ਗਉੜੀ ਬੈਰਾਗਣਿ ਮਹਲਾ ੪ ॥
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥
O Master, You are my Banker. I receive only that capital which You give me.
ਹੇ ਪ੍ਰਭੂ! ਤੂੰ ਸਾਡਾ ਸ਼ਾਹ ਹੈਂ ਤੂੰ ਸਾਡਾ ਮਾਲਕ ਹੈਂ, ਤੂੰ ਸਾਨੂੰ ਜਿਹੋ ਜਿਹਾ ਸਰਮਾਇਆ ਦੇਂਦਾ ਹੈਂ, ਉਹੋ ਜਿਹਾ ਸਰਮਾਇਆ ਅਸੀਂ ਲੈ ਲੈਂਦੇ ਹਾਂ। ਧਣੀ = ਮਾਲਕ। ਰਾਸਿ = ਸਰਮਾਇਆ। ਤੂੰ ਦੇਹਿ = ਤੂੰ ਦੇਂਦਾ ਹੈਂ। ਲੇਹਿ = ਲੈਂਦੇ ਹਾਂ।
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥
I would purchase the Lord's Name with love, if You Yourself, in Your Mercy, would sell it to me. ||1||
ਜੇ ਤੂੰ ਆਪ ਮਿਹਰਵਾਨ ਹੋ ਕੇ (ਸਾਨੂੰ ਆਪਣੇ ਨਾਮ ਦਾ ਸਰਮਾਇਆ) ਦੇਵੇਂ ਤਾਂ ਅਸੀਂ ਪਿਆਰ ਨਾਲ ਤੇਰੇ ਨਾਮ ਦਾ ਵਪਾਰ ਕਰਨ ਲੱਗ ਪੈਂਦੇ ਹਾਂ ॥੧॥ ਵਣੰਜਹ = ਅਸੀਂ ਜੀਵ ਵਣਜ ਕਰਦੇ ਹਾਂ। ਰੰਗ ਸਿਉ = ਪ੍ਰੇਮ ਨਾਲ ॥੧॥
ਹਮ ਵਣਜਾਰੇ ਰਾਮ ਕੇ ॥
I am the merchant, the peddler of the Lord.
ਹੇ ਭਾਈ! ਅਸੀਂ ਜੀਵ ਪਰਮਾਤਮਾ (ਸ਼ਾਹੂਕਾਰ) ਦੇ (ਭੇਜੇ ਹੋਏ) ਵਪਾਰੀ ਹਾਂ। ਵਣਜਾਰੇ = ਵਣਜ ਕਰਨ ਵਾਲੇ, ਵਪਾਰੀ।
ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥
I trade in the merchandise and capital of the Lord's Name. ||1||Pause||
ਉਹ ਸ਼ਾਹ (ਆਪਣੇ ਨਾਮ ਦਾ) ਸਰਮਾਇਆ ਦੇ ਕੇ (ਅਸਾਂ ਜੀਵਾਂ ਪਾਸੋਂ) ਵਪਾਰ ਕਰਾਂਦਾ ਹੈ ॥੧॥ ਰਹਾਉ ॥ ਰੇ = ਹੇ ਭਾਈ! ॥੧॥ ਰਹਾਉ ॥
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥
I have earned the profit, the wealth of devotional worship of the Lord. I have become pleasing to the Mind of the Lord, the True Banker.
(ਜਿਸ ਜੀਵ-ਵਣਜਾਰੇ ਨੇ) ਪਰਮਾਤਮਾ ਦੀ ਭਗਤੀ ਦੀ ਖੱਟੀ ਖੱਟੀ ਹੈ ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਉਹ ਉਸ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ। ਲਾਹਾ = ਲਾਭ, ਨਫ਼ਾ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥
I chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
(ਜਿਸ ਜੀਵ-ਵਪਾਰੀ ਨੇ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਵਿਹਾਝਿਆ ਹੈ, ਜਮ-ਮਸੂਲੀਆ ਉਸ ਦੇ ਨੇੜੇ ਭੀ ਨਹੀਂ ਢੁਕਦਾ ॥੨॥ ਜਾਗਾਤੀ = ਮਸੂਲੀਆ ॥੨॥
ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥
Those traders who trade in other merchandise, are caught up in the endless waves of the pain of Maya.
ਪਰ ਜੇਹੜੇ ਜੀਵ-ਵਣਜਾਰੇ (ਪ੍ਰਭੂ-ਨਾਮ ਤੋਂ ਬਿਨਾ) ਹੋਰ ਹੋਰ ਵਣਜ ਕਰਦੇ ਹਨ, ਉਹ ਮਾਇਆ ਦੇ ਮੋਹ ਦੀਆਂ ਬੇਅੰਤ ਲਹਰਾਂ ਵਿਚ ਫਸ ਕੇ ਦੁਖ ਸਹਾਰਦੇ ਰਹਿੰਦੇ ਹਨ। ਅਨੰਤ ਤਰੰਗੀ = ਅਨੇਕਾਂ ਲਹਰਾਂ ਵਿਚ ਫਸ ਕੇ।
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥
According to the business in which the Lord has placed them, so are the rewards they obtain. ||3||
(ਉਹਨਾਂ ਦੇ ਭੀ ਕੀਹ ਵੱਸ?) ਜਿਹੋ ਜਿਹੇ ਵਣਜ ਵਿਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ ਹੈ, ਉਹੋ ਜਿਹਾ ਹੀ ਫਲ ਉਹਨਾਂ ਨੇ ਪਾ ਲਿਆ ਹੈ ॥੩॥ ਓਇ = (ਲਫ਼ਜ਼ 'ਓਹ' ਤੋਂ ਬਹੁ-ਵਚਨ)। ਜੇਹੈ ਵਣਜਿ = ਜਿਹੋ ਜਿਹੇ ਵਣਜ ਵਿਚ ॥੩॥
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥
People trade in the Name of the Lord, Har, Har, when the God shows His Mercy and bestows it.
ਪਰਮਾਤਮਾ ਦੇ ਨਾਮ ਦਾ ਵਪਾਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਹਰਵਾਨ ਹੋ ਕੇ ਦੇਂਦਾ ਹੈ। ਦੇਈ = ਦੇਂਦਾ ਹੈ (ਨੋਟ: ਲਫ਼ਜ਼ 'ਦੇਹਿ' ਅਤੇ 'ਦੇਇ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)।
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥
Servant Nanak serves the Lord, the Banker; he shall never again be called to render his account. ||4||1||7||45||
ਹੇ ਦਾਸ ਨਾਨਕ! ਜਿਸ ਮਨੁੱਖ ਨੇ (ਸਭ ਦੇ) ਸ਼ਾਹ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਹੈ, ਉਸ ਪਾਸੋਂ ਉਹ ਸ਼ਾਹ-ਪ੍ਰਭੂ ਕਦੇ ਭੀ (ਉਸ ਦੇ ਵਣਜ-ਵਪਾਰ ਦਾ) ਲੇਖਾ ਨਹੀਂ ਮੰਗਦਾ ॥੪॥੧॥੭॥੪੫॥