

ਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ।

ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ

When self-conceit departs, doubt and fear also depart, and the pain of birth and death is removed.

ਜਿਸ ਮਨੁੱਖ ਦੀ 'ਹਉਂ' ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ (ਕਿਉਂਕਿ ਜੀਵਨ ਵਿਚ ਦੁੱਖ ਹੁੰਦੇ ਹੀ ਇਹੀ ਹਨ)। ਆਪੁ = ਆਪਾ-ਭਾਵ, ਹਉਮੈ। ਭ੍ਰਮੁ = ਭਟਕਣਾ। ਜਨਮ ਮਰਨ ਦੁਖ = ਜੰਮਣ ਤੋਂ ਲੈ ਕੇ ਮੌਤ ਤਕ ਦੇ ਸਾਰੇ ਦੁੱਖ, ਸਾਰੀ ਉਮਰ ਦੇ ਦੁੱਖ।

ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ

Following the Guru's Teachings, the Unseen Lord is seen; the intellect is exalted, and one is carried across.

ਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ। ਊਤਮ ਮਤਿ = ਉੱਜਲ ਬੁੱਧ ਵਾਲੇ।

ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥

O Nanak, chant the chant of 'Sohang hansaa' - 'He is me, and I am Him.' The three worlds are absorbed in Him. ||1||

(ਸੋ,) ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ, (ਵੇਖ!) ਤ੍ਰਿਲੋਕੀ ਦੇ ਹੀ ਜੀਵ ਉਸੇ ਵਿਚ ਟਿਕੇ ਹੋਏ ਹਨ (ਉਸੇ ਦੇ ਆਸਰੇ ਹਨ) ॥੧॥ ਸੋਹੰ = (सोऽहं) ਉਹ ਮੈਂ ਹਾਂ। ਹੰਸਾ = (अहं सः) ਮੈਂ ਉਹ ਹਾਂ। ਸੋਹੰ ਹੰਸਾ ਜਪੁ = ਉਹ ਜਪ ਜਿਸ ਨਾਲ 'ਉਹ ਮੈਂ' ਤੇ 'ਮੈਂ ਉਹ' ਹੋ ਜਾਏ, ਉਹ ਸਿਮਰਨ ਜਿਸ ਨਾਲ ਜੀਵ ਤੇ ਪ੍ਰਭੂ ਇਕ-ਰੂਪ ਹੋ ਜਾਣ ॥੧॥