ਅੜਿਲ ॥

ਅੜਿਲ:

ਚਿਤ੍ਰ ਕਲਾ ਇਹ ਭਾਤਿ ਦੀਨ ਹ੍ਵੈ ਜਬ ਕਹੀ ॥

ਚਿਤ੍ਰ ਕਲਾ ਨੇ ਜਦ ਬਹੁਤ ਆਜਿਜ਼ੀ ਨਾਲ ਇਸ ਤਰ੍ਹਾਂ ਕਿਹਾ।

ਤਾ ਕੀ ਬ੍ਰਿਥਾ ਸਮਸਤ ਚਿਤ ਜਦੁਪਤਿ ਲਈ ॥

ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਦੀ ਸਾਰੀ ਸਥਿਤੀ ਨੂੰ ਹਿਰਦੇ ਵਿਚ ਸਮਝ ਲਿਆ।

ਹ੍ਵੈ ਕੈ ਗਰੁੜ ਅਰੂੜ ਪਹੁੰਚੈ ਆਇ ਕੈ ॥

(ਉਹ) ਤੁਰਤ ਗਰੁੜ ਉਤੇ ਸਵਾਰ ਹੋ ਕੇ ਉਥੇ ਆ ਪਹੁੰਚੇ

ਹੋ ਬਿਕਟ ਸੁਭਟ ਚਟਪਟ ਕਟਿ ਦਏ ਰਿਸਾਇ ਕੈ ॥੫੫॥

ਅਤੇ ਗੁੱਸੇ ਵਿਚ ਆ ਕੇ ਭਿਆਨਕ ਸੂਰਮਿਆਂ ਨੂੰ ਝਟਪਟ ਸੰਘਾਰ ਦਿੱਤਾ ॥੫੫॥