ਆਸਾ ॥
Aasaa:
ਆਸਾ।
ਸੁਤੁ ਅਪਰਾਧ ਕਰਤ ਹੈ ਜੇਤੇ ॥
As many mistakes as the son commits,
ਪੁੱਤਰ ਭਾਵੇਂ ਕਿਤਨੀਆਂ ਹੀ ਗ਼ਲਤੀਆਂ ਕਰੇ, ਸੁਤੁ = ਪੁੱਤਰ। ਅਪਰਾਧ = ਭੁੱਲਾਂ, ਗ਼ਲਤੀਆਂ। ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ।
ਜਨਨੀ ਚੀਤਿ ਨ ਰਾਖਸਿ ਤੇਤੇ ॥੧॥
his mother does not hold them against him in her mind. ||1||
ਉਸ ਦੀ ਮਾਂ ਉਹ ਸਾਰੀਆਂ ਦੀਆਂ ਸਾਰੀਆਂ ਭੁਲਾ ਦੇਂਦੀ ਹੈ ॥੧॥ ਜਨਨੀ = ਮਾਂ। ਚੀਤਿ = ਚਿੱਤ ਵਿਚ। ਤੇਤੇ = ਉਹ ਸਾਰੇ ਹੀ ॥੧॥
ਰਾਮਈਆ ਹਉ ਬਾਰਿਕੁ ਤੇਰਾ ॥
O Lord, I am Your child.
ਹੇ (ਮੇਰੇ) ਸੁਹਣੇ ਰਾਮ! ਮੈਂ ਤੇਰਾ ਅੰਞਾਣ ਬੱਚਾ ਹਾਂ, ਰਾਮਈਆ = ਹੇ ਸੁਹਣੇ ਰਾਮ! ਹਉ = ਮੈਂ। ਬਾਰਿਕੁ = ਬਾਲਕ, ਅੰਞਾਣ ਬੱਚਾ।
ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥
Why not destroy my sins? ||1||Pause||
ਤੂੰ (ਮੇਰੇ ਅੰਦਰੋਂ) ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ? ॥੧॥ ਰਹਾਉ ॥ ਨ ਖੰਡਸਿ = ਤੂੰ ਨਹੀਂ ਨਾਸ ਕਰਦਾ ॥੧॥ ਰਹਾਉ ॥
ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥
If the son, in anger, runs away,
ਜੇ (ਮੂਰਖ ਬੱਚਾ) ਬੜਾ ਕ੍ਰੋਧ ਕਰ ਕਰ ਕੇ ਮਾਂ ਨੂੰ ਮਾਰਨ ਭੀ ਪਏ, ਅਤਿ = ਬਹੁਤ। ਕ੍ਰੋਪ = ਕ੍ਰੋਧ, ਗੁੱਸਾ। ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ। ਧਾਇਆ = ਦੌੜੇ।
ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥
even then, his mother does not hold it against him in her mind. ||2||
ਤਾਂ ਭੀ ਮਾਂ (ਉਸ ਦੇ ਮੂਰਖ-ਪੁਣੇ) ਚੇਤੇ ਨਹੀਂ ਰੱਖਦੀ ॥੨॥ ਮਾਇਆ = ਮਾਂ ॥੨॥
ਚਿੰਤ ਭਵਨਿ ਮਨੁ ਪਰਿਓ ਹਮਾਰਾ ॥
My mind has fallen into the whirlpool of anxiety.
ਹੇ ਮੇਰੇ ਰਾਮ! ਮੇਰਾ ਮਨ ਚਿੰਤਾ ਦੇ ਖੂਹ ਵਿਚ ਪਿਆ ਹੋਇਆ ਹੈ (ਮੈਂ ਸਦਾ ਭੁੱਲਾਂ ਹੀ ਕਰਦਾ ਰਿਹਾ ਹਾਂ।) ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ।
ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥
Without the Naam, how can I cross over to the other side? ||3||
ਤੇਰਾ ਨਾਮ ਸਿਮਰਨ ਤੋਂ ਬਿਨਾ ਕਿਵੇਂ ਇਸ ਚਿੰਤਾ ਵਿਚੋਂ ਪਾਰ ਲੰਘੇ? ॥੩॥
ਦੇਹਿ ਬਿਮਲ ਮਤਿ ਸਦਾ ਸਰੀਰਾ ॥
Please, bless my body with pure and lasting understanding, Lord;
ਹੇ ਪ੍ਰਭੂ! ਮੇਰੇ ਇਸ ਸਰੀਰ ਨੂੰ (ਭਾਵ, ਮੈਨੂੰ) ਸਦਾ ਕੋਈ ਸੁਹਣੀ ਮੱਤ ਦੇਹ, ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ।
ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥
in peace and poise, Kabeer chants the Praises of the Lord. ||4||3||12||
ਜਿਸ ਕਰਕੇ (ਤੇਰਾ ਬੱਚਾ) ਕਬੀਰ ਅਡੋਲ ਅਵਸਥਾ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ ॥੪॥੩॥੧੨॥ ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ। ਰਵੈ = ਚੇਤੇ ਕਰੇ ॥੪॥੩॥੧੨॥