ਸੰਤ ਕੇ ਦੂਖਨ ਤੇ ਮੁਖੁ ਭਵੈ ॥

Slandering the Saints, one becomes a wry-faced malcontent.

ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ, ਦੂਖਨ ਤੇ = ਨਿੰਦਿਆ ਕਰਨ ਨਾਲ। ਮੁਖੁ ਭਵੈ = ਮੂੰਹ ਭਉਂ ਜਾਂਦਾ ਹੈ, ਮੂੰਹ ਫਿਟਕਾਰਿਆ ਜਾਂਦਾ ਹੈ।

ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥

Slandering the Saints, one croaks like a raven.

(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ)। ਕਾਗ ਜਿਉ = ਕਾਂ ਵਾਂਗ। ਲਵੈ = ਲਉਂ ਲਉਂ ਕਰਦਾ ਹੈ, ਭਾਵ, ਨਿੰਦਿਆ ਕਰਨ ਦੀ ਆਦਤ ਪੈ ਜਾਂਦੀ ਹੈ।

ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥

Slandering the Saints, one is reincarnated as a snake.

ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ, ਸਰਪ = ਸੱਪ। ਤ੍ਰਿਗਦ = {Skt. तिर्यच्} ਪਸ਼ੂ ਪੰਛੀ ਜੋਨਿ।

ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥

Slandering the Saints, one is reincarnated as a wiggling worm.

ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ)। ਕਿਰਮਾਇ = ਕਿਰਮ ਆਦਿਕ।

ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥

Slandering the Saints, one burns in the fire of desire.

ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ, ਤ੍ਰਿਸਨਾ = ਲਾਲਚ। ਜਲੈ = ਸੜਦਾ ਹੈ।

ਸੰਤ ਕੈ ਦੂਖਨਿ ਸਭੁ ਕੋ ਛਲੈ ॥

Slandering the Saints, one tries to deceive everyone.

ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ। ਸਭੁ ਕੋ = ਹਰੇਕ ਪ੍ਰਾਣੀ ਨੂੰ। ਛਲੈ = ਧੋਖਾ ਦੇਂਦਾ ਹੈ।

ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥

Slandering the Saints, all one's influence vanishes.

ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,

ਸੰਤ ਕੈ ਦੂਖਨਿ ਨੀਚੁ ਨੀਚਾਇ ॥

Slandering the Saints, one becomes the lowest of the low.

ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ। ਨੀਚੁ ਨੀਚਾਇ = ਨੀਚਾਂ ਤੋਂ ਨੀਚ, ਬਹੁਤ ਭੈੜਾ।

ਸੰਤ ਦੋਖੀ ਕਾ ਥਾਉ ਕੋ ਨਾਹਿ ॥

For the slanderer of the Saint, there is no place of rest.

ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ; ਦੋਖੀ = ਨਿੰਦਕ।

ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥

O Nanak, if it pleases the Saint, even then, he may be saved. ||2||

(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥ ਓਇ = ਨਿੰਦਾ ਕਰਨ ਵਾਲੇ। ਪਾਹਿ = ਪਾ ਲੈਂਦੇ ਹਨ ॥੨॥