ਦੋਹਰਾ

Dohira

ਦੋਹਰਾ:

ਕਰੀ ਕਿਵਾਰੀ ਬਿਰਛ ਕੀ ਖੋਦਿ ਕਿਯੋ ਤਿਹ ਗ੍ਰੇਹ

In the tree, he had carved a house with a window in it.

(ਇਕ) ਬ੍ਰਿਛ ਨੂੰ ਖੋਦ ਕੇ ਉਸ ਵਿਚ ਇਕ ਤਾਕੀ ਵਾਲਾ ਘਰ ਬਣਾਇਆ।

ਰਾਤਿ ਦਿਵਸ ਤਾ ਕੌ ਭਜੈ ਅਧਿਕ ਬਢਾਇ ਸਨੇਹ ॥੫॥

The Yogi made love to her every day and night.(5)

ਰਾਤ ਦਿਨ (ਜੋਗੀ) ਅਧਿਕ ਪ੍ਰੇਮ ਵਧਾ ਕੇ ਸ਼ਾਹ ਦੀ ਪੁੱਤਰੀ ਨਾਲ ਭੋਗ-ਵਿਲਾਸ ਕਰਦਾ ਸੀ ॥੫॥

ਮਾਰਿ ਕਿਵਰਿਯਾ ਬਿਰਛ ਕੀ ਆਪਿ ਨਗਰ ਮੈ ਆਇ

Closing the door he used to go to the town during the day to beg,

ਬ੍ਰਿਛ ਦੀ ਤਾਕੀ ਨੂੰ ਬੰਦ ਕਰ ਕੇ ਉਹ ਆਪ ਨਗਰ ਵਿਚ ਆ ਜਾਂਦਾ ਸੀ

ਮਾਗਿ ਭਿਛਾ ਨਿਸਿ ਕੇ ਸਮੈ ਰਹਤ ਤਿਸੀ ਦ੍ਰੁਮ ਜਾਇ ॥੬॥

And come back to the tree in the evening.(6)

ਅਤੇ ਭਿਖਿਆ ਮੰਗ ਕੇ ਰਾਤ ਵੇਲੇ ਉਸ ਬ੍ਰਿਛ ਵਿਚ ਜਾ ਰਹਿੰਦਾ ਸੀ ॥੬॥

ਜਾਇ ਤਹਾ ਆਪਨ ਕਰੈ ਹਾਥਨ ਕੋ ਤਤਕਾਰ

On his return he always clapped his hands and the girl,

ਉਥੇ ਜਾ ਕੇ ਆਪਣੇ ਹੱਥਾਂ ਨਾਲ ਤਾੜੀ ਵਜਾਂਦਾ ਸੀ।

ਸੁਨਤ ਸਬਦ ਤਾਕੀ ਤਰੁਨਿ ਛੋਰਤ ਕਰਨ ਕਿਵਾਰ ॥੭॥

Hearing the sound, opened the door with her own hands.(7)

ਉਸ ਦੀ ਆਵਾਜ਼ ਸੁਣ ਕੇ ਇਸਤਰੀ ਹੱਥ ਨਾਲ ਕਿਵਾੜ ਖੋਲ੍ਹ ਦਿੰਦੀ ਸੀ ॥੭॥