ਭੁਜੰਗ ਛੰਦ ॥
ਭੁਜੰਗ ਛੰਦ:
ਜਬੈ ਮਾਲ ਕੋ ਲੂਟਿ ਕੈ ਕੈ ਸਿਧਾਏ ॥
ਜਦ ਉਹ (ਬਟਮਾਰ ਤੇ ਉਸ ਦੇ ਸਾਥੀ) ਮਾਲ ਲੁਟ ਕੇ ਚਲ ਪਏ।
ਤਬੈ ਕੂਕਿ ਕੈ ਨਾਰਿ ਬੈਨ੍ਰਯੋ ਸੁਨਾਏ ॥
ਤਦ ਉਸ ਇਸਤਰੀ ਨੇ ਕੂਕ ਕੇ ਕਿਹਾ,
ਸੁਨੋ ਬੈਨ ਭਾਈ ਇਹੈ ਕਾਜ ਕੀਜੋ ॥
ਹੇ ਭਰਾਵੋ! ਗੱਲ ਸੁਣੋ, ਇਹ ਕੰਮ ਕਰੋ।
ਰਹੋ ਹ︀ਯਾਂ ਨਹੀ ਦੂਰਿ ਕੋ ਪੈਂਡ ਲੀਜੋ ॥੫॥
ਇਥੇ ਨਾ ਰਹੋ, ਦੂਰ ਦਾ ਰਾਹ ਪਕੜੋ ॥੫॥