ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ

The fly flies around, and comes to the wet lump of molasses.

ਚਿਪ-ਚਿਪ ਕਰਦੀ ਗੁੜ ਦੀ ਰੌੜੀ ਉੱਤੇ ਮੱਖੀ ਮੁੜ ਮੁੜ ਉੱਡ ਕੇ ਆ ਬੈਠਦੀ ਹੈ (ਤੇ ਆਖ਼ਰ ਗੁੜ ਨਾਲ ਹੀ ਚੰਬੜ ਜਾਂਦੀ ਹੈ ਤੇ ਉਥੇ ਹੀ ਮਰ ਜਾਂਦੀ ਹੈ, ਇਹੀ ਹਾਲ ਹੈ ਮਾਇਆ ਦਾ) ਗਿਲੀ ਗਿਲੀ = ਚਿਪ-ਚਿਪ ਕਰਦੀ। ਰੋਡੜੀ = ਗੁੜ ਦੀ ਰੋੜੀ। ਭਉਦੀ = ਮੱਖੀ। ਭਵਿ ਭਵਿ = ਮੁੜ ਮੁੜ ਉੱਡ ਉੱਡ ਕੇ।

ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥

Whoever sits on it, is caught; they alone are saved, who have good destiny on their foreheads. ||2||

ਜੇਹੜੇ ਜੇਹੜੇ ਬੰਦੇ (ਮਾਇਆ ਦੇ ਨੇੜੇ ਹੋ ਹੋ) ਬੈਠਦੇ ਹਨ ਉਹ (ਇਸ ਦੇ ਮੋਹ ਵਿਚ) ਫਸ ਜਾਂਦੇ ਹਨ, (ਸਿਰਫ਼) ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ (ਜਾਗਦੇ ਹਨ) ॥੨॥ ਮਥਾਇ = ਮੱਥੇ ਉਤੇ ॥੨॥