ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ

Kabeer, the True Guru has met me; He aimed the Arrow of the Shabad at me.

ਹੇ ਕਬੀਰ! (ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਈ) ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ, ਮੈ = ਮੈਨੂੰ। ਜੁ = ਜਦੋਂ। ਏਕੁ ਸਬਦੁ ਬਾਹਿਆ = ਇਕ ਸ਼ਬਦ-ਰੂਪ ਤੀਰ ਚਲਾਇਆ, ਸ਼ਬਦ ਸੁਣਾਇਆ ਜੋ ਮੇਰੇ ਹਿਰਦੇ ਵਿਚ ਤੀਰ ਵਾਂਗ ਵਿੱਝ ਗਿਆ।

ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥

As soon as it struck me, I fell to the ground with a hole in my heart. ||157||

ਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ॥੧੫੭॥ ਭੁਇ = ਮਿੱਟੀ ਵਿਚ। ਭੁਇ ਮਿਲਿ ਗਇਆ = ਮਿੱਟੀ ਵਿਚ ਮਿਲ ਗਿਆ, ਮੈਂ ਨਿਰ-ਅਹੰਕਾਰ ਹੋ ਗਿਆ। ਪਰਿਆ ਕਲੇਜੇ ਛੇਕੁ = ਮੇਰੇ ਕਲੇਜੇ ਵਿਚ ਛੇਕ ਹੋ ਗਿਆ, ਮੇਰਾ ਹਿਰਦਾ ਵਿੱਝ ਗਿਆ, ਮੇਰਾ ਹਿਰਦਾ ਗੁਰੂ-ਚਰਨਾਂ ਨਾਲ ਪ੍ਰੋਤਾ ਗਿਆ ॥੧੫੭॥