ਲਛੀਆ ਗ੍ਰਿਹ ਪ੍ਰਸੰਗ

Now begins the description of the episode of the House of Wax

ਲਛੀਆ ਗ੍ਰਿਹ ਪ੍ਰਸੰਗ

ਸਵੈਯਾ

SWAYYA

ਸਵੈਯਾ:

ਤਉ ਹੀ ਲਉ ਐਸੋ ਸੁਨੀ ਬਤੀਯਾ ਲਛੀਆ ਗ੍ਰਿਹਿ ਮੈ ਸੁਤ ਪੰਡੁ ਕੇ ਆਏ

Hearing all these things till that time, the Pandavas came to the House of Wax

ਉਦੋਂ ਤਕ ਇਸ ਤਰ੍ਹਾਂ ਦੀ ਗੱਲ ਸੁਣੀ ਗਈ ਕਿ ਪੰਡੁ ਦੇ ਪੁੱਤਰ ਲਛਿਆ (ਲਾਖ) ਦੇ ਘਰ ਵਿਚ ਆਏ ਹਨ।

ਗਾਇ ਸਮੇਤ ਸਭੋ ਮਿਲਿ ਕੌਰਨ ਚਿਤ ਬਿਖੈ ਕਰੁਨਾ ਬਸਾਏ

They all requested the Kauravas together, but the Kaurvas did not have the slight element of mercy

ਪਿੰਡ ਦੇ ਸਾਰਿਆਂ ਨੇ ਮਿਲ ਕੇ (ਕੌਰਵਾਂ ਨੂੰ ਬੇਨਤੀ ਕੀਤੀ) ਪਰ ਕੌਰਵਾਂ ਦੇ ਚਿਤ ਵਿਚ ਕਰੁਣਾ ਨਹੀਂ ਹੈ।

ਐਸੇ ਬਿਚਾਰ ਕੀਓ ਚਿਤ ਮੈ ਸੁ ਤਹਾ ਕੋ ਚਲੈ ਸਭ ਬਿਸਨੁ ਬੁਲਾਏ

ਇਸ ਤਰ੍ਹਾਂ ਦਾ ਚਿਤ ਵਿਚ ਵਿਚਾਰ ਕਰ ਕੇ ਸ੍ਰੀ ਕ੍ਰਿਸ਼ਨ ਨੇ ਸਭ (ਯਾਦਵਾਂ) ਨੂੰ ਬੁਲਾ ਲਿਆ ਅਤੇ ਉਧਰ ਨੂੰ ਤੁਰ ਪਏ।

ਐਸੇ ਬਿਚਾਰ ਸੁ ਸਾਜ ਕੈ ਸ︀ਯੰਦਨ ਸ੍ਰੀ ਬ੍ਰਿਜਨਾਥ ਤਹਾ ਕੋ ਸਿਧਾਏ ॥੨੦੬੬॥

After great reflection, they called Krishna, who, after bedecking his chariot started for that place.2066.

ਇਸ ਤਰ੍ਹਾਂ ਵਿਚਾਰ ਕੇ, ਰਥਾਂ ਨੂੰ ਤਿਆਰ ਕਰ ਕੇ ਸ੍ਰੀ ਕ੍ਰਿਸ਼ਨ ਉਥੋਂ ਲਈ ਚਲ ਪਏ ॥੨੦੬੬॥

ਕਾਨ੍ਰਹ ਚਲੇ ਉਤ ਕਉ ਜਬ ਹੀ ਬਰਮਾਕ੍ਰਿਤ ਤੋ ਇਤ ਮੰਤ੍ਰ ਬਿਚਾਰਿਯੋ

ਜਦ ਸ੍ਰੀ ਕ੍ਰਿਸ਼ਨ ਉਧਰ ਨੂੰ ਚਲ ਪਏ, ਤਾਂ ਬਰਮਾਕ੍ਰਿਤ (ਕ੍ਰਿਤਵਰਮਾ) ਨੇ ਇਹ ਸਲਾਹ ਕੀਤੀ

ਲੈ ਅਕ੍ਰੂਰ ਕਉ ਆਪਨੇ ਸੰਗ ਕਹਿਯੋ ਅਰੇ ਕਾਨ੍ਹ ਕਹੂੰ ਕਉ ਪਧਾਰਿਯੋ

When Krishna started going towards that place, then Kratvarma thought of something and taking Akrur with him, he asked him, “Where Krishna has gone?”

ਅਤੇ ਅਕਰੂਰ ਨੂੰ ਆਪਣੇ ਨਾਲ ਲੈ ਕੇ ਕਿਹਾ, ਓਇ! ਕ੍ਰਿਸ਼ਨ ਕਿਧਰੇ ਚਲਿਆ ਗਿਆ ਹੈ।

ਛੀਨ ਲੈ ਯਾ ਤੇ ਅਰੇ ਮਿਲਿ ਕੈ ਮਨਿ ਐਸੇ ਬਿਚਾਰ ਕੀਯੋ ਤਿਹ ਮਾਰਿਯੋ

Come, let us snatch away the jewel from Satrajit and thinking like this, they killed Satrajit

ਇਸ ਲਈ ਅਸੀਂ (ਦੋਵੇਂ) ਮਿਲ ਕੇ ਇਸ (ਸਤ੍ਰਾਜਿਤ) ਤੋਂ ਮਣੀ ਖੋਹ ਲਈਏ। ਅਜਿਹਾ ਵਿਚਾਰ ਕਰ ਕੇ (ਉਨ੍ਹਾਂ ਨੇ) ਉਸ (ਸਤ੍ਰਾਜਿਤ) ਨੂੰ ਮਾਰ ਦਿੱਤਾ।

ਲੈ ਬਰਮਾਕ੍ਰਿਤ ਵਾ ਬਧ ਕੈ ਮਨਿ ਆਪਨੇ ਧਾਮ ਕੀ ਓਰਿ ਸਿਧਾਰਿਯੋ ॥੨੦੬੭॥

After killing him Kratvarma went to his home.2067.

ਉਸ ਨੂੰ ਮਾਰ ਕੇ ਅਤੇ ਮਣੀ ਲੈ ਕੇ ਬਰਮਾਕ੍ਰਿਤ ਆਪਣੇ ਘਰ ਵਲ ਚਲਾ ਗਿਆ ॥੨੦੬੭॥