ਸਵੈਯਾ

SWAYYA

ਸਵੈਯਾ:

ਸਰ ਕਾਟਿ ਕੈ ਸ︀ਯੰਦਨ ਕਾਟਿ ਦਯੋ ਅਰੁ ਸੂਤ ਕੋ ਸੀਸ ਦਯੋ ਕਟਿ ਕੈ

After intercepting the arrow, he shattered the chariot and chopped the head of the charioteer

ਬਾਣ ਨੂੰ ਕਟ ਕੇ (ਫਿਰ) ਰਥ ਨੂੰ ਕਟ ਦਿੱਤਾ ਅਤੇ ਰਥਵਾਨ ਦਾ ਸਿਰ ਵੀ ਕਟ ਦਿੱਤਾ।

ਅਰੁ ਚਾਰੋ ਹੀ ਅਸ੍ਵਨ ਸੀਸ ਕਟੇ ਬਹੁ ਢਾਲਨ ਕੇ ਤਬ ਹੀ ਝਟਿ ਕੈ

And with the blow of his arrow, and with jerks, he chopped the heads of all the four horses

ਅਤੇ ਚੌਹਾਂ ਘੋੜਿਆਂ ਦੇ ਸਿਰ ਵੀ ਕਟ ਦਿੱਤੇ ਅਤੇ ਉਸੇ ਵੇਲੇ ਢਾਲਾਂ ਦੇ ਵੀ ਬਹੁਤ ਝਟਕੇ ਦਿੱਤੇ।

ਫਿਰਿ ਦਉਰਿ ਚਪੇਟ ਚਟਾਕ ਹਨਿਓ ਗਿਰ ਗਯੋ ਜਬ ਚੋਟ ਲਗੀ ਭਟਿ ਕੈ

Then running towards him, he struck him (Shishupal), who being hurt, fell down

ਫਿਰ ਦੌੜ ਕੇ ਚਟਾਕ ਕਰਕੇ ਚਪੇੜ ਮਾਰੀ। ਜਦ ਸੂਰਮੇ ਦੀ ਚਪੇੜ ਵਜੀ (ਤਾਂ ਉਹ ਧਰਤੀ ਉਤੇ) ਡਿਗ ਪਿਆ।

ਤੁਮ ਹੀ ਕਹੋ ਭਟ ਕਉਨ ਬੀਯੋ ਜਗ ਮੈ ਜੋਊ ਸ︀ਯਾਮ ਜੂ ਸੋ ਅਟਕੈ ॥੧੯੯੮॥

Who is such a hero in the world, who can resist Krishna?1998.

ਤੁਸੀਂ ਹੀ (ਕਿਉਂ) ਨਹੀਂ ਦਸਦੇ ਕਿ ਜਗਤ ਵਿਚ ਹੋਰ ਕਿਹੜਾ ਯੋਧਾ ਹੈ ਜੋ ਸ੍ਰੀ ਕ੍ਰਿਸ਼ਨ ਨਾਲ ਆ ਕੇ ਲੜੇ ॥੧੯੯੮॥

ਚਿਤ ਮੈ ਜਿਨ ਧਿਆਨ ਧਰਿਯੋ ਹਿਤ ਕੈ ਸੋਊ ਸ੍ਰੀਪਤਿ ਲੋਕਹਿ ਕੋ ਸਟਿਕਿਯੋ

ਜਿਨ੍ਹਾਂ ਨੇ ਹਿਤ ਕਰ ਕੇ ਚਿਤ ਵਿਚ ਧਿਆਨ ਧਰਿਆ ਹੈ, ਉਹ ਸ੍ਰੀ ਕ੍ਰਿਸ਼ਨ ਦੇ ਲੋਕ (ਅਰਥਾਤ ਬੈਕੁੰਠ) ਵਿਚ ਚਲਾ ਗਿਆ ਹੈ।

ਪਗ ਰੋਪ ਜੋਊ ਅਟਕਿਯੋ ਪ੍ਰਭੂ ਸੋ ਕਬਿ ਸ︀ਯਾਮ ਕਹੈ ਪਲ ਸੋ ਟਿਕਿਯੋ

He, who meditated on the Lord, reached the abode of the Lord and whosoever, stabilising himself, fought in front of Krishna, he could not stay there even for an instant

ਜੋ ਪੈਰ ਗਡ ਕੇ ਸ੍ਰੀ ਕ੍ਰਿਸ਼ਨ ਨਾਲ ਲੜਿਆ ਹੈ, ਕਵੀ ਸ਼ਿਆਮ ਕਹਿੰਦੇ ਹਨ, ਉਹ ਪਲ ਭਰ ਵੀ ਨਹੀਂ ਟਿਕਿਆ ਹੈ।

ਅਟਕਿਯੋ ਜੋਊ ਪ੍ਰੇਮ ਸੋ ਬੇਧ ਕੈ ਲੋਕ ਚਲਿਯੋ ਤਿਹ ਕਉ ਕਿਨ ਹੀ ਹਟਕਿਯੋ

Whosoever absorbed himself in his love, he, penetrating through all the worlds, realised the abode of the Lord without any obstruction

ਜੋ (ਸ੍ਰੀ ਕ੍ਰਿਸ਼ਨ) ਦੇ ਪ੍ਰੇਮ ਨਾਲ ਜੁੜਿਆ ਹੈ, ਉਹ ਤਿੰਨ ਲੋਕਾਂ ਨੂੰ ਵਿੰਨ੍ਹ ਕੇ (ਨਿਕਲ ਗਿਆ ਹੈ) ਪਰ ਉਸ ਨੂੰ ਕਿਸੇ ਨੇ ਵੀ ਨਹੀਂ ਰੋਕਿਆ।

ਜਿਹ ਨੈਕੁ ਬਿਰੋਧ ਹੀਯੋ ਸਟਕਿਯੋ ਨਰ ਸੋ ਸਭ ਹੀ ਭੂਅ ਮੋ ਪਟਕਿਯੋ ॥੧੯੯੯॥

He, who opposed him, even slightly that individual was caught and knocked down on the ground.1999.

ਜਿਨ੍ਹਾਂ ਨੇ ਹਿਰਦੇ ਵਿਚ ਜ਼ਰਾ ਜਿੰਨਾ ਵੀ ਵਿਰੋਧ ਕੀਤਾ, ਉਨ੍ਹਾਂ ਸਾਰਿਆਂ ਪੁਰਸ਼ਾਂ ਨੂੰ (ਕ੍ਰਿਸ਼ਨ ਨੇ) ਧਰਤੀ ਉਤੇ ਪਟਕ ਦਿੱਤਾ ਹੈ ॥੧੯੯੯॥

ਫਉਜ ਬਿਦਾਰ ਘਨੀ ਬ੍ਰਿਜਨਾਥ ਬਿਮੁੰਛਤ ਕੈ ਸਿਸੁਪਾਲ ਗਿਰਾਯੋ

After killing innumerable army, Krishna caused Shishupal to fall down unconscious

ਸ੍ਰੀ ਕ੍ਰਿਸ਼ਨ ਨੇ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਅਤੇ ਸ਼ਿਸ਼ੁਪਾਲ ਨੂੰ ਵੀ ਬੇਸੁਧ ਕਰ ਕੇ ਡਿਗਾ ਦਿੱਤਾ।

ਅਉਰ ਜਿਤੋ ਦਲੁ ਠਾਢੋ ਹੁਤੋ ਸੋਊ ਦੇਖਿ ਦਸਾ ਕਰਿ ਤ੍ਰਾਸ ਪਰਾਯੋ

The army that was standing there, seeing this situation fled away in fear

ਹੋਰ ਵੀ ਜਿਤਨੀ ਸੈਨਾ ਖੜੋਤੀ ਸੀ, ਉਹ (ਉਥੋਂ ਦੀ) ਦਸ਼ਾ ਨੂੰ ਵੇਖ ਕੇ ਡਰਦੀ ਹੋਈ ਭਜ ਗਈ।

ਫੇਰਿ ਰਹੇ ਤਿਨ ਕੋ ਬਹੁ ਬਾਰਿ ਕੋਊ ਫਿਰਿ ਜੁਧ ਕੇ ਕਾਜ ਆਯੋ

Though efforts were made to restrain them, but none of them returned for fighting

ਉਨ੍ਹਾਂ ਨੂੰ (ਸੈਨਾ-ਨਾਇਕ) ਬਹੁਤ ਵਾਰ ਮੋੜ ਹਟੇ, (ਪਰ) ਫਿਰ ਕੋਈ ਵੀ ਯੁੱਧ ਦੇ ਕਾਰਜ ਲਈ ਨਹੀਂ ਆਇਆ।

ਤਉ ਰੁਕਮੀ ਦਲ ਲੈ ਬਹੁਤੋ ਸੰਗਿ ਆਪਨੇ ਆਪ ਹੀ ਜੁਧ ਕੋ ਧਾਯੋ ॥੨੦੦੦॥

Then Rukmi came for fighting alongwith a great deal of his army.2000.

ਤਦ (ਰੁਕਮਨੀ ਦਾ ਭਰਾ) ਰੁਕਮੀ ਬਹੁਤ ਸਾਰੀ ਸੈਨਾ ਆਪਣੇ ਨਾਲ ਲੈ ਕੇ ਖ਼ੁਦ ਹੀ ਯੁੱਧ ਲਈ ਤੁਰ ਪਿਆ ॥੨੦੦੦॥

ਬੀਰ ਬਡੇ ਇਹ ਕੀ ਦਿਸ ਕੇ ਰਿਸ ਸੋ ਜਦੁਬੀਰ ਕਉ ਮਾਰਨ ਧਾਏ

ਇਸ ਦੇ ਪਾਸੇ ਦੇ ਬਹੁਤ ਬਲਵਾਨ ਸੂਰਮੇ ਕ੍ਰੋਧਿਤ ਹੋ ਕੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਦੌੜੇ।

ਜਾਤ ਕਹਾ ਫਿਰਿ ਸ︀ਯਾਮ ਲਰੋ ਹਮ ਸੋ ਸਭ ਹੀ ਇਹ ਭਾਤਿ ਬੁਲਾਏ

Form his side many warriors rushed forward, in great fury, went to kill Krishna and said, “O Krishna, where are you going? Fight with us,”

ਸਾਰੇ ਇਸ ਤਰ੍ਹਾਂ ਕਹਿਣ ਲਗੇ, ਹੇ ਕ੍ਰਿਸ਼ਨ! ਜਾਂਦੇ ਕਿਥੇ ਹੋ, ਸਾਡੇ ਨਾਲ ਲੜਾਈ ਕਰੋ।

ਤੇ ਬ੍ਰਿਜਨਾਥ ਹਨੇ ਸਭ ਹੀ ਕਹਿ ਕੈ ਉਪਮਾ ਕਬਿ ਸ︀ਯਾਮ ਸੁਨਾਏ

ਉਨ੍ਹਾਂ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰ ਦਿੱਤਾ। ਉਸ ਦੀ ਉਪਮਾ ਕਵੀ ਸ਼ਿਆਮ ਕਹਿ ਕੇ ਸੁਣਾਉਂਦੇ ਹਨ।

ਮਾਨਹੁ ਹੇਰਿ ਪਤੰਗ ਦੀਆ ਕਹੁ ਟੂਟਿ ਪਰੇ ਫਿਰਿ ਜੀਤ ਆਏ ॥੨੦੦੧॥

They were killed by Krishna like the moths, in search of the earthen lamp fall upon it, but do not return alive.2001.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਪਤੰਗੇ ਦੀਪਕ ਨੂੰ ਵੇਖ ਕੇ (ਉਸ ਉਪਰ) ਟੁਟ ਕੇ ਪੈ ਗਏ ਹੋਣ ਅਤੇ ਫਿਰ ਜੀਉਂਦੇ ਨਾ ਮੁੜੇ ਹੋਣ ॥੨੦੦੧॥

ਜਬ ਸੈਨ ਹਨਿਯੋ ਘਨ ਸ︀ਯਾਮ ਸਭੈ ਰੁਕਮੀ ਕੁਪ ਕੈ ਤਬ ਐਸੇ ਕਹਿਓ

ਜਦ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਨੂੰ ਮਾਰ ਸੁਟਿਆ ਤਦ ਰੁਕਮੀ ਨੇ ਕ੍ਰੋਧਵਾਨ ਹੋ ਕੇ ਇਸ ਤਰ੍ਹਾਂ ਕਿਹਾ,

ਜਬ ਗੂਜਰ ਹ੍ਵੈ ਧਨ ਬਾਨ ਗਹਿਯੋ ਛਤ੍ਰਾਪਨ ਛਤ੍ਰਿਨ ਤੇ ਤੋ ਰਹਿਓ

When the army was killed by Krishna, then, getting infuriated Rukmi said his army, “When Krishna, the milkman can hold the bow and arrows, then the Kshatriyas should also perform this task firmly”

ਜਦ ਗਵਾਲਾ ਹੋ ਕੇ (ਤੂੰ) ਧਨੁਸ਼ ਬਾਣ ਪਕੜ ਲਿਆ (ਤਦ) ਛਤ੍ਰੀਆਂ ਤੋਂ ਛਤ੍ਰੀਪਨ ਜਾਂਦਾ ਰਿਹਾ।

ਜਿਮ ਬੋਲਤ ਥੋ ਬਧ ਕੈ ਸਰ ਸ︀ਯਾਮ ਬਿਮੁੰਛਤ ਕੈ ਸੁ ਸਿਖਾ ਤੇ ਗਹਿਓ

ਜਿਉਂ ਹੀ (ਉਹ) ਬੋਲ ਰਿਹਾ ਸੀ, ਸ੍ਰੀ ਕ੍ਰਿਸ਼ਨ ਨੇ ਬਾਣ ਮਾਰ ਕੇ ਬੇਸੁਧ ਕਰ ਦਿੱਤਾ ਅਤੇ ਉਸ ਨੂੰ ਚੋਟੀ ਤੋਂ ਪਕੜ ਲਿਆ।

ਗਹਿ ਕੈ ਤਿਹ ਮੂੰਡ ਕੋ ਮੂੰਡ ਦਯੋ ਉਪਹਾਸ ਕੈ ਜਿਉ ਚਿਤ ਬੀਚ ਚਹਿਓ ॥੨੦੦੨॥

When he was thus speaking, Krishna advanced forward and with his arrow made him unconscious and caught him by his top-knot and shaving his head made him look ridiculous.2002.

ਉਸ ਨੂੰ ਪਕੜ ਕੇ ਸਿਰ ਮੁੰਨ ਦਿੱਤਾ ਅਤੇ ਜਿਵੇਂ ਚਿਤ ਵਿਚ ਆਇਆ (ਉਸ ਨਾਲ) ਮਖੌਲ ਕੀਤਾ ॥੨੦੦੨॥