ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਕਹਾ ਕਰਹਿ ਰੇ ਖਾਟਿ ਖਾਟੁਲੀ ॥
Why are you working so hard to earn profits?
ਹੇ (ਮੂਰਖ)! (ਮਾਇਆ ਵਾਲੀ) ਕੋਝੀ ਖੱਟੀ ਖੱਟ ਕੇ ਤੂੰ ਕੀਹ ਕਰਦਾ ਰਹਿੰਦਾ ਹੈ? ਕਹਾ ਕਰਹਿ = ਤੂੰ ਕੀਹ ਕਰਦਾ ਹੈਂ? ਰੇ = ਹੇ ਭਾਈ! ਖਾਟਿ = ਖੱਟ ਕੇ। ਖਾਟੁਲੀ = (ਮਾਇਆ ਦੀ) ਕੋਝੀ ਖੱਟੀ।
ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥
You are puffed up like a bag of air, and your skin is very brittle. Your body has grown old and dusty. ||1||Pause||
ਹੇ ਮੂਰਖ! (ਤੂੰ ਧਿਆਨ ਹੀ ਨਹੀਂ ਦੇਂਦਾ ਕਿ) ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ, ਤੇ, ਤੇਰਾ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਹੈ ॥੧॥ ਰਹਾਉ ॥ ਪਵਨਿ = ਹਵਾ ਨਾਲ। ਅਫਾਰ = ਆਫਰਿਆ ਹੋਇਆ, ਫੁੱਲਿਆ ਹੋਇਆ। ਤੋਰ ਚਾਮਰੋ = ਤੇਰਾ ਚਮੜਾ, ਤੇਰਾ ਸਰੀਰ। ਅਤਿ = ਬਹੁਤ। ਜਜਰੀ = ਜਰਜਰੀ, ਪੁਰਾਣੀ। ਮਾਟੁਲੀ = ਤੇਰੀ ਕਾਂਇਆਂ ॥੧॥ ਰਹਾਉ ॥
ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥
You move things from here to there, like the hawk swooping down on the flesh of its prey.
ਹੇ ਮੂਰਖ! ਜਿਵੇਂ ਬਾਸ਼ਾ ਮਾਸ ਵਾਸਤੇ ਝਪਟ ਮਾਰਦਾ ਹੈ, ਤਿਵੇਂ ਤੂੰ ਭੀ ਧਰਤੀ ਤੋਂ ਹੀ (ਧਨ ਝਪਟ ਮਾਰ ਕੇ) ਖੋਂਹਦਾ ਹੈਂ, ਤੇ, ਧਰਤੀ ਵਿਚ ਹੀ ਸਾਂਭ ਰੱਖਦਾ ਹੈਂ। ਊਹੀ ਤੇ = ਉਥੋਂ ਹੀ, ਧਰਤੀ ਤੋਂ ਹੀ। ਹਰਿਓ = ਚੁਰਾਇਆ ਹੈ। ਊਹਾ = ਉਥੇ ਧਰਤੀ ਵਿਚ ਹੀ। ਬਾਸਾ = ਬਾਸ਼ਾ, ਸ਼ਿਕਾਰੀ ਪੰਛੀ। ਝਾਟੁਲੀ = ਝਪਟ।
ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥
You are blind - you have forgotten the Great Giver. You fill your belly like a traveller at an inn. ||1||
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ, ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ (ਤੇ, ਇਹ ਚੇਤਾ ਹੀ ਭੁਲਾ ਦੇਂਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ) ॥੧॥ ਅੰਧੁਲੇ = ਹੇ ਅੰਨ੍ਹੇ! ਸਫਰੀ = ਰਾਹੀ। ਉਦਰੁ = ਪੇਟ। ਬਹਿ = ਬਹਿ ਕੇ। ਹਾਟੁਲੀ = ਕਿਸੇ ਹੱਟੀ ਉੱਤੇ ॥੧॥
ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥
You are entangled in the taste of false pleasures and corrupt sins; the path which you have to take is very narrow.
ਹੇ ਮੂਰਖ! ਤੂੰ ਵਿਕਾਰਾਂ ਦੇ ਸੁਆਦਾਂ ਵਿਚ ਨਾਸਵੰਤ ਪਦਾਰਥਾਂ ਦੇ ਰਸਾਂ ਵਿਚ (ਮਸਤ ਹੈਂ) ਜਿੱਥੇ ਤੂੰ ਜਾਣਾ ਹੈ, ਉਹ ਰਸਤਾ (ਇਹਨਾਂ ਰਸਾਂ ਤੇ ਸੁਆਦਾਂ ਦੇ ਕਾਰਨ) ਔਖਾ ਹੁੰਦਾ ਜਾ ਰਿਹਾ ਹੈ। ਸਾਦ = ਸੁਆਦ। ਜਹ = ਜਿੱਥੇ। ਭੀਰ = ਭੀੜੀ। ਬਾਟੁਲੀ = ਪਗਡੰਡੀ, ਵਾਟ।
ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲੑੈ ਤੇਰੀ ਗਾਂਠੁਲੀ ॥੨॥੩੮॥੬੧॥
Says Nanak: figure it out, you ignorant fool! Today or tomorrow, the knot will be untied! ||2||38||61||
ਨਾਨਕ ਆਖਦਾ ਹੈ- ਹੇ ਮੂਰਖ! ਝਬਦੇ ਹੀ ਤੇਰੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਣੀ ਹੈ ॥੨॥੩੮॥੬੧॥ ਆਜ ਕਾਲਿ = ਅੱਜ ਭਲਕ, ਛੇਤੀ ਹੀ। ਗਾਂਠਲੀ = ਗੰਢ, ਪ੍ਰਾਣਾਂ ਦੀ ਗੰਢ ॥੨॥੩੮॥੬੧॥